ਬਹੁਤ ਬੁਰਾ ਹੈ

ਸਿਆਸਤ ਦਾ ਜੂਆ  ਬਹੁਤ ਬੁਰਾ ਹੈ।

ਜੋ ਮਜ਼ਲੂਮਾਂ ਲਈ  ਤਿੱਖ਼ਾ  ਛੁੱਰਾ ਹੈ।

ਲੀਡਰ ਹੈ  ਜੱਦੀ-ਪੁਸ਼ਤੀ ਦਾ ਮਾਲਕ

ਇਹ ਪਣ-ਚੱਕੀ ਦਾ  ਪੱਕਾ ਧੁਰਾ ਹੈ।

ਨਾਂ ਰੱਤ ਦੀ ਹਵਾ  ਵਗਦੀ ਨਾ ਠੰਡ੍ਹੀ

ਭਰਿਸ਼ਟਾਚਾਰ  ਦਾ ਵਗਿਆ ਪੁਰਾ ਹੈ।

ਸੌਂ ਗਏ ਨੇ ਮਾਇਆ-ਜਾਲ ‘ਚ ਨੇਤਾ

ਤਾਂ ਨੇਤਾ ਤੋਂ ਦਸੋ ? ਕੌਣ  ਬੁਰਾ ਹੈ।

ਇਹ ਬੱਕਰੇ  ਬੋਹਲ ਦੀ ਰਾਖ਼ੀ ਬਿਠਾਏ

ਕਿੱਥੇ  ਇਨ੍ਹਾਂ  ਦਾ   ਖੋਜ  ਖੁਰਾ ਹੈ।

ਪੰਡਤ , ਭਾਈ  ਤੇ  ਮੁੱਲਾਂ  ਨੇ ਯਾਰ

ਠੇਕੇ ‘ਚ ਪੀਣ ਤਾਂ ਸਾਕੀ ਨ-ਗੁਰਾ ਹੈ।

ਇਸ ਅੰਨ੍ਹੀ ਦੌੜ ਚੋਂ ਲੈਣਾ ਕੀ “ਸੁਹਲ”

ਅਜ਼ਾਦੀ ਦਾ ਗੀਤ  ਜਿੱਥੇ ਬੇ-ਸੁਰਾ ਹੈ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>