ਪੰਜਾਬੀ ਸਾਹਿਤ ਦੇ ਪ੍ਰਮੁੱਖ ਹਸਤਾਖਰ ਸ. ਕਰਤਾਰ ਸਿੰਘ ਦੁੱਗਲ ਨਹੀਂ ਰਹੇ

ਲੁਧਿਆਣਾ :- ਆਧੁਨਿਕ ਪੰਜਾਬੀ ਸਾਹਿਤ ਦੇ ਮਹਾਨ ਸਰਬਾਂਗੀ ਲੇਖਕ, ਨਾਵਲਕਾਰ, ਕਹਾਣੀਕਾਰ, ਨਾਟਕਕਾਰ, ਗੱਦਕਾਰ, ਆਲੋਚਕ, ਅਨੁਵਾਦਕ, ਸਵੈ-ਜੀਵਨੀ ਲੇਖਕ, ਪਦਮ ਭੂਸ਼ਨ ਡਾ. ਕਰਤਾਰ ਸਿੰਘ ਦੁੱਗਲ ਦੀ ਪਿਛਲੇ ਸੱਤਰ ਸਾਲਾਂ ਤੋਂ ਨਿਰੰਤਰ ਚਲਦੀ ਕਲਮ ਅਚਾਨਕ ਖ਼ਾਮੋਸ਼ ਹੋ ਗਈ। ਪੋਠੋਹਾਰ ਦੀ ਧਰਤੀ ਦੇ ਇਸ ਰਾਂਗਲੇ ਕਲਮਕਾਰ ਨੇ 95 ਵਰ੍ਹਿਆਂ ਦੀ ਭਰਪੂਰ ਆਯੂ ਭੋਗ ਕੇ ਸੰਸਾਰ ਨੂੰ ਅਲਵਿਦਾ ਕਹਿ ਦਿੱਤੀ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਪੰਜਾਬੀ ਹੀ ਨਹੀਂ ਬਲਕਿ ਅੰਗ੍ਰੇਜ਼ੀ, ਹਿੰਦੀ ਤੇ ਉਰਦੂ ਉਤੇ ਵੀ ਸ. ਕਰਤਾਰ ਸਿੰਘ ਦੁੱਗਲ ਦੀ ਕਲਮ ਨੂੰ ਏਨਾ ਅਬੂਰ ਹਾਸਲ ਸੀ ਜੋ ਸ਼ਾਇਦ ਹੀ ਕਿਸੇ ਹੋਰ ਪੰਜਾਬੀ ਸਾਹਿਤਕਾਰ ਦੇ ਹਿੱਸੇ ਆਇਆ ਹੋਵੇ! ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਨੇ ਕਿਹਾ ਆਪਣੇ ਜੀਵਨਕਾਲ ਵਿਚ ਦੁੱਗਲ ਸਾਹਿਬ ਆਕਾਸ਼ਵਾਣੀ ਦੇ ਵਖ ਵਖ ਸਟੇਸ਼ਨਾਂ ਦੇ ਡਾਇਰੈਕਟਰ, ਨੈਸ਼ਨਲ ਬੁਕ ਟਰੱਸਟ ਆਫ਼ ਇੰਡੀਆ ਦੇ ਨਿਰਦੇਸ਼ਕ, ਸੂਚਨਾ ਤੇ ਪ੍ਰਸਾਰਣ ਮੰਤ੍ਰਾਲਯ ਭਾਰਤ ਸਰਕਾਰ ਦੇ ਸਲਾਹਕਾਰ ਰਹੇ। ਵਿਸ਼ਵ ਪੰਜਾਬੀ ਕਾਨਫ਼ਰਸ ਵਲੋਂ ਉਨ੍ਹਾਂ ਨੂੰ ‘ਪੰਜਾਬੀ ਆਫ਼ ਦਾ ਮਿਲੀਨੀਅਮ’ ਐਲਾਨਿਆ ਗਿਆ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕੀਤਾ। ਦਰਜਨਾਂ ਰਾਸ਼ਟਰੀ ਤੇ ਵਿਦੇਸ਼ੀ ਸੰਸਥਾਵਾਂ ਨੇ ਉਨ੍ਹਾਂ ਨੂੰ ਮਾਣ ਸਨਮਾਨ ਪ੍ਰਦਾਨ ਕੀਤੇ।

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਆਪਣੇ ਪਿਆਰੇ ਫ਼ੈਲੋ ਅਤੇ ਸ. ਕਰਤਾਰ ਸਿੰਘ ਧਾਲੀਵਾਲ ਸਰਬ-ਸ੍ਰੇਸ਼ਟ ਪੁਰਸਕਾਰ ਨਾਲ ਸਨਮਾਨਿਤ ਇਸ ਬਜ਼ੁਰਗ ਸਾਹਿਤਕਾਰ ਤੇ ਸੱਜਣ ਸੁਹੇਲੜੇ ਨੂੰ ਭਰਪੂਰ ਸ਼ਰਧਾਂਜਲੀ ਅਰਪਿਤ ਕਰਦੀ ਹੈ।

ਸ਼ੋਕ ਸੰਦੇਸ਼ ਦੇਣ ਵਾਲਿਆਂ ਵਿਚ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸ. ਸ. ਜੌਹਲ,  ਡਾ. ਸੁਰਜੀਤ ਪਾਤਰ, ਸਾਬਕਾ ਉਪ ਕੁਲਪਤੀ ਡਾ. ਸ.ਪ. ਸਿੰਘ, ਪ੍ਰੋ. ਮੋਹਨ ਸਿੰਘ ਫ਼ਾਊਂਡੇਸ਼ਨ ਦੇ ਚੇਅਰਮੈਨ ਸ. ਜਗਦੇਵ ਸਿੰਘ ਜੱਸੋਵਾਲ, ਅਕਾਡਮੀ ਦੇ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ, ਡਾ: ਅਨੂਪ ਸਿੰਘ, ਡਾ: ਲਾਭ ਸਿੰਘ ਖੀਵਾ, ਸ਼੍ਰੀ ਸੁਸ਼ੀਲ ਦੁਸਾਂਝ, ਡਾ: ਜੋਗਿੰਦਰ ਸਿੰਘ ਨਿਰਾਲਾ, ਭਾਰਤੀ ਸਾਹਿਤ ਅਕੈਡਮੀ ਪੁਰਸਕਾਰ ਵਿਜੇਤਾ ਸ੍ਰੀ ਮਿੱਤਰ ਸੈਨ ਮੀਤ, ਪ੍ਰੋ. ਨਰਿੰਜਨ ਤਸਨੀਮ, ਰੈਫ਼ਰੈਂਸ ਲਾਇਬ੍ਰੇਰੀ ਦੇ ਡਾਇਰੈਕਟਰ ਪ੍ਰਿੰ. ਪ੍ਰੇਮ ਸਿੰਘ ਬਜਾਜ, ਸਕੱਤਰ ਸ੍ਰੀ ਸੁਰਿੰਦਰ ਰਾਮਪੁਰੀ, ਡਾ. ਨਿਰਮਲ ਜੌੜਾ, ਸ੍ਰੀਮਤੀ ਇੰਦਰਜੀਤਪਾਲ ਕੌਰ, ਗੁਰਚਰਨ ਕੌਰ ਕੋਚਰ, ਡਾ. ਸਰੂਪ ਸਿੰਘ ਅਲੱਗ, ਤ੍ਰੈਲੋਚਨ ਲੋਚੀ, ਪ੍ਰੋ. ਰਵਿੰਦਰ ਭੱਠਲ, ਸ: ਹਕੀਕਤ ਸਿੰਘ ਮਾਂਗਟ, ਡਾ. ਗੁਰਇਕਬਾਲ ਸਿੰਘ, ਸ੍ਰੀ ਅਮਰਜੀਤ ਗਰੇਵਾਲ, ਡਾ. ਸਵਰਨਜੀਤ ਕੌਰ ਗਰੇਵਾਲ, ਮਨਜਿੰਦਰ ਧਨੋਆ, ਸਤੀਸ਼ ਗੁਲਾਟੀ, ਸਵਰਨਜੀਤ ਸਵੀ, ਡਾ. ਗੁਲਜ਼ਾਰ ਪੰਧੇਰ, ਸੁਖਵਿੰਦਰ ਅੰਮ੍ਰਿਤ, ਹਰਭਜਨ ਧਰਨਾ, ਕਰਮਜੀਤ ਸਿੰਘ ਔਜਲਾ ਸਮੇਤ ਸਥਾਨਕ ਲੇਖਕ ਸ਼ਾਮਲ ਹਨ।

This entry was posted in ਭਾਰਤ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>