ਘਰਹਿ ਅਨੰਦੁ ਵਸਾਈਆਂ

ਮੋਰ ਵੇਖ ਜਿਵ ਮੇਘਲਾ, ਮਦਮਸਤ ਪੈਲਾਂ ਪਾਈਆਂ ।

ਸੱਧਰਾਂ ਚਾਵਾਂ ਰਲ ਤਿਵ, ਸਦ ਵਸੀਆਂ ਵੇਪ੍ਰਵਾਹੀਆਂ ।

ਸਵਾਤੀ ਬੂੰਦ ਵਰਸਦੀ, ਘਟਾਵਾਂ ਛਹਿਬਰ ਲਾਈਆਂ ।

ਚਾਤ੍ਰਿਕ ਤ੍ਰਿਪਤ ਤ੍ਰੇਹੁੜੀ, ਹੋਂਦਾਂ ਗਈਆਂ ਨਸ਼ਿਆਈਆਂ ।

ਅੰਮ੍ਰਿਤ ਚੌਂਦਾ ਅਰਸ਼ੜੇ, ਸੁਰਤਾਂ ਜਦ ਮਥਿਆਈਆਂ ।

ਸਗਲੀ ਮਉਲੀ ਮੇਧਨੀ, ਸਭਨੀ ਕੂਟਾਂ ਹਰਿਆਈਆਂ ।

ਮੰਗਲ ਕਰੋ ਸਹੇਲੀਓ, ਦੇਵਹੋ ਸਭ ਆ ਵਧਾਈਆਂ ।

ਚੋਵਹੋ ਤੇਲ ਦੇਹਲੀਆਂ, ਵਜਾਵੋ ਸੁਰ ਸ਼ਹਿਨਾਈਆਂ ।

ਤੰਦਾਂ ਸਭਨੀ ਉਲਝੀਆਂ, ਬਿਨ ਜੁਗਤਾਂ ਸੁਲਝਾਈਆਂ ।

ਰੂਹਾਂ ਚਿਰਹੀ ਵਿਛੁੰਨੀਆਂ, ਸਹਿਜ ਵਸੀਆਂ ਅਘਾਈਆਂ ।

ਤਾਂਘਾਂ ਫੁੱਟਿਆ ਬੂਰ ਹੁਣ, ਫਲਗੁਣ ਦੀ ਰੁੱਤਾਂ ਆਈਆਂ ।

ਘੁਲੀਆਂ ਘਟਿ ਸੁਗੰਧੀਆਂ, ਸ਼ਾਖ ਰਮਣ ਗੁਲਿਆਈਆਂ ।

ਪਾਇਆ ਪ੍ਰੀਤਮ ਆਪਣਾ, ਸਦ ਮੇਲਾਂ ਆਣ ਮਿਲਾਈਆਂ ।

ਕੰਵਲ ਹੋਈਆਂ ਖੀਵੀਆਂ, ਘਰਹਿ ਅਨੰਦੁ ਵਸਾਈਆਂ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>