ਘੁਲਿਆ ਕੇਸਰ ਕੇਸਰੀ

ਘੁਲਿਆ ਕੇਸਰ ਕੇਸਰੀ,
ਹੂਆ ਰੱਤੜਾ ਲਾਲੋ ਲਾਲ ||
ਪਿਰਹੁ ਪ੍ਰੀਤ ਅਗੰਮੜੀ,
ਵਿਸਮਾਦੁ ਹਮਾਰਾ ਹਾਲ ||੧||

ਜੀਵਤ ਹਮ ਮੂਏ ਭਏ,
ਮੋਇ ਹੂਏ ਸਦ ਜੀਵਾਲ ||
ਰੁੱਤ ਆਨ ਐਸੀ ਚੜਹੀ,
ਮਿਟ ਗਈ ਕੂੜ੍ਹ ਕੀ ਪਾਲ ||੨||

ਮਿਟੇ ਸਗਲ ਅੰਦੇਸੜੇ,
ਰਾਗ ਦਵੇਸ ਦੀਏ ਜਾਲ ||
ਸਭਨਿ ਸੰਗ ਬਣ ਰਹੀ,
ਆਇ ਪੂਰਨ ਭਈ ਘਾਲ ||੩||

ਮੇਰੀ ਛੁਟ ਗਈ ਭਟਕਣਾ,
ਤਪ ਸੰਜਮ ਛਾਡੀ ਮਾਲ ||
ਬੋਲਣ ਹਮਰਾ ਮਿਟਿਆ,
ਵਹਿ ਗਏ ਬੇਦ ਸਵਾਲ ||੪||

ਕਾਗ ਬੱਗਿਆਂ ਤਜਿ ਸਭ,
ਹਮ ਚਲੇ ਪਿਹੁ ਕੀ ਚਾਲ ||
ਨ੍ਰਿਤ ਬੇਤਾਲਾ ਤਿਆਗ ਕੈ,
ਥਿਰਕਣ ਲਾਗਹਿ ਤਾਲ ||੫||

ਵਾਹ ਮਟਕੀ ਟੁੱਟ ਗਈ,
ਲਥਿਆ ਭਰਨਿ ਜੰਜਾਲ ||
ਕਸਤੂਰੀ ਭਈ ਪ੍ਰਾਪਤੇ,
ਤ੍ਰਿਪਤਾਈ ਚਿਰਹੀ ਭਾਲ ||੬||

ਰੋਮ ਰੋਮ ਮਜੀਠ ਰੱਤਾ,
ਗੁਲਿਆਈ ਸਗਰੀ ਡਾਲ ||
ਕੇਸਰ ਪਾ ਸਭ ਸੌਂਪਿਆ,
ਕੰਵਲ ਸ਼ਹੁ ਰੰਗੀ ਲਾਲ ||੭||

This entry was posted in ਕਵਿਤਾਵਾਂ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>