ਪੁਲਿਸ ਨੇ ਤਿੰਨ ਸਾਲਾਂ ਅੰਦਰ ਸਿਰਫ਼ ਪੰਜ ਡਰਾਇਵਰਾਂ ਦੇ ਚਲਾਨ ਕੱਟੇ : ਆਬਕਾਰੀ ਐਕਟ ਅਧੀਨ ਸਭ ਤੋਂ ਵਧੇਰੇ ਕੇਸ ਰਜਿਸਟਰਡ

ਬਰਨਾਲਾ, (ਜੀਵਨ ਰਾਮਗੜ) – ਬਰਨਾਲੇ ਜਿਲ੍ਹੇ ਅੰਦਰ ਸਾਰੇ ਡਰਾਇਵਰ ਸੋਫੀ ਹਨ। ਜਿਲ੍ਹੇ ਅੰਦਰ ਕੋਈ ਵੀ ਡਰਾਇਵਰ ਸਰਾਬ ਪੀ ਕੇ ਗੱਡੀ ਨਹੀਂ ਚਲਾਉਂਦਾ। ਸਾਰੇ ਡਰਾਇਵਰਾਂ ਨੇ ਇਸ ਸਰਕਾਰੀ ਹੁਕਮ ਦੀ ਭੋਰਾ ਵੀ ਉਲੰਘਣਾਂ ਨਹੀਂ ਕੀਤੀ। ਭਾਵੇਂ ਇਹ ਗੱਲ ਹਾਜ਼ਮੇ ਤੋਂ ਬਾਹਰ ਦੀ ਹੈ ਪਰ ਇਸ ਗੱਲ ਦਾ ਖੁਲਾਸਾ ਆਰ ਟੀ ਆਈ ਤਹਿਤ ਮੰਗੀ ਸੂਚਨਾ ਤੋਂ ਹੋਇਆ ਹੈ। ਜਿਲ੍ਹਾ ਪੁਲਿਸ ਮੁਤਾਬਿਕ ਤਿੰਨ ਸਾਲਾਂ ਅੰਦਰ ਸਿਰਫ਼ ਪੰਜ ਡਰਾਇਵਰ ਹੀ ਸਰਾਬ ਪੀ ਕੇ ਗੱਡੀ ਚਲਾਉਂਦੇ ਫੜੇ ਗਏ। ਪੁਲਿਸ ਨੂੰ ਪੂਰੇ ਜਿਲ੍ਹੇ ਅੰਦਰ ਹੋਰ ਡਰਾਇਵਰ ਸਰਾਬ ਪੀ ਕੇ ਗੱਡੀ ਚਲਾਉਂਦਾ ਨਹੀਂ ਮਿਲਿਆ। ਜਿਲ੍ਹਾ ਪੁਲਿਸ ਨੇ ਪੂਰੇ ਤਿੰਨ ਸਾਲਾਂ ਅੰਦਰ ਸਿਰਫ਼ ਪੰਜ ਸਰਾਬੀਆਂ ਦੇ ਚਲਾਨ ਕੱਟੇ ਹਨ। ਇਹ ਗੱਲ ਵੱਖਰੀ ਹੈ ਕਿ ਇਸੇ ਜਿਲ੍ਹੇ ਦੀ ਪੁਲਿਸ ਵੱਲੋਂ ਸਭ ਤੋਂ ਵੱਧ ਕੇਸ ਆਬਕਾਰੀ ਐਕਟ ਅਧੀਨ ਰਜਿਸਟਰਡ ਹੋਏ ਹਨ। ਜਿਸ ਦਾ ਸਿੱਧਾ ਮਤਲਬ ਇਹੀ ਨਿਕਲਦਾ ਹੈ ਕਿ ਜਿਲ੍ਹੇ ਅੰਦਰ ਸਰਾਬ ਦੇ ਪਿਆਕੜ ਬਹੁਤ ਹਨ। ਪੁਲਿਸ ਜਿਲ੍ਹਾ ਬਰਨਾਲਾ ਵੱਲੋਂ ਆਬਕਾਰੀ ਐਕਟ ਤਹਿਤ ਕੁੱਲ 471 ਕੇਸ ਰਜਿਸਟਰਡ ਕੀਤੇ ਗਏ ਹਨ। ਇਸ ਗੱਲ ਦਾ ਪ੍ਰਗਟਾਵਾ ਵੀ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਗਈ ਜਾਣਕਾਰੀ ਤੋਂ ਹੀ ਹੋਇਆ ਹੈ। ਉਕਤ ਦੋਵੇਂ ਕਿਸਮ ਦੇ ਕੇਸ ਪੁਲਿਸ ਵੱਲੋਂ ਇੱਕ ਅਪਰੈਲ 2008 ਤੋਂ 31 ਮਾਰਚ 2011 ਤੱਕ ਰਜਿਸਟਰਡ ਹੋਏ ਹਨ। ਆਥਣ ਵੇਲੇ ਠੇਕਿਆਂ ’ਤੇ ਵਹੀਕਲਾਂ ਦਾ ਤਾਂਤਾ ਲੱਗਿਆ ਹੁੰਦਾ ਹੈ। ਇਹ ਗੱਲ ਵੱਖਰੀ ਹੈ ਕਿ ਪੁਲਿਸ ਨੂੰ ਤਿੰਨ ਸਾਲਾਂ ਅੰਦਰ ਸਿਰਫ਼ ਪੰਜ ਸਰਾਬੀ ਡਰਾਇਵਰ ਹੀ ਮਿਲੇ। ਬੱਸਾਂ ਦੇ ਆਥਣ ਵਾਲੇ ਟਾਇਮ ਦੇ ਬਹੁਤੇ ਡਰਾਇਵਰ ਕੰਡਕਟਰ ਤਾਂ ਠੇਕਿਓਂ ਬੋਤਲ ਲੈ ਕੇ ਹੀ ਬੱਸ ’ਤੇ ਚੜਦੇ ਹਨ। ਸ਼ਾਮ ਦੇ ਸਮੇਂ ਕਈ ਰਾਹ ‘ਚ ਸਵਾਰੀਆਂ ਦੀ ਭਰੀ ਬੱਸ ਨੂੰ ਰੋਕ ਕੇ ਸ਼ਰਾਬ ਦੇ ਠੇਕੇ ਤੋ ਸ਼ਰਾਬ ਦੀ ਵਰਤੋਂ ਕਰਕੇ ਨਿਯਮਾਂ ਦੀ ਸ਼ਰ੍ਹੇਆਮ ਧੱਜੀਆਂ ਉਡਾੳਂੁਦੇ ਦੇਖੇ ਜਾ ਸਕਦੇ ਹਨ। ਇਹ ਗੱਲ ਸਮਝ ਤੋਂ ਬਾਹਰ ਦੀ ਹੈ ਕਿ ਇਥੇ ਸਰਾਬ ਪੀ ਕੇ ਗੱਡੀ ਚਲਾਉਣ ਵਾਲੇ ਡਰਾਇਵਰ ਚੁਸਤ ਹਨ ਜਾਂ ਫਿਰ ਪੁਲਿਸ ਹੀ ਘੇਸਲ ਵੱਟ ਜਾਂਦੀ ਹੈ । ਇੱਕ ਠੇਕੇ ਦੇ ਕਰਿੰਦੇ ਨੇ ਦੱਸਿਆ ਕਿ ਬੱਸਾਂ ਦੇ ਡਰਾਇਵਰ ਕੰਡਕਟਰ ‘ਪੱਕੇ ਗਾਹਕ’ ਦਾ ਵਾਸਤਾ ਪਾ ਕੇ ਰਿਆਇਤ ਵੀ ਲੈਂਦੇ ਹਨ।  ਇਹਨਾਂ ਪੱਕੇ ਗਾਹਕਾਂ ’ਚ ਸਰਕਾਰੀ ਬੱਸਾਂ ਦੇ ਡਰਾਇਵਰ ਕੰਡਕਟਰ ਵੀ ਸ਼ਾਮਿਲ ਹਨ।ਇੱਕ ਗੁਰਮੁੱਖ ਡਰਾਇਵਰ ਨੇ ਦੱਸਿਆ ਕਿ ਤੜਕਸਾਰ ਕਈ ਡਰਾਇਵਰ ਕੰਡਕਟਰ ਤਾਂ ਸੁੱਕਾ ਸੀਧਾ ਖਾ ਕੇ ਕੇ ਬੱਸ ’ਤੇ ਚੜ੍ਹਦੇ ਹਨ ਸੁੱਕਾ ਨਸ਼ਾ ਖਾਧੇ ਨੂੰ ਚੈ¤ਕ ਕਰਨ ਲਈ ਤਾਂ ਕੋਈ ਮਸ਼ੀਨ ਵੀ ਮਹਿਕਮੇਂ ਕੋਲ ਨਹੀਂ । ਹਕੀਕਤ ’ਚ ਪਿਓਰ ਸੋਫ਼ੀ ਡਰਾਵਿਰ ਤਾਂ ਟਾਂਵੇ-ਟਾਂਵੇ ਹੀ ਹਨ।ਇੱਕ ਵੱਖਰੀ ਜਾਣਕਾਰੀ ਮੁਤਾਬਿਕ ਗੁਰੂਆਂ ਪੀਰਾਂ ਦੀ ਮੰਨੀ ਜਾਂਦੀ ਪੰਜਾਬ ਦੀ ਇਸ ਧਰਤੀ ’ਤੇ ਹਰ ਮਹੀਨੇ ਔਸਤਨ ਲਗਭਗ 300 ਤੋਂ ਜਿਆਦਾ ਮੌਤਾਂ ਸੜਕ ਹਾਦਸਿਆਂ ਨਾਲ ਹੀ ਹੁੰਦੀਆਂ ਹਨ ਹਰ ਸਾਲ ਇਸ ’ਚ ਵਾਧਾ ਹੀ ਹੁੰਦਾ ਹੈ ਨਾ ਕਿ ਘਟੌਤੀ ਸਾਲ 2009 ’ਚ 6425 ਸੜਕੇ ਹਾਦਸੇ ਹੋਏ ਜਿਨਾਂ ਦੌਰਾਨ 3622 ਵਿਅਕਤੀ ਜਾਨੋਂ ਹੱਥ ਧੋ ਬੈਠੇ ਜੇਕਰ ਬੀਤੇ ਵਰ੍ਹੇ 2010 ਦੀ ਗੱਲ ਕਰੀਏ ਤਾਂ 7000 ਦੇ ਕਰੀਬ ਸੜਕੇ ਹਾਦਸੇ ਹੋਏ ਜਿੰਨਾਂ ’ਚ ਲਗਭਗ 50 ਪ੍ਰਤੀਸ਼ਤ ਲੋਕ ਲਾਸ਼ ਬਣ ਗਏ ਸੜਕ ਹਾਦਸਿਆਂ ਦੇ ਜਖ਼ਮੀਆਂ ਨੂੰ ਚੁੱਕ ਕੇ ਹਸਪਤਾਲ ਪਹੁੰਚਾਉਣ ਵਾਲੀ ਤਪਾ ਮੰਡੀ ਦੀ ਮਿੰਨੀ ਸਹਾਰਾ ਕਲੱਬ ਦੇ ਪ੍ਰਧਾਨ ਪਵਨ ਕੁਮਾਰ ਨੇ ਪ੍ਰਧਾਨ ਪਵਨ ਕੁਮਾਰ ਨੇ ਦੱਸਿਆ ਕਿ ਬਹੁਗਿਣਤੀ ਸੜਕ ਹਾਦਸੇ ਸ਼ਰਾਬੀ ਡਰਾਇਵਰਾਂ ਦੀ ਵਜ੍ਹਾ ਕਰਕੇ ਹੀ ਵਾਪਰਦੇ ਹਨ ਉਨ੍ਹਾਂ ਦੱਸਿਆ ਕਿ ਪੁਲਿਸ ਵੀ ਸ਼ਰਾਬੀ ਡਰਾਇਵਰਾਂ ਖਿਲਾਫ਼ ਸਖ਼ਤੀ ਨਾਲ ਪੇਸ਼ ਨਹੀਂ ਆ ਰਹੀ ਸਗੋਂ ਕਾਨੂੰਨੀ ਢਿੱਲ ਦੇ ਦਿੱਤੀ ਜਾਂਦੀ ਹੈ ਉਨ੍ਹਾਂ ਕਿਹਾ ਜਿਹੜੇ ਹਾਦਸਿਆਂ ’ਚ ਸ਼ਰਾਬੀ ਡਰਾਇਵਰਾਂ ਕਾਰਨ ਮੌਤਾਂ ਹੁੰਦੀਆਂ ਹਨ ਉਨ੍ਹਾਂ ਖਿਲਾਫ਼ 304 ਦੀ ਧਾਰਾ ਲੱਗਣੀ ਚਾਹੀਦੀ ਹੈ ਪਰ ਪੁਲਿਸ 304 ਏ ਲਗਾ ਕੇ ਉਨ੍ਹਾਂ ਨੂੰ ਢਿੱਲ ਦੇ ਦਿੰਦੀ ਹੈ ਸ੍ਰੀ ਪਵਨ ਕੁਮਾਰ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਕੌਮੀ ਸੜਕ ਮਾਰਗਾਂ ‘ਤੇ ਠੇਕੇ ਖੁ¤ਲ੍ਹੇ ਹੋਏ ਹਨ ਅਤੇ ਠੇਕਿਆਂ ਨੂੰ ਇਲੈਕਟ੍ਰਿਕ ਲੜੀਆਂ ਲਾ ਕੇ ਜਗਮਗਾ ਕੇ ਅਟਰੈਕਸ਼ਨ (ਖਿੱਚ) ਪੈਦਾ ਕੀਤੀ ਜਾਂਦੀ ਹੈ ਜੋ ਕਿ ਕਾਨੂੰਨੀ ਤੌਰ ’ਤੇ ਗਲਤ ਹੈ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਟਰੈਫਿਕ ਪੁਲਿਸ ਇੰਸਪੈਕਟਰ  ਰਾਜੇਸ਼ ਕੁਮਾਰ ਬਰਨਾਲਾ ਮੁਤਾਬਿਕ ਬਰਨਾਲਾ ਅੰਦਰ ਬੀਤੇ ਦੋ ਮਹੀਨਿਆਂ ਅੰਦਰ ਤਕਬੀਬਨ 650 ਚਲਾਨ ਕੱਟੇ ਗਏ ਹਨ ਇੰਨ੍ਹਾਂ ’ਚ ਵੀ ਕਿਸੇ ਸ਼ਰਾਬੀ ਡਰਾਇਵਰ ਦਾ ਕੋਈ ਚਲਾਨ ਨਹੀਂ ਕੱਟਿਆ ਗਿਆ
ਬਰਨਾਲਾ ਪੁਲਿਸ ਕੋਲ ਦੋ ਐਲਕੋਮੀਟਰ (ਸ਼ਰਾਬ ਪੀਤੀ ਜਾਂ ਨਾ ਪੀਤੀ ਹੋਣ ਬਾਰੇ ਦੱਸਣ ਵਾਲਾ ਯੰਤਰ) ਹਨ ਜੋ ਕਿ ਪਹਿਲਾਂ ਖ਼ਰਾਬ ਸਨ ਹਾਈਵੇ ਪੈਟਰੋਲਿਗ ਵਾਲਿਆਂ ਕੋਲ ਤਾਂ ਐਕਲੋਮੀਟਰ ਹਨ ਪਰ ਚਲਾਨ ਬੀਤੇ ਦੋ ਮਹੀਨਿਆਂ ਅੰਦਰ ਕਿਸੇ ਵੀ ਡਰਾਇਵਰ ਦਾ ਨਹੀਂ ਕੱਟਿਆ ਗਿਆ ਐਲਕੋਮੀਟਰ ਸ਼ਰਾਬੀ ਦੇ ਮੂੰਹ ’ਚ ਪਾ ਕੇ ਐਲਕੋਹਲ ਚੈੱਕ ਕੀਤਾ ਜਾਂਦਾ ਹੈ ਜਿਸ ਉਪਰੰਤ ਯੰਤਰ ਇੱਕ ਸਲਿੱਪ ਕੱਢਦਾ ਹੈ ਜੋ ਕਿ ਪੁਲਿਸ ਵੱਲੋਂ ਪਰੂਫ ਦੇ ਤੌਰ ’ਤੇ ਅੱਗੇ ਅਦਾਲਤ ਲਈ ਰੱਖਿਆ ਜਾਂਦਾ ਹੈ। ਪਰ ਐਲਕੋ ਮੀਟਰ ਖ਼ਰਾਬ ਕਰਕੇ ਬਰਨਾਲਾ ਪੁਲਿਸ ਨੂੰ ਸ਼ਰਾਬੀ ਡਰਾਇਵਰਾਂ ਦੇ ਚਲਾਣ ਕੱਟਣ ’ਚ ਮੁਸ਼ਕਿਲ ਪੇਸ਼ ਆ ਰਹੀ ਹੈ।

This entry was posted in Uncategorized.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>