ਜ਼ਰਾ ਸੋਚਣਾ ! ਸ਼ਬਜ਼ੀ ਖਰੀਦ ਕੇ ਲਿਆਏ ਹੋ ਕਿ ਬਿਮਾਰੀ

ਸਬਜ਼ੀਆਂ ਜਿੰਨੀਆਂ ਸਾਫ਼ ਸੁਥਰੀਆਂ ਹੋਣਗੀਆ ਓਨੀਆਂ ਹੀ ਜ਼ਹਰੀਲੀਆਂ ਹੋਣਗੀਆਂ-ਮੈਂ ਜਦੋਂ ਵੀ ਸਬਜ਼ੀਆਂ ਖਰੀਦਦਾ ਹਾਂ-ਘਰੋਂ ਵੀ ਝਿੜਕਾਂ ਖਾਧੀਆਂ ਤੇ ਦੋਸਤ ਵੀ ਠੀਕ ਨਹੀਂ ਸਨ ਸਮਝਦੇ -ਪਰ ਮੈਂ ਸਦਾ ਸੱਸਤੀ ਖਰੀਦ ਕਰ ਘਰ ਪਰਤ ਆਉਂਦਾ ਸੀ-ਕੀੜਿਆਂ ਖਾਧੀ-ਕਾਣੀ-ਕਾਰਨ ਤੁਸੀਂ ਸਮਝ ਹੀ ਗਏ ਹੋਵੋਗੇ ਕਿਉਂਕਿ ਇਹ ਸਾਰੀਆਂ ਹੀ ਕੀਟਨਾਸ਼ਕ ਦਵਾਈਆਂ ਨਾਲ ਲੱਦੀਆਂ ਹੁੰਦੀਆਂ ਹਨ-ਮੇਰੇ ਕਿਸਾਨ ਵੀਰ ਜੋ ਅਸੀਂ ਕਹਿੰਦੇ ਸੀ ਜਾਣੀ ਸਿਫਾਰਸ਼ ਕਰਦੇ ਹਾਂ ਕਦੇ ਨਹੀਂ ਵਿਚਾਰਦੇ-ਸਗੋਂ ਵੱਧ ਮਾਤਰਾਂ ਚ ਪਰਯੋਗ ਕਰਦੇ ਹਨ-ਇੱਕ ਕੀਟ-ਵਿਗਿਆਨ ਦੇ ਵਿਦਿਆਰਥੀ ਵਜੋਂ ਮੇਰੀ ਸਲਾਹ ਸਾਰਿਆਂ ਨੂੰ ਏਹੀ ਹੁੰਦੀ ਸੀ ਕਿ ਜਿਸ ਸਬਜ਼ੀ ਚ ਸੁੰਡੀ ਵਗੈਰਾ ਹੋਵੇ ਓਹੋ ਹੀ ਖਰੀਦਿਆ ਕਰੋ- ਸਦਾ ਸੱਸਤੀ ਤੇ ਕੀਟਨਾਸ਼ਕ ਦਵਾਈਆਂ ਰਹਿਤ ਹੋਵੇਗੀ ਕਿਉਂਕਿ ਉਸ ਚ ਕੀੜਾ ਜੀਵਤ ਹੈ-ਕਾਣਾ ਹਿੱਸਾ ਕੱਟ ਕੇ ਧਰੋ- ਬਾਕੀ ਆਪਣੇ ਥੇਮ ਦਰਿਆ (ਗੰਦਾ ਨਾਲਾ ਲੁਧਿਆਣੇ ਵਾਲਾ) ਦੇ ਕੰਢਿਓਂ ਕਾਲੇ ਪਾਣੀ ਚ ਉਗਾਈਆਂ ਸਬਜ਼ੀਆਂ ਚ ਹੋਰ ਕੀ 2 ਫੈਕਟਰੀਆਂ ਦੇ ਗੰਦ ਨੇ ਗੰਦ ਰਲਾਇਆ ਹੈ-ਜਰਾ ਸੋਚ ਲੈਣਾ-ਫੇਰ ਨਾ ਕਹਿਣਾ ਕਿ ਕੀ ਖਰੀਦ ਕਰਕੇ ਲੈ ਕੇ ਆਏ ਹੋ-ਹੁਣ ਤੁਸੀਂ ਕਹੋਗੇ ਕਿ ਖਾਈਏ ਕੀ-ਇਹ ਮੈਂ ਪਹਿਲਾਂ ਹੀ ਦੱਸ ਚੁੱਕਾ ਹਾਂ-ਸਾਰੇ ਸੋਹਣੇ ਚਿਹਰੇ ਗੁਣ ਭਰਪੂਰ ਨਹੀਂ ਹੁੰਦੇ-ਨਹੀਂ ਤਾਂ ਫੇਰ ਬਾਦ ਚ ਗੋਡਾ ਗਿੱਟਾ ਤੇ ਜਾਂ ਮੋਢਾ ਲਈ ਬੈਠੇ ਰਹੋਗੇ- ਇਹ ਸ਼ਹਿਰਾਂ ਦੇ ਨੇੜੇ ਉਗਾਈਆਂ ਸਬਜ਼ੀਆਂ ਦੀ ਦੇਣ ਹੇ ਤੇ ਪਿੰਡੋਂ ਆਈਆਂ ਸਬਜ਼ੀਆਂ ਓਦਾਂ ਕੀਟਨਾਸ਼ਕ ਦਵਾਈਆਂ ਨਾਲ ਲੱਦੀਆਂ ਹੁੰਦੀਆਂ ਹਨ-ਸੋਚਣਾ ਹੁਣ ਤੁਸੀਂ ਹੈ-ਹੋਰ ਸਲਾਹ ਇਹ ਹੈ ਕਿ ਮੀਂਹ ਦਾ ਪਾਣੀ ਫ਼ੜੋ, ਘਰ ਸਬਜ਼ੀਆਂ ਫ਼ਲ ਫੁੱਲ ਉਗਾਓ, ਘਰ ਖਾਦ ਬਣਾਓ ਕੂੜੇ ਤੋਂ, ਜਗਾ ਨਹੀਂ ਹੈ ਤਾਂ ਡੱਬਿਆਂ ਚ ਉਗਾਓ-ਤੇ ਖੁਸ਼ੀ ਦੇ ਗੀਤ ਗਾਓ-ਖਸਮਾਂ ਨੂੰ ਖਾਵੇ ਮਹਿੰਗਾਈ ਤੇ ਡਾਕਟਰਾਂ ਤੋਂ ਬਚ ਕੇ ਰਹੋ—ਓਹੀ ਪੈਸੇ ਬਦਾਮ, ਅਖਰੋਟ, ਮੂੰਗਫਲੀ, ਤੇ ਹੋਰ ਫਲਾਂ ਤੇ ਖਰਚੋ-ਮਰਜ਼ੀ ਹੁਣ ਤੁਹਾਡੀ ਹੈ- ਜ਼ਹਰੀਲੀਆਂ ਰਸਾਇਣਕ ਖਾਦਾਂ ਦੀ ਅਜੋਕੇ ਸਮੇਂ ਵਿੱਚ ਹੋ ਰਹੀਆਂ ਵਧੇਰੇ ਵਰਤੋਂ ਨਾਲ ਜ਼ਮੀਨ, ਜ਼ਹਰੀਲੀ ਅਤੇ ਬੰਜਰ ਹੁੰਦੀ ਜਾ ਰਹੀ ਹੈ, ਜਿਸ ਦੇ ਨਤੀਜੇ ਵਜੋਂ ਜ਼ਮੀਨ ਦੇ ਜ਼ਹਰੀਲੇ ਹੋਣ ਦਾ ਪ੍ਰਭਾਵ ਉਤਪਾਦਤ ਸਬਜ਼ੀਆਂ ਅਤੇ ਖਾਦ ਪਦਾਰਥਾਂ ਤੇ ਵੀ ਹੋ ਰਹਾ ਹੈ ਅਤੇ ਹਰੀਆਂ ਸਬਜ਼ੀਆਂ ਦੇ ਜ਼ਹਰੀਲੇ ਹੋਣ ਦਾ ਦੂਜਾ ਕਾਰਨ ਕੀਟਨਾਸ਼ਕਾਂ ਦੀ ਵਧੇਰੇ ਵਰਤੋਂ ਵੀ ਹੈ। ਕੀਟਨਾਸ਼ਕਾਂ ਵਿੱਚ ਜੋ ਜ਼ਹਰਿ ਹੈ, ਸਬਜ਼ੀਆਂ ਦੀਆਂ ਪੱਤੀਆਂ ਅਤੇ ਜਡ਼੍ਹਾਂ ਰਾਹੀਂ ਹੌਲੀ-ਹੌਲੀ ਰਿਸ ਕੇ ਸਬਜ਼ੀਆਂ ਵਿੱਚ ਉਤਰ ਜਾਂਦਾ ਹੈ। ਇਸ ਤਰ੍ਹਾਂ ਸਬਜ਼ੀਆਂ ਜ਼ਹਰੀਲੀਆਂ ਹੋ ਜਾਂਦੀਆਂ ਹਨ। ਜੇਕਰ ਕੀਟਨਾਸ਼ਕ ਛਿਡ਼ਕਣ ਦੇ ਤਿੰਨ ਦਨਾਂ ਦੇ ਅੰਦਰ-ਅੰਦਰ ਹਰੀਆਂ ਸਬਜ਼ੀਆਂ ਖਾ ਲਈਆਂ ਜਾਣ ਤਾਂ ਇਸ ਦੇ ਸਿੱਟੇ ਖ਼ਤਰਨਾਕ ਨਿਕਲਦੇ ਹਨ।ਕੁਦਰਤੀ ਖਾਦਾਂ ਦੀ ਕਮੀ ਅਤੇ ਮਹਿੰਗਾਈ ਆਦਿ ਕਾਰਨ ਤਾਂ ਦੂਜੇ ਨੰਬਰ ਤੇ ਹਨ ਪਰ ਰਸਾਇਣਕ ਖਾਦਾਂ ਨਾਲ ਪੈਦਾਵਾਰ ਵਿੱਚ ਕਾਫ਼ੀ ਵਾਧਾ ਹੁੰਦਾ ਹੈ। ਅੱਜਕਲ੍ਹ ਸਬਜ਼ੀਆਂ ਦੇ ਭਾਅ ਅਸਮਾਨੀ ਚੜਨ ਲੱਗੇ ਹਨ। ਸਬਜ਼ੀ ਬਾਜ਼ਾਰ ਅਤੇ ਮੰਡੀਆਂ ਵਿੱਚ ਹਰੀਆਂ ਸਬਜ਼ੀਆਂ ਦੀ ਕਮੀ ਸਦਾ ਬਣੀ ਰਹਿੰਦੀ ਹੈ। ਸਬਜ਼ੀਆਂ ਦੇ ਸੀਮਤ ਉਤਪਾਦਨ ਨੂੰ ਵਧਾਉਣ ਦੇ ਲਈ ਸਬਜ਼ੀ ਉਤਪਾਦਕਾਂ ਅਤੇ ਵੱਡੇ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਕਈ ਤਰ੍ਹਾਂ ਦੇ ਕੀਟਨਾਸ਼ਕਾਂ ਦਾ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ ਹੈ। ਕੀਟਨਾਸ਼ਕ ਦਵਾਈਆਂ ਦੇ ਕਾਫ਼ੀ ਪ੍ਰਯੋਗ ਨੇ ਫਲਾਂ ਅਤੇ ਸਬਜ਼ੀਆਂ ਦੇ ਮੂਲਭੂਤ ਤੱਤਾਂ ਨੂੰ ਨਸ਼ਟ ਕਰ ਦਿੱਤਾ ਹੈ। ਸਰਵੇਖਣਾਂ ਦੇ ਦੌਰਾਨ ਇਹ ਵੀ ਪਤਾ ਲੱਗਾਇਆ ਹੈ ਕਿ ਅਨੇਕਾਂ ਤਰ੍ਹਾਂ ਦੀਆਂ ਸਬਜ਼ੀਆਂ ਫਲਾਂ ਅਤੇ ਫ਼ਸਲਾਂ ਵਿੱਚ ਡੀ. ਡੀ. ਟੀ. ਅਤੇ ਹੋਰ ਕੀਟਨਾਸ਼ਕਾਂ ਦੀ ਕਾਫ਼ੀ ਮਾਤਰਾ ਵਚਿ ਪਾਈ ਜਾਂਦੀ ਹੈ। ਵਿਗਿਆਨਿਕ ਸਰਵੇਖਣਾਂ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਭਾਰਤੀਆਂ ਦੇ ਸਰੀਰ ਵਿੱਚ ਡੀ. ਡੀ. ਟੀ. ਦੀ ਸਭ ਤੋਂ ਵੱਧ ਮਾਤਰਾ ਪਾਈ ਜਾਂਦੀ ਹੈ। ਇਨ੍ਹਾਂ ਕੀਟਨਾਸਕਾਂ ਦੇ ਕਾਰਨ ਕੁਦਰਤੀ ਤਵਾਜ਼ਨ ਵਿੱਚ ਵਗਾਡ਼ ਦੀ ਹਾਲਤ ਪੈਦਾ ਹੋ ਗਈ ਹੈ। ਸਾਗ-ਸਬਜ਼ੀਆਂ ਅਤੇ ਕੀਟਨਾਸ਼ਕਾਂ ਦੇ ਵਧੇਰੇ ਪ੍ਰਯੋਗ ਵਾਲੀਆਂ ਸਬਜ਼ੀਆਂ ਸਵਾਦਹੀਣ ਹੁੰਦੀਆਂ ਜਾ ਰਹੀਆਂ ਹਨ। ਰਸਾਇਣਕ ਕੀਟਨਾਸ਼ਕਾਂ ਦੇ ਵਧੇਰੇ ਪ੍ਰਯੋਗ ਨੇ ਜਲ, ਵਾਯੂ ਪ੍ਰਦੂਸ਼ਣ ਵਧਾਉਣ ਵਚਿ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਭੋਜਨ-ਪਾਣੀ ਤਾਂ ਕੀ ਮਾਂ ਦੇ ਦੁੱਧ ਨੂੰ ਵੀ ਪ੍ਰਦੂਸ਼ਤ ਕਰ ਦਿੱਤਾ ਹੈ। ਖਾਦ ਪਦਾਰਥਾਂ ਵਿੱਚ ਵਿਦਮਾਨ ਧੀਮੇ ਜ਼ਹਿਰ ਨੂੰ ਕਦੀ ਨਹੀਂ ਘੱਟ ਕਰ ਸਕਦੇ ਪਰ ਫਿਰ ਵੀ ਜੇਕਰ ਤੁਸੀਂ ਕੁਝ ਸਾਵਧਾਨੀ ਵਰਤੋਂ ਤਾਂ ਇਨ੍ਹਾਂ ਦੇ ਹਾਨੀਕਾਰਕ ਪ੍ਰਭਾਵਾਂ ਤੋਂ ਆਪਣੀ ਸਿਹਤ ਨੂੰ ਖਤਰੇ ਵਿੱਚ ਪੈਣ ਤੋਂ ਬਚਾ ਸਕਦੇ ਹੋ। ਇਸ ਤਰ੍ਹਾਂ, ਉਚਿਤ ਇਹੀ ਹੋਵੇਗਾ ਕਿ ਸਬਜ਼ੀਆਂ, ਫਲ ਆਦਿ ਦੀ ਵਰਤੋਂ ਕਰਦੇ ਸਮੇਂ ਖਾਸ ਸਾਵਧਾਨੀ ਅਤੇ ਚੌਕਸੀ ਵਰਤੀ ਜਾਵੇ। ਤੁਹਾਨੂੰ ਸਬਜ਼ੀਆਂ ਦੇ ਜ਼ਹਰੀਲੇ ਪ੍ਰਭਾਵਾਂ ਤੋਂ ਬਚਾਈ ਰੱਖਦੀਆਂ ਹਨ- ਕੁਝ ਸਾਵਧਾਨੀਆਂ ਹਨ ਜੋ ਇਸ ਲਈ ਇਨ੍ਹਾਂ ਉਪਾਵਾਂ ਨੂੰ ਧਿਆਨ ਵਿੱਚ ਰੱਖ ਕੇ ਸਾਗ, ਸਬਜ਼ੀਆਂ ਵਿੱਚ ਛੁਪੇ ਜ਼ਹਿਰ ਤੋਂ ਆਪਣੇ-ਆਪ ਨੂੰ ਬਚਾਓ। ਫਲਾਂ ਸਬਜ਼ੀਆਂ ਅਤੇ ਧਾਨ ਨੂੰ ਵਰਤੋਂ ਵਿੱਚ ਲਿਆਉਣ ਤੋਂ ਪਹਿਲਾਂ ਘੱਟੋ-ਘੱਟ ਤਿੰਨ ਵਾਰ ਪਾਣੀ ਨਾਲ ਧੋ ਲਓ। ਜੇਕਰ ਇਕ ਸਿਰਕੇ ਜਾਂ ਖਾਣ ਵਾਲੇ ਸੋਡੇ ਨਾਲ ਧੋ ਕੇ ਫਿਰ ਸਾਫ ਪਾਣੀ ਨਾਲ ਧੋ ਲਵੋ ਤਾਂ ਹੋਰ ਵੀ ਬਿਹਤਰ ਹੋਵੇਗਾ।ਛਿੱਲਕਾ ਉਤਾਰ ਲੈਣ ਨਾਲ ਫਲ ਅਤੇ ਸਬਜ਼ੀਆਂ ਦੇ ਛਿੱਲਕੇ ਤੇ ਲੱਗੇ ਕੀਟਨਾਸ਼ਕ ਤਾਂ ਦੂਰ ਹੋ ਹੀ ਜਾਣਗੇ ਪਰ ਜੋ ਕੀਟਨਾਸ਼ਕ ਅਤੇ ਜ਼ਹਿਰ ਸਬਜ਼ੀ ਦੇ ਅੰਦਰ ਪਹੁੰਚ ਚੁੱਕਾ ਹੈ। ਉਹ ਸਿਹਤ ਨੂੰ ਹਾਨੀ ਪਹੁੰਚਾਏਗਾ। ਇਸ ਲਈ ਸਾਗ, ਸਬਜ਼ੀਆਂ ਦਾ ਅਸਰ ਨਸ਼ਟ ਹੋ ਜਾਂਦਾ ਹੈ। ਬੰਦ ਗੋਭੀ ਦੀਆਂ ਬਾਹਰੀ ਪਰਤਾਂ ਨੂੰ ਉਤਾਰਕੇ ਅੰਦਰਲੀਆਂ ਪਰਤਾਂ ਦੀ ਹੀ ਵਰਤੋਂ ਕਰੋ। ਅਜਹਾ ਹੀ ਹੋਰ ਸਬਜ਼ੀਆਂ ਦੇ ਨਾਲ ਕਰੋ। ਇਸ ਤਰ੍ਹਾਂ ਸਬਜ਼ੀਆਂ, ਫਲਾਂ ਦਾ ਛਿਲਕਾ ਉਤਾਰ ਕੇ ਹੀ ਵਰਤੋਂ ਵਿੱਚ ਲਿਆਓ। ਇਸ ਨਾਲ ਛਿਲਕੇ ਤੇ ਲੱਗੇ ਕੀਟਨਾਸ਼ਕ ਪਦਾਰਥ ਦੂਰ ਹੋ ਜਾਣਗੇ। ਕੀਟਨਾਸ਼ਕਾਂ ਦੇ ਵਿਆਪਕ ਪ੍ਰਯੋਗ ਦੇ ਚਲਦਿਆਂ ਫਲਾਂ ਅਤੇ ਸਬਜ਼ੀਆਂ ਨੂੰ ਕੱਚਾ ਖਾਣਾ ਵੀ ਸਿਹਤ ਦੇ ਲਈ ਹਾਨੀਕਾਰਕ ਅਤੇ ਖਤਰੇ ਤੋਂ ਖਾਲੀ ਨਹੀਂ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>