ਦੀਵਾਲੀ ਦੀ ਰਾਤ ਦੀਵੇ ਬਾਲੀਏ

ਦੀਵਾਲੀ ਦਾਤਿੳਹਾਰ ਹਿੰਦੂ ਧਰਮ ਅਤੇ ਸਿੱਖ ਧਰਮ ਦੋਹਾ ਲਈ ਹੀ ਬੜਾ ਹੀ ਮਹੱਤਵਵ ਪੂਰਨ ਅਤੇ ਖੁਸ਼ੀਆਂ ਭਰਿਆ ਤਿੳਹਾਰ ਹੈ ,ਇੱਸ ਨੂੰ ਰੌਸ਼ਨੀ ਦਾ ਤਿੳਹਾਰ ਵੀ ਕਿਹਾ ਹੈ , ਵੈਸੇ ਵੀ ਆਦ ਤੋਂ ਨੇਕੀ ਬੱਦੀ , ਸੱਚ ਝੂਠ , ਚਾਨਣ ਤੇ ਹਨਰੇ ਦਾ ਵਿਰੋਧ ਆਭਾਸ ਰਿਹਾ ਹੈ , ਕਦੇ ਬੁਰਾਈ ਦਾ ਪੱਲੜਾ ਭਾਰੀ ਹੋਇਆ ,ਕਦੇ ਸੱਚਾਈ ਦਾ ਪਰ ਸੱਚ ਦੀ ਆਖਿਰ ਜਿੱਤ ਹੋਈ ,ਇਹ ਵਰਤਾਰਾ ਨਿਰੰਤਰ ਚਲਦਾ ਆ ਰਿਹਾ ਹੈ ,ਇਹ ਕੁਦਰਤੀ ਅਸੂਲ ਹੈ ,ਜਿਸ ਨਾਲ ਕੁਦਰਤੀ ਨਿਜ਼ਾਮ ਵਿਚ ਸੰਤੁਲਤਾ ਰੱਖਣ ਲਈ ਇਹ ਵਰਤਾਰਾ ਚਲਿਆ ਆ ਰਿਹਾ ਹੈ।

ਐਸੇ ਹੀ ਇਤਹਾਸ ਨਾਲ ਇੱਸ ਤਿਉਹਾਰ ਦੇ ਪਿਛੋਕੜ ਨਾਲ ਜੁੜੇ ਹੋਏ ਹਨ ,ਦੁਸਹਿਰਾ ਹਰ ਸਾਲ  ਬੁਰਾਈ , ਬਦੀ ਰੂਪੀ ਰਾਵਣ ਦੇ ਪੁਤਲੇ ਜਲਾ ਕੇ ਆਮ ਲੋਕਾਂ ਵੱਲੋਂ ਮਰਿਯਾਦਾ ਪੁਰਸਤ਼ੋਮ ਭਗਵਾਨ ਸ੍ਰੀ ਰਾਮ ਦੀ ਬੁਰਾਈ ਤੇ ਸੱਚਾਈ ਦੀ ਜਿੱਤ ਬਾਰੇ ਮਨਾਇਆ ਜਾਂਦਾ ਹੈ ,ਤੇ ਫਿਰ ਇਸ ਦਿਨ ਤੋਂ ਪੂਰੇ ਵੀਹ ਦਿਨ ਬਾਅਦ ਜਦ ਸ੍ਰੀ ਰਾਮ ਇਸ ਯੁੱਧ ਦੀ ਸਮਾਪਤੀ ਤੇ ਅਪਨੀ ਰਾਜ ਧਾਨੀ ਅਜੁੱਧਿਆ ਵਿਚ ਚੌਦਾਂ ਸਾਲ ਦੇ ਬਨਵਾਸ ਦੇ ਬਾਅਦ ਆਏ ਤਾਂ ਖੁਸ਼ੀ ਦਾ ਮਾਹੌਲ ਛਾ ਗਿਆ ਲੋਕਾਂ ਇਸੇ ਖੁਸ਼ੀ ਵਿਚ ਸਾਰੇ ਦੀਪ ਮਾਲਾ ਕੀਤੀ , ਤੇ ਇਹ ਮਹਾਨ ਦਿਨ ਇੱਕ ਖੁਸ਼ੀਆਂ ਭਰਿਆ ਤਿੳਹਾਰ ਬਨਕੇ ਰਹਿ ਗਿਆ । ਦੀਵਾਲੀ ਦਾ ਤਿਉਹਾਰ  ਸਿੱਖ ਧਰਮ ਵਿਚ ਵੀ ਬੜੀ ਮਹੱਤਤਾ ਰਖਦਾ ਹੈ ਕਿਉਂਕਿ ਇਸੇ ਦਿਨ ਹੀ  ਸਿੱਖ ਧਰਮ ਦੇ ਛੇਵੇਂ ਗੁਰੁ ਸ੍ਰੀ ਹਰ ਗੋਬਿੰਦ ਜੀ ਬਵੰਜਾ ਰਾਜਿਆਂ ਸਮੇਤ ਗਵਾਲੀਆਰ ਦੀ ਜੇਲ੍ਹ ਵਿਚ ਬੜੇ ਹੀ ਸਤਿਕਾਰ ਸਹਿਤ ਰਿਹਾ ਹੋ ਕੇ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਆਏ ਸਨ ,ਤੇ ਇਸ ਦੀਵਾਲੀ ਦੇ ਦੀ ਰਾਤ ਸ੍ਰੀ ਹਰਮੰਦਰ ਸਾਹਿਬ ਬੜੀਆਂ ਰੌਣਕਾਂ ਨਾਲ ਇਸੇ ਖੁਸ਼ੀ ਵਿਚ ਦੀਪ ਮਾਲਅ ਕੀਤੀ ਗਈ ,ਤੇ ਉਦੋਂ ਤੋਂ ਲੈ ਕੇ ਲਗਾਤਾਰ ਦੀਵਾਲੀ ਦੇ ਇਸ ਸ਼ੁਭ ਅਵਸਰ ਤੇ ਹਰਮੰਦਰ ਸਹਿਬ ਨੂੰ ਬਿਜਲੀ ਦੇ ਬਲਬਾਂ ਦੀ ਰੰਗ ਸੁਰੰਗੀਆਂ ਰੋਸ਼ਣੀਆਂ ਨਾਲ ਸਜਾਇਆ ਜਾਂਦਾ ਹੈ ,ਮਨੋਹਰ ਗਰੁਬਾਣੀ ਦਾ ਕੀਰਤਣ ਅਤੇ ਰੌਣਕਾਂ ਦੇਖਣ ਸੁਨਣ ਲਈ ਸੰਗਤਾਂ ਦੂਰ ਦੁਰਾਡਿਓਂ ਦਰਸ਼ਨ ਕਰਨ ਲਈ ਹੁੰਮ ਹੁੰਮਾ ਕੇ ਆਉਂਦੀਆਂ ਹਨ ,ਦੇਰ ਰਾਤ ਗਏ ਆਤਸ਼ ਬਾਜ਼ੀ ਦਾ ਨਜ਼ਾਰਾ ਵੀ ਵੇਖਣ ਯੋਗ ਹੁੰਦਾ ਹੈ ।

ਇਸ ਬਾਰੇ ਇੱਕ ਪੁਰਾਣੀ ਕਹਾਵਤ ਹੈ  ,

ਦਾਲ ਰੋਟੀ ਘਰ ਦੀ ,
ਦੀਵਾਲੀ ਅੰਮ੍ਰਿਤਸਰ ਦੀ ।

ਪਿੰਡਾਂ ਸ਼ਹਿਰਾਂ ਵਿਚ ਦੀਵਾਲੀ ਦਾ ਇਹ ਤਿਓਹਾਰ ਵੀ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ,ਲੋਕ ਘਰਾਂ ਦੇ ਬਨੇਰਿਆਂ ਤੇ ਦੀਵੀਆਂ ਦੀਆਂ ਪਾਲਾਂ ਜਗਾਉਂਦੇ ਹਨ , ਮੜ੍ਹੀਆਂ ਜਠੇਰਿਆਂ, ਸਮਾਧਾਂ ,ਡੇਰਿਆਂ ,ਗੂਰੂ ਘਰਾਂ , ਮੰਦਰ ਗੱਲੀਆਂ , ਖੂਹਾਂ ,ਬੰਬੀਆਂ ,ਹਵੇਲੀਆਂ , ਗਲੱ ਕੀ ਹਰ ਥਾਂ ਤੇ ਦੀਵੇ ਜਾਂ ਮੋਮ ਬੱਤੀਆਂ ਜਗਾ ਕੇ ਰੌਸ਼ਣੀ ਕੀਤੀ ਜਾਂਦੀ ਹੈ ,ਤੇ  ਘਰ ਘਰ ਅਪਨੇ ਅਪਨੇ ਵਿਤ ਅਨੁਸਾਰ ਖਾਣ ਪੀਣ ਦੀਆਂ ਚੀਜ਼ ਵਸਤਾਂ ਬਨਾ ਕੇ ਖੁਸ਼ੀ ਮਨਾਈ ਜਾਂਦੀ ਹੈ ,ਪਿੰਡਾਂ ਸ਼ਹਿਰਾਂ ਦੀਆਂ ਦੁਕਾਨਾਂ ਵੱਧੀਆ ਢੰਗ ਨਾਲ ਸਜਾਈਆਂ ਜਾਂਦੀਆਂ ਹਨ , ਲੋਕ ਇਸ ਤਿੳਹਾ ਤੇ ਕੁਝ ਨਾ ਕੁਝ ਨਵਾਂ ਖਰੀਦਣਾ ਸ਼ੁਭ ਸਮਝਦੇ ਹੱਨ । ਕਈ ਮਾੜੀਆਂ ਘਟਨਾਂਵਾਂ ਵੀ ਇਸ ਦਿਨ ਤੇ ਹੁੰਦੀਆਂ ਹਨ , ਜਿਵੇਂ ਸ਼ਰਾਬ ਪੀ ਕੇ ਝਗੜੇ ਹੋ ਜਾਣੇ , ਜੂਆ ਖੇਡ ਕੇ ਕਿਸਮਤ ਅਜ਼ਮਾਈ ਕਰਦੇ ਦੀਵਾਲੀ ਵਾਲੇ ਇਸ ਸ਼ੁਭ ਅਵਸਰ ਤੇ ਬਹੁਤ ਕੁਝ ਹਾਰ ਕੇ ਅਪਨਾ ਦੀਵਾਲਾ ਕਢਾ ਲੈਣਾ ਤੇ ਪਟਾਕਿਆਂ ਦੇ ਕਾਰਣ ਅੱਗਾਂ ਲਗਣ ਕਾਰਣ ਜਾਨੀ ਮਾਲੀ ਨੁਕਸਾਨ ਹੋਣਾ ,ਜਿਨ੍ਹਾਂ ਬਾਰੇ ਸੱਭ ਨੂੰ ਇਸ ਖੁਸ਼ੀਆਂ ਵਾਲੇ ਅਵਸਰ ਤੇ ਰੰਗ ਵਿਚ ਭੰਗ ਪੈਣ ਦਾ ਧਿਆਨ ਰਖਣਾ ਵੀ ਬਹੁਤ ਜ਼ਰੂਰੀ ਹੀ ।

ਦੀਵਾਲੀ ਦੀ ਰਾਤ ਦੀਵੇ ਬਾਲੀਏ ,
ਨਫਰਤ ਦੀ ਕਾਲਖ ,ਚ ਨਾ ਉਮਰਾਂ ਗਾਲੀਏ ।
ਸਾਂਝ ਦੇ ਦੀਪਕ ਜਲਾ ਕੇ ਰੱਖੀਏ ,
ਰੌਸ਼ਨੀ ਨੂੰ ਹਰ ਤਰ੍ਹਾਂ ਸੰਭਾਲੀਏ ।
ਜਗਮਗਾਣਾ  ਜੁਗਨੁੰਆਂ ਤੋਂ ਸਿੱਖੀਏ ,
ਮਨਾਂ ਨੂੰ ਬੱਸ ਪਿਆਰ ਅੰਦਰ ਢਾਲੀਏ ।

ਦੀਵਾਲੀ ਦੇ ਇੱਸ ਸ਼ੁੱਭ ਅਵਸਰ ਤੇ ਸੱਭ ਸੰਸਾਰ ਨੂੰ ਮੁਬਾਰਕਾਂ ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>