ਲੋਕੋ! ਦੇਖਿਓ ਕਿਤੇ ਵਟਣੇ ਦਾ ਰੰਗ ਨਾ ਬਦਲ ਦੇਣਾ

ਹੁਣ ਹੀ ਕਿਉਂ ਕਿਹਾ ਜਾ ਰਿਹਾ ਹੈ ਕਿ ਔਰਤਾਂ ਸੇਫ਼ ਨਹੀਂ ਹਨ-ਔਰਤ ਬਾਰੇ- ਔਰਤਾਂ ਸੇਫ਼ ਨਹੀਂ ਹਨ-ਕੁੱਖ ਚ ਵੀ ਖਤਰਾ, ਘਰਾਂ ਚ ਕੱਲੀਆਂ ਰਹਿ ਗਈਆਂ,ਉਹਨਾਂ ਨਾਲ ਵਰਤਾਓ ਦੇਖੋ, ਦਾਜ਼ ਵੇਲੇ, ਲੋਕ ਸਾਰੇ ਆਪਾਂ ਕੀ ਔਰਤ ਬਾਰੇ ਸੋਚਦੇ ਤੇ ਵਰਤਾਓ ਕਰਦੇ ਹਾਂ ਸਾਰੇ ਹੀ ਜਾਣਦੇ ਨੇ-

ਨੰਗੇਜ਼ਤਾ ਸਟੇਜ਼ਾਂ ਤੇ ਕੌਣ ਦੇਖਦਾ ਹੈ ਦਾਰੂ ਦੇ ਲੋਰ ਚ-ਅਸੀਂ ਸਾਰੇ-ਮੂੰਹਰੇ ਬੈਠੇ ਦੇਖ ਲੈਣਾ ਕੌਣ ਹੁੰਦੇ ਹਨ-ਐਨਕਾਂ ਠੀਕ ਕਰ 2 ਫੋਕਸ ਕਰਦੇ-ਬੌਬ ਡਿਲਨ, ਪੀਟਰ ਬਰੁੱਕ,ਐਲਨ ਗਿਲਨਜ਼ ਦੀ ਕਵਿਤਾ,ਤੇ ਹੋਰ ਕਈ ਉਦਾਹਰਨਾਂ ਹਨ-ਮੈਡੋਨਾ ਦੇ ਗੀਤ,ਨੌਟੰਕੀ, ਤਮਾਸ਼ਾ, ਯੁਮਲੇ ਦੇਖੋ-ਜਦੋਂ ਨਾਟਕ ਜਨਮਿਆਂ-ਏਨੇ ਅਸ਼ਲੀਲ ਕਦ ਦੇ ਹਨ-ਬੱਕਰੀ ਦੇ –ਵਰਗਾ ਤੇਰੇ –ਦੀ ਤਲਾਸ਼ੀ ਲੈ ਗਿਆ-
ਹੁਣ ਔਰਤ ਨਾਲ ਵਾਰਦਾਤਾਂ ਹੋ ਰਹੀਆਂ ਹਨ-ਏਸੇ ਕਰਕੇ-ਕੁਝ ਲੋਕ ਤਾਂ ਪਸੰਦ ਕਰਦੇ ਹੀ ਹੋਣਗੇ -ਗੰਧਲਾ ਚਿਰਾਂ ਦਾ ਹੋਇਆ ਪਿਆ ਹੈ ਸਮਾਜ-ਹੁਸੈਨ ਦੀਆਂ ਪੇਟਿੰਗਜ਼ ਨਾਲ ਵੀ ਹੋਇਆ –

ਹਨੀ ਸਿੰਘ ਨੇ ਜ਼ੁਬਾਨ ਅੱਜਕਲ ਦੀ ਵਰਤੀ ਹੈ-ਪਰ ਕਈ ਓਦੇ ਜਿ਼ਆਦਾ ਅਸ਼ਲੀਲਤਾਂ ਦੇ ਬੀਜ ਖਿਲਾਰਨ ਵਾਲੇ ਗੀਤ ਹਨ-ਇਹ ਸਮਾਂ ਹੀ ਕਰ ਕਰਾ ਰਿਹਾ ਹੈ-ਇਤਿਹਾਸ ਚ ਏਦਾਂ ਹੁੰਦਾ ਰਿਹਾ ਹੈ-ਸਮੇਂ ਨਾਲ ਲੋਕ ਛੱਡ ਦਿੰਦੇ ਨੇ, ਪਛਾੜ ਦਿੰਦੇ ਨੇ ਜਿਵੇਂ ਬੁਕਸ ਸਟਾਕ ਵਾਂਗ ਅਸ਼ਲੀਲਤਾ ਨੂੰ-
ਇਸਤਰੀ ਜਾਗਰਤ ਹੋਈ ਹੈ ਚੰਗੀ ਗੱਲ ਹੈ–ਮੰਚ– ਔਰਤ ਬਾਰੇ ਇਹ ਗੀਤਾਂ ਹੀ ਰੇਪ, ਅਗਵਾਹ, ਮਾਰਾਂ ਦੀ ਸੁਰੂਆਤ ਕੀਤੀ ਹੈ-

ਗੱਲ ਹੈ ਕਿ ਸਾਡੇ ਕਵੀ ਦਰਬਾਰ ਤੇ ਸੱਦਣ ਤੇ ਵੀ ਲੋਕ ਨਹੀਂ ਆਉਂਦੇ -ਪਰ ਹਨੀ, ਪੂਜਾ ਦਲਜੀਤ ਗੀਤੇ ਤੇ ਕਈ ਹੋਰਨਾਂ ਦੇ ਅਖਾੜਿਆਂ ਚ ਖੜ੍ਹਨ ਨੂੰ ਵੀ ਜਗ੍ਹਾ ਨਹੀ ਹੁੰਦੀ-ਓਦੋਂ ਕਈ ਕਹਿਣਗੇ ਤੁਸੀਂ ਘਟੀਆ ਸੋਚ ਵਾਲੇ ਹੋ-
ਪੰਜਾਬ ਚ ਵਿਆਹਾਂ ਸ਼ਾਦੀਆਂ ਤੇ ਜੇੜੇ ਸਭਿਆਚਾਰਕ ਘੜੇ ਤੇ ਚਰਖੇ ਰੱਖ ਕੇ ਗੀਤ ਵੱਜਦੇ ਤੇ ਅੱਧ ਨੰਗੀਆਂ ਕੁੜੀਆਂ ਨੱਚਦੀਆਂ ਹਨ-ਕੌਣ ਦੇਖਦਾ ਹੈ ਅੱਗੇ ਖੜ੍ਹ 2 ਜਾਂ ਬੈਠ 2 ਕੇ-ਹੈ ਕੋਈ ਕਿਸੇ ਕੋਲ ਜੁਆਬ–??? ਲਿਖੋ ਜਾਂ ਕਹੋ-ਸਿੱਠਣੀਆਂ ਚ ਜੋ ਵਿਆਹਾਂ ਵੇਲੇ ਸੁਆਗਤ ਹੁੰਦਾ ਹੈ-ਕੌਣ ਨਹੀਂ ਜਾਣਦਾ-ਜੋ ਲਾੜੇ ਤੇ ਸਹੁਰੇ ਦੀ ਲਾਹ ਪਾਹ ਹੁੰਦੀ ਹੈ, ਓਦੋਂ ਸੱਭਿਆਚਾਰ ਨੂੰ ਕਦੇ ਕੁਝ ਨਹੀਂ ਹੋਇਆ-ਲੋਕ ਕਿਸੇ ਫਿ਼ਲਮ ਚ ਥੋੜੇ ਜੇਹੇ ਹੀ ਨੰਗੇਜ਼ ਦਾ ਪ੍ਰਦਰਸ਼ਨ ਦੇਖਣ ਲਈ, ਕਈ 2 ਵਾਰ ਫਿਲਮ ਦੇਖਣ ਜਾਂਦੇ ਮੈਂ ਦੇਖੇ ਨੇ-

ਸ਼ੁਕਰ ਹੈ ਤੁਸੀਂ ਕੁਝ ਬੋਲੇ ਤਾਂ ਸਈ-ਇਹ ਸਮਾਜਿਕ ਪ੍ਰੀਵਰਤਨ ਹੈ-ਹੁਣ ਸਾਰੇ ਹੀ ਮੇਰੇ ਵਾਂਗ ਸਿਹਰਾ ਲੈਣਾ ਚਾਹੁੰਦੇ ਹਨ ਕਿ ਮੈਂ ਇਹ ਮੁਹਿੰਮ ਚਲਾਈ ਹੈ ਤੇ ਤਾਜ਼ ਮੇਰੇ ਮੱਥੇ ਹੋਣਾ ਚਾਹੀਦਾ ਹੈ-ਇਹ ਤੰਗਦਿਲੀ ਹੈ-ਕਹਾਣੀਆਂ, ਫਿਲਮਾਂ, ਨਾਵਲਾਂ ਕੀ ਕੁਝ ਹੁੰਦਾ ਹੈ, ਸਾਰੇ ਹੀ ਜਾਣਦੇ ਹਨ, ਕਿਹੜਾ ਲੋਕ ਚੰਗਾ ਰੁਮਾਂਟਿਕ ਹੁੰਦਾ ਹੈ, ਓਹੀ ਕਹਾਣੀਆਂ, ਫਿਲਮਾਂ, ਨਾਵਲਾਂ ਨੂੰ ਅਸੀਂ ਵਧੀਆ ਸਮਝਦੇ ਹਾਂ ਜਾਂ ਛੁਪ 2 ਪੜ੍ਹਦੇ ਹਨ-ਸਾਰਾ ਵਰਗ ਹੀ –ਮੁੰਡੇ ਕੁੜੀਆਂ ਬੰਦੇ ਵੀ -ਮੈਥੋਂ ਮੂੰਹ ਨਾ ਖੁੱਲਵਾਓ-

ਹੋਰ ਤਾਂ ਹੋਰ ਅੱਜਕਲ ਸੰਗਤ ਚ ਭੰਗੜੇ ਪੈਂਦੇ ਨੇ ਗੀਤ ਗਾ ਕੇ, ਕੋਈ ਹੈ ਬੋਲਦਾ-ਸਿੱਖ ਲੋਕ ਕਿੱਥੇ ਨੇ? ਮੈਂ ਭੰਗੜੇ ਪਾਉਂਦੇ ਦੇਖੇ ਨੇ ਆਪ-ਲੋਕ ਮਸਤ ਨੇ – ਅਜੇ ਹੋਰ ਬਹੁਤ ਕੁਝ ਹੋਣ ਵਾਲਾ ਹੈ- ਕਿਤੇ ਸ਼ਬਦ ਤੇ ਨਾ ਨੱਚਣ ਲੱਗ ਜਾਣਾ! ਇਹ- ਅਗਾਂਹ ਵਧੂ -ਇਹ ਤਾਂ ਹੈ ਕਿ ਅਸੀਂ ਬਹੁਤ ਹੀ ਅਡਵਾਂਸ ਹੋ ਗਏ ਹਾਂ-ਬਾਹਰ ਵੱਲ ਦੇਖ ਕੇ-ਇਹ ਸਾਡੀ ਜਿਆਦਾ ਅਗਾਂਹ ਵਧੂ ਸੋਚ ਸਮਝ ਦੀ ਨਿਸ਼ਾਨੀ ਹੈ-ਹੁਣ ਜਦੋਂ ਭੁਗਤਣੀ ਪੈ ਰਹੀ ਹੈ ਤਾਂ ਦਰਦ ਹੋਣਾ ਹੀ ਹੋਣਾ ਹੈ-

ਜੋ ਜੋ ਹਨੀ ਦੇ ਗੀਤ ਕਈ ਬਹੁਤ ਹੀ ਖਰਾਬ ਨੇ-ਤੇ ਗੀਤਕਾਰ ਜੋ ਲਿਖਦਾ ਹੈ ਓਹੀ ਗਾਇਕ ਗਾ ਦਿੰਦਾ ਹੈ-ਜੇ ਗੰਡਾਸੇ ਬੰਦੂਕਾਂ ਗੋਲੀਆਂ ਲਿਖੋਗੇ ਓਹੀ ਵਰਤੀਆਂ ਜਾਣਗੀਆਂ-‘ਆ ਤੈਨੂੰ ਕਿਡਨੈਪ ਕਰ ਲਵਾਂ, –ਜੈਜੀ ਬੀ-‘ਮੁੰਨੀ ਨੂੰ ਮੰਗਾ ਰਿਹਾ ਹੈ-ਅੱਧੇ ਪੈਸੇ ਪਾ ਕੁੰਡੇ ਲਾ ਰਿਹਾ ਹੈ —ਹਾਂ ਜੇ ਚਮਕੀਲਾ ਆਪ ਲਿਖਦਾ ਸੀ ਤਾਂ ਕੀ 2 ਸਨ ਓਹਦੇ ਗੀਤ-ਸਾਰੇ ਜਾਣਦੇ ਹਨ-ਬਹੁਤ ਨੇ ਇਹੋ ਜੇਹੇ ਗਾਇਕਾਂ ਦੇ ਪੱਖੇ-ਫੈਨਜ਼–‘ਪਾਓ ਹੁਣ ਫਿ਼ਰ ਭੰਗੜੇ ਓਹਨਾਂ ਗੀਤਾਂ ਤੇ-ਅਸੀਂ ਜੇ ਸਭਿਆਚਾਰਕ ਗੀਤ, ਗ਼ਜ਼ਲ ਲਿਖਦੇ ਹਾਂ ਤਾਂ ਨਾ ਗਾਇਕ ਨਾ ਹੀ ਸੁਣਨ ਵਾਲੇ –ਕਦੇ ਨੇੜੇ ਵੀ ਨਹੀਂ ਜੇ ਢੁੱਕਦੇ-ਅਖੇ ਇਹ ਕੀ ਰੋਣਾ ਧੋਣਾ ਲਿਖਿਆ ਹੈ-ਗੀਤ ਹੋਵੇ ਚੱਕ ਲਾ 2 ਕਰਦਾ-ਓਦੋਂ ਤੁਸੀਂ ਕਿੱਥੇ ਹੁੰਦੇ ਹੋ-?

ਮੈਂ ਕੋਈ ਅਜੋਕੇ ਘਟੀਆ ਗਾਇਕਾਂ ਦਾ ਪੱਖ ਨਹੀਂ ਪੂਰ ਰਿਹਾ-ਮੈਂ ਤਾਂ ਇਹ ਕਹਿੰਦਾ ਹਾਂ ਕਿ ਇਹ ਅਵਾਜ਼ ਏਨਾ ਚਿਰ ਦੀ ਕਿੱਥੇ ਸੀ-ਜੋ ਅੱਜ ਬੋਲੀ ਹੈ-ਇਹ ਗੰਧਲਾਪਣ ਅਸੀਂ ਆਪ ਪੈਦਾ ਕਰਦੇ ਹਾਂ ਤੇ ਕੀਤਾ ਹੈ-ਤੇ ਕਰਦੇ ਵੀ ਰਹਾਂਗੇ ਦੇਖ ਲੈਣਾ-ਇਹ ਫਿਰ ਹੋਣਾ ਹੈ-ਫਿਲਮਾਂ ਵਿਚ, ਸਟੇਜ਼ਾਂ ਤੇ, ਨਾਟਕਾਂ ਵਿਚ ਤੇ ਆਮ ਨਿੱਤ ਦੇ ਸਮਾਗਮਾਂ ਚ ਵੀ-ਲੋਕ ਕਹਿ 2 ਕੇ ਅਸ਼ਲੀਲਤਾ ਭਰੇ ਗਾਣੇ ਲਵਾਉਂਦੇ ਮੈਂ ਦੇਖੇ ਹਨ-ਓਦੋਂ ਦਾਰੂਦਾ ਲੋਰ ਹੁੰਦਾ ਹੈ- ਮਰ ਚੁੱਕੀ ਹੁੰਦੀ ਹੈ ਓਦੋਂ ਸਭਿਆਚਾਰਕਤਾ-

ਬਾਕੀ ਪੰਜਾਬੀ ਗੀਤਾਂ ਵਿੱਚ ਅਸ਼ਲੀਲਤਾ ਦੇ ਬੀਜ਼ ਕੋਈ ਬਾਹਰੋਂ ਨਹੀਂ ਜੇ ਕੇਰ ਗਿਆ-ਅਸੀਂ ਆਪ ਸਿਆੜ ਕੱਢੇ ਹਨ, ਛੱਟਾ ਵੀ ਅਸੀ ਆਪ ਹੀ ਦਿੱਤਾ ਹੈ ਕਿਸੇ ਤੋਂ ਦਵਾਇਆ ਨਹੀਂ, ਕੋਈ ਬਾਹਰੋਂ ਨਹੀਂ ਆ ਕੇ ਦਿੰਦਾ ਹੁੰਦਾ ਕਦੇ- ਜੇ ਕੋਈ ਰੋਕਦਾ ਹੈ ਜਾਂ ਸੀ ਤਾਂ ਨੀਵੀਂ ਬੁੱਧੀ ਜਾਂ ਪਿਛਾਹ ਖਿੱਚੂ ਕਹਿ ਕੇ ਰੋਕ ਜਾਂ ਵਰਜ਼ ਦਿਤਾ ਜਾਂਦਾ ਸੀ- ਹੁਣ ਭੁੱਗਤੋ ਰਲ ਕੇ ਵੈਸਟਰਨਾਈਜ਼ ਕਲਚਰ ਦੇ ਨਜ਼ਾਰੇ-ਪਾਓ ਬਾਹਰਲੇ ਪਹਿਰਾਵੇ ਤੇ ਕਰੋ ਪ੍ਰਦਰਸ਼ਨੀਆਂ ਅੰਗਾਂ ਦੀਆਂ-ਤੇ ਫੇਰ ਨਤੀਜਾ ਕੀ ਹੋਵੇਗਾ-ਰੇਪ, ਉਧਾਲੇ, ਸ਼ਰੇਆਮ ਬੇਪਤੀਆਂ-ਇਹ ਸਾਡੇ ਹੰਝੂਆਂ ਦੀਆਂ ਲਿਸ਼ਕਾਂ ਨੇ-ਇਹ ਸੱਭ ਕੁਝ ਮੇਰੀ ਦੁਖੀ ਤੜਪਦੀ ਅਵਾਜ਼ ਦੀ ਧੜਕਣ ਹੈ-ਇਹ ਹੁਣ ਮੇਰੇ ਸ਼ਬਦ ਜੋ ਕਦੇ ਸੱਚੇ ਸੁੱਚੇ ਸਨ ਗੁਰੂ ਨਾਨਕ ਦੇ ਹੋਠਾਂ ਤੋਂ ਕਿਰਦੇ ਸਨ ਤੁਸੀਂ ਹੀ ਗੰਧਲੇ ਕੀਤੇ ਹਨ-ਜਦੋਂ ਲਫਜ਼ ਮਰਦੇ ਹਨ ਇਸ ਤਰ੍ਹਾਂ –ਦੁੱਖ ਸਦਾ ਸ਼ਬਦਾਂ ਵਾਲਿਆਂ ਨੂੰ ਹੀ ਹੁੰਦਾ ਹੈ-ਨੱਤੀਆਂ ਹੇਅਰ ਸਟਾਈਲਾਂ ਨੇ ਪੱਗਾਂ ਤੇ ਸਿੱਖੀ ਨੂੰ ਕਰਨਾ ਹੈ ਖ਼ਤਮ ਤੇ ਨਿੱਤ ਬਾਹਰ ਪੜ੍ਹਾਈ ਜਾਂਦੀ ਪੰਜਾਬੀ ਦੇ ਬੀਜ਼ ਘਰਾਂ ਚ ਵੜੀ ਅੰਗਰੇਜ਼ੀ ਨੇ ਖਾ ਜਾਣੇ ਹਨ-ਬਾਕੀ ਸੈਮ ਚ ਸਿਮਰਨ ਸਿੰਘ ਤੇ ਕੈਟੀ ਚ ਕੁਲਜੀਤ ਕੌਰ ਕਿਤੇ ਅਲੋਪ ਹੋ ਜਾਣੀ ਹੈ-!

ਜੇ ਪੰਜਾਬ ਦੀ ਤਸਵੀਰ ਕੰਧ ਤੇ ਟੰਗੀ ਰੱਖਣੀ/ ਦੇਖਣੀ ਹੈ ਤਾਂ ਸੋਹਣੀਆਂ, ਪੱਗਾਂ ਚੁੰਨੀਆਂ ਸੂਟਾਂ ਨੂੰ ਘਰਾਂ ਚ ਮੋੜ ਕੇ ਲੈ ਆਓ-ਸੱਭ ਠੀਕ ਹੋ ਜਾਵੇਗਾ-

ਇਹੀ ਬਹੁਤੀ ਮੁੰਡੀਰ ਮੂਹਰੇ ਹੋ 2 ਟਿਕਟਾਂ ਖਰੀਦਦੀ ਹੈ, ਇਹਨਾਂ ਗਾਇਕਾਂ ਦੇ ਸ਼ੋਆਂ ਦੀਆਂ ਓਦਾਂ ਤਾਂ ਕਈ ਜੋੜੇ ਵੀ ਘੱਟ ਨਹੀਂ ਹਨ ਹੁੰਦੇ–ਅਖੇ ਚੱਲਣਾਂ ਨਹੀਂ ਡਾਕਟਰ ਸਾਬ-ਜੇ ਪੁੱਛੋ ਕਿੱਥੇ-? ਤੁਹਾਨੂੰ ਪਤਾ ਨਹੀਂ-ਮਿੱਸ ਪੂਜਾ ਦਾ ਸ਼ੋਅ ਆ-ਜੋ ਜੋ ਹਨੀ, ਜ਼ੈਜੀ ਬੀ, ਦਲਜੀਤ, ਗੀਤੇ ਦਾ ਸ਼ੋਅ ਆ-ਚਮਕੀਲੇ ਨੇ ਆਉਣਾ ਜੀ-ਜਦੋਂ ਜੀਂਦਾ ਸੀ-ਹੁਣ ਜਾਓ ਫਿਰ ਕਰੋ ਇੰਜੋਆਏ-ਸਵ:ਜਗਜੀਤ ਸਿੰਘ ਗੁਲਾਮ ਅਲੀ ਦੇ ਸ਼ੋਆਂ ਬਾਰੇ ਕਦੇ ਕੋਈ ਕਹਿੰਦਾ ਹੀ ਨਹੀਂ-ਪਾਤਰ ਔਂਦਾ ਹੈ ਤਾਂ ਨਿੱਕੇ ਹਾਲ ਚ ਹੀ ਪ੍ਰੋਗਰਾਮ ਹੋ ਜਾਂਦਾ ਹੈ-ਕਈ ਕਹਿਣਗੇ ਜੀ ਬੋਰ ਹੋਣ ਜਾਣਾਂ!! ਲਓ ਕਰੋ ਗੱਲ-ਜੋ ਜੋ ਹਨੀ, ਜ਼ੈਜੀ ਬੀ, ਦਲਜੀਤ, ਪੂਜਾ ਗੀਤੇ ਦਾ ਸ਼ੋਅ ਹੋਣਾ ਹੋਵੇ ਤਾਂ ਇਹ ਬਹੁਤੇ ਨੌਜਵਾਨ ਪਹਿਲਾਂ ਹੀ ਟਿਕਟਾਂ ਦਾ ਪ੍ਰਬੰਧ ਕਰ ਲੈਂਦੇ ਹਨ-ਜੇ ਵੈਸੇ ਹੀ ਪਤਾ ਕਰੋ ਤਾਂ ਕਹਿਣਗੇ ਜੀ ਲੈ ਅਸੀਂ ਤਾਂ ਕਦ ਦੀਆਂ ਟਿਕਟਾਂ ਲੈ ਲਈਆਂ ਸਨ-

ਹੁਣ ਵਧੀਆ ਹੋ ਗਿਆ ਹੈ / ਜਾਣਾ ਹੈ ਕੁਝ ਸਮੇਂ ਲਈ ਰੇਡੀਓ, ਪ੍ਰੋਗਰਾਮਾਂ ਤੇ ਅੱਛੇ ਗੀਤ ਵੱਜਣ ਲੱਗਣਗੇ-ਇਹ ਲੋਕਾਂ ਤੇ ਅਸਰ ਜਰੂਰ ਕਰਦਾ ਹੈ-ਅਗਲਾ ਆਪਣੀ ਬੇਇਜ਼ਤੀ ਜਾਂ ਲਹਿਰ ਚ ਰਲਣ ਦੀ ਕੋਸ਼ਿਸ ਕਰਦਾ ਹੈ-ਤੇ ਵਾਹਵਾ ਵੀ ਖੱਟਣੀ ਹੁੰਦੀ ਹੈ-ਹੁਣ ਸ਼ਿਵ ਵੱਜੇਗਾ, ਪਾਤਰ ਗਾਇਆ ਜਾਵੇਗਾ, ਕੁੜੀਆਂ ਦੀਆਂ ਸਿਫ਼ਤਾਂ ਚ ਸਭਿਆਚਾਰ ਚਮਕੇਗਾ-ਚੰਗੀ ਗੱਲ ਹੋਵੇਗੀ-ਹੋ ਸਕੇ ਕਵਿਤਾ ਦਾ ਰੁਝਾਨ ਵੀ ਲੋਕਾਂ ਦੀ ਝੋਲੀ ਪਵੇ-ਲੋਕ ਕਵੀਆਂ ਨੂੰ ਸੁਣਨਗੇ-ਸ਼ਾਇਰਾਂ ਦੀ ਕਦਰ ਹੋਵੇਗੀ-ਮੁਹੱਬਤ ਵਰਗੀ ਗੁੰਮ ਕੁੜੀ ਲੱਭੀ ਜਾਵੇਗੀ-ਸ਼ਾਇਰ ਦੀ ਹੀ ਅਵਾਜ਼ ਚ-ਢੋਲੇ ਮਾਹੀਆ ਟੱਪੇ ਗਾਏ ਵੱਜਣਗੇ-

ਸ਼ਾਇਰੀ ਕਵਿਤਾ ਤੋਂ ਉੱਚੀ ਕੋਈ ਸਾਹਿਤ ਦੀ ਵੰਨਗੀ ਅਜੇ ਪੈਦਾ ਨਹੀ ਹੋ ਸਕੀ -ਮੈਂ ਓਸ ਦਿਨ ਮੰਨਾਂਗਾਂ ਜਿਸ ਦਿਨ ਸਾਡੇ ਸੁਰਜੀਤ ਪਾਤਰ ਤੇ ਹੋਰ ਸ਼ਾਇਰਾਂ ਦੇ ਸ਼ੋਅ ਹੋਣਗੇ ਤੇ ਟਿਕਟਾਂ ਵਿਕਣਗੀਆਂ-ਕਵਿਤਾ ਫ਼ਰੰਟ ਪੇਜ਼ ਤੇ ਛਪੇਗੀ, ਗੁਰਦਵਾਰੇ ‘ਚ -ਕਵਿਤਾ ਨੂੰ ਪ੍ਰਸ਼ਾਦ ਵੇਲੇ ਨਹੀਂ ਸਗੋਂ ਪਹਿਲਾਂ ਸਮਾਂ /ਥਾਂ ਦਿਤੀ ਜਾਵੇਗੀ-ਰੇਡੀਓ ਤੇ ਪਹਿਲਾਂ ਕਵਿਤਾ ਬੋਲਣ /ਪੜ੍ਹਨ ਨੂੰ ਸਮਾਂ ਦਿਤਾ ਕਿਹਾ ਜਾਵੇਗਾ ਨਾ ਕਿ ਪ੍ਰੋਗਰਾਮ ਦੇ ਅੰਤਲੇ ਸਾਹਾਂ ਤੇ-

ਘਸੀਆਂ ਜ਼ੀਨਾਂ ਵਾਲੇ ਜੈਂਕੀਆਂ ਤੋਂ ਕੀ ਸਰੇਗਾ -ਬੈਕੀ ਜੈਂਕੀ ਹੋ ਗਿਆ ਹੈ ਸੱਭ ਕੁਝ –ਜਦ ਚੰਗਾ ਪੜ੍ਹਨਾ ਸੁਣਨਾ ਦੇਖਣਾ ਹੀ ਨਹੀਂ ਤਾਂ ਸੇਧਾਂ ਅੰਬਰਾਂ ਤੋਂ ਨਹੀਂ ਕਦੇ ਕਿਰਦੀਆਂ ਹੁੰਦੀਆਂ-ਕਵਿਤਾ ਨੂੰ ਨਾ ਕੋਈ ਛਾਪਣ ਲਈ ਤਿਆਰ ਹੈ ਤੇ ਨਾ ਹੀ ਮੁੱਲ ਲੇ ਕੇ ਪੜ੍ਹਨ ਨੂੰ-ਗੀਤਾਂ ਦੀਆਂ ਕਈ 2 ਕਿਤਾਬਾਂ ਅਜੇ ਵਿਕ ਛਪ ਜਾਂਦੀਆਂ ਹਨ-ਕਿਉਂਕਿ ਉਹ ਗਾਏ ਜਾਂਦੇ ਹਨ- ਸੁਰਜੀਤ ਪਾਤਰ ਵੀ ਜੇ ਗਾਏ ਨਾ ਤਾਂ ਕੋਈ ਵੀ ਨਾ ਸੁਣੇ-ਸਿ਼ਵ ਰੋਮਾਂਟਿਕ ਗੀਤਾਂ ਤੇ ਗਾਉਣ ਕਰਕੇ ਵੀ ਪ੍ਰਸਿੱਧ ਹੋਇਆ ਸੀ/ਹੈ-ਬਾਕੀ ਗੀਤ ਅੱਛੇ ਹਨ-ਵਧੀਆ ਗੀਤ ਨੂੰ ਰੋਣਾ ਧੋਣਾ ਕਹਿ ਕੇ ਕੋਈ ਗਾਉਂਦਾ ਵੀ ਨਹੀਂ-ਸੁਣਨਾ ਤਾਂ ਕਿਸੇ ਕੀ ਆ-ਜਾਂ ਸਿਰਫ ਓਹੀ ਸੁਣਦੇ ਹਨ ਜਿਹਨਾਂ ਇਸ਼ਕ ਚ ਮਾਰ ਖਾਧੀ ਹੁੰਦੀ ਹੈ-ਬੈਕੀ ਜੈਂਕੀ ਜ਼ੀਨਾਂ ਵਾਲੇ ‘ਕੱਠੇ ਸੱਭ ਵਿਸਕੀ ਪੀਂਦੇ ਹਨ ਕਲੱਬਾਂ ਚ ਰਲ ਮਿਲ ਕੇ-ਕੀ ਨਤੀਜਾ ਹੋਵੇਗਾ-ਓਹਦਾ ਸੋਚੋ ਲੋਕੋ?

ਕੁੜੀਆਂ ਮੁੰਡੇ ਤੇ ਮੁੰਡੇ ਕੁੜੀਆਂ ਵਾਂਗ ਦਿਸਣਾ ਚਾਹੁੰਦੇ ਹਨ-ਕਦੇ ਘੁੰਢ ਚੁੰਨੀ ਦਾ ਮਤਲਬ ਹੁੰਦਾ ਸੀ-ਅੱਜ ਵੀ ਹੈ-ਕਿੰਨੀ ਉਤਸੁੱਕਤਾ ਹੁੰਦੀ ਸੀ-ਨਵ ਵਿਆਹੀ ਨੂੰ ਦੇਖਣ ਦੀ-ਲੋਕ ਬੋਲੀਆਂ ਸਿੱਠਣੀਆਂ ਚ ਅੱਤ ਦੀ ਅਸਭਿਆਚਾਰਕਤਾ ਦਾ ਵੀ ਪ੍ਰਦਰਸ਼ਨ ਕੀਤਾ ਲਿਖਿਆ ਗਿਆ ਹੈ-ਲੋਕਾਂ ਸੁਣਿਆ ਪੜ੍ਹਿਆ ਹੈ- ਸਾਡੇ ਘਰਾਂ ਵਿੱਚ ਵਿਆਹਾਂ ਵੇਲੇ ਨੱਚਦੀਆਂ ਸਾਡੀਆਂ ਹੀ ਮਾਵਾਂ ਭੈਣਾਂ ਚਾਚੀਆਂ ਤਾਈਆਂ ਅਤੇ ਪੂਰੇ ਮੁਹੱਲੇ ਦੀਆਂ ਤ੍ਰੀਮਤਾਂ ਗਾਂਊਦੀਆਂ ਹੁੰਦੀਆਂ ਸਨ। ਔਰਤ ਦਾ ਕਹਿਣਾ ਹੈ ਕਿ ਅਸੀਂ ਸਾਰੇ ਮਨੁੱਖ ਇੱਕੋ ਹੀ ਲੜੀ ਚ ਬੰਨਣ ਵਾਲੇ ਹਾਂ-ਤੇ ਸ਼ਾਇਦ ਇਹ ਕਾਫ਼ੀ ਹੱਦ ਤੱਕ ਸੱਚ ਵੀ ਹੈ-

ਵਿਦਵਾਨ ਸਦਾ ਸਲਾਹ ਦਲੀਲ ਨਾਲ ਕਰਨਗੇ/ ਕਰਦੇ ਹਨ-ਗੱਲ ਇਕ ਰੇਪ ਦੀ ਨਹੀਂ ਹੈ-ਔਰਤ ਪ੍ਰਤੀ ਜੋ ਲੋਕਾਂ ਦਾ ਸਮਾਜ ਦਾ ਰੇਪ ਹੋ ਰਿਹਾ ਹੈ ਤੇ ਇਹ ਰਵਈਆ ਬਣਿ ਗਿਆ /ਬਣ ਜਾਣਾ ਹੈ-ਗੱਲ ਓਹਦੀ ਹੈ –ਅੱਜ ਕੁੱਖ ਨੂੰ ਦੁੱਖ ਵੱਧ ਗਿਆ ਹੈ, ਕੱਲੀ ਕੁੜ੍ਹੀ ਦਾ ਅੰਦਰ ਬਾਹਰ ਜਾਣਾ ਆਉਣਾ ਬੰਦ ਹੋਇਆ ਪਿਆ ਹੈ-ਇਹ ਅਜੇ ਬਦੇਸ਼ਾਂ ਚ ਬਹੁਤ ਘੱਟ ਹੈ-ਕੋਈ ਕਿਸੇ ਨੂੰ ਭੱਦੇ ਇਸ਼ਾਰੇ ਤਾਂ ਕੀ ਕਰਨੇ ਜ਼ੁਅਰਤ ਵੀ ਨਹੀਂ ਜੇ ਕਰ ਸਕਦਾ–

ਆਸ ਹੈ ਕਿ ਭਵਿੱਖ ਚ ਅੱਛੀਆਂ ਫਿਲਮਾਂ, ਸੱਭਿਅੱਕ ਗੀਤ ਹੀ ਗਾਏ ਲਿਖੇ ਜਾਣਗੇ/ ਗਾਏ ਜਾਣੇ ਚਾਹੀਦੇ ਹਨ-ਜੋ ਰੰਗ ਪੱਗਾਂ ਚੁੰਨੀਆਂ ਨੂੰ ਦਿਓਗੇ ਓਹੀ ਚੜ੍ਹੇਗਾ–!!ਮਹਿੰਦੀ ਦਾ ਰੰਗ ਕਿਉਂ ਬਦਲ ਰਿਹਾ ਹੈ-ਲੋਕੋ! ਦੇਖਿਓ ਕਿਤੇ ਵਟਣੇ ਦਾ ਰੰਗ ਨਾ ਬਦਲ ਦੇਣਾ-ਭਵਿੱਖ ਚ ਮੇਰੇ ਲਫ਼ਜਾਂ, ਤਾਰਾਂ, ਤਰਜ਼ਾ ਨੂੰ ਬਹੁਤ ਤੌਖ਼ਲੇ ਦਿਸ ਰਹੇ ਹਨ-ਦੋਸਤੋ ਨੌਜਵਾਨੋਂ ਉਹਨਾਂ ਤੋਂ ਬਚਾ ਕੇ ਰੱਖਿਓ-ਨਹੀਂ ਤਾਂ ਸਮੇਂ ਨੇ ਕਿਸੇ ਨੂੰ ਵੀ ਮੁਆਫ਼ ਨਹੀਂ ਕਰਨਾ–

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>