ਆਪਣੀ ਹੀ ਕੁੱਲੀ

ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ ।
ਤੀਲਾ-ਤੀਲਾ  ਕਰ ਮੇਰਾ  ਘਰ ਨਾ  ਉਜਾੜਿਓ ।

ਬੜਾ ਮਜ਼ਾ ਆਉਂਦਾ ਲੋਕੋ  ਕਿਰਤ ਕਮਾਈ ਦਾ ।
ਆਪਣਾ ਹੀ ਕਰੀਦਾ ਤੇ  ਆਪਣਾ ਹੀ ਖਾਈਦਾ ।
ਰੁੱਖੀ-ਮਿੱਸੀ  ਰੋਟੀ ਦਿਓ ,  ਅਜ਼ਬ  ਨਜ਼ਾਰਿਓ ,
ਆਪਣੀ ਹੀ ਕੁੱਲੀ ਉਤੇ  ਮਾਣ ਹੁੰਦਾ ਪਿਆਰਿਓ।
ਤੀਲਾ-ਤੀਲਾ  ਕਰ ਮੇਰਾ  ਘਰ ਨਾ  ਉਜਾੜਿਓ ।

ਬਾਲੜੀ ਦੇ  ਸਿਰ  ਉਤੇ  ਚੁੰਨੀ ਲੀਰੋ  ਲੀਰ ਹੈ।
ਹੱਥ  ਅੱਡ  ਮੰਗਣੇਂ ਦੀ  ਪੈਰਾਂ ‘ਚ  ਜੰਜੀਰ ਹੈ ।
ਖ਼ੂਨ  ਸਾਡਾ  ਪੀਤਾ  ਤੁਸਾਂ  ਰੰਗਲੇ  ਚੁਬਾਰਿਓ ,
ਆਪਣੀ ਹੀ ਕੁੱਲੀ ਉਤੇ  ਮਾਣ ਹੁੰਦਾ ਪਿਆਰਿਓ।
ਤੀਲਾ-ਤੀਲਾ  ਕਰ ਮੇਰਾ  ਘਰ ਨਾ  ਉਜਾੜਿਓ ।

ਵੇਖੋ!  ਮੇਰਾ ਭੁੱਖਾ-ਭਾਣਾ  ਸੁੱਤਾ  ਪਰਵਾਰ  ਹੈ ।
ਪੀ ਕੇ ਸਾਡਾ  ਖ਼ੂਨ ਕੋਈ  ਮਾਰਦਾ  ਡਕਾਰ ਹੈ ।
ਕਢ੍ਹਿਉ ਨਾ ਗਾਲਾਂ ਮੈਨੂੰ  ਝਿੜਕਾਂ ਨਾ ਮਾਰਿਓ ,
ਤੀਲਾ-ਤੀਲਾ  ਕਰ ਮੇਰਾ  ਘਰ ਨਾ ਉਜਾੜਿਓ ।
ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ।

ਬੰਗਲਾ ਬਣਾਇਆ ਅਸੀਂ  ਵਢ੍ਹੇ  ਸਰਦਾਰ ਦਾ ।
ਫਿਰ ਵੀ ਉਹ “ਸੁਹਲ” ਉਤੇ  ਜ਼ੁਲਮ ਗੁਜ਼ਾਰਦਾ।
ਸੁਣ  ਮੇਰੀ  ਗੱਲ ਬੋਲੋ!  ਚੰਨ ਤੇ  ਸਿਤਾਰਿਓ ,
ਤੀਲਾ-ਤੀਲਾ  ਕਰ ਮੇਰਾ  ਘਰ ਨਾ ਉਜਾੜਿਓ ।
ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ।

ਕੀ ਆਖਾਂ ਲੋਕੋ ਆਈਆਂ ਗਈਆਂ ਸਰਕਾਰਾਂ ਨੂੰ।
ਹੱਕ ਸਾਡਾ  ਖਾਧਾ ਪੁਛੋ!  ਦੇਸ਼ ਦੇ ਗ਼ਦਾਰਾਂ ਨੂੰ ।
ਜੋਕਾਂ  ਵਾਂਗ  ਚੰਬੜੋ ਨਾ  ਖ਼ੂਨੀ  ਹਤਿਆਰਿਓ ,
ਤੀਲਾ-ਤੀਲਾ  ਕਰ ਮੇਰਾ  ਘਰ ਨਾ  ਉਜਾੜਿਓ ।
ਆਪਣੀ ਹੀ ਕੁੱਲੀ ਉਤੇ  ਮਾਣ ਹੁੰਦਾ ਪਿਆਰਿਓ

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>