ਗੱਡੀ ਸਰਕਾਰੀ ਉੱਤੇ ਲਾਲ ਬੱਤੀ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਗੱਡੀ ਸਰਕਾਰੀ ਉੱਤੇ ਲਾਲ ਬੱਤੀ, ਜੱਥੇਦਾਰੀ ਲੁਤਫ਼ ਉਠਾਈਏ ਜੀ ।
ਰਾਜ ਨਹੀਂ ਅਸੀਂ ਤਾਂ ਸੇਵਾ ਕਰਨੀ, ਹੱਥ ਜੋੜ ਕੇ ਹੱਥ ਵਰ੍ਹਾਈਏ ਜੀ ।

ਫ਼ੋਟੋਸ਼ਾਪ ਵਿੱਚ ਸੜ੍ਹਕ ਬਣਦੀ, ਅਸੀਂ ਕਾਗਜ਼ੀ ਪੁੱਲ ਬਣਾਈਏ ਜੀ ।
ਆਟਾ ਦਾਲ ਤੇ ਲੈਪਟੋਪ ਵੰਡਣੇ, ਖ਼ੂਬ ਸਬਜ਼ਬਾਗ ਵਿਖਾਈਏ ਜੀ ।

ਅਸੀਂ ਲੁੱਟੇ-ਪੁੱਟੇ ਹੈ ਖਜ਼ਾਨਾ ਖਾਲ੍ਹੀ, ਬਿਨ ਪੁੱਛਿਆਂ ਆਖ ਸੁਣਾਈਏ ਜੀ ।
ਖਜ਼ਾਨਾ ਭਰੂ ਤਾਂਇਓਂ ਤਾਂ ਲੁੱਟਣਾ, ਸਾਹ ਉੱਤੇ ਟੈਕਸ ਲਗਾਈਏ ਜੀ ।

ਦਰ ਦਰ ਨਾ ਹੁਣ ਪਉ ਰੁਲਣਾ, ਸਿੱਧੀ ਆਪਣੀ ਭੇਟ ਧਰਾਈਏ ਜੀ ।
ਹੋਟਲ, ਚੈਨਲ ਜਾਂ ਯੂਨੀਵਰਸਿਟੀ, ਵਿੱਚ ਆਪਣਾ ਹਿੱਸਾ ਰਖਾਈਏ ਜੀ ।

ਗੋਗੜ ਸਾਡੀ ਕੋਈ ਵਧੀ ਨਾ ਐਵੇਂ, ਅੱਠੇ ਪਹਿਰ ਲੁੱਟ ਮਚਾਈਏ ਜੀ ।
ਪੀ ਪਟ੍ਰੋਲ ਕਮੇਟੀਆਂ ਦਾ ਚੱਲੀਏ, ਨਾ ਐਵੇਂ ਈ ਪ੍ਰਧਾਨ ਕਹਾਈਏ ਜੀ ।

ਪੁੱਤ ਪੋਤਰੇ ਸਕੂਲੋਂ ਫ਼ੇਲ ਹੋਂਦੇ, ਲਾ ਸਿਫ਼ਾਰਸ਼ਾਂ ਪਾਸ ਕਰਾਈਏ ਜੀ ।
ਅਸੀਂ ਨੇਤਾ ਪੁੱਤ ਬਣੂੰਗਾ ਮੰਤਰੀ, ਗੁਰ ਪਹਿਲੇ ਦਿਨ ਸਿਖਾਈਏ ਜੀ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>