ਚੋਣਾਂ ਦੀ ਰੁੱਤ ਆਈ

ਚੋਣਾਂ ਦੀ ਰੁੱਤ ਆਈ ਵੇ ਲੋਕੋ।

ਰੌਣਕ ਬਣਕੇ ਛਾਈ ਵੇ ਲੋਕੋ।

ਖੜੇ ਉਡੀਕਣ ਨੇਤਾ ਜੀ ਹੁਣ ,

ਪਹਿਲੀਨਜ਼ਰ ਟਿਕਾਈ ਵੇ ਲੋਕੋ ।                                                                                                                                                                                                          ਰੁੱਤ ਨਵਿਆਂ ਦੀ ਆਈ ਵੇ ਲੋਕੋ ।

ਢੋਲ ਢਮੱਕੇ ,  ਖੌਰੂ ਪੈਣੇ ,

ਪੈਣੀ ਕਿਵੇਂ ਦੁਹਾਈ ਵੇ ਲੋਕੋ ।

ਕੁਰਸੀ ਬਦਲੇ ਚੌਧਰ ਬਦਲੇ ,

ਦੇਣੇ ਬਿਆਨ ਹਵਾਈ ਵੇ ਲੋਕੋ ।

ਕੁੱਝ ਵੀ ਸਸਤਾ ਰਹਿਣ ਨਹੀਂ ਦੇਣਾ ,

ਦੇਣੀ ਮਾਰ ਮਹਿੰਗਾਈ ਵੇ ਲੋਕੋ ।

ਇੱਕ ਦੂਜੇ ਦੀ ਕਰ ਕਰ ਨਿੰਦਾ,

ਜਾਣੀ ਖੇਹ ਉਡਾਈ ਵੇ ਲੋਕੋ ।

ਸਾਰੇ ਝੇੜੇ ਕੁਰਸੀ ਦੇ ਹਨ ,

ਜਦ ਕੁਰਸੀ ਹੱਥ ਆਈ ਲੋਕੋ ।

ਓਹੀਓ ਰੱਸੇ ਓਹੀਓ ਪੈੜੇ ,

ਪੜਛੇ ਜਾਣੇ ਲਾਹੀ ਵੇ ਲੋਕੋ ।

ਜੋ ਕੁੱਝ ਮਿਲਿਆ ਛੱਕ ਜਾਣਾ ਸੱਭ ,

ਕਰਨੀ ਜੇਬ ਭਰਾਈ ਵੇ ਲੋਕੋ ।

ਜੰਤਾ ਦੇ ਕੁੱਝ ਹੱਥ ਨਹੀਂ ਆਉਣਾ ,

ਕਰਨੀ ਦਿੱਲ ਧਰਾਈ ਵੇ ਲੋਕੋ ।

ਜਾਦੂਗਰ ਦੇ ਝੁਰਲੂ ਵਾਂਗੋਂ ,

ਹੱਥ ਦੀ ਨਿਰੀ ਸਫਾਈ ਵੇ ਲੋਕੋ ।

ਨਵਾਂ ਤਮਾਸ਼ਾ ਕਰਨਗੇ ਨੇਤਾ ,

ਜੰਤਾ ਲਾਰੇ ਲਾਈ ਵੇ ਲੋਕੋ ।

ਨਵੇਂ ਨਵੇਂ ਕਈ ਗੁੱਲ ਖਿਲਣਗੇ ,

ਜਾਣੇ ਚੰਨ ਚੜ੍ਹਾਈ ਵੇ ਲੋਕੋ ।

ਭੁੱਲ ਜਾਣਗੇ ਕੀਤੇ ਵਾਅਦੇ ਸਾਰੇ,

ਜਦ ਕੁਰਸੀ ਹੱਥ ਆਈ ਵੇ ਲੋਕੋ ,

ਸੋਚ ਸਮਝ ਕੇ ਪਾਇਓ ਵੋਟਾਂ ,

ਰੁੱਤ ਵੋਟਾਂ ਦੀ ਆਈ ਵੇ  ਵੇ ਲੋਕੋ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>