ਗੁਰੂ ਅਰਜਨ ਪਿਆਰੇ

ਤੱਤੀ  ਲੋਹ  ਤੇ ਬੈਠੇ  ਗੁਰੂ ਅਰਜਨ  ਪਿਆਰੇ,
ਤੱਤੀ  ਰੇਤਾ  ਸੀਸ  ਪੈਂਦੀ  ਸੀ ਨਾ  ਉਚਾਰੇ ।

ਲਾਹੌਰ ਵਿਚ ਟਿੱਬਿਆਂ ਦੀ ਰੇਤਾ ਨੇ  ਪੁਕਾਰਿਆ।
ਭੁੱਜਦੀ ਕੜਾਹੀ ਨੇ ਆਹ! ਦਾ ਨਾਹਰਾ ਮਾਰਿਆ।
ਦੁਨੀਆਂ ਪਈ ਤੱਕਦੀ ਸੀ,  ਜ਼ਾਲਮਾਂ ਦੇ  ਕਾਰੇ ,
ਤੱਤੀ  ਲੋਹ ਤੇ  ਬੈਠੇ  , ਗੁਰੂ  ਅਰਜਨ  ਪਿਆਰੇ
ਤੱਤੀ  ਰੇਤਾ  ਸੀਸ ਪੈਂਦੀ  . .  .  .  . .  .  ।

ਤੱਤੀ ਲੋਹ  ਤੇ ਬੈਠੇ ਗੁਰੂ  ਬਾਣੀ ਪੜ੍ਹੀ  ਜਾ ਰਹੇ ।
ਤੇਰਾ  ਭਾਣਾ  ਮੀਠਾ  ਲਾਗੇ  ਮੁੱਖੋਂ ਫੁਰਮਾ  ਰਹੇ ।
ਉਬੱਲਦੀ  ਦੇਗ  ਦੇ  ਵੀ   ਵੇਖ   ਲਏ  ਨਜ਼ਾਰੇ ,
ਤੱਤੀ  ਲੋਹ  ਤੇ  ਬੈਠੇ  ਗੁਰੂ   ਅਰਜਨ  ਪਿਆਰੇ
ਤੱਤੀ ਰੇਤਾ  ਸੀਸ  ਪੈਂਦੀ  .  . .  .  .  . .  ।

ਜੇਠ ਦਾ  ਮਹੀਨਾ  ਉਤੋਂ  ਸਿਖ਼ਰ  ਦੁਪਹਿਰ  ਸੀ ।
ਲਾਹੌਰ ਦੀਆਂ ਕੰਧਾਂ ਰੋਈਆਂ ਰੋ ਪਿਆ ਸ਼ਹਿਰ ਸੀ।
ਆਈ  ਨਾ  ਸ਼ਰਮ   ਤੈਨੂੰ   ਮੁਗ਼ਲ   ਸਰਕਾਰੇ ,
ਤੱਤੀ  ਲੋਹ  ਤੇ  ਬੈਠੇ  ਗੁਰੂ  ਅਰਜਨ   ਪਿਆਰੇ
ਤੱਤੀ  ਰੇਤਾ  ਸੀਸ ਪੈਂਦੀ  .  . .  .  .  . .   ।

ਰਾਵੀ  ਦੀਆਂ ਛੱਲਾਂ ਨੇ ਸੀ  ਗੁਰਾਂ ਨੂੰ  ਲਪੇਟਿਆ ।
“ਸੁਹਲ” ਦੀਆਂ ਸੱਧਰਾਂ  ਨੂੰ ਲਹਿਰਾਂ ‘ਚ ਸਮੇਟਿਆ।
ਓਹ ! ਮੇਰਾ  ਸਤਿਗੁਰੂ   ਸਭ  ਦੇ  ਕਾਜ  ਸਵਾਰੇ,
ਤੱਤੀ   ਲੋਹ  ਤੇ  ਬੈਠੇ   ਗੁਰੂ  ਅਰਜਨ  ਪਿਆਰੇ
ਤੱਤੀ  ਰੇਤਾ  ਸੀਸ  ਪੈਂਦੀ  ਉਹ  ਸੀ  ਨਾ ਪੁਕਾਰੇ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>