ਤੂੰ ਕਦੇ ਬੰਸਰੀ ਨੂੰ ਜਗਾਵੀਂ

ਤੂੰ ਕਦੇ ਬੰਸਰੀ ਨੂੰ ਜਗਾਵੀਂ
ਤੇ ਫ਼ਿਰ ਸੌਂ ਕੇ ਵਿਖਾਵੀਂ-

ਬੰਸਰੀ ਦੀ ਛੁਹ ‘ਚ
ਬਹੁਤ ਵੱਡੀ ਪਿਆਸ ਹੁੰਦੀ ਹੈ-
ਕੁਝ ਤਰਜ਼ਾਂ ਦੀ ਕੁਝ ਚੀਕਾਂ ਦੀ
ਕੁਝ ਨਜ਼ਮਾਂ ਦੀ ਕੁਝ ਗੀਤਾਂ ਦੀ

ਹੋਟਾਂ ਨਾਲ ਲਾ ਕੇ
ਭਖ਼ਦੇ ਸਾਹਾਂ ਨਾਲ
ਤਰਜ਼ ਲਿਖਣ ਦੀ ਇਬਾਰਤ ਲੱਭਦੀ ਹੈ-

ਜਦ ਕੋਈ ਕੂਲੇ 2 ਪੋਟਿਆਂ ਨਾਲ
ਜਿਵੇਂ ਜਿਸਮ ਦੇ ਛੇਕਾਂ ਨੂੰ ਛੁੰਹਦਾ ਹੈ
ਤਰਜ਼ ਬਨਾਉਣ ਲਈ ਅੰਗ ਟੋਂਹਦਾ ਹੈ-
ਸਾਹ ਸਾਹਾਂ ‘ਚ ਪਾਉਂਦਾ ਹੈ
ਤਾਂ ਧਰਤ ਹਿੱਲਦੀ ਹੈ-
ਕਾਇਨਾਤ ‘ਚ ਖੁਸ਼ਬੂ ਖਿੱਲਦੀ ਹੈ-

ਬੰਸਰੀ ਦੇ ਸੁਰ ਸੁੱਤੀਆਂ ਰਾਤਾਂ ਨੂੰ ਜਗਾਉਣ
ਬੰਸਰੀ ਦੀਆਂ ਚੀਕਾਂ ਪਲਾਂ ਤੇ ਰਹਿਮਤ ਵਰਸਾਉਣ
ਛੇਕਾਂ ਦੀ ਛੁਹ, ਚੁੰਮਣ ਚੰਨਾਂ ਚ ਹੋਰ ਰਿਸਮਾਂ ਪਾਉਣ-
ਸਰਦ ਕੰਬਦੀਆਂ ਰਾਤਾਂ ਚ ਕੋਈ ਅੱਗ ਜੇਹੀ ਲਾਉਣ-

ਤੂੰ ਕਦੇ ਬੰਸਰੀ ਨੂੰ ਜਗਾਵੀਂ
ਤੇ ਫ਼ਿਰ ਸੌਂ ਕੇ ਵਿਖਾਵੀਂ-

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>