ਪੈਰਿਸ ਵਿੱਚ ਸਭਿਆਚਾਰਕ ਪੰਜਾਬੀ ਗੀਤਾਂ ਦੀ ”ਸਨੇਹਾ” ਨਾਂ ਦੀ ਸੀ,ਡੀ ਲੋਕ ਅਰਪਣ ਕੀਤੀ ਗਈ।

ਫਰਾਂਸ,(ਸੁਖਵੀਰ ਸਿੰਘ ਸੰਧੂ) – ਕੱਲ ਫਰਾਂਸ ਦੇ ਲਾ ਬੁਰਜ਼ੇ ਇਲਾਕੇ ਦੇ ਗਲਾਸੀ ਹੋਟਲ ਵਿੱਚ
ਵਰਲਡ ਵਾਈਡ ਇੰਡੀਅਨ ਸੰਗੀਤ ਇੰਟਰਟੇਨਮੈਂਟ ਰਜ਼ਿ (ਵਾਈਸ) ਨਾਂ ਦੀ ਕੰਪਨੀ ਦੇ ਪ੍ਰਧਾਨ ਸ. ਜਗਰੂਪ ਸਿੰਘ ਸੰਧੂ ਨੇ ਇਟਲੀ ਦੇ ਲੇਖਕਾਂ,ਗੀਤਕਾਰਾਂ ਤੇ ਕਲਾਕਾਰਾਂ ਦੀ ਮਿਕਸ ” ਸਨੇਹਾ” ਨਾਂ ਦੀ ਸੀ ਡੀ ਨੂੰ ਲੋਕ ਅਰਪਣ ਕੀਤਾ ਹੈ।ਵਿਸ਼ੇਸ਼ ਸੱਦੇ ਤੇ ਆਏ ਹੋਏ ਸਰੋਤਿਆਂ ਨੇ ਸਭਿਅੱਕ ਬੋਲੀ ਵਿੱਚ ਸਭਿਆਚਾਰ ਗੀਤਾਂ ਨੂੰ ਦੋ ਵਾਰ ਗਹੁ ਨਾਲ ਸੁਣ ਕੇ ਸਲਾਘਾ ਕੀਤੀ।ਇਸ ਮੌਕੇ ਉਪਰ ਵਾਈਸ ਦੇ ਪ੍ਰਧਾਨ ਜਗਰੂਪ ਸਿੰਘ ਸੰਧੂ, ਲੇਖਕ, ਸਿੰਗਰ ਸੋਮਨਾਥ ਧਾਲੀਵਾਲ,ਪੰਜਾਬੀ ਸਹਿਤ ਸਭਾ ਪੈਰਿਸ (ਰਜ਼ਿ) ਦੇ ਖਜ਼ਾਨਚੀ ਸ.ਹਰਜਿੰਦਰ ਸਿੰਘ, ਜਰਨਲ ਸੈਕਟਰੀ ਸੁਖਵੀਰ ਸਿੰਘ ਸੰਧੂ, ਮੈਂਬਰ ਕੁਲਦੀਪ ਸਿੰਘ, ਨਰਿੰਦਰ ਸਿੰਘ ਅਤੇ ਡਾ.ਕੁਲਦੀਪ ਚੰਦ ਜੀ ਪਹੁੰਚੇ ਹੋਏ ਸਨ।ਇਥੇ ਇਹ ਵੀ ਯਿਕਰ ਯੋਗ ਹੈ, ਕਿ ਇਹ ਵਾਈਸ ਨਾਂ ਦੀ ਕੰਪਨੀ ਪਹਿਲਾਂ ਵੀ ਇੰਡੀਆ ਤੇ ਇੰਗਲੈਂਡ ਤੋਂ ਮਸ਼ਹੂਰ ਕਲਾਕਾਰਾਂ ਨੂੰ ਬੁਲਾ ਕੇ ਪੈਰਿਸ ਅਤੇ ਯੋਰਪ ਵਿੱਚ ਕਈ ਸ਼ੋਅ ਕਰਵਾ ਚੁੱਕੀ ਹਨ।

This entry was posted in Uncategorized.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>