ਮਨੁੱਖੀ ਜਿੰਦਗੀ ਵਿੱਚ ਦੋਸਤੀ ਦਾ ਮਹੱਤਵ

ਗੁਰਚਰਨ ਪੱਖੋਕਲਾਂ,

ਦੁਨੀਆਂ ਦਾ ਕੋਈ ਵੀ ਮਨੁੱਖ ਜਦ ਵੀ ਆਪਣੇ ਘੇਰੇ ਦੀ ਵਿਸਾਲਤਾ ਨੂੰ ਮਾਪਦਾ ਹੈ ਤਦ ਉਹ ਆਪਣੇ ਪਿੱਛੇ ਬਹੁਗਿਣਤੀ ਲੋਕਾਂ ਦੀ ਸਾਮਲ ਕਰਕੇ ਆਪਣੇ ਆਪ ਨੂੰ ਵੱਡਾ ਦਿਖਾਉਣ ਦਾ ਯਤਨ ਕਰਦਾ ਹੈ । ਅਸਲ ਵਿੱਚ ਕਿਸੇ ਵੀ ਮਨੁੱਖ ਕੋਲ ਜਿੰਨਾਂ ਜਿਆਦਾ ਘੇਰਾ ਵਿਸਾਲ ਹੁੰਦਾ ਹੈ ਪਰ ਉਨਾ ਜਿਆਦਾ ਹੀ ਦੋਸਤੀ ਦਾ ਘੇਰਾ ਛੋਟਾ ਹੁੰਦਾ ਹੈ। ਦੁਨੀਆਂ ਦੇ ਮਹਾਨ ਪਾਕ ਪਵਿੱਤਰ ਅਵਤਾਰੀ ਪੁਰਸ਼ਾਂ ਨੂੰ ਜਿੰਦਗੀ ਵਿੱਚ ਦੋਸਤ ਬਹੁਤ ਹੀ ਘੱਟ ਮਿਲੇ ਸਨ ਕਿਉਂਕਿ ਉਹ ਉੱਚੇ ਆਚਰਣ ਵਾਲੇ ਮਨੁੱਖ ਸਨ । ਦੁਨੀਆਂ ਵਿੱਚ ਉੱਚੇ ਆਚਰਣ ਵਾਲੇ ਲੋਕ ਬਹੁਤ ਹੀ ਘੱਟ ਹੰਦੇ ਹਨ  ਇਸ ਕਾਰਨ ਹੀ ਚੰਗੇ , ਸੱਚੇ ਲੋਕਾਂ ਨੂੰ ਹਮੇਸਾਂ ਇਕੱਲਤਾ ਹੀ ਹੰਢਾਉਣੀ ਪੈਂਦੀ ਹੈ । ਦੁਨੀਆਂ ਦੇ ਉੱਪਰ ਰਾਜ ਕਰਨ ਵਾਲੇ ਲੋਕ ਜੋ ਜਿਆਦਾਤਰ ਬੇਈਮਾਨ ਲਾਲਚੀ ਅਤੇ ਭਰਿਸ਼ਟ ਹੁੰਦੇ ਹਨ ਕੋਲ ਵਿਸ਼ਾਲ ਗਿਣਤੀ ਵਿੱਚ ਦੋਸਤ ਮਿੱਤਰ ਹੰਦੇ ਹਨ ਜੋ ਉਹਨਾਂ ਵਰਗੇ ਹੀ ਦਗੇਬਾਜ ਹੁੰਦੇ ਹਨ । ਕਿਸੇ ਵੀ ਅਵਤਾਰੀ ਪੁਰਸ਼ ਨੂੰ ਜਿੰਦਗੀ ਜਿਉਂਦਿਆਂ ਬਹੁਤ ਹੀ ਘੱਟ ਲੋਕ ਦੋਸਤ ਦੇ ਤੌਰ ਤੇ ਮਿਲੇ ਹਨ ਪਰ ਉਹਨਾਂ ਦੀ ਮੌਤ ਤੋਂ ਬਾਅਦ ਜਰੂਰ ਉਹਨਾਂ ਦੀ ਸੋਚ ਨੂੰ ਮੰਨਣ ਵਾਲੀ ਵਿਸ਼ਾਲ ਗਿਣਤੀ ਮਿਲ ਜਾਂਦੀ ਹੈ । ਈਸਾ ਮਸੀਹ ਤੋਂ ਲੈਕੇ ਮੁਹੰਮਦ ਸਾਹਿਬ ਅਤੇ ,ਗੁਰੂ ਗੋਬਿੰਦ ਸਿੰਘ ਤੱਕ ਜਦ ਵੀ ਇਤਿਹਾਸ ਤੇ ਨਜ਼ਰ ਮਾਰਦੇ ਹਾਂ ਤਦ ਇਹੋ ਜਿਹੇ ਯੁੱਗ ਪੁਰਸ਼ਾਂ ਨੂੰ ਵੀ ਮਿੱਤਰ ਪਿਆਰਿਆਂ ਨੂੰ ਲੱਭਣ ਵੇਲੇ ਦੋਸਤ ਵਰਗੇ ਲੋਕ ਕਦੇ ਵੀ ਇਕਾਈ ਤੋਂ ਦਹਾਈ ਵਿੱਚ ਵੀ ਨਹੀਂ ਪਹੁੰਚ ਸਕੇ । ਵਰਤਮਾਨ ਸਮੇ ਵਿੱਚ ਬਹੁਤ ਸਾਰੇ  ਧਾਰਮਿਕ ਆਗੂ ਅਖਵਾਉਂਦੇ ਲੋਕ ਜਦ ਆਪਣੇ ਪਿੱਛੇ ਲੱਖਾਂ ਕਰੋੜਾਂ ਦੀ ਗਿਣਤੀ ਦੀ ਗਲ ਕਰਦੇ ਹਨ ਤਦ ਉਹਨਾਂ ਦੀ ਅਕਲ ਦਾ ਜਲੂਸ ਨਿੱਕਲ ਹੀ ਜਾਂਦਾ ਹੈ । ਜੋ ਵਿਅਕਤੀ ਆਪਣੇ ਪਿੱਛੇ ਤੁਰਨ ਵਾਲਿਆਂ ਨੂੰ ਹੀ ਦੋਸਤ ਸਮਝ ਲੈਂਦਾਂ ਹੈ ਉਹ ਹਮੇਸ਼ਾਂ ਮੂਰਖਾਂ ਵਰਗਾ ਹੀ ਹੁੰਦਾ ਹੈ ਕਿਉਂਕਿ ਲੋਕ ਹਮੇਸ਼ਾਂ ਆਪਣੀਆਂ ਲੋੜਾਂ ਪਿੱਛੇ ਤੁਰਦੇ ਹਨ ਵਿਅਕਤੀਆਂ ਪਿੱਛੇ ਨਹੀਂ ਤੁਰਦੇ ਹੁੰਦੇ । ਆਮ ਤੌਰ ਤੇ ਇਸ ਤਰਾਂ ਹੀ ਬਹੁਤ ਸਾਰੇ ਰਾਜਨੀਤਕ ਅਤੇ ਕਲਾਕਾਰ ਲੋਕ ਵੀ ਸੋਚਦੇ ਹਨ ਕਿ ਲੋਕ ਉਹਨਾਂ ਦੇ ਪਿੱਛੇ ਤੁਰਦੇ ਹਨ ਏਹੀ ਲੋਕ ਜਦ ਸਮਾਂ ਆਉਣ ਤੇ ਜਦ ਉਹਨਾਂ ਦੀਆਂ ਉਹ ਵਿਅਕਤੀ ਲੋੜਾਂ ਪੂਰੀਆਂ ਨਹੀਂ ਕਰ ਪਾਉਂਦਾ ਤਦ ਉਸਦੀ ਪਿੱਠ ਵਿੱਚ ਛੁਰਾ ਮਾਰਨੋਂ ਵੀ ਨਹੀਂ ਹਿਚਕਚਉਂਦੇ ਹੁੰਦੇ।

ਈਸਾਮਸੀਹ ਨੂੰ ਜਦ ਸੂਲੀ ਚੜਾਉਣ ਦਾ ਵਕਤ ਆਇਆ ਸੀ ਤਦ ਵੀ ਉਹਨਾਂ ਦੇ ਚੇਲਿਆਂ ਵਿੱਚੋਂ ਸੂਲੀ ਨਹੀਂ ਚੜਿਆ ਸੀ  । ਗਰੂ ਨਾਨਕ ਜੀ ਨੇ ਵੀ ਜਦ ਆਪਣੇ ਵਰਗੇ ਕਿਸੇ ਮਹਾਨ ਮਨੁੱਖ ਰੂਪੀ ਦੋਸਤ ਦੀ ਪਰਖ ਕਰੀ ਸੀ ਤਦ ਗੁਰੂ ਅੰਗਦ ਜੀ ਤੋਂ ਬਗੈਰ ਕੋਈ ਵੀ ਰਿਸਤੇਦਾਰ ਜਾਂ ਸਨਮਾਨ ਕਰਨ ਵਾਲਾ ਵਿਅਕਤੀ ਪੂਰਾ ਨਹੀਂ ਸੀ ਉੱਤਰਿਆ। ਗੁਰੂ ਗੋਬਿੰਦ ਰਾਏ ਨੇ ਜਦ ਆਪਣੇ ਕੋਲ ਰਹਿਣ ਵਾਲੇ ਸਿੱਖਾਂ ਰਿਸਤੇਦਾਰਾਂ ਅਤੇ ਆਮ ਆਉਣ ਵਾਲੇ ਸਰਧਾਲੂ ਲੋਕਾਂ ਵਿੱਚੋਂ ਪਿਆਰਿਆਂ ਦੇ ਰੂਪ ਵਿੱਚ ਦੋਸਤਾਂ ਦੀ ਭਾਲ ਕਰੀ ਸੀ ਤਦ ਪੰਜਾਂ ਨੂੰ ਛੱਡਕੇ ਕੋਈ ਨਹੀਂ ਸੀ ਨਿੱਤਰਿਆ ਉਲਟਾ ਬਹੁਤ ਸਾਰੇ ਨਜਦੀਕੀਆਂ ਅਤੇ ਰਿਸਤੇਦਾਰਾਂ ਨੇ ਤਾਂ ਮਾਤਾ ਗੁਜਰੀ ਜੀ ਕੋਲ ਜਾਕੇ ਗੁਰੂ ਜੀ ਨੂੰ ਪਾਗਲ ਹੋਣ ਤੱਕ ਦੇ ਖਿਤਾਬ ਵੀ ਬਖਸ਼ ਦਿੱਤੇ ਸਨ। ਇਸ ਤਰਾਂ ਹੀ ਜਿੰਦਗੀ ਦੀ ਸਚਾਈ ਨੂੰ ਜਦ ਵੀ ਅਸੀਂ ਸਮਝਦੇ ਹਾਂ ਤਦ ਹੀ ਅਸਲੀਅਤ ਦਿਖਾਈ ਦਿੰਦੀ ਹੈ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਮੇਂ ਵੀ ਉਹਨਾਂ ਨੂੰ ਤਿੰਨ ਮਹਾਨ ਮਨੁੱਖਾਂ ਦਾ ਸਾਥ ਮਿਲਿਆ ਸੀ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਜਿਹਨਾਂ ਆਪਣੀ ਦੋਸਤੀ ਅਤੇ ਪਿਆਰ ਕਾਰਨ ਹੀ ਆਰੇ ਥੱਲੇ ਚੀਰਿਆ ਜਾਣਾ, ਦੇਗ ਵਿੱਚ ਉੱਬਲ ਜਾਣਾ, ਜਿਉਂਦੇ ਜੀ ਸੜ ਜਾਣਾ ਪਰਵਾਨ ਕਰ ਲਿਆ ਸੀ ਪਰ ਆਪਣੇ ਪਿਆਰੇ ਨਾਲ ਦਗਾ ਕਮਾਉਣਾਂ ਪਰਵਾਨ ਨਹੀਂ ਕੀਤਾ ਸੀ । ਇਸ ਤਰਾਂ ਦੇ ਮਹਾਨ ਲੋਕਾਂ ਕਾਰਨ ਹੀ ਦੁਨੀਆਂ ਉੱਪਰ ਦੋਸਤੀ ਅਤੇ ਪਿਆਰ ਦੀ ਹੋਂਦ ਦਿਖਾਈ ਦਿੰਦੀ ਹੈ । ਦੁਨੀਆਂ ਦੇ ਅਗਿਆਨੀ ਲੋਕ ਆਪਣੇ ਪਿੱਛੇ ਤੁਰਨ ਵਾਲੇ ਸਵਾਰਥ ਨਾਲ ਭਰੇ ਹੋਏ ਲੋਕਾਂ ਦੀ ਗਿਣਤੀ ਕਰਕੇ ਅਤੇ ਦੱਸਕੇ ਅਕਲੋਂ ਹੀਣੇ ਰਾਜਨੀਤਕਾਂ ਨੂੰ ਤਾਂ ਗੁੰਮਰਾਹ ਕਰ ਸਕਦੇ ਹਨ ਪਰ ਦੁਨੀਆਂ ਦੇ ਸੱਚ ਅਤੇ ਸਚਾਈ ਨੂੰ ਜਾਨਣ ਵਾਲੇ ਸਿਆਣੇ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ ਹੁੰਦੇ ਕਿ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਤੁਰਨ ਵਾਲੇ ਲੋਕ ਦੋਸਤ ਨਹੀਂ ਹੋ ਸਕਦੇ । ਇਕੱਠਾਂ ਦੇ ਡਾਂਗ ਦੇ ਜੋਰ ਨਾਲ ਇੱਜੜ  ਤਾਂ ਬਣਾਏ ਜਾ ਸਕਦੇ ਹਨ ਜੋ ਜਾਨਵਰ ਜਾਂ ਮਨੁੱਖ ਵੀ ਹੋ ਸਕਦੇ ਹਨ ਪਰ ਦੋਸਤ ਹਮੇਸਾਂ ਬਹੁਤ ਹੀ ਨਿਵੇਕਲੇ ਲੋਕ ਹੁੰਦੇ ਹਨ ਜੋ ਦੂਰ ਹੋਕੇ ਤੁਰਨ ਦੇ ਬਾਵਜੂਦ ਵੀ ਪਿਆਰ ਦੇ ਬੰਨੇ ਹੋਏ ਹੀ ਤੁਰਦੇ ਹਨ ਸਵਾਰਥਾਂ ਅਤੇ ਤਾਕਤ ਦੇ ਬੰਨੇ ਹੋਏ ਨਹੀਂ। ਕਿਸੇ ਵੀ ਦੁਨਿਆਵੀ ਵਿਅਕਤੀ ਨੂੰ ਮੌਤ ਤੱਕ ਪਹੁੰਚਣ ਦੇ ਸਮੇਂ ਤੱਕ ਇੱਕ ਵੀ ਵਿਅਕਤੀ ਦੋਸਤ ਰੂਪ ਵਿੱਚ ਦਿਖਾਈ ਨਹੀਂ ਦਿੰਦਾਂ ਹੁੰਦਾਂ। ਇਹੋ ਜਿਹੇ ਸਮੇਂ ਤੇ ਵੀ ਬਹੁਤ ਸਾਰੇ ਨਕਲੀ ਦੋਸਤ ਵੀ ਸੱਦਣ ਦੇ ਬਾਵਜੂਦ ਮਿਲਣ ਤੋਂ ਕਿਨਾਰਾ ਕਰਕੇ ਮੌਤ ਦੇ ਹੀ ਸੁਨੇਹਿਆਂ ਦੀ ਉਡੀਕ ਕਰਦੇ ਰਹਿੰਦੇ ਹਨ। ਮਰਨ ਵਾਲਾ ਨਕਲੀ ਦੋਸਤਾਂ ਦੀ ਆਖਰੀ ਮਿਲਣੀ ਨੂੰ ਤਰਸਦਾ ਅਵਾਕ ਹੋਕੇ ਅੱਖਾਂ ਖੁੱਲੀਆਂ ਨਾਲ ਹੀ ਮੌਤ ਦੀ ਸੇਜ ਤੇ ਸੌਂ ਜਾਂਦਾ ਹੈ।

This entry was posted in Uncategorized.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>