ਜਗਤ ਸੁਧਾਰ

ਕਪਟ ਭਰੀ ਮੈਂ ਅੰਦਰੋਂ, ਤੇ ਚੱਲੀ ਜਗਤ ਸੁਧਾਰ ।
ਖ਼ਾਲਸ ਨਾਮਧਰੀਕ ਹਾਂ, ਓਹਲੇ ਕਰਾਂ ਵਿਭਚਾਰ ।

ਨਾ ਗੁਣ ਨਾ ਕੋ ਸਿਦਕ ਹੈ, ਬਣੀ ਝੂਠ ਦੀ ਸੌਦੇਦਾਰ ।
ਸਿਰ ‘ਤੇ ਧਰਮ ਬੰਨ੍ਹਿਆ, ਜਗਤ ਵਿਖਾਵਣ ਧਾਰ ।

ਔਰੈ ਉਪਦੇਸ ਦੇ ਰਹਾਂ, ਮੈਂ ਆਪ ਰੁੜ੍ਹਾਂ ਮੰਝਧਾਰ ।
ਕਰਮੀਂ ਨਾਹੀਂ ਉਪਜਿਆ, ਹੈ ਭਟਕਣ ਬਾਰੰਬਾਰ ।

ਧਨ ਸੰਪਤ ਗ੍ਰਸ ਰਹੀ, ਬੱਸ ਲੁੱਟਾਂ ਖੋਹ ਵਿਕਾਰ ।
ਸਿਰ ਦਾ ਸਾਈਂ ਵਿਸਾਰਿਆ, ਮੈਨੂੰ ਸੇਜਾਂ ਗੈਰ ਹਜ਼ਾਰ ।

ਬੁਣਦੀ ਮੱਕੜ ਜਾਲ ਹਾਂ, ਨਿੱਤ ਲੋਚਾਂ ਨਵਾਂ ਸ਼ਿਕਾਰ ।
ਆ ਭੋਲੇ ਭਾਇ ਜੋ ਫੱਸਦਾ, ਰੱਤ ਪੀਵਾਂ ਬਿਨ ਡਕਾਰ ।

ਭੁੱਲੀ ਫੱਸਣਾ ਅੰਤ ਆਪ, ਫਿਰ ਨਾ ਹੀਲਾ ਕੋਈ ਪਾਰ ।
ਝੂਠ ਘੜ੍ਹਾ ਭਰ ਫੁੱਟਸੀ, ਜੋ ਖਾਤਾ ਖੂਹ ਨੂੰ ਤਿਆਰ ।

ਧ੍ਰਿਗ ਇਵੇਹਿਆ ਜੀਵਣਾ, ਨਾ ਕੰਵਲ ਜਿ ਕ਼ਿਰਦਾਰ ।
ਖ਼ੁਦ ਰੁਲੀ ਤੇ ਸੰਗ ਰੁਲੇ, ਜਿਹੜੇ ਪਿੱਛੇ ਲੱਗੇ ਜਾਰ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>