ਦਾਜ ਦੀ ਧਾਰਾ

“ਤੈਨੂੰ ਸਿੱਧੀ ਤਰ੍ਹਾਂ ਦੱਸ ਦਿੱਤਾ ਕਿ ਆਪਣੀ ਜਾਇਦਾਦ ਵਿੱਚ ਹਿੱਸਾ ਪਾ ਕੇ ਮੇਰੀ ਕੁੜੀ ਦੇ ਨਾਮ ‘ਤੇ ਮਕਾਨ ਖਰੀਦ ਕੇ ਦੇ, ਨਹੀਂ ਤਾਂ ਮੈਂ ਤੇਰੇ, ਤੇਰੇ ਮੁੰਡੇ ਤੇ ਤੁਹਾਡੇ ਪੂਰੇ ਪਰਿਵਾਰ ‘ਤੇ ਦਾਜ ਦਾ ਕੇਸ ਦਰਜ ਕਰਾ ਕੇ ਸਾਰਿਆਂ ਨੂੰ ਅੰਦਰ ਤੁੰਨਾ ਦਵਾਂਗਾ।” ਥਾਣੇ ਵਿੱਚ ਕੁੜੀ ਦਾ ਪਿਓ ਮੁੰਡੇ ਦੇ ਪਿਤਾ ਨੂੰ ਧਮਕੀ ਦਿੰਦਿਆਂ ਹੋਇਆਂ ਬੋਲਿਆ।

“ਜੇ ਮਕਾਨ ਮੈਂ ਖਰੀਦ ਕੇ ਦੇਵਾਂਗਾ, 10-15 ਲੱਖ ਜੇ ਮੈਂ ਆਪਣੇ ਪੱਲਿਓਂ ਪਾਵਾਂਗਾ, ਤੇ ਬਾਕੀ ਜੋ ਬਣਿਆ ਉਸਦਾ ਬੈਂਕ-ਲੋਨ ਵੀ ਮੇਰੇ ਮੁੰਡੇ ਦੇ ਹੀ ਸਿਰ ਹੋਵੇਗਾ, ਫ਼ੇਰ ਕੁੜੀ ਦੇ ਨਾਮ ਤੇ ਕਿਉਂ, ਮਕਾਨ ਮੇਰੇ ਮੁੰਡੇ ਦੇ ਨਾਮ ‘ਤੇ ਹੋਵੇਗਾ। ਪਹਿਲੀ ਗੱਲ ਮਕਾਨ ਲੈਣਾ ਨਾ ਲੈਣਾ ਮੁੰਡੇ ਕੁੜੀ ਦਾ ਆਪਸੀ ਮਾਮਲਾ ਹੈ, ਮੇਰਾ ਪੈਸਾ ਦੇਣਾ ਨਾ ਦੇਣਾ ਇਹ ਮੇਰੇ ਅਤੇ ਮੇਰੇ ਮੁੰਡੇ ਦੇ ਵਿੱਚ ਦਾ ਮਾਮਲਾ ਹੈ, ਕਿਸੇ ਹੋਰ ਦਾ ਇਸ ਵਿੱਚ ਬੋਲਣ ਦਾ ਕੋਈ ਹੱਕ ਨਹੀਂ ਬਣਦਾ ! ਬਾਕੀ ਜਿਵੇਂ ਹੁਣ ਤੂੰ ਦਾਜ ਦੇ ਕੇਸਾਂ ਦਾ ਡਰਾਵਾ ਦੇ ਕੇ ਆਪਣੀ ਕੁੜੀ ਦੇ ਨਾਮ ‘ਤੇ ਮਕਾਨ ਖਰੀਦਵਾ ਰਿਹਾ ਹੈਂ ਤਾਂ ਤੇਰੇ ਵਰਗਿਆਂ ਦਾ ਕੀ ਭਰੋਸਾ ਕਿ ਕਲ ਨੂੰ ਮੇਰੀ ਅਤੇ ਮੁੰਡੇ ਦੀ ਜ਼ਿੰਦਗੀ ਭਰ ਦੀ ਕਮਾਈ ਦਾ ਬਣਿਆ ਸਾਰਾ ਕੁਝ ਹੀ ਦੱਬ ਕੇ ਧੱਕਾ ਮਾਰ ਦੇਵੇਂ। ਜੇ ਤੇਰੀ ਇੰਨੀ ਹੀ ਜ਼ਿੱਦ ਹੈ ਕਿ ਤੂੰ ਆਪਣੀ ਕੁੜੀ ਦੇ ਨਾਮ ‘ਤੇ ਮਕਾਨ ਲੈਣਾ ਹੈ ਤਾਂ ਆਪਣੇ ਪੱਲਿਓਂ ਲੈ, ਤਾਂ ਕਿ ਕੱਲ ਨੂੰ ਤੂੰ ਜਾਣੇ ਤੇ ਤੇਰੀ ਕੁੜੀ ਜਾਣੇ।” ਮੁੰਡੇ ਦੇ ਪਿਤਾ ਨੇ ਸਪੱਸ਼ਟ ਜਵਾਬ ਦਿੱਤਾ।

“ਦੇਖੋ, ਦੇਖੋ, ਦੇਖੋ, ਥਾਣੇਦਾਰ ਸਾਹਿਬ ! ਤੁਹਾਨੂੰ ਮੈਂ ਕਿਹਾ ਸੀ ਨਾ ਇਹ ਦਹੇਜ ਮੰਗਦੇ ਨੇ ! ਦੇਖਿਆ ਹੁਣੇ ਤੁਹਾਡੇ ਸਾਹਮਣੇ ਮੇਰੇ ਕੋਲੋਂ ਦਹੇਜ ਮੰਗ ਲਿਆ। ਮੈਂ ਦਾਜ ਦੀ ਦਰਖਾਸਤ ਦਰਜ ਕਰਾਉਣੀ ਹੈ ਇਹਨਾਂ ਦੇ ਪੂਰੇ ਪਰਵਾਰ ‘ਤੇ।” ਲਾਗੇ ਸਮਝੌਤਾ ਕਰਾਉਣ ਲਈ ਮੋਹਤਬਰ ਬੰਦਿਆਂ ਵਿੱਚ ਬੈਠੇ ਥਾਣੇਦਾਰ ਨੂੰ ਸੰਬੋਧਿਤ ਹੁੰਦਿਆਂ ਕੁੜੀ ਦੇ ਪਿਓ ਨੇ ਕਹਿੰਦਆਂ ਇਓਂ ਸ਼ਾਤਰ ਹਾਸਾ ਹੱਸਿਆ ਕਿ ਜਿਵੇਂ ਹੁਣ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਨੂੰ ਵੱਢਣ ਦਾ ਮੌਕਾ ਮਿਲ ਗਿਆ ਸੀ।

ਲਾਗੇ ਬੈਠਾ ਥਾਣੇਦਾਰ ਅਤੇ ਹੋਰ ਮੋਹਤਬਰ ਹੈਰਾਨ ਕਿ ਆਖ਼ਰ ਦਾਜ ਮੰਗਿਆ ਕਿਸ ਨੇ ਸੀ ? ਤੇ ਸ਼ਾਇਦ ਕਾਨੂੰਨ ਵੀ ਅਜਿਹੀ ਕਿਸੇ ਧਾਰਾ ਉੱਤੇ ਚੁੱਪ ਸੀ ਜਿੱਥੇ ਕੁੜੀ ਦੇ ਪਿਓ ਵਲੋਂ ਮੁੰਡੇ ਦੇ ਪਿਤਾ ਨੂੰ ਧਮਕਾ ਕੇ, ਝੂਠੇ ਮੁਕੱਦਮਿਆਂ ਦਾ ਡਰਾਵਾ ਦੇ ਕੇ, ਪੈਸੇ ਮੰਗੇ ਜਾਂਦੇ ਨੇ; ਸ਼ਾਇਦ ਦਾਜ ਦੀ ਧਾਰਾ ਇੱਕੋ ਪਾਸੇ ਹੀ ਬਣੀ ਲਗਦੀ ਸੀ।

This entry was posted in ਕਹਾਣੀਆਂ.

3 Responses to ਦਾਜ ਦੀ ਧਾਰਾ

 1. pardeep singh kang says:

  ਅੱਜ ਮਰ ਰਹੀ ਕੁੜੀ ਦਾਜ ਕਾਰਨ ਇਹ ਕਹਾਣੀ ਝੂਠੀ ਲੱਗਦੀ

  • Men Rights says:

   ਅਦਾਲਤੀ ਕੰਵਿਕਸ਼ਨ ਦੇ ਅੰਕੜਿਆਂ ਅਨੁਸਾਰ 98% ਤੋਂ ਉੱਪਰ ਦਾਜ ਦੇ ਮਾਮਲੇ ਝੂਠੇ ਸਾਬਿਤ ਹੁੰਦੇ ਹਨ | ਸੁਪਰੀਮ ਕੋਰਟ ਨੇ ਵੀ 2014 ਵਿੱਚ ਦਿੱਤੀ “ਅਰਨੇਸ਼ ਕੁਮਾਰ ਬਨਾਮ ਬਿਹਾਰ ਰਾਜ” ਵਿੱਚ ਮੰਨਿਆ ਹੈ ਕਿ ਦੇਸ਼ ਭਰ ਵਿੱਚ ਚੱਲ ਰਹੇ ਦਾਜ ਦੇ ਮੁਕੱਦਮਿਆ ਵਿੱਚ 85% ਵਿੱਚ ਤਥਾਕਥਿਤ ਆਰੋਪੀ ਬੇਦੋਸ਼ੇ ਸਾਬਿਤ ਹੋ ਜਾਂਦੇ ਹਨ ਅਤੇ ਅੱਜਕੱਲ ਔਰਤਾਂ ਦਾਜ ਵਿਰੋਧੀ ਕਾਨੂੰਨਾਂ ਦੀ ਹੱਦੋਂ ਵੱਧ ਦੁਰਵਰਤੋਂ ਕਰ ਕੇ ਬੇਦੋਸ਼ੇ ਘਰਵਾਲਿਆਂ ਅਤੇ ਪਰਿਵਾਰਾਂ ਨੂੰ ਪਤਾੜਿਤ ਕਰ ਰਹੀਆਂ ਹਨ | ਨੈਸ਼ਨਲ ਕਰਾਈਮ ਰਿਕਾਰਡ ਬਿਓਰੋ ਦੇ ਅੰਕੜਿਆਂ ਅਨੁਸਾਰ ਝੂਠੇ ਮੁਕਦਮਿਆਂ ਦੇ ਚਲਦੇ ਹਰ ਅੱਠ ਮਿਨਟ ਵਿੱਚ ਇੱਕ ਵਿਆਹੁਤਾ ਆਦਮੀ ਆਤਮ-ਹੱਤਿਆ ਕਰ ਰਿਹਾ ਹੈ, ਅਤੇ ਇਹ ਗਿਣਤੀ ਵਿਆਹੁਤਾ ਔਰਤਾਂ ਡੀ ਆਤਮ-ਹੱਤਿਆ ਦੀ ਦਰ ਤੋਂ ਦੁੱਗਣੀ ਹੈ | ਇਸ ਦੇਸ਼ ਵਿੱਚ ਸੱਤਰ ਦੇ ਕਰੀਬ ਅਜਿਹੇ ਪੁਰਸ਼-ਵਿਰੋਧੀ ਕਾਨੂੰਨ ਹਨ ਜਿਹਨਾਂ ਵਿੱਚ ਕਿਸੇ ਔਰਤ ਨੂੰ ਕੋਈ ਸਜ਼ਾ ਨਹੀਂ ਹੋ ਸਕਦੀ ਕਿਉਂਕਿ ਇਹਨਾਂ ਲਿੰਗ-ਅਧਾਰਿਤ ਵਿਤਕਰੇ ਕਰਨ ਵਾਲੇ ਕਾਨੂੰਨਾਂ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਇਹ ਵਿਸ਼ੇਸ਼ ਅਪਰਾਧ ਕੇਵਲ ਪਪੁਰਸ਼ ਹੀ ਕਰ ਸਕਦਾ ਹੈ, ਜਦਕਿ ਇੱਕ ਵੀ ਅਜਿਹਾ ਕਾਨੂਨ ਨਹੀਂ ਜਿਸ ਵਿੱਚ ਕੇਵਲ ਇੱਕ ਔਰਤ ਨੂੰ ਹੀ ਸਜ਼ਾ ਹੋ ਸਕਦੀ ਹੋਵੇ | ਘਰੇਲੂ ਹਿੰਸਾ ਤੋਂ ਬਚਣ ਲਈ ਔਰਤਾਂ ਕੋਲ ਪੂਰਾ ਵੱਖਰਾ ਅਤੇ ਵੱਖਰੀਆਂ ਅਦਾਲਤਾਂ ਦੇ ਪ੍ਰਬੰਧ ਵਾਲਾ ਘਰੇਲੂ ਹਿੰਸਾ ਵਿਰੋਧੀ ਕਾਨੂੰਨ ਹੈ ਜਿਸ ਵਿੱਚ ਔਰਤਾਂ ਨੂੰ ਹਰ ਝੂਠੇ ਸੱਚੇ ਮਸਲੇ ਵਿੱਚ ਪੁਰਸ਼ ਨੂੰ ਫਸਾਉਣ ਦੇ ਹੱਦੋਂ ਵੱਧ ਪੁਰਸ਼ ਵਿਰੋਧੀ ਅਧਿਕਾਰ ਦਿੱਤੇ ਗਏ ਹਨ ਪਰ ਪੁਰਸ਼ ਨਾਲ ਘਰੇਲੂ ਹਿੰਸਾ ਹੋਣ ਦੀ ਸੂਰਤ ਵਿੱਚ ਉਸਦੇ ਬਚਾਵ ਲਈ ਕੋਈ ਵੀ ਕਾਨੂੰਨ ਨਹੀਂ ਬਣਾਇਆ ਗਿਆ ਹੈ, ਸੋ ਪੁਰਸ਼ ਚਾਹ ਕੇ ਵੀ ਪੁਲਿਸ ਦੀ ਮਦਦ ਨਹੀਂ ਲਈ ਸਕਦਾ | ਫ਼ੇਰ ਕੋਣ ਸੱਚ ਤੇ ਕੋਣ ਝੂਠ ਹੈ ਇਸਦਾ ਨਿਤਾਰਾ ਤਾਂ ਆਪਣੇ ਆਪ ਸਾਫ਼ ਹੀ ਹੋ ਜਾਂਦਾ ਹੈ !!!

 2. Men Rights says:

  ਅਦਾਲਤੀ ਕੰਵਿਕਸ਼ਨ ਦੇ ਅੰਕੜਿਆਂ ਅਨੁਸਾਰ 98% ਤੋਂ ਉੱਪਰ ਦਾਜ ਦੇ ਮਾਮਲੇ ਝੂਠੇ ਸਾਬਿਤ ਹੁੰਦੇ ਹਨ | ਸੁਪਰੀਮ ਕੋਰਟ ਨੇ ਵੀ 2014 ਵਿੱਚ ਦਿੱਤੀ “ਅਰਨੇਸ਼ ਕੁਮਾਰ ਬਨਾਮ ਬਿਹਾਰ ਰਾਜ” ਵਿੱਚ ਮੰਨਿਆ ਹੈ ਕਿ ਦੇਸ਼ ਭਰ ਵਿੱਚ ਚੱਲ ਰਹੇ ਦਾਜ ਦੇ ਮੁਕੱਦਮਿਆ ਵਿੱਚ 85% ਵਿੱਚ ਤਥਾਕਥਿਤ ਆਰੋਪੀ ਬੇਦੋਸ਼ੇ ਸਾਬਿਤ ਹੋ ਜਾਂਦੇ ਹਨ ਅਤੇ ਅੱਜਕੱਲ ਔਰਤਾਂ ਦਾਜ ਵਿਰੋਧੀ ਕਾਨੂੰਨਾਂ ਦੀ ਹੱਦੋਂ ਵੱਧ ਦੁਰਵਰਤੋਂ ਕਰ ਕੇ ਬੇਦੋਸ਼ੇ ਘਰਵਾਲਿਆਂ ਅਤੇ ਪਰਿਵਾਰਾਂ ਨੂੰ ਪਤਾੜਿਤ ਕਰ ਰਹੀਆਂ ਹਨ | ਨੈਸ਼ਨਲ ਕਰਾਈਮ ਰਿਕਾਰਡ ਬਿਓਰੋ ਦੇ ਅੰਕੜਿਆਂ ਅਨੁਸਾਰ ਝੂਠੇ ਮੁਕਦਮਿਆਂ ਦੇ ਚਲਦੇ ਹਰ ਅੱਠ ਮਿਨਟ ਵਿੱਚ ਇੱਕ ਵਿਆਹੁਤਾ ਆਦਮੀ ਆਤਮ-ਹੱਤਿਆ ਕਰ ਰਿਹਾ ਹੈ, ਅਤੇ ਇਹ ਗਿਣਤੀ ਵਿਆਹੁਤਾ ਔਰਤਾਂ ਡੀ ਆਤਮ-ਹੱਤਿਆ ਦੀ ਦਰ ਤੋਂ ਦੁੱਗਣੀ ਹੈ | ਇਸ ਦੇਸ਼ ਵਿੱਚ ਸੱਤਰ ਦੇ ਕਰੀਬ ਅਜਿਹੇ ਪੁਰਸ਼-ਵਿਰੋਧੀ ਕਾਨੂੰਨ ਹਨ ਜਿਹਨਾਂ ਵਿੱਚ ਕਿਸੇ ਔਰਤ ਨੂੰ ਕੋਈ ਸਜ਼ਾ ਨਹੀਂ ਹੋ ਸਕਦੀ ਕਿਉਂਕਿ ਇਹਨਾਂ ਲਿੰਗ-ਅਧਾਰਿਤ ਵਿਤਕਰੇ ਕਰਨ ਵਾਲੇ ਕਾਨੂੰਨਾਂ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਇਹ ਵਿਸ਼ੇਸ਼ ਅਪਰਾਧ ਕੇਵਲ ਪਪੁਰਸ਼ ਹੀ ਕਰ ਸਕਦਾ ਹੈ, ਜਦਕਿ ਇੱਕ ਵੀ ਅਜਿਹਾ ਕਾਨੂਨ ਨਹੀਂ ਜਿਸ ਵਿੱਚ ਕੇਵਲ ਇੱਕ ਔਰਤ ਨੂੰ ਹੀ ਸਜ਼ਾ ਹੋ ਸਕਦੀ ਹੋਵੇ | ਘਰੇਲੂ ਹਿੰਸਾ ਤੋਂ ਬਚਣ ਲਈ ਔਰਤਾਂ ਕੋਲ ਪੂਰਾ ਵੱਖਰਾ ਅਤੇ ਵੱਖਰੀਆਂ ਅਦਾਲਤਾਂ ਦੇ ਪ੍ਰਬੰਧ ਵਾਲਾ ਘਰੇਲੂ ਹਿੰਸਾ ਵਿਰੋਧੀ ਕਾਨੂੰਨ ਹੈ ਜਿਸ ਵਿੱਚ ਔਰਤਾਂ ਨੂੰ ਹਰ ਝੂਠੇ ਸੱਚੇ ਮਸਲੇ ਵਿੱਚ ਪੁਰਸ਼ ਨੂੰ ਫਸਾਉਣ ਦੇ ਹੱਦੋਂ ਵੱਧ ਪੁਰਸ਼ ਵਿਰੋਧੀ ਅਧਿਕਾਰ ਦਿੱਤੇ ਗਏ ਹਨ ਪਰ ਪੁਰਸ਼ ਨਾਲ ਘਰੇਲੂ ਹਿੰਸਾ ਹੋਣ ਦੀ ਸੂਰਤ ਵਿੱਚ ਉਸਦੇ ਬਚਾਵ ਲਈ ਕੋਈ ਵੀ ਕਾਨੂੰਨ ਨਹੀਂ ਬਣਾਇਆ ਗਿਆ ਹੈ, ਸੋ ਪੁਰਸ਼ ਚਾਹ ਕੇ ਵੀ ਪੁਲਿਸ ਦੀ ਮਦਦ ਨਹੀਂ ਲਈ ਸਕਦਾ | ਫ਼ੇਰ ਕੋਣ ਸੱਚ ਤੇ ਕੋਣ ਝੂਠ ਹੈ ਇਸਦਾ ਨਿਤਾਰਾ ਤਾਂ ਆਪਣੇ ਆਪ ਸਾਫ਼ ਹੀ ਹੋ ਜਾਂਦਾ ਹੈ !!

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>