ਗਜ਼ਲ : ਯਾਦਾਂ ਵਿਛੜੇ ਯਾਰ ਦੀਆਂ

ਜਦ ਵੀ ਯਾਦਾਂ ਆਈਆਂ  ਵਿਛੜੇ  ਯਾਰ ਦੀਆਂ।
ਰੱਜ ਕੇ ਅੱਖਾਂ ਰੋਈਆਂ  ਫਿਰ  ਦਿਲਦਾਰ ਦੀਆਂ।

ਹੁੰਦੇ  ਧੀਆਂ – ਪੁੱਤਾਂ  ਤੋਂ  ਵਧ  ਯਾਰ ਪਿਆਰੇ
ਪਰ ਗੱਲਾਂ ਸੁਣੀਆਂ ਜਾਵਣ ਨਾ  ਤਕਰਾਰ ਦੀਆਂ।

ਕਹਿੰਦੇ  ਬਾਲ,  ਜਵਾਨੀ , ਬਿਰਧ  ਅਵਸਥਾ ਨੂੰ
ਖ਼ਬਰਾਂ ਹੁੰਦੀਆਂ ਉਹਨਾਂ ਨੂੰ ਘਰ- ਬਾਹਰ ਦੀਆਂ।

ਬਾਬੇ  ਬੈਠੇ  ਬੋਹੜਾਂ  ਥੱਲੇ , ਨਜ਼ਰ ਨਹੀਂ ਅਉਂਦੇ
ਸੀਨੇ ਯਾਦਾਂ  ਰੜਕਣ  ਸਿੱਖ਼ਰ  ਦੁਪਹਿਰ ਦੀਆਂ।

ਯਾਰਾਂ  ਨਾਲ  ਬਹਾਰਾਂ ,  ਦਾ  ਨਸ਼ਾ  ਅਵੱਲਾ ਹੈ
ਜੋ ਹੱਸ-ਹੱਸ ਗੱਲਾਂ  ਕਰਦੇ ਸੀ ਮੁਟਿਆਰ ਦੀਆਂ।

ਮਾਪੇ,  ਧੀਆਂ,  ਪੁੱਤਰ ਵੰਡੇ,  ਸੰਨ  ਸੰਤਾਲੀ ਨੇ
ਰੋ ਪਈਆਂ ਸੀ ਰੂਹਾਂ ਲੋਕੋ ! ਸਭ ਸੰਸਾਰ ਦੀਆਂ।

“ਸੁਹਲ” ਲੱਖਾਂ ਯਾਦਾਂ ਦਿਲ ਵਿਚ ਧੜਕ ਰਹੀਆਂ
ਹਿੰਦ- ਪਾਕ  ਵਿਚ  ਵੰਡੇ ਹੋਏ  ਪਰਵਾਰ  ਦੀਆਂ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>