ਸਵੇਰਾ

ਓਏ ਸੰਘਰਸ਼ ਦਿਆ ਪਾਂਧੀਆ ਬਹੁਤ ਔਖਾ ਰਾਹ ਅਜੇ ਤੇਰਾ,
ਅਜੇ ਸੂਰਜ ਦਾ ਬੀਅ ਨਹੀਂ ਫੁੱਟਿਆ ਹੈ ਅਜੇ ਵੀ ਘੁੱਪ ਹਨੇਰਾ ।

ਹੱਥ ਸਥਾਪਤੀ ਦੇ ਖੇਡੇ ਸੀ ਓਹ ਤੇ ਖੇਡ ਰਹੇ ਅੱਜ ਇਹ ਵੀ,
ਦੱਭ ਦੀ ਜੜ੍ਹ ਨਾ ਹਾਲੀਂ ਗਈ ਪੁੱਟੀ ਥੋੜ੍ਹਾ ਰੱਖ ਲੈ ਲੰਮਾ ਜੇਰਾ ।

ਤੇਰੇ ਗਲ਼ ਪਾਟੜੇ ਸੀ ਕੱਲ ਵੀ ਲੀਰਾਂ ਅੱਜ ਵੀ ਤੁਧ ਥਿਆਈਆਂ,
ਤੇਰੇ ਹੱਕ ਚਾਅ ਓਦਾਂ ਈ ਲੁੱਟੇ ਸੋਗੀ ਰਹਿ ਗਿਆ ਤੇਰਾ ਵਿਹੜਾ ।

ਜਿਉਂਦਿਆਂ ਸ਼ੁਮਾਰ ਨਹੀਂ ਹੁਣ ਵੀ ਕੀਤਾ ਲਾ ਅੱਗੇ ਬੱਸ ਹੱਕਿਆ,
ਜਬਰ ਓਂਵੇਂ ਤਖ਼ਤ ‘ਤੇ ਕਾਬਜ਼ ਬਦਲਿਆ ਤਾਂ ਬੱਸ ਚਿਹਰਾ ।

ਅੱਖਾਂ ‘ਤੇ ਬੱਧੇ ਜਦ ਤੱਕ ਇਹ ਖੋਪੇ ਪੰਜਾਲੀ ਗਲ਼ੋ ਨਾ ਲਹਿਣੀ,
ਓਹਨੀਂ ਘੇਰੀਂ ਘੁੰਮਦੇ ਰਹਿਣਾ ਰੁੱਲ ਜਾਣਾ ਸੁਫ਼ਨ ਸੁਨਹਿਰਾ ।

ਵਰਤਿਆ ਜਾਵੇ ਓਹੀ ਹਮੇਸ਼ਾ ਜੋ ਖ਼ੁਦ ਆਪਾ ਵਰਤਣ ਦੇਵੇ,
ਰਹਿੰਦੀ ਲੋੜ ਗਫ਼ਲਤ ਤੋਂ ਉੱਠੇ ਤਾਂ ਹੀ ਜਾਗੇ ਦਾ ਹੋਏ ਸਵੇਰਾ ।

ਜੋਸ਼ ਨਾਲ ਹੈ ਹੋਸ਼ ਜ਼ਰੂਰੀ ਕੰਵਲ ਵੇਗ ਸਹੀ ਰਾਹ ਲੋੜੰਦਾ,
ਰੋਹ ਨੂੰ ਸੰਗ ਜਦ ਮਿਲੇ ਸੋਚ ਦਾ ਫ਼ਿਰ ਟਿੱਕਦਾ ਅੱਗੇ ਕਿਹੜਾ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>