ਗੱਲ ਨੋਟਾਂ ਦੀ ਨਹੀਂਂ ਵੋਟਾਂ ਦੀ ਹੈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ 500 ਅਤੇ 1000 ਦੇ ਪੁਰਾਣੇ ਨੋਟ ਬੰਦ ਕੀਤੇ ਜਾਣ ਦੇ ਫੈਸਲੇ ਨਾਲ ਆਮ ਲੋਕਾਂ ਨੂੰ ਕੋਈ ਤਕਲੀਫ ਨਹੀਂ ਹੋਈ ਹੈ ਅਤੇ ਇਸ ਨਾਲ ਕੇਵਲ ਉਹ ਲੋਕ ਪ੍ਰੇਸ਼ਾਨ ਹਨ, ਜੋ ਬੇਈਮਾਨ ਹਨ। ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ‘ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਕੇਵਲ ਇੱਕ ਹੀ ਉਪਾਅ ਸੀ ਕਿ 500 ਅਤੇ 1000 ਦੇ ਪੁਰਾਣੇ ਨੋਟਾਂ ਨੂੰ ਰੱਦੀ ਵਿੱਚ ਬਦਲ ਦਿੱਤਾ ਜਾਵੇ। ਦੇਸ਼ ਦਾ ਪ੍ਰਧਾਨ ਕਹਿ ਰਿਹਾ ਹੈ ਕਿ 50 ਦਿਨ ਹੋਰ ਇੰਤਜ਼ਾਰ ਕਰੋ -ਜਨਤਾ ਮਰ ਰਹੀ ਹੈ। ਦੇਸ਼ ਫਿਰ ਮੂਰਖ ਬਣਾ ਦਿਤਾ ਗਿਆ। ਕੇਂਦਰ ਸਰਕਾਰ ਦੇ ਪਾਗਲਪੁਣੇ ਵਾਲੇ ਐਲਾਨ ਨੇ ਸਾਰੀ ਭਾਰਤ ਦੀ ਜਨਤਾ ਨੂੰ ਪਰੇਸ਼ਾਨ ਕਰ ਦਿਤਾ ਹੈ। ਇਹ ਸਾਰੀ ਯੁਮਲੇਬਾਜ਼ੀ ਹੈ। ਪਹਿਲਾਂ ਵੀ ਯੁਮਲੇ ਸਿਰ ਹੀ ਜਿੱਤਿਆ ਸੀ। ਕੌਣ ਮੂਰਖ ਹੈ ਕਿਸ ਨੂੰ ਨਹੀਂ ਪਤਾ ਕਿ ਕਾਲਾ ਧੰਨ ਕਦੇ ਝੁੱਗੀਆਂ ਝੌਂਪੜੀਆਂ ਚ ਨਹੀਂ-ਉੱਚੇ ਮਹਿਲਾਂ ਚ ਹੀ ਹੁੰਦਾ ਹੈ। ਕਿਉਂ ਨਹੀਂ ਉਹਨਾਂ ਦੇ ਘਰੀਂ ਛਾਪੇ ਮਾਰੇ ਜਾਂਦੇ ਜਿਹਨਾਂ ਦੇ ਘਰੀਂ ਕਰੋੜਾਂ ਅਰਬਾਂ ਦਾ ਧੰਨ ਛੁਪਾ ਕੇ ਰੱਖਿਆ ਹੈ-ਕੀ ਇੱਕ ਦੇਸ਼ ਦੇ ਪ੍ਰਧਾਨ ਨੂੰ ਏਨਾ ਵੀ ਨਹੀਂ ਗਿਆਨ? ਇਹ ਸੱਭ ਨਾਟਕ ਹੈ-ਅੱਖੀਂ ਘੱਟਾ ਪਾ ਕੇ ਵਿਖਾਇਆ ਜਾ ਰਿਹਾ ਹੈ ਕਿ ਦੇਖੋ ਮੈਂ ਕਿੰਨੇ ਕਰਿਸ਼ਮੇਂ ਕਰ 2 ਵਿਖਾ ਰਿਹਾ ਹਾਂ। ਮੈਨੂੰ ਤਾਂ ਰਾਤ ਦਿਨ ਇਸ ਦੇਸ਼ ਦਾ ਹੀ ਫਿ਼ਕਰ ਰਹਿੰਦਾ ਹੈ। ਜੇ ਲੋਕ ਜਾਗਣ ਤਾਂ ਅਜੇਹੇ ਮੂਰਖ਼ ਨੂੰ ਰਾਸ਼ਟਰੀ ਮਤੇ ਨਾਲ ਝੱਟ ਉਤਾਰ ਦਿਤਾ ਜਾਵੇ। ਅਜੇਹੇ ਲੋਕਾਂ ਦੇ ਹੱਥ ਗਰੀਬ ਜਨਤਾ ਸਦਾ ਮਰੇਗੀ।

ਸਾਫ਼ ਗੱਲ ਹੈ ਪਤਾ ਵੀ ਹੈ ਕਿ ਬਹੁਤਾ ਦੇਸ਼ ਦਾ ਕਾਲਾ ਧੰਨ ਸਵਿਸ ਬੈਂਕਾਂ ਚ ਹੈ-ਇਸ ਨੂੰ ਪਤਾ ਹੈ ਤੇ ਇਸ ਨੇ ਚੋਣਾ ਤੋਂ ਪਹਿਲਾਂ ਇਹ ਲਾਲਚ ਵੀ ਦਿਤਾ ਸੀ। ਬਾਕੀ ਸਾਰੇ ਭਰੇ ਭੰਡਾਰ ਵੱਡੇ 2 ਵਿਉਪਾਰੀਆਂ ਕੋਲ ਹਨ-ਅਜੇਹੇ ਘਰਾਂ, ਖਾਤਿਆਂ ਚ ਕਿਉਂ ਨਹੀਂ ਝਾਕਿਆ ਜਾਂਦਾ ਇਸ ਤੋਂ-ਕਿਉਂਕਿ ਉਹ ਇਸ ਦੇ ਪੂਜਣਹਾਰ ਹਨ, ਸਾਜਣ ਵਾਲੇ।

ਕਿਹਾ ਜਾਂਦਾ ਹੈ ਕਿ ਇਹ ਐਲਾਨ ਬਿਨਾਂ ਦੱਸੇ ਪੁੱਛੇ ਕੀਤਾ ਗਿਆ ਰਾਤ ਨੂੰ-ਵਾਹ ਆਹ ਲੋਕਾਂ ਨੇ ਬੈਕਾਂ ਨੇ ਜੋ ਰਾਸ਼ੀ ਪਹਿਲਾਂ ਜਮਾਂ ਕੀਤੀ ਵਿਖਾਈ ਹੈ-ਸੁਪਨੇ ਚ ਕੀਤੀ ਗਈ- ਇੱਕ ਦੋਸਤ ਸਦਾ ਦੋਸਤ ਨੂੰ ਪੁੱਛ ਕੇ ਸਲਾਹ ਲੈ ਕੇ ਚੱਲਦਾ ਹੈ। ਸੋ ਕੀ ਇਸ ਨੇ ਬਿਨਾਂ ਪੁੱਛੇ ਦੱਸੇ ਇਹ ਫੈਸਲਾ ਲਿਆ ਹੋਵੇਗਾ?

ਲੋਕ ਦਵਾਈ ਬਗੈਰ ਮਰ ਰਹੇ ਹਨ। ਘਰ 2 ਭੁੱਖ ਨਾਲ ਸਾਹ ਛੱਡ ਰਿਹਾ ਹੈ। ਕੇਂਦਰ ਵੱਲੋਂ ਇਕ ਹਜ਼ਾਰ ਅਤੇ ਪੰਜ ਸੌ ਰੁਪਏ ਦੇ ਕਰੰਸੀ ਨੋਟਾਂ ਨੂੰ ਬੰਦ ਕਰ ਦੇਣ ਦਾ ਇਕਦਮ ਲਿਆ ਗਿਆ ਫ਼ੈਸਲਾ ਵਿੱਤੀ ਮਾਹਿਰਾਂ ਦੀ ਨਜ਼ਰ ਵਿਚ ਕਿੰਨਾ ਵੀ ਪ੍ਰਭਾਵਸ਼ਾਲੀ ਜਾਂ ਲਾਭਦਾਇਕ ਕਿਉਂ ਨਾ ਹੋਵੇ ਪਰ ਇਸ ਨੇ ਇਕ ਵਾਰ ਤਾਂ ਪੂਰੇ ਦੇਸ਼ ਵਿਚ ਉਥਲ-ਪੁਥਲ ਪੈਦਾ ਕਰ ਦਿੱਤੀ ਹੈ। ਬਹੁਤ ਸਾਰੇ ਮੱਧ ਵਰਗੀ ਪਰਿਵਾਰਾਂ ਲਈ ਤਾਂ ਰੋਟੀ ਦੇ ਲਾਲੇ ਪੈਣ ਵਰਗੀ ਹਾਲਤ ਵੀ ਬਣ ਗਈ ਹੈ। ਇਸ ਦਾ ਵੱਡਾ ਕਾਰਨ ਇਹ ਰਿਹਾ ਕਿ ਬਾਜ਼ਾਰ ਵਿਚ ਦੁਕਾਨਦਾਰਾਂ ਅਤੇ ਹੋਰ ਕਾਰੋਬਾਰੀਆਂ  ਨੇ ਵੱਡੇ ਨੋਟ ਲੈਣ ਤੋਂ ਦੋ-ਟੁੱਕ ਨਾਂਹ ਕਰ ਦਿੱਤੀ।

ਪੈਟਰੋਲ ਪੰਪਾਂ ਵਾਲੇ ਵੀ ਭੈਅਭੀਤ ਨਜ਼ਰ ਆਏ ਅਚਾਨਕ ਹੋਏ ਫ਼ੈਸਲੇ ਨੇ ਅਜਿਹੀ ਖਲਬਲੀ ਮਚਾਈ ਹੈ। ਸਥਿਤੀ ਇਥੋਂ ਤੱਕ  ਪਹੁੰਚੀ ਕਿ ਕਈ ਸਰਕਾਰੀ ਅਤੇ ਅਰਧ-ਸਰਕਾਰੀ ਅਦਾਰੇ ਵੀ ਵੱਡੇ ਨੋਟ ਲੈਣ ਤੋਂ ਆਨਾਕਾਨੀ ਕਰਨ ਲੱਗੇ। ਇਸ ਸਾਰੇ ਘਟਨਾਕ੍ਰਮ ਦੇ ਨਤੀਜੇ ਵਜੋਂ ਆਮ ਲੋਕਾਂ ‘ਚ ਭਗਦੜ ਮਚ ਗਈ ਹੈ।

ਰੇਹੜੀਆਂ, ਫੜ੍ਹੀਆਂ ਅਤੇ ਫੇਰੀ ਆਦਿ ਵਾਲਿਆਂ ਦਾ ਕੰਮਕਾਰ ਨਤੀਜੇ ਵਜੋਂ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਮੰਡੀ ਵਾਲਿਆਂ ਨੇ ਛੋਟੇ ਖਰੀਦਦਾਰਾਂ ਨੂੰ ਵੱਡੇ ਨੋਟਾਂ ਦੇ ਬਦਲੇ ਸਮਾਨ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਰੇਹੜੀ-ਫੜ੍ਹੀ ਵਾਲਿਆਂ ਜੋ ਸਮਾਨ ਲਿਆ ਵੀ, ਉਸ ‘ਚੋਂ ਵੀ ਬਹੁਤ ਘੱਟ ਹੀ ਵਿਕ ਸਕਿਆ, ਕਿਉਂਕਿ ਆਮ ਲੋਕਾਂ ਕੋਲ ਵੀ ਛੋਟੇ ਨੋਟ ਨਹੀਂ ਸਨ ਖਰੀਦੋਫਰੋਖਤ ਲਈ। ਗੱਲ ਨੋਟਾਂ ਦੀ ਨਹੀਂ ਵੋਟਾਂ ਦੀ ਹੈ-ਯੂ ਪੀ ਚੋਣਾਂ ਦਰਾਂ ਤੇ ਹਨ-ਇਹ ਸੱਭ ਉਸ ਲਈ ਪ੍ਰਬੰਧ ਹੈ।

ਬੈਂਕਾਂ ਤੋਂ ਨੋਟ ਬਦਲਵਾਉਣ ਲਈ ਸਰਕਾਰੀ ਐਲਾਨ ਵਿਚ ਕਹਿ ਤਾਂ ਦਿੱਤਾ ਗਿਆ ਪਰ ਇਸ ਸਬੰਧੀ ਕੋਈ ਨੁਕਸ ਰਹਿਤ ਵਿਵਸਥਾ ਨਹੀਂ ਕੀਤੀ ਗਈ ਹੈ। ਬੈਂਕਾਂ ਦੀ ਗਿਣਤੀ ਦੇਸ਼ ਵਿਚ ਸਵਾ ਅਰਬ ਦੀ ਆਬਾਦੀ ਦੇ ਹਿਸਾਬ ਨਾਲ ਪਹਿਲਾਂ ਹੀ ਕਾਫੀ ਘੱਟ ਹੈ। ਉਪਰੋਂ ਕੰਮ ਸੱਭਿਆਚਾਰ ਦੀ ਅਣਹੋਂਦ ਵਾਲੀ ਸਥਿਤੀ ਕਰਕੇ ਬੈਂਕਾਂ ਦੇ ਬਾਹਰ ਲੋਕਾਂ ਦੀਆਂ ਭੀੜਾਂ ਜਮ੍ਹਾਂ ਹੋ ਗਈਆਂ ਹਨ। ਕਾਫੀ ਥਾਂਈ ਅਰਾਜਕਤਾ ਵਰਗਾ ਮਾਹੌਲ ਵੀ ਬਣਿਆ। ਸੜਕਾਂ ‘ਤੇ ਆਵਾਜਾਈ ‘ਚ ਵਿਘਨ ਪਿਆ ਅਤੇ ਕਈ ਥਾਈਂ ਕੁੱਟ-ਮਾਰ ਤੱਕ ਦੀ ਨੌਬਤ ਵੀ ਆ ਗਈ।

ਦੇਸ਼ ਦੇ ਸਿਰਫ 20 ਫ਼ੀਸਦੀ ਲੋਕਾਂ ਕੋਲ ਹੀ ਵੱਡੇ ਨੋਟਾਂ ਦੇ ਰੂਪ ਵਿਚ ਕਾਲਾ ਧਨ ਹੈ। ਬਹੁਤਾ ਕਰਕੇ 80 ਫ਼ੀਸਦੀ ਤਾਂ ਉਹੀ ਕਮਾਉਂਦੇ ਅਤੇ ਉਹੀ ਖਾਂਦੇ ਹਨ। ਕੁੱਲ ਜਮ੍ਹਾਂ ਪੂੰਜੀ ਕੁਝ ਹਜ਼ਾਰ ਰੁਪਏ ਦੀ ਹੁੰਦੀ ਹੈ ਅਜਿਹੇ ਲੋਕਾਂ ਦੀ। ਹਰ ਰੋਜ਼ ਇਨ੍ਹਾਂ ਲੋਕਾਂ ਨੂੰ ਰੁਪਏ ਚਾਹੀਦੇ ਹਨ। ਕਤਾਰਾਂ ਵਿਚ ਜੇ ਉਹ ਦਿਨ ਭਰ ਲੱਗੇ ਰਹਿਣਗੇ ਤਾਂ ਕਮਾਉਣਗੇ ਕੀ ਅਤੇ ਖਾਣਗੇ ਕੀ? ਆਮ ਲੋਕਾਂ ਨੂੰ ਇਹ ਪਤਾ ਹੀ ਨਹੀਂ ਕਿ ਨੋਟ ਬਦਲਣ ਵਾਸਤੇ ਫਾਰਮ ਭਰਨਾ ਪੈਣਾ ਹੈ। ਫਾਰਮ ਵਿਚ ਕੋਈ ਘਾਟ ਰਹਿ ਜਾਵੇ ਤਾਂ ਮੁੜ ਕਤਾਰ ‘ਚ ਲੱਗਣਾ ਪੈਂਦਾ ਹੈ। ਲੋਕਾਂ ਨੂੰ 3-3, 4-4 ਘੰਟੇ ਕਤਾਰਾਂ ਵਿਚ ਖੜ੍ਹੇ ਹੋਣਾ ਪਿਆ ਸਿਰਫ ਦੋ-ਚਾਰ ਹਜ਼ਾਰ ਦੀ ਕਰੰਸੀ ਹਾਸਲ ਕਰਨ ਲਈ। ਕਰੰਸੀ ਬਦਲਣ ਦਾ ਅਮਲ ਵੀ ਗੁੰਝਲਦਾਰ ਰਿਹਾ। ਸਰਕਾਰ ਦਾ ਦਾਅਵਾ ,ਇਹ ਫ਼ੈਸਲਾ ਬੜੇ ਦੁਰਗਤੀ ਦੇ ਨਤੀਜਿਆਂ ਵਾਲਾ ਹੈ-। ਇਸ ਨਾਲ ਭ੍ਰਿਸ਼ਟਾਚਾਰ ‘ਤੇ ਨਾ ਰੋਕ ਲੱਗੇਗੀ ਅਤੇ ਨਾ ਹੀ ਚੋਣਾਂ ਵਿਚ ਧੰਨ ਦੀ ਵਰਤੋਂ ‘ਤੇ ਵੀ ਕੋਈ ਅਸਰ ਪਵੇਗਾ। ਜਿਹਨਾਂ ਨੇ ਪੈਂਟਾਂ ਸਵਾਂਈਆਂ ਸਨ/ਹਨ -ਰਾਹ ਪਹਿਲਾਂ ਰੱਖੇ ਸਨ।

ਹੈ ਕੋਈ ਮੰਤਰੀ, ਧਨਾਢ, ਐਮ. ਐਲ. ਏ. ਜਾਂ ਐਮ. ਪੀ. ਕਿਸੇ ਲਾਈਨ ਚ ਖੜ੍ਹਾ ਦੇਖਿਆ। ਇਸ ਤੋਂ ਕੀ ਅੰਦਾਜ਼ਾ ਲਾਉਂਦੇ ਹੋ? ਉਸ ਨੇ ਤਾਂ ਪਹਿਲਾਂ ਹੀ ਪ੍ਰਬੰਧ ਕਰ ਲਿਆ ਸੀ। ਭ੍ਰਿਸ਼ਟਾਚਾਰ ਅਤੇ ਹੋਰ ਢੰਗ ਤਰੀਕਿਆਂ ਰਾਹੀਂ ਇਕੱਠਾ ਕੀਤਾ ਗਿਆ ਕਾਲਾ ਧੰਨ ਮਿੱਟੀ ਨਹੀ ਹੋ ਜਾਵੇਗਾ-ਅਗਲਿਆਂ ਨੇ ਸੋਨੇ, ਜ਼ਮੀਨ ਅਤੇ ਬਾਹਰਲੀ ਕਰੰਸੀ ਚ ਬਦਲ ਵੀ ਲਿਆ ਹੈ। ਕਦੇ ਵੀ ਇਹਨਾਂ ਸ਼ੈਤਾਨਾਂ ਨੂੰ ਮੂਰਖ ਨਾ ਸਮਝਣਾ। ਇਹ ਵੇਖ ਕੇ ਹੈਰਾਨੀ ਨਹੀਂ ਕਦੇ ਹੁੰਦੀ ਕਿ ਕਈ ਲੋਕਾਂ ਕੋਲ ਏਨਾ ਧੰਨ ਹੈ ਕਿ ਸਾਂਭਣਗੇ ਕਿੰਜ਼-ਹੁਣ ਸਗੋਂ ਪਹਿਲਾਂ ਨਾਲੋਂ ਘੱਟ ਜਗ੍ਹਾ ਚ ਸਾਂਭਿਆ ਜਾ ਸਕੇਗਾ। ਏਜੰਟਾਂ ਨੇ ਸੱਭ ਪ੍ਰਬੰਧ ਘਰੇ ਬੈਠਿਆਂ ਦਾ ਹੀ ਕਰ ਦਿਤਾ ਹੈ।

ਇਹ ਇੰਜ਼ ਹੀ ਦੇਸ਼ ਨੂੰ ਉੱਲੂ ਬਣਾਉਂਦੇ ਰਹਿਣਗੇ ਤੇ ਵਿਕਾਸ ਲਈ ਟੈਕਸ ਅਦਾ ਕਰਨ ਤੋਂ ਸਦਾ ਬਚਦੇ ਰਹਿਣਗੇ। ਚੋਰੀ ਕਰਨ ਵਾਲਿਆਂ, ਫਿਰ ਚੋਰੀ ਕਰ ਲਈ। ਥੋੜ੍ਹੇ-ਥੋੜ੍ਹੇ ਪੈਸਿਆਂ ਵਾਲਿਆਂ ਨੂੰ  ਕਤਾਰਾਂ ਵਿਚ ਖੜ੍ਹਾ ਕਰ ਦਿੱਤਾ। ਅਗਾਂਹੂ ਤਨਖਾਹਾਂ ਦੇ ਦਿਤੀਆਂ ਗਈਆਂ, ਇੱਕਰਾਰ ਕਰਕੇ ਮਜ਼ਦੂਰਾਂ ਦੇ ਖ਼ਾਤੇ ਚ ਪੈਸੇ ਪਾ ਦਿਤੇ ਗਏ। ਉਹ ਤਾਂ ਫਿਰ ਬਰੀ ਹੋ ਗਏ। ਕਿੱਥੋਂ ਨਿਕਲਿਆ ਕਾਲਾ ਧਨ। ਦੱਸੋ ਪੀ ਐਮ ਦੇ ਪਾਲੇ ਵਿੱਤੀ ਮਾਹਿਰੋ ?

ਆਮ ਆਦਮੀ ਦੀਆਂ ਪ੍ਰੇਸ਼ਾਨੀਆਂ ਹੋਰ ਵਧ ਗਈਆਂ। ਨੋਟਾਂ ਦਾ ਕਾਰੋਬਾਰ ਕਰਨ ਵਾਲਿਆਂ  ਨੇ ਵੀ ਬੈਂਕਾਂ ਵਿਚਲੇ ਆਪਣੇ ਸੰਪਰਕਾਂ ਤੋਂ ਲਾਹਾ ਲਿਆ ਅਤੇ ਲੋਕਾਂ ਤੋਂ ਨੋਟ ਬਦਲਵਾਉਣ ਬਦਲੇ ਕਮਿਸ਼ਨ ਦੇ ਰੂਪ ਵਿਚ ਵੱਡਾ ਲਾਭ ਕਮਾਇਆ ਹੈ। ਇੱਕ ਬੱਚੀ ਦੇ ਵਿਆਹ ਲਈ ਕੁਝ ਲੱਖ ਲਈ ਲਾਈਨ ਚ ਖੜ੍ਹਾ ਮਰ ਰਿਹਾ ਹੈ ਦੂਸਰੇ ਪਾਸੇ ਇੱਕ 650 ਕਰੋੜ ਬੱਚੀ ਦੇ ਵਿਆਹ ਤੇ ਖਰਚ ਕਰ ਰਿਹਾ ਹੈ। ਕਰੋੜਾਂ ਦਾ ਕਰਜ਼ਾ ਮਾਫ਼ ਕੀਤਾ ਜਾ ਰਿਹਾ ਹੈ-ਜਨਤਾ ਭੁੱਖੀ ਮਰ ਰਹੀ ਹੈ-55 ਲੋਕਾਂ ਦੀ ਮੌਤ ਹੋ ਚੁੱਕੀ ਹੈ-ਇਹ ਕਿਹੋ ਜੇਹੀ ਰਾਜਨੀਤੀ ਹੈ, ਇਹ ਕਿਹੜਾ ਸੁਧਾਰ ਹੈ-ਕਿਹੜੇ ਨੇ ਇਹ ਅੱਛੇ ਦਿਨ?

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>