ਬੜਾ ਡੂੰਘਾ ਰਿਸ਼ਤਾ ਹੈ ਕੇਸਾਂ ਦਾ ਮਨੁੱਖ ਨਾਲ

ਇਨਸਾਨ ਦੀ ਹੋਂਦ ਕੁੱਝ 4,00,000 ਸਾਲ ਪਹਿਲਾਂ ਤੋਂ ਦਰਜ਼ ਹੈ ਪਰ ਸਿਰਫ 2,500 ਸਾਲ ਪਹਿਲਾਂ ਇਨਸਾਨ ਵਾਲਾਂ ਨੂੰ ਕੁਝ ਅਛੇ ਕਾਰਨਾਂ ਤੋਂ ਕਤਲ ਕਰਨ ਲਗ ਪਿਆ। ਪੁਰਾਤਨ ਮਿਸਰ, ਗ੍ਰੀਕ, ਯਹੂਦੀ ਵੀ ਵਾਲਾਂ ਨੂੰ ਤਰਜੀਹ ਦਿੰਦੇ ਸਨ। ਸਿਰਫ ਦੇਵਤਿਆਂ ਨੂੰ ਅਰਪਣ ਕਰਨ ਲਈ ਜਾਂ ਕਿਸੇ ਦੀ ਮੌਤ ਦੇ ਸ਼ੋਕ ਪ੍ਰਗਟ ਕਰਨ ਲਈ ਉਹ ਵਾਲਾਂ ਨੂੰ ਕੱਟਦੇ ਸਨ।

ਇਨਸਾਨੀ ਵਾਲਾਂ ਦਾ ਰਹੱਸ :ਰੂਸੀ ਵਿਗਿਆਨਿਕ ਵਾਲਾਂ ਨੂੰ ਸੰਵੇਦਨੀਸ਼ਲ ਤੰਤੂ ਮੰਨਦੇ ਹਨ। ਵਾਲਾਂ ਤੋਂ ਕਿਸੇ ਦੀ ਸਿਹਤ ਅਤੇ ਪੁਰਾਣੀ ਬਿਮਾਰੀ ਦਾ ਪਤਾ ਲਗਾਇਆ ਜਾ ਸਕਦਾ ਹੈ। ਵਾਲਾਂ ਦਾ ਇਕ ਕਾਰਜ ਇਹ ਵੀ ਹੈ ਕਿ ਉਹ ਸੂਰਜ ਦੀਆ ਕਿਰਨਾਂ ਨਾਲ ਮਿਲ ਕੇ ਵਿਟਾਮਿਨ ਡੀ ਨੂੰ ਭਾਰੀ ਮਾਤਰਾ ਨਾਲ ਸੋਖ ਲੈਂਦੇ ਹਨ। ਜਿਵੇਂ ਸੂਰਜ ਦੀਆਂ ਕਿਰਨਾਂ ਤੋਂ ਬਿਨਾਂ ਜੀਵਨ ਸੰਭਵ ਨਹੀਂ ਤਿਵੇਂ ਹੀ ਵਾਲਾਂ ਤੋਂ ਬਿਨਾਂ ਇਨਸਾਨੀ ਜੀਵਨ ਸੰਭਵ ਨਹੀਂ। ALAN-E-HOARSE ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ ਜੇਕਰ ਵਾਲਾਂ ਦੀ ਇਵੇਂ ਹੀ ਬੇਅਦਬੀ ਕਰਦੇ ਰਹੇ ਤਾਂ ਅੱਗੇ ਚਲ ਕਿ ਸਰੀਰ ਵਿੱਚ ਕੁਝ ਤੱਤਾਂ ਦੀ ਕਮੀ ਇਸ ਪ੍ਰਕਾਰ ਦੀ ਹੋਵੇਗੀ ਕਿ ਇਨਸਾਨ ਦੀ ਹੋਂਦ ਹੀ ਬਦਲ ਜਾਵੇਗੀ। ਉਸ ਦਾ ਸਿਰ ਇਕ ਗੁੰਬਦ ਵਾਂਗ ਵੱਡਾ ਹੋ ਜਾਵੇਗਾ, ਲੱਤਾਂ ਤੀਲੀਆਂ ਵਾਂਗ ਸੁੱਕ ਜਾਣਗੀਆਂ, ਜਬਾੜਾ ਛੋਟਾ, ਦੰਦ ਛੋਟੇ, ਹੱਡੀਆਂ ਨਾਜ਼ੁਕ ਹੋ ਜਾਣਗੀਆਂ ਅਤੇ ਪੈਰਾਂ ਦੀਆਂ ਉਂਗਲਾਂ ਸ਼ਾਇਦ ਗਾਇਬ ਹੋ ਜਾਣ, ਜੇਕਰ ਵਾਲਾਂ ਦੀ ਪੂਰੀ ਪ੍ਰਾਕਿਰਤਿਕ ਦੇਖਭਾਲ ਨਾ ਕੀਤੀ ਗਈ ਤਾਂ!

ਸਿੱਖ ‘ਵਾਹਿਗੁਰੂ’ ਦੇ ਹੁਕਮ ਨੂੰ ਮੰਨਦੇ ਹਨ। ਉਹ ਇਹ ਮੰਨਦੇ ਹਨ ਕਿ ਪ੍ਰਮਾਤਮਾ ਦੀ ਬਖ਼ਸ਼ਿਸ਼ ‘ਵਾਲਾਂ ਸਣੇ ਸਰੀਰ’ ਇੱਕ ਤੋਹਫਾ ਹੈ ਨਾਂ ਕਿ ਬੋਝ। ਇਸ ਕਰਕੇ ਸਿੱਖ ਵਾਲਾਂ ਨੂੰ ਪਵਿੱਤਰ ਮੰਨਦੇ ਹੋਏ ਉਹਨਾਂ ਨੂੰ ਕਤਲ ਨਹੀਂ ਕਰਦੇ। ਪਰ ਕਈ ਸਿੱਖ ਆਪਣੀ ਹੋਂਦ ਨੂੰ ਬਚਾਉਣ ਲਈ, ਦੂਜੀਆਂ ਹੋਂਦਾਂ ਵਿੱਚ ਰਲ ਮਿਲ ਜਾਣ ਲਈ ਆਪਣੇ ਵਾਲ ਕਤਲ ਕਰ ਰਹੇ ਹਨ, ਜੋ ਕਿ ਬਹੁਤ ਜ਼ਿਆਦਾ ਗਲਤ ਹੈ। ਕੇਸ ਤਾਂ ਸੂਰਜ ਤੋਂ ਕਿਰਨਾਂ ਲੈ ਕੇ ਵਿਟਾਮਿਨ ਡੀ ਬਣਾਉਣ ਵਿੱਚ ਮਦਦ ਕਰਦੇ ਹਨ ਅਤੇ ਬਹੁਤ ਜ਼ਿਆਦਾ ਤਪਦੀਆਂ ਕਿਰਨਾਂ ਜਿਵੇਂ ULTRA- VIOLET U.V. RAYS  ਤੋਂ ਖੋਪੜੀ ਨੂੰ ਬਚਾਉਂਦੇ ਹਨ। ਸਰਦੀਆਂ ਵਿੱਚ ਤਾਂ ਚਮੜੀ ਦੀ ਸਤਹ ਤੇ INSULATING ਤਹਿ ਨੂੰ ਬਰਕਰਾਰ ਰੱਖਦੇ ਹਨ ਜਿਸ ਨਾਲ ਸਰੀਰ ਦਾ ਤਾਪਮਾਨ ਘੱਟਦਾ ਨਹੀਂ ਅਤੇ ਠੰਡ ਘੱਟ ਲੱਗਦੀ ਹੈ। ਵਾਲ ਤਾਂ ਹਾਨੀਕਾਰਕ RADIATION ਨੂੰ ਰੋਕਦੇ ਹਨ। ਵਾਲ ਕੁਝ ਖੁਰਾ ਤੱਤਾਂ, ਜਿਵੇਂ ZINC  ਅਤੇ CHROMIUM ਦਾ ਗੁਦਾਮ ਹਨ ਅਤੇ ਬੁਰੇ ਤੱਤ, ਜਿਵੇਂ LEAD ਅਤੇ ARSENIC ਨੂੰ ਦੂਰ ਰੱਖਦੇ ਹਨ। ਦਾੜ੍ਹੀ ਅਤੇ ਮੁੱਛਾਂ ਦੇ ਵਾਲ ਛਾਨਣੀ ਦਾ ਕੰਮ ਕਰਦੇ ਹਨ। ਝਿੰਮਣੀਆਂ ਦੇ ਵਾਲ ਅੱਖਾਂ ਨੂੰ ਪਾਣੀ ਅਤੇ ਘੱਟੇ ਤੋਂ ਬਚਾਉਂਦੇ ਹਨ। ਕੁਝ ਵਾਲ ਲੱਤਾਂ ਅਤੇ ਬਾਹਾਂ ਦੇ ਲਾਗਾ ਲੱਗਣ ਤੋਂ ਬਚਾਉਂਦੇ ਹਨ। ਕਈ ਲੋਕ ਇਹ ਬਹਿਸ ਕਰਦੇ ਹਨ ਕਿ ਵਾਲਾਂ ਨੂੰ ਅਹਿਸਾਸ ਨਹੀਂ ਹੁੰਦਾ। ਇਹ ਗੱਲ ਇੰਝ ਨਹੀਂ ਹੈ। ਅਹਿਸਾਸ ਤਾਂ ਅੰਡੇ ਦੇ ਖੋਲ ਨੂੰ ਵੀ ਨਹੀਂ ਹੁੰਦਾ ਪਰ ਕੀ ਉਹ ਮਹੱਤਵਪੂਰਨ ਨਹੀਂ? ਦੰਦਾਂ ਦੇ ENAMEL ਵੀ ਅਹਿਸਾਸਰਹਿਤ ਹੁੰਦੇ ਹਨ ਪਰ ਕੀ ਬਿਨਾਂ ENAMEL ਦੇ ਦੰਦ ਠੀਕ ਰਹਿ ਸਕਦੇ ਹਨ? ਪੰਛੀਆਂ ਦੇ ਖੰਬ, ਜੋ ਅਹਿਸਾਸ ਨਹੀਂ ਕਰ ਸਕਦੇ, ਨਾ ਹੋਣ ਤੇ ਪੰਛੀ ਕਿਵੇਂ ਦੇ ਲੱਗਣਗੇ? ਇਸੇ ਤਰ੍ਹਾਂ ਹਨ ਸਾਡੇ ਵਾਲ। ਉਹ ਚਮੜੀ ਦੇ ਅੰਦਰੋਂ ਉਤਪਨ ਹੁੰਦੇ ਹਨ ਜਿਸ ਵਿੱਚ ਖੂਨ ਦੀਆਂ ਨਾੜਾਂ, ਤੇਲ ਦੇ GLANDS, NERVE FIBRES ਅਤੇ  MUSCLES ਹੁੰਦੇ ਹਨ ਜਿਹੜੇ NAILS ਵਿਚ ਨਹੀਂ ਹੁੰਦੇ। ਵਾਲਾਂ ਨੂੰ ਜੇਕਰ ਸਟੀਲ ਉੱਤੇ ਰੱਖ ਕੇ ਕੁਝ ਜ਼ੋਰ ਦਿੱਤਾ ਜਾਵੇ ਤਾਂ ਉਹ Steel ਉੱਤੇ ਵੀ ਆਪਣਾ ਨਿਸ਼ਾਨ ਛੱਡ ਜਾਣਗੇ। Nails ਇੰਝ ਨਹੀ ਕਰ ਸਕਦੇ। ਉਹ ਤਾਂ ਸਿਰਫ ਉਗਲਾਂ ਦੇ ਪੋਟਿਆਂ ਦੀ ਰਾਖੀ ਕਰ ਸਕਦੇ ਹਨ। ਵਾਲ ਤਾਂ ਪੂਰੇ ਸਰੀਰ ਨੂੰ ਸਾਂਭਦੇ ਹਨ; ਬਾਹਰੋ ਵੀ ਤੇ ਅੰਦਰੋਂ ਵੀ। ਜਿੱਥੇ ਨੌਹਾਂ ਦੀ ਗਿਣਤੀ ਸਿਰਫ 20 ਹੈ ਉਥੇ ਵਾਲ ਇੱਕ ਤੋਂ ਡੇਢ ਲੱਖ ਹੁੰਦੇ ਹਨ। ਨੌਂਹ ਤਾਂ ਸਿਕਰੀ ਵਰਗੇ ਹੁੰਦੇ ਨੇ, ਨਾ ਲੋੜੀਂਦੇ ਅਤੇ ਬੇਜਾਨ, ਪਰ ਵਾਲ ਅਤੁਲ ਹੁੰਦੇ ਨੇ।

ਇੱਕ ਤਜ਼ਰਬੇ ਵਿੱਚ ਪਾਇਆ ਗਿਆ ਹੈ ਕਿ Clean Shave ਮਰਦਾਂ ਦੇ ਫੇਫੜਿਆਂ ਵਿੱਚ ਕੀਟਾਣੂੰ ਬਹੁਤ ਜ਼ਿਆਦਾ ਹੁੰਦੇ ਹਨ, ਦਾੜ੍ਹੀ ਵਾਲੇ ਮਰਦਾਂ ਨਾਲੋਂ। ਇਸ ਤੋਂ ਪਤਾ ਚਲਦਾ ਹੈ ਦਾੜ੍ਹੀ ਹਵਾ ਦੇ ਅਤੇ ਹੋਰ ਕੀਟਾਣੂੰਆਂ ਨੂੰ ਅੰਦਰ ਜਾਣ ਤੋਂ ਰੋਕਦੀ ਹੈ। ਵਾਲ ਕੱਟਣ ਨਾਲ ਮਰਦਾਨਾ Harmones ’ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਕੁਝ ਮਾਹਿਰ ਵਾਲਾਂ ਦੀ ਤੁਲਨਾ ਧਰਥੀ ’ਤੇ ਬਨਸਪਤੀ ਨਾਲ ਕਰਦੇ ਹਨ। ਉਹ ਕਹਿੰਦੇ ਹਨ ਕਿ ਜੇਕਰ ਬਨਸਪਤੀ ਦੇ ਕੱਟਿਆਂ Global Warming ਜਿਹੀ ਸਥਿਤੀ ਪੈਦਾ ਹੋ ਸਕਦੀ ਹੈ ਤੇ ਵਾਲਾਂ ਦੇ ਕੱਟਿਆਂ ਵੀ ਸਾਡੇ ਸਰੀਰ ਦੀ ਧਰਤੀ ’ਤੇ ਬਿਮਾਰੀਆਂ ਹਾਵੀ ਹੋ ਜਾਂਦੀਆਂ ਹਨ। ਵਾਲ ਕੁਦਰਤੀ ਨੇ ਤੇ ਜੇਕਰ ਕੁਦਰਤ ਤੋਂ ਬੇਮੁੱਖ ਹੋਵਾਂਗੇ ਤੇ ਆਪਣੇ ਅੰਤ ਨੂੰ ਆਪ ਸੱਦਾ ਦਿਆਂਗੇ।

ਵਾਲਾਂ ਦਾ ਕਤਲ ਆਰਥਿਕ ਤੌਰ ਤੇ ਵੀ ਮਹਿੰਗਾ ਪੈਂਦਾ ਹੈ। Shave ਕਰਨ ਲਈ ਸਾਬਣ, ਗਰਮ ਪਾਣੀ, Shaving Gel, ਤੇਜ਼ ਬਲੇਡ ਵਾਲਾ ਰੇਜ਼ਰ ਜਾਂ Shaving ਦੀ ਬਿਜਲਈ Machine, After Shave lotion ਆਦਿ ਦਾ ਬੜਾ ਖਰਚ ਹੁੰਦਾ ਹੈ, ਕੱਟੇ ਹੋਏ ਵਾਲਾਂ ਦਾ ਵੀ ਢੇਰ ਲੱਗ ਜਾਂਦਾ ਹੈ। ਜੇਕਰ Shave ਕਰਨਾ ਬੰਦ ਹੋ ਜਾਏ ਤਾਂ Delhi ਵਰਗੇ ਵੱਡੇ ਸ਼ਹਿਰਾਂ ਦੇ ਪਾਣੀ ਦੀ ਕਿੱਲਤ ਨੂੰ ਨਕੇਲ ਪਾਈ ਜਾ ਸਕਦੀ ਹੈ।ਉਹ ਦਿਨ ਦੂਰ ਨਹੀਂ ਜਦੋਂ No Shaving Day’ ਵੀ ਮਨਾਇਆ ਜਾਵੇਗਾ। ਧਰਤੀ ਉੱਤੋਂ Greenhouse gases  ਦਾ ਅਸਰ ਘਟਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਜਿਵੇਂ ਕਈ Boeing 747 jet planes ਨੂੰ ਹਵਾ ਵਿੱਚ crisscross ਉਡਾਇਆ ਜਾਵੇਗਾ ਤਾਂ ਕਿ ਉਸਦੇ ਘੱਟੇ ਨਾਲ ਸੂਰਜੀ ਕਿਰਣਾਂ ਨੂੰ ਢੱਕਿਆ ਜਾਵੇ, Helium ਭਰੇ ਗੁਬਾਰੇ ਛੱਡੇ ਜਾਣਗੇ, ਕਈ infra-red lasers ਨੂੰ ਲਗਾਇਆ ਜਾਵੇਗਾ, ਪਰ ਕੰਮ ਬਣਾਉਣ ਨਾਲੋਂ ਵੱਧ ਇਹ ਕੰਮ ਵਿਗਾੜ ਦੇਣਗੇ। ਮਾਹਿਰ ਤਾਂ ਇਹ ਵੀ ਕਹਿੰਦੇ ਹਨ ਕਿ ਕੰਧਾਂ ਦਾ ਰੰਗ ਰੋਗਣ, ਸੱਜਣ ਦੇ ਸਾਜੋ ਸਾਮਾਨ, ਸੰਧੂਰ, ਬਿੰਦੀ, ਸੁਗੰਧੀਆਂ, ਵਾਲਾਂ ਦੀਆਂ ਕਰੀਮਾਂ, ਵਾਲ ਰੰਗਣ ਵਾਲੀ ਡਾਈ ਆਦਿ ਨੁਕਸਾਨ ਜ਼ਿਆਦਾ ਅਤੇ ਫਾਇਦਾ ਥੋੜਾ ਚਿਰ ਹੀ ਦਿੰਦੇ ਨੇ।ਇਹਨਾਂ ਚੀਜ਼ਾਂ ਨੂੰ ਪਰਖਣ ਲਈ ਚੂਹੇ, ਖ਼ਰਗੋਸ਼ ਆਦਿ ਨੂੰ ਵੀ ਵਰਤਿਆ ਜਾਂਦਾ ਹੈ ਜਿਨ੍ਹਾਂ ਨੂੰ ਕਾਫੀ ਤਕਲੀਫ਼ ਝੱਲਣੀ ਪੈਂਦੀ ਹੈ। ਇਹ ਚੀਜ਼ਾਂ ਤੋਂ ਅੱਗੇ ਚੱਲਕੇ ਛਾਤੀ ਦੇ ਕੈਂਸਰ, ਸਾਹ ਦੀਆਂ ਬਿਮਾਰੀਆਂ, ਚਮੜੀ ਦੇ ਰੋਗ, Leukemia ਆਦਿ ਲਗ ਜਾਂਦੇ ਹਨ।ਇਹਨਾਂ ਨਾਲੋਂ ਚੰਗਾ ਹੈ ਕਿ ਅਸੀਂ ਆਪਣੇ ਕੁਦਰਤੀ ਸਖਸ਼ੀਅਤ ਨੂੰ ਬਰਕਰਾਰ ਰੱਖੀਏ।

ਸਰੀਰ ਦੇ ਕੁਦਰਤੀਪੁਣੇ ਨਾਲ ਛੇੜਖਾਨੀ ਸਾਡੀ ਸਿਹਤ ’ਤੇ ਮਾੜਾ ਅਸਰ ਹੀ ਪਵੇਗਾ, ਜਿਵੇਂ ਬਨਸਪਤੀ ਨਾਲ ਛੇੜਖਾਨੀ ਨੇ ਧਰਤੀ ’ਤੇ ਪਾਇਆ ਹੈ। ਇਹ ਗੱਲ ਦੀ ਸਮਝ Rabindranath Tagore , Marx, Leo Tolstoy, ਅਤੇ ਸਾਡੇ ਆਪਣੇ ਗੁਰੂ ਸਾਹਿਬਾਨਾਂ ਨੂੰ ਭਲੀ ਭਾਂਤੀ ਗਿਆਤ ਸੀ। ਇਸ ਕਰਕੇ ਤੇ ਇਹਨਾਂ ਸਭਨਾਂ ਨੇ ਵਾਲਾਂ ਦਾ ਕਤਲ ਨਹੀਂ ਸੀ ਕੀਤਾ, ਸਗੋਂ ਬਰਕਰਾਰ ਰੱਖੇ। ਆਉ ਅਸੀਂ ਰਲ ਮਿਲ ਆਪਣੀ ਧਰਤੀ ਤੇ ਆਉਣ ਵਾਲੀ ਪੀੜ੍ਹੀ ਲਈ ਜਗ੍ਹਾ ਬਣਾਈਏ ਨਾਂ ਕਿ ਉਹਨਾਂ ਤੋਂ ਖੋਹੀਏ। ਮਹਾਂਸਾਗਰ ਵਿੱਚ ਇੱਕ ਬੂੰਦ ਵੀ ਪਾਣੀ ਦੀ ਘਟੇ, ਘਾਟਾ ਤਾਂ ਪੈਂਦਾ ਹੀ ਹੈ, ਹੈ ਨਾਂ?

ਪਰਮਾਤਮਾ ਨੇ ਇਨਸਾਨ ਨੂੰ ਗੁਣਾਂ ਨਾਲ ਨਿਵਾਜਿਆ ਹੈ। ਯਹੂਦੀ ਅਤੇ ਇਸਾਈ ਵੀ ਇਹੀ ਮੰਨਦੇ ਹਨ ਕਿ ਪਰਮਾਤਮਾ ਨੇ ਬੰਦੇ ਨੂੰ ਆਪਣੀ ਮੁਹਾਰਤ ਵਿੱਚ ਘੜਿਆ ਹੈ ਤੇ ਆਪਣਾ ਕਣ ਪਾ ਕੇ ‘ਆਤਮਾ’ ਨੂੰ ਸਿਰਜਿਆ ਹੈ, ਪਰ ਬੰਦਾ ਹੈ ਕਿ ਉਹ ਪਰਮਾਤਮਾ ਦੇ ਕਾਰਜ ਵਿੱਚ ਵੀ ਕੋਈ ਨਾ ਕੋਈ ਤਰੁੱਟੀਆਂ ਲੱਭਦਾ ਹੈ ਤੇ ਆਪਣੇ ਆਪ ਨੂੰ ਉੱਚ ਸਾਬਿਤ ਕਰਨ ਤੇ ਤੁਲਿਆ ਹੈ। ਵਾਲਾਂ ਦਾ ਕਤਲ ਕੁਝ ਇਹੀ ਹੈ। ਪ੍ਰੰਤੂ ਸ਼ੁਰੂ ਤੋਂ ਇੰਝ ਨਹੀਂ ਸੀ। ਪਹਿਲੇ ਸਮੇਂ ਵਿੱਚ ਜੇਕਰ ਕੋਈ ਬ੍ਰਾਹਮਣ ਕੋਈ ਅਨੈਤਿਕ ਕੰਮ ਕਰ ਬੈਠਦਾ ਸੀ ਤਾਂ ਉਸ ਦੇ ਵਾਲਾਂ ਨੂੰ ਸਜਾ ਤੇ ਤੌਰ’ਤੇ ਕੱਟ ਦਿੱਤਾ ਜਾਂਦਾ ਸੀ। ਜਾਂ ਜੇਕਰ ਕੋਈ ਆਪਸ ਵਿੱਚ ਭਿੜ ਪੈਣ ਤੇ ਇੱਕ ਦੂਜੇ ਦੇ ਵਾਲਾਂ ਨੂੰ ਛੂਹ ਨਹੀਂ ਸੀ ਸਕਦੇ। ਨਿਯਮ ਨਾ ਮੰਨਣ ਤੇ ਵਾਲਾਂ ਨੂੰ ਹੱਥ ਪਾਉਣ ਵਾਲੇ ਦੇ ਦੋਵੇਂ ਹੱਥ ਵੱਢ (ਕੱਟ) ਦਿੱਤੇ ਜਾਂਦੇ ਸਨ, ਪਰ ਅੱਜ ਤਾਂ ਮਨੁੱਖ ਆਪ ਖੁਦ ਆਪਣੇ ਵਾਲਾਂ ਨੂੰ ਹੱਥ ਪਾ ਰਿਹਾ ਹੈ।

ਮਨੁੱਖ ਨੂੰ ਇਹ ਗਿਆਤ ਨਹੀਂ ਕਿ ਵਾਲ ਤਾਂ ਸੂਰਜ ਤੋਂ, ਹਵਾ ਤੋਂ ਅਤੇ ਆਲੇ-ਦੁਆਲੇ ਦੇ ਵਾਤਾਵਰਨ ਤੋਂ ਸਾਡੀ ਸਿਹਤ ਯਾਫਤਾ ਲਈ ਕਿੰਨੇ ਤੱਤ ਇੱਕਠੇ ਕਰਦੇ ਹਨ ਅਤੇ ਕਿੰਨੇ ਮਾੜੇ ਤੱਤਾਂ ਤੋਂ ਬਚਾੳੇਂਦੇ ਹਨ। ਖਾਦਾਂ ਅਤੇ ਕੀੜੇ ਮਾਰੂ ਦਵਾਈਆਂ ਦੇ ਅਸਰ ਨਾਲ ਧਰਤੀ ਤੋਂ Vitamin D ਖਣਿਜ ਬਹੁਤ ਘੱਟ ਗਏ ਹਨ ਪਰ ਸਾਡੇ ਵਾਲ ਸੂਰਜ ਦੀਆਂ ਕਿਰਨਾ ਨਾਲ ਮਿਲ ਕੇ ਉਸਦੀ ਅਤੇ ਨਾਲ ਹੀ ਸਾਡੇ ਦਿਮਾਗ ਨੂੰ ਲੋੜੀਂਦੇ ਤੱਤਾਂ ਦੀ ਪੂਰਤੀ ਕਰਦੇ ਹਨ । ਕੱਟੇ ਹੋਏ ਵਾਲ ਵੱਧ ਤਾਂ ਜਾਂਦੇ ਹਨ ਪਰ ਸਾਡੇ ਸਰੀਰ ਤੋਂ ਬਹੁਤੇ ਤੱਤ ਵਰਤ ਕੇ ਉਹਨਾਂ ਦੀ ਕਮੀ ਕਰ ਜਾਂਦੇ ਹਨ। ਪਰਮਾਤਮਾ ਸਾਰੀ ਉਮਰ ਵਿਛੜੇ (ਕੱਟੇ) ਹੋਏ ਵਾਲਾਂ ਦੀ ਪੂਰਤੀ ਕਰਦਾ ਰਹਿੰਦਾ ਹੈ ਸਿਰਫ ਵੱਡੀ ਉਮਰ ਅਤੇ ਭਿਆਨਕ ਬਿਮਾਰੀ ਵਿੱਚ ਛੱਡਕੇ।ਗੁਰਮਤਿ ਇਨਸਾਨ ਅਤੇ ਕੁਦਰਤ ਵਿੱਚ ਕੋਈ ਭੇਦ-ਭਾਵ ਨਹੀਂ ਕਰਦਾ। ਇੱਕ ਸਿੱਖ ਹੀ ਹੈ ਜੋ ਜਿਵੇਂ ਰਚਿਆ ਆਇਆ ਤਿਵੇਂ ਹੀ ਰਚਿਆ ਰੁਖ਼ਸਤ ਕਰਦਾ ਹੈ।

ਵਾਲ ਸਰਦੀ ਅਤੇ ਗਰਮੀ ਦੋਹਾਂ ਰੁੱਤਾਂ ਵਿੱਚ ਸਰੀਰ ਦੇ ਤਾਪਮਾਨ ਦੀ ਅਤੇ ਦਿਮਾਗ ਦੀ ਰੱਖਿਆ ਕਰਦੇ ਹਨ। ਇਸ ਕਰਕੇ ਵਿਗਿਆਨਿਕ ਵਾਲਾਂ ਨੂੰ good conductor of heat & cold ਮੰਨਦੇ ਹਨ। ਸੰਘਣੇ ਵਾਲਾਂ ਵਾਲਾ ਇਨਸਾਨ ਮੌਸਮਾਂ ਦੀ ਮਾਰ ਝੱਲ ਸਕਦਾ ਹੈ। ਵਾਲਾਂ ਵਿੱਚ ਹੋਰ ਰਸਾਇਣਿਕ ਤੱਤ ਹੁੰਦੇ ਹਨ ਜਿਵੇਂ oxygen 28%; carbon 50%; hydrogen 6%; Nitrogen 11% ਅਤੇ sulphur 5%। ਇਹਨਾਂ ਤੋਂ ਇਲਾਵਾ ਵਾਲਾਂ ਵਿੱਚ ਗਰਮੀ, ਤੇਲ ਹੁੰਦਾ ਹੈ ਅਤੇ ਚਿੱਟੇ ਵਾਲਾਂ ਵਿੱਚ ਤਾਂ ਚੂਨਾ ਵੀ ਹੁੰਦਾ ਹੈ। ਵਾਲਾਂ ਨੂੰ ਕੱਟਣਾ ਭਾਵ ਇਹਨਾਂ ਤੱਤਾਂ ਤੋਂ ਹੱਥ ਧੋਣਾ ਹੈ। 50 ਗ੍ਰਾਮ ਵਾਲਾਂ ਦੇ ਨਾਲ, 1 ਗ੍ਰਾਮ ਖੁਰਾ ਤੱਤ ਗੁਆਚ ਜਾਂਦੇ ਹਨ । ਇਸ ਤੋਂ ਇਲਾਵਾ ਬੱਚਿਆਂ ਵਿੱਚ ਭੁੱਖ ਨਾ ਲੱਗਣਾ, ਸੁਆਦ ਗੁਆਉਣਾ ਅਤੇ ਸਰੀਰ ਵਿੱਚ ਜਲਨ ਮਹਿਸੂਸ ਕਰਨਾ ਆਮ ਹੁੰਦਾ ਹੈ। ਸਿਆਣੇ ਕਹਿੰਦੇ ਹਨ ਕਿ ਵਾਲਾਂ ਦੇ ਕੱਟਣ ਦਾ ਬੱਚਿਆਂ ਦੀ ਲੰਬਾਈ ਤੇ ਬਹੁਤ ਬੁਰਾ ਅਸਰ ਪੈਂਦਾ ਹੈ।

ਸਿਰ ਦੇ ਵਾਲ ਸੂਰਜ ਤੋਂ, ਦਾੜ੍ਹੀ ਦੇ ਵਾਲ ਧਰਤੀ ਤੋਂ ਅਤੇ ਮੁੱਛਾਂ ਦੇ ਵਾਲ ਆਲੇ-ਦੁਆਲੇ ਦੇ ਵਾਤਾਵਰਣ ਤੋਂ ਊਰਜਾ ਦੀਆਂ ਤਰੰਗਾਂ ਲੈਂਦੇ ਹਨ।ਸਿਆਣੇ ਕਹਿੰਦੇ ਹਨ ਕਿ ਧਿਆਨ ਲਾਉਣ ਲੱਗਿਆ ਸਾਨੂੰ ਆਪਣਾ ਸਿਰ ਢੱਕਣਾ  ਚਾਹੀਦਾ ਹੈ ਕਿਉਂਕਿ ਸਿਰ ਢੱਕਿਆਂ ਊਰਜਾ ਦਿਮਾਗ ਵਿੱਚ ਹੀ ਰਹਿੰਦੀ ਹੈ ਅਤੇ ਪੜਿਆ-ਸੁਣਿਆ ਯਾਦ ਰਹਿੰਦਾ ਹੈ। ਢੱਕਿਆ ਸਿਰ ਸੂਰਜ ਤੋਂ 100% ਸਾਕਾਰਾਤਮਿਕ ਊਰਜਾ ਲੈਂਦਾ ਹੈ, ਪਰ ਢੱਕਣਾ ਸਿਰਫ ਸੂਤੀ ਕੱਪੜੇ ਨਾਲ। ਵਾਲਾਂ ਨੂੰ ਗੰਦਗੀ ਅਤੇ ਹੁਮਸ ਭਰਿਆ ਵਾਤਾਵਰਣ ਨੁਕਸਾਨ ਪਹੁੰਚਾਉਂਦਾ ਹੈ। ਇਸੇ ਕਰਕੇ ਸਾਡੇ ਪਿਛਲੇ ਸਿਆਣੇ ਆਪਣੇ ਨੂੰਹਾਂ, ਭੈਣਾਂ ਨੂੰ ਨੰਗੇ ਸਿਰ ਝਾੜੂ ਫੇਰਨ ਤੋਂ ਅਤੇ ਗੋਹਾ ਕੂੜਾ ਨੰਗੇ ਸਿਰ ਚੁੱਕਣ ਤੋਂ ਮਨ੍ਹਾਂ ਕਰਦੇ ਸਨ। ਸਿਰ ਦੀ ਸਫਾਈ ਲਈ ਕੰਘਾ ਫੇਰਨਾ ਜ਼ਰੂਰੀ ਹੈ। ਕੰਘਾ ਵੀ ਲੱਕੜ ਦਾ ਹੋਣਾ ਚਾਹੀਦਾ ਹੈ। ਪਲਾਸਟਿਕ ਦਾ ਕੰਘਾ ਫੇਰਿਆਂ ਇੱਕ ਸੰਭਾਵੀ ਚੰਗਿਆੜੀ ਉੱਤਪਨ ਹੁੰਦੀ ਹੈ ਜੋ ਵਾਲਾਂ ਦੇ Papilla ਨੂੰ ਹਾਨੀ ਪਹੁੰਚਾਉਂਦੀ ਹੈ। Papilla ਵਾਲਾਂ ਨੂੰ ਰੋਟੀ (ਲੋੜੀਂਦੇ ਤੱਤ) ਪਹੁੰਚਾਉਂਦਾ ਹੈ। ਵਾਲਾਂ ਨੂੰ ਵੰਨ-ਸੁਵੰਨੇ Shampoos, Soaps ਵੀ ਨੁਕਸਾਨਦੇਹ ਹੁੰਦੇ ਹਨ। ਸਗੋਂ ਅੰਡਿਆਂ ਦੇ ਚਿੱਟੇ ਭਾਗ ਨਾਲ ਜਾਂ ਫਿਰ ਦਹੀਂ ਨਾਲ ਜੇਕਰ ਧੋਤਾ ਜਾਵੇ ਤਾਂ ਬਹੁਤ ਫਾਇਦੇਮੰਦ ਹੁੰਦਾ ਹੈ। Castor oil ਨਾਲ ਹਲਕੀ ਜਿਹੀ ਮਾਲਿਸ਼ ਕਰਕੇ, ਗਰਮ ਪਾਣੀ ਵਿੱਚ ਨਿਚੋੜ ਕੇ, ਤੌਲੀਏ ਵਿੱਚ ਲਪੇਟ ਕੇ ਸੇਕ ਦੇਣਾ ਵੀ ਲਾਹੇਵੰਦ ਹੈ।

ਸ਼ਰਾਬ ਦਾ ਸੇਵਨ ਨਾ ਕੀਤਾ ਜਾਵੇ, ਖੁਦ ਨੂੰ ਅਤਿ ਜ਼ੁਕਾਮ ਤੋਂ ਬਚਾਇਆ ਜਾਵੇ ਤਾਂ ਵਾਲਾਂ ਦੀ ਸਿਹਤ ਲਈ ਲਾਹੇਵੰਦ ਹੈ। ਚਾਹ ਪੱਤੀ ਦੇ ਪਾਣੀ ਨਾਲ ਵਾਲ ਧੋਣਾ ਜਾਂ ਫਿਰ ਪੁਰਾਣੇ ਲੋਕਾਂ ਵਾਂਗ ਜੰਡ ਦੇ ਰੁੱਖ ਦੀਆਂ ਛੱਲਾਂ ਨਾਲ ਧੋਣਾ ਵਾਲਾਂ ਨੂੰ ਸਵਾਰੇਗਾ। ਗਿੱਲੇ ਵਾਲ ਕਦੇ ਨਹੀਂ ਵਾਹੁਣੇ ਚਾਹੀਦੇ; ਉੁਹ ਟੁੱਟ ਜਾਣਗੇ ਜਾਂ ਜੜ੍ਹਾਂ ਕਮਜ਼ੋਰ ਹੋ ਜਾਣਗੀਆਂ। ਸਿਰ ਢੱਕਿਆ ਰਹਿਣਾ ਚਾਹੀਦਾ ਹੈ! ਦੇਖੋ ਕਮਾਲ 10ਵੀਂ ਪਾਤਸ਼ਾਹੀ ਦਾ, ਇਹ ਸਭ ਗੱਲਾਂ ਉਹਨਾਂ ਨੇ ਸਾਨੂੰ 300 ਸਾਲ ਪਹਿਲਾਂ ਦੱਸੀਆਂ। ਹੁਕਮ ਹੈ ਕਿ ਸਿਰ ਤੇ ਪਗੜੀ ਬੰਨਣਾ, ਵਾਲ ਕਤਲ ਨਾ ਕਰਨਾ ਅਤੇ ਸਿਰਫ ਲੱਕੜ ਦਾ ਕੰਘਾ ਵਰਤਣਾ। ਹੈ ਕਿ ਨਹੀਂ ਕਮਾਲ ਦੀ ਗੱਲ?

ਲੰਬੇ ਵਾਲ ਹੱਡੀਆਂ ਦੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ। ਸਿਰ ਤੇ ਜੂੜਾ ਤਾਂ ਇੱਕ ਸੁਰੱਖਿਆ ਘੇਰਾ ਹੁੰਦਾ ਹੈ। ਹਵਾਈ ਅੱਡਿਆਂ ਦੇ ਨੇੜੇ ਬਣੇ ਅਨੇਕਾਂ ਬੁਰਜ ਆਉਣ ਜਾਣ ਵਾਲੇ ਜਹਾਜ਼ਾਂ ਨੂੰ ਸੰਕੇਤ ਦਿੰਦਾ ਅਤੇ ਲੈਂਦਾ ਹੈ। ਜੇਕਰ ਬੁਰਜ ਨਾਂ ਹੋਣਗੇ ਤਾਂ ਹਾਦਸੇ ਹੋ ਜਾਣਗੇ ਇਵੇਂ ਹੀ ਜੇਕਰ ਸਾਡੇ ਸਿਰ ਤੇ ਵਾਲ ਨਾਂ ਹੋਣਗੇ ਤਾਂ ਸਾਡਾ ਸਰੀਰ ਬਿਮਾਰੀ ਗ੍ਰਸਤ ਹੋ ਜਾਵੇਗਾ। ਦਿਲ ਦੇ ਦੌਰੇ, ਜਾਨਲੇਵਾ ਬਿਮਾਰੀਆਂ, ਸਰੀਰਕ ਖਲਬਲੀ ਨਾਲ ਸਰੀਰ ਭਰ ਜਾਵੇਗਾ। ਵਾਲ ਹਰ ਤਰ੍ਹਾਂ ਦੀਆਂ ਚੁੰਬਕ ਅਤੇ ਬਿਜਲਈ ਊਰਜਾ ਭਾਵੇਂ ਛੋਟੀਆਂ, ਮੱਧਿਅਮ ਜਾਂ ਲੰਬੀਆਂ ਤਰੰਗਾਂ ਹੋਣ, ਵਾਲ ਸਭ ਸੋਖ ਲੈਂਦੇ ਹਨ। ਤਾਂ ਹੀ ਸਾਨੂੰ ਕਦੇ-ਕਦੇ ਅਜੀਬੋ ਗਰੀਬ ਰੂਹਾਨੀ ਸਨੇਹੇ ਮਿਲ ਜਾਂਦੇ ਹਨ ਜੋ ਆਮ ਸਮਝ ਤੋਂ ਪਰ੍ਹੇ ਹੁੰਦੇ ਨੇ। ਵਾਲ ਰੂਹਾਨੀ, ਸਰੀਰਕ ਗਿਆਨੀ ਜਾਂ ਜੰਗਜੂ, ਹਰ ਤਰ੍ਹਾਂ ਦੀਆਂ ਤਰੰਗਾਂ ਨੂੰ ਸੋਖ ਲੈਂਦਾ ਹੈ। ਵਾਲਾਂ ਤੇ ਇਕ ਝਾਤ ਇਨਸਾਨ ਦੇ ਅੰਦਰੂਨੀ ਗੁਣਾਂ ਨੂੰ ਦਰਸਾ ਦਿੰਦੀ ਹੈ। Darwin ਦੇ ਸਿਧਾਂਤ ਅਨੁਸਾਰ ਬੰਦੇ ਦੇ ਕੰਮ ਸਮੇਂ ਨਾਲ ਗਾਇਬ ਹੋ ਗਏ ਪਰ ਵਾਲ ਨਹੀਂ। ਇਸੇ ਤੋਂ ਵਾਲਾਂ ਦੀ ਮਹੱਤਤਾ ਦਾ ਪਤਾ ਲੱਗ ਸਕਦਾ ਹੈ।

ਇਵੇਂ ਮੰਨਿਆਂ ਜਾਂਦਾ ਹੈ ਕਿ ਉਹ ਜੋੜੇ ਜਿਨ੍ਹਾਂ ਦੇ ਵਾਲ ਲੰਬੇ ਹੁੰਦੇ ਹਨ ਉਹਨਾਂ ਵਿੱਚ ਤਲਮੇਲ ਦੀ ਕੋਈ ਸਮੱਸਿਆ ਨਹੀਂ ਹੁੰਦੀ। ਜਿਨ੍ਹਾਂ ਮਾਪਿਆਂ ਦੇ ਵਾਲ ਲੰਬੇ ਹੁੰਦੇ ਹਨ ਉਨ੍ਹਾਂ ਦੇ ਬੱਚੇ ਦਲੇਰ, ਨਿਡਰ ਅਤੇ ਬਿਮਾਰੀਆਂ ਤੋਂ ਬਚੇ ਰਹਿੰਦੇ ਹਨ। ਮਾਨਸਿਕ ਅਤੇ ਸੰਵੇਦਨਾਤਮਕ ਸਮਾਨਤਾ ਬੰਦੇ ਦੇ ਵਾਲ ਬਣਾਈ ਰੱਖਦੇ ਹਨ। ਸੂਰਜ ਦੀਆਂ Infrared viole ਕਿਰਨਾਂ ਤੋਂ ਬਚਾਉਣਾ, ਹਾਜਮਾ ਠੀਕ ਕਰਨਾ, ਸੁਗੰਧੀ ਦਾ ਅਹਿਸਾਸ ਕਰਾਉਣਾ, ਦਿਲ ਦੀ ਤੇਜ਼ ਧੜਕਣ ਤੋਂ ਬਚਾਉਣਾ ਇਹ ਵਾਲਾਂ ਦੇ ਕਾਰਜ ਹਨ। ਕਿਹਾ ਜਾਂਦਾ ਹੈ ਕਿ ਨਾਈ ਦਾ ਉਸਤਰਾ Hepatitis ਦੀ ਬਿਮਾਰੀ ਨੂੰ ਸੱਦਾ ਦਿੰਦਾ ਹੈ, ਜੋ ਅੱਗੇ ਚੱਲ ਕੇ AIDS ਬਣ ਸਕਦਾ ਹੈ। ਨਾ ਨਾਈ ਕੋਲ ਜਾਈਏ, ਨਾ ਬਿਮਾਰੀਆਂ ਕੋਲ। ਵਾਲ ਤਾਂ ਔਰਤ ਮਰਦ ਨੂੰ ਆਪਸ ਵਿੱਚ ਆਕਰਸ਼ਿਤ ਵੀ ਕਰਦੇ ਹਨ।

ਕੁੱਝ ਮਰਦ ਵਾਲ ਕਟਾਕੇ, ਕੰਨਾਂ ਵਿੱਚ ਮੁੰਦਰਾਂ ਪਾ ਕੇ ਆਪਣੇ ਆਪ ਨੂੰ ਔਰਤ ਦਾ ਅਹਿਸਾਸ ਕਰਾਉਂਦੇ ਹਨ ਅਤੇ ਔਰਤਾਂ ਵੀ ਗੁੱਤਾਂ ਕਟਾ ਕੇ ਬੰਦਿਆਂ ਵਾਲੇ ਕਪੜੇ ਪਾ ਕੇ ਮਰਦ ਬਣਦੀਆਂ ਹਨ। ਸਿੱਖੀ ਵਿੱਚ ਇਹ ਸ਼ਰਮਨਾਕ ਕਰਤੂਤ ਵਰਜਿਤ ਹੈ ਜਿਸ ਕਾਰਣ ਲੋਕ ਸਕੂਨ ਦੀ ਜ਼ਿੰਦਗੀ ਜਿਊਂਦੇ ਹਨ। ਆਉਣ ਵਾਲੇ ਸਮੇਂ ਵਿੱਚ ਖੂਨ ਦੀ ਥਾਂ ਵਾਲਾਂ ਦੇ ਨਮੂਨੇ ਵਿਗਿਆਨਕ ਪਰਖ ਲਈ ਭੇਜੇ ਜਾਣਗੇ ਕਿਉਂਕਿ ਵਾਲਾਂ ਵਿੱਚ D.N.A. ਹੋਣਾ ਮੰਨਿਆ ਗਿਆ ਹੈ। ਜਿਵੇਂ ਪਿੰਡ ਦਾ ਹਕੀਮ ‘ਨਿੰਮ’  ਹੁੰਦੀ ਹੈ, ਤਿਵੇਂ ਹੀ ‘ਸਰੀਰ ਦਾ ਹਕੀਮ’ ਵਾਲ ਹੁੰਦੇ ਹਨ। Doctor ਆਇੰਦਾ ਤੋਂ ਦਵਾਈ ਦੀ ਪਰਚੀ ਤੇ ਵਾਲ ਰੱਖਣ ਲਈ ਲਿਖਿਆ ਕਰਣਗੇ। ਆਉਣ ਵਾਲੇ ਦਿਨਾਂ ਵਿੱਚ ਲੋਕ ਸਿੱਖੀ ਦਿੱਖ ਵਾਲੇ ਹੋਇਆ ਕਰਣਗੇ।

Charles Berg ਦੇ ਅਨੁਸਾਰ ਇਨਸਾਨੀ ਵਾਲਾਂ ਦੀ ਅਹਿਮੀਅਤ ਸਾਡੇ ਰਵੱਈਏ ਅਤੇ ਆਚਰਣ ਤੇ ਅਵਚੇਤਨ ਤੇ ਹੈ। Trobrind ਟਾਪੂਵਾਸੀ ਕਿਸੇ ਆਪਣੇ ਦੀ ਮੌਤ ਤੇ ਆਪਣੇ ਸਿਰ ਦੇ ਸਾਰੇ ਵਾਲ ਕੱਟ ਲੈਂਦੇ ਹਨ। ਇਹ ਪ੍ਰਤੀਕ ਹੈ ਕਮੀ ਮਹਿਸੂਸ ਕਰਨ ਅਤੇ ਕਰਾਉਣ ਦੀ। ਕਿਸੇ ਆਪਣੇ ਨੂੰ ਗੁਆੳੇਣਾ ਜਾਂ ਆਪਣੇ ਪਿਆਰੇ ਵਾਲਾਂ ਨੂੰ ਗੁਆਉਣਾ ਇਹਨਾਂ ਟਾਪੂ ਵਾਸੀਆਂ ਲਈ ਇੱਕ ਬਰਾਬਰ ਹੈ। ਇਹ ਵੀ ਅਣਚੇਤਨ ਮਨ ਨਾਲ ਜੁੜਿਆ ਹੈ। ਵਾਲਾਂ ਦੀ ਦਿੱਖ ਵਿੱਚ ਗਰਵ ਕਰਨਾ, ਸਮਾਜਿਕ ਸਵੀਕਾਰਤਾ ਹੋਣਾ ਇਨਸਾਨ ਦੀ ਇੱਕ ਨੁਮਾਇਸ਼ੀ ਸੰਤੁਸ਼ਟੀ ਹੈ। ਕਈ ਕਬੀਲਿਆਂ ਵਿੱਚ ਵੰਨ-ਸੁਵੰਨੇ ਰਿਵਾਜ਼ ਹੁੰਦੇ ਹਨ, ਜਿਹੜੇ ਵਾਲਾਂ ਨਾਲ, ਰਿਸ਼ਤਿਆਂ ਨਾਲ, ਸਮਾਜਿਕ ਸਵੀਕਾਰਤਾ ਆਦਿ ਨਾਲ ਜੁੜੇ ਹੁੰਦੇ ਹਨ। ਇਹ ਰਿਵਾਜ਼ ਬਾਹਰਲੇ ਲੋਕਾਂ ਨੂੰ ਬੇਲੋੜੀਂਦੇ ਲੱਗਦੇ ਹਨ ਪਰ ਇਲਾਕਾ ਨਿਵਾਸੀਆਂ ਨੂੰ ਬਹੁਤ ਹੀ ਹਰਮਨ ਪਿਆਰੇ ਹੁੰਦੇ ਨੇ। ਵਾਲਾਂ ਨਾਲ ਸਬੰਧਿਤ ਕਈ ਰਿਵਾਜ਼ ਹੁੰਦੇ ਹਨ। ਕਿਉਂਕਿ ਉਹਨਾਂ ਲੋਕਾਂ ਲਈ ਵਾਲ ‘ਤਾਕਤ ਦੀ ਚਰਮ ਸੀਮਾ’ ਹੁੰਦੇ ਹਨ। ਵਾਲਾਂ ਵਿੱਚ ਉਪਜਤਾ ਦੀ ਤਾਕਤ ਹੁੰਦੀ ਹੈ। ਕੁੱਝ ਕਬੀਲੇ ਮਰੇ ਲੋਕਾਂ ਨਾਲ ਆਪਣੇ ਵਾਲ ਵੀ ਦਫਨ ਕਰਦੇ ਨੇ। ਉਹ ਮੰਨਦੇ ਹਨ ਕਿ ਵਾਲ ਸਰਵਉੱਚ ਤਾਕਤਵਰ ਪਰਮਾਤਮਾ ਕੋਲ ਭੇਜਣੇ ਹਨ। ਜਵਾਨੀ ਤੇ ਕਦਮ ਰੱਖਣ ਵਾਲੇ ਕੁੱਝ ਕਬਾਇਲੀ ਲੋਕ ਆਪਣੇ ਵਾਲ ਦੇਵੀ ਦੇਵਤਿਆਂ ਨੂੰ ਅਰਪਣ ਕਰਦੇ ਹਨ, ਉਪਜਤਾ ਦਾ ਅਸੀਸ ਲੈਣ ਲਈ। ਕੀ ਇੰਝ ਕਰਨਾ ਸਹੀ ਹੈ? ਦੇਵਤਿਆਂ ਨੇ ਲੈਣਾ ਹੈ ਕਿ ਦੇਣਾ? ਜਿੰਨ੍ਹਾਂ ਭਗਤਾਂ ਨੂੰ ਲੋੜ ਹੈ ਦੇਵਤਿਆਂ ਦੀ, ਉਹਨਾਂ ਨੂੰ ਵੀ ਭਗਤਾਂ ਦੀ ਇੰਨੀ ਹੀ ਲੋੜ ਹੈ। ਇਸ ਕਰਕੇ ਉਹਨਾਂ ਨੂੰ ਜੋ ਭੇਟਾ ਦਿੱਤੀ ਜਾਂਦੀ ਹੈ ਉਹ ਕਈ ਗੁਣਾ ਵਧਾ ਕੇ ਭਗਤਾਂ ਨੂੰ ਮੋੜੀ ਜਾਂਦੀ ਹੈ, ਮਰਦਾਨਾ ਅਤੇ ਜਨਾਨਾ ਤਾਕਤ ਦੇਕੇ।

ਵਾਲ ਸ਼ਹਿਨਸ਼ਾਹਤ ਦਾ ਵੀ ਪ੍ਰਤੀਕ ਹੁੰਦੇ ਹਨ। ਜਿੰਨਾਂ ਸ਼ਾਹੀ ਘਰਾਣਾ ਉਨਾ ਹੀ ਸੰਘਣੇ ਅਤੇ ਵਧੀਆ ਲੰਬੇ ਵਾਲ ਜਿਵੇਂ Ceases ਦੇ ਸਨ ਜੋ Julian ਪਰਿਵਾਰ ਨਾਲ ਸਬੰਧਿਤ ਸਨ। Havelock Ellis ਮੰਨਦੇ ਨੇ ਕਿ ਵਾਲ ਸਰੀਰਕ ਉੱਤਪਤੀ ਅਤੇ ਆਕਰਸ਼ਿਕਤਾ ਵਿੱਚ ਗੂੜ੍ਹਾ ਸੰਬੰਧ ਰੱਖਦੇ ਹਨ। ਕਾਮਵਾਸ਼ਨਾ ਦੇ ਜੋਸ਼ ਵਿੱਚ ਹੋਰਨਾਂ ਅੰਗਾਂ ਤੋਂ ਇਲਾਵਾ ਵਾਲ ਕੁੱਝ ਜ਼ਿਆਦਾ ਹੀ ਮਹੱਤਵ ਰੱਖਦੇ ਹਨ। ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖਣ ਵਾਲੇ ਕਿਸ਼ੋਰ ਕਿਸ਼ੋਰਿਆਂ ਦੇ ਜਿਨਾਂ ਚਿਰ ਅੰਦਰੂਨੀ ਵਾਲ ਪਰਿਪਕਣ ਨਹੀਂ ਹੋਣਗੇ ਉਹਨਾਂ ਦੇ ਕਾਮਵਾਸ਼ਨਾ ਨਾਲ ਸਬੰਧਿਤ ਅੰਗ ਵਿਕਸਿਤ ਨਹੀਂ ਹੋਣਗੇ ਭਾਵੇਂ ਸਿਰ ਦੇ ਵਾਲ ਕਿੰਨੇ ਵੀ ਲੰਬੇ, ਸੰਘਣੇ ਅਤੇ ਸੁੰਦਰ ਕਿਉਂ ਨਾ ਹੋਣ। Pouland ਵਾਲਾਂ ਨੂੰ ਜਣਨ ਅੰਗਾਂ ਨਾਲ ਮੇਲਦੇ ਹਨ। ਉਹ ਕਹਿੰਦੇ ਹਨ ਕਿ ਕੁਦਰਤ ਨੇ ਜੈਵਿਕ ਵਿਗਿਆਨ ਅਤੇ ਸਰੀਰਕ ਤੌਰ ਤੇ ਵਾਲਾਂ ਅਤੇ ਕਾਮਵਾਸ਼ਨਾ ਨੂੰ ਆਪਸ ਵਿੱਚ ਗੁੱਥਿਆ ਹੈ, ਸੰਬੰਧਿਤ ਕੀਤਾ ਹੈ।

ਉਪਰੋਤਕ ਲਿਖਣ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਲੰਮੇ ਵਾਲ ਹੀ ਹੱਡਿਆਂ ਦੀਆਂ ਬੀਮਾਰੀਆਂ ਤੋਂ ਬਚਾਉਂਦੇ ਹਨ । ਵਾਲ ਹੀ ਉਪਜਤਾ ਦੀ ਤਾਕਤ ਹਨ । ਵਾਲਾਂ ਦੀ ਦਿੱਖ ਵਿੱਚ ਹੀ ਗਰਵ ਕਰਨਾ, ਸਮਾਜਿਕ ਸਵੀਕਾਰਤਾ ਹੋਣਾ ਇਨਸਾਨ ਦੀ ਇੱਕ ਨੁਮਾਇਸ਼ੀ ਸੁਤੰਸਟੀ ਹੈ । ਪ੍ਰਮਾਤਮਾ ਨੇ  ਇਨਸਾਨ ਨੂੰ ਗੁਣਾ ਨਾਲ ਨਿਵਾਜਿਆ ਹੈ । ‘ਵਾਲਾਂ ਸਣੇ ਸਰੀਰ’ ਪ੍ਰਾਮਤਮਾ ਦੀ ਬਖਸ਼ਿਸ਼ ਹੈ ਇੱਕ ਤੋਹਫਾ ਹੈ ਨਾ ਕਿ ਬੋਝ । ਇਸ ਲਈ ਵਾਲਾਂ ਨੂੰ ਪਵਿੱਤਰ ਮੰਨਦਿਆਂ ਹੋਇਆਂ ਉਹਨਾਂ ਦਾ ਕਤਲ ਨਹੀਂ ਕਰਨਾ ਚਾਹੀਦਾ ।  

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>