“ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ॥”

ਕੈਲਗਰੀ : “ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ॥” ਬਹੁਤੇ ਰੋਗ ਪ੍ਰਮਾਤਮਾ ਨੂੰ ਭੁੱਲਣ, ਅਤੇ ਮਨ ਦੇ ਵਿਸ਼ੇ ਵਿਕਾਰਾਂ ਕਾਰਨ ਪੈਦਾ ਹੁੰਦੇ ਹਨ ਜੋ “ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ॥” ਦੇ ਮਹਾਂਵਾਕ ਅਨੁਸਾਰ ਇਹ ਰੋਗ ਨਾਮ- ਦਾਰੂ ਦੁਆਰਾ ਠੀਕ ਹੋ ਸਕਦੇ ਹਨ। ਇਹ ਵਿਚਾਰ ਡਾ. ਬਲਵੰਤ ਸਿੰਘ ਨੇ ਰੋਗ ਨਿਵਾਰਨ ਕੈਂਪ ਦੌਰਾਨ ਸੰਗਤਾਂ ਨੂੰ ਦ੍ਰਿੜ ਕਰਵਾਏ।

ਦਰਬਾਰ ਸ੍ਰੀ ਗੁਰੁ ਗ੍ਰੰਥ ਸਾਹਿਬ ਗੁਰੂ ਘਰ, ਨੌਰਥ ਈਸਟ ਕੈਲਗਰੀ ਵਿਖੇ, ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ ਵਲੋਂ, ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ, 21 ਜੁਲਾਈ ਤੋਂ 24 ਜੁਲਾਈ 2017 ਤੱਕ, ਚਾਰ ਰੋਜ਼ਾ ਰੋਗ ਨਿਵਾਰਨ ਕੈਂਪ ਲਾਇਆ ਗਿਆ। ਜਿਸ ਲਈ- ਪ੍ਰਿੰਸੀਪਲ ਹਰਮੀਤ ਕੌਰ ਅਤੇ ਸ.ਦਵਿੰਦਰ ਸਿੰਘ ਟੋਰੰਟੋ, ਸ. ਜਗਮੋਹਨ ਸਿੰਘ ਚੰਡੀਗੜ੍ਹ ਅਤੇ ਕਾਕਾ ਪ੍ਰੀਤਇੰਦਰ ਸਿੰਘ ਯੂ. ਐਸ. ਏ. ਤੋਂ- ਮਿਸ਼ਨ ਦੇ ਜਨਰਲ ਸੈਕਟਰੀ ਡਾ. ਬਲਵੰਤ ਸਿੰਘ ਦੀ ਅਗਵਾਈ ਵਿੱਚ- ਟੋਰੰਟੋ ਅਤੇ ਸਰੀ (ਬੀ.ਸੀ.) ਵਿਖੇ ਕੈਂਪ ਲਾਉਣ ਉਪਰੰਤ, ਕੈਲਗਰੀ ਪਹੁੰਚੇ।  ਪਹਿਲੇ ਦਿਨ- ਅਰਦਾਸ ਅਤੇ ਹੁਕਮਨਾਮੇ ਨਾਲ, ਕੈਂਪ ਦੀ ਸ਼ੁਰੂਆਤ ਕੀਤੀ। ਲੇਖਿਕਾ ਗੁਰਦੀਸ਼ ਕੌਰ ਗਰੇਵਾਲ- ਜੋ ਕਿ ਇਸ ਮਿਸ਼ਨ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਹਨ- ਨੇ ਮਿਸ਼ਨ ਦੇ ਸੰਖੇਪ ਇਤਹਾਸ ਦੀ ਜਾਣਕਾਰੀ ਦੇਣ ਉਪਰੰਤ, ਸਮਾਗਮਾਂ ਦੀ ਰੂਪ ਰੇਖਾ ਸੰਗਤ ਨਾਲ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਇਹ ਮਿਸ਼ਨ ਸ. ਹਰਦਿਆਲ ਸਿੰਘ ਜੀ ਆਈ. ਏ. ਐਸ. ਰਿਟਾ. ਚੰਡੀਗੜ, ਦੁਆਰਾ 1983 ਵਿੱਚ ਉਦੋਂ ਸਥਾਪਿਤ ਕੀਤਾ ਗਿਆ ਸੀ, ਜਦ ਕਿ ਉਹ ਆਪਣੀ ਲਾ- ਇਲਾਜ ਬੀਮਾਰੀ ‘ਹਰਟ ਇਨਲਾਰਜ’ ਤੋਂ ‘ਨਾਮੁ ਦਾਰੂ’ ਦੀ ਵਿਧੀ ਰਾਹੀਂ ਪੂਰੀ ਤਰ੍ਹਾਂ ਰਾਹਤ ਪਾ ਚੁੱਕੇ ਸਨ। ਸੋ ਪਹਿਲਾ ਕੈਂਪ ਉਹਨਾਂ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ, ਡਾਕਟਰਾਂ ਦੀ ਮੌਜੂਦਗੀ ਵਿੱਚ ਲਾਇਆ ਜਿਸ ਦੇ ਨਤੀਜੇ ਕਾਫੀ ਸਾਰਥਕ ਰਹੇ। ਇਹਨਾਂ ਕੈਂਪਾਂ ਤੋਂ ਪ੍ਰਭਾਵਤ ਹੋ ਕੇ, ਡਾ. ਬਲਵੰਤ ਸਿੰਘ ਨੇ 1987 ਵਿੱਚ ਲੁਧਿਆਣਾ ਵਿਖੇ, ਇਸ ਮਿਸ਼ਨ ਦਾ ਇੱਕ ਯੂਨਿਟ ਸਥਾਪਿਤ ਕਰਕੇ, ਹੋਰ ਕੈਂਪਾਂ ਰਾਹੀਂ, ਇਸ ਵਿਧੀ ਦਾ ਪ੍ਰਚਾਰ ਕਰਕੇ, ਸਫਲ ਤਜਰਬੇ ਕੀਤੇ। ਹੁਣ ਇਸ ਦਾ ਕੇਂਦਰੀ ਸਥਾਨ ਲੁਧਿਆਣਾ ਵਿਖੇ ਸਥਾਪਿਤ ਹੋ ਚੁੱਕਾ ਹੈ, ਪਰ ਇਸ ਦੀਆਂ ਸ਼ਾਖਾਵਾਂ ਸਾਰੀ ਦੁਨੀਆਂ ਵਿੱਚ ਫੈਲ ਚੁੱਕੀਆਂ ਹਨ, ਜਿਸ ਤੋਂ ਹਜ਼ਾਰਾਂ ਮਰੀਜ਼ ਲਾਭ ਉਠਾ ਚੁੱਕੇ ਹਨ।

ਡਾ. ਬਲਵੰਤ ਸਿੰਘ ਨੇ, ਵੱਡੀ ਗਿਣਤੀ ਵਿੱਚ ਕੈਲਗਰੀ ਤੇ ਵਿਨੀਪੈੱਗ ਤੋਂ ਪੁੱਜੀਆਂ ਸੰਗਤਾਂ ਦਾ ਤੇ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ, ਸੰਗਤ ਨੂੰ ਗੁਰਬਾਣੀ ਦੇ ਸ਼ਬਦਾਂ ਦਾ ਜਾਪ ਕਰਵਾਇਆ। ਉਹਨਾਂ ਸ਼ੁੱਧ ਉਚਾਰਣ ਤੇ ਜ਼ੋਰ ਦਿੰਦਿਆਂ ਕਿਹਾ ਕਿ- ਇਹ ‘ਧੁਰ ਕੀ ਬਾਣੀ’ ਹੈ ਆਪਾਂ ਇਸ ਦਾ ਸਤਿਕਾਰ ਹੋਏ, ਜਿਵੇਂ ਲਿਖਿਆ ਹੈ- ਉਵੇਂ ਹੀ ਬੋਲਣਾ ਹੈ। ਸ਼ੁਧ ਉਚਾਰਣ ਰਾਹੀਂ ਅੰਦਰ ਗਈ ਬਾਣੀ, ਸ਼ੁੱਧ ਦਵਾਈ ਜਿੰਨਾ ਅਸਰ ਕਰਦੀ ਹੈ। ਉਹਨਾਂ ਸੰਗਤ ਨਾਲ ਆਪਣੇ, ਯੂ. ਐਸ. ਏ., ਸਿੰਘਾਪੁਰ, ਇੰਗਲੈਂਡ, ਥਾਈਲੈਂਡ, ਨਰੋਬੀ, ਆਸਟ੍ਰੇਲੀਆ, ਬੈਂਕਾਕ, ਕੈਨੇਡਾ ਤੇ ਇੰਡੀਆ ਆਦਿ ਦੇਸ਼ਾਂ ਦੇ ਕੈਂਪਾਂ ਦੇ ਸਫਲ ਤਜਰਬੇ ਸਾਂਝੇ ਕੀਤੇ। ਉਹਨਾਂ ਕਿਹਾ ਕਿ- ਇਹ ਬਾਣੀ ਕੇਵਲ ਸਿੱਖਾਂ ਲਈ ਹੀ ਨਹੀਂ, ਸਗੋਂ ਕੁੱਲ ਮਨੁੱਖਤਾ ਲਈ ਕਲਿਆਣਕਾਰੀ ਹੈ। ਕਿਸੇ ਧਰਮ ਜਾਤ ਨਾਲ ਸਬੰਧ ਰੱਖਣ ਵਾਲਾ, ਕੋਈ ਵੀ ਦੁਖੀ ਵੀਰ ਭੈਣ, ਗੁਰਬਾਣੀ ਦੀ ਕਿਸੇ ਵੀ ਤੁਕ ਜਾਂ ਸ਼ਬਦ ਦਾ ਪ੍ਰੇਮ ਤੇ ਸ਼ਰਧਾ ਨਾਲ ਜਾਪ ਕਰਕੇ, ਆਪਣੇ ਦੁੱਖਾਂ ਰੋਗਾਂ ਤੋਂ ਛੁੱਟਕਾਰਾ ਪਾ ਸਕਦਾ ਹੈ। ਉਹਨਾਂ ਦੇਸ਼ ਵਿਦੇਸ਼ ਦੇ ਬਹੁਤ ਸਾਰੇ ਹਿੰਦੂ, ਕ੍ਰਿਸ਼ਚੀਅਨ, ਤੇ ਮੁਸਲਿਮ ਪਰਿਵਾਰਾਂ ਦੀਆਂ ਉਦਾਹਰਣਾਂ ਦੇ ਕੇ, ਆਪਣੇ ਨੁਕਤੇ ਨੂੰ ਸਪੱਸ਼ਟ ਕੀਤਾ। ਉਪਰੰਤ ਕੈਲਗਰੀ ਨਿਵਾਸੀ ਬੀਬੀਆਂ- ਜਸਵੀਰ ਕੌਰ ਹੋਰਾਂ ਨੇ ਸੰਗਤ ਨੂੰ ਸ਼ਬਦ ਜਾਪ ਕਰਵਾਇਆ, ਜਿਹਨਾਂ ਦਾ ਸਾਥ ਬੀਬੀ ਗੁਰਦੀਸ਼ ਕੌਰ ਨੇ ਵੀ ਦਿੱਤਾ। ਨਾਲ ਹੀ ਲੇਖਿਕਾ ਨੇ ਵੀ, ਆਪਣੇ ਨਿੱਜੀ ਤਜਰਬੇ ਸੰਗਤ ਨਾਲ ਸਾਂਝੇ ਕੀਤੇ।

ਟੋਰੰਟੋ ਤੋਂ ਆਈ ਟੀਮ ਦੇ ਮੈਂਬਰ- ਸ. ਦਵਿੰਦਰ ਸਿੰਘ ਸਹੋਤਾ, ਜੈਕਾਰਿਆਂ ਦੀ ਗੂੰਜ ਵਿੱਚ ਇਸ ਸਮਾਗਮ ਦੀ ਸਮਾਪਤੀ ਹੋਈ। ਡਾ. ਬਲਵੰਤ ਸਿੰਘ,ਜੈਕਾਰਿਆਂ ਦੀ ਗੂੰਜ ਵਿੱਚ ਇਸ ਸਮਾਗਮ ਦੀ ਸਮਾਪਤੀ ਹੋਈ। ਡਾ. ਬਲਵੰਤ ਸਿੰਘ,  ਪ੍ਰਿੰ.  ਹਰਮੀਤ ਕੌਰ ਅਤੇ ਸ. ਜਗਮੋਹਨ ਸਿੰਘ ਜੀ ਤੇ ਡਾ. ਬਲਵੰਤ ਸਿੰਘ ਜੀ ਨੇ- ਵਾਰੀ ਵਾਰੀ ਸੰਗਤੀ ਰੂਪ ਵਿੱਚ, ਸ਼ਬਦ ਜਾਪ ਕਰਵਾਇਆ। ਇਸ ਕੈਂਪ ਦੀ ਕਵਰੇਜ ਕਰਕੇ ਟੀ. ਵੀ. ਤੇ ਲਾਈਵ ਅਤੇ ਨੈੱਟ ਦੇ ਪਾਉਣ ਦੀ ਡਿਊਟੀ, ਕਾਕਾ ਪ੍ਰੀਤਇੰਦਰ ਨੇ ਬਾਖੂਬੀ ਨਿਭਾਈ। ਸੰਗਤ ਦੀ ਮੰਗ ਅਨੁਸਾਰ, ਤਿੰਨਾਂ ਭਾਸ਼ਾਵਾਂ ਵਿੱਚ ਛਪੇ ਮਿਸ਼ਨ ਦੇ ਲਿਟਰੇਚਰ ਅਤੇ ਸੀ. ਡੀਜ਼ ਦੀ ਪ੍ਰਦਰਸ਼ਨੀ ਵੀ ਲਾਈ ਗਈ। ਮਿਸ਼ਨ ਦੀ ਕੈਲਗਰੀ ਟੀਮ ਦੁਆਰਾ, ਹਰ ਸ਼ਨੀਵਾਰ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਦੇ ਮੇਨ ਹਾਲ  ਵਿੱਚ ਅੰਮ੍ਰਿਤ ਵੇਲੇ 5 ਤੋਂ 6 ਵਜੇ ਤੱਕ, ਅਤੇ ਗੁਰੂ ਰਾਮ ਦਾਸ ਦਰਬਾਰ ਗੁਰੂ ਘਰ ਵਿਖੇ ਹਰ ਬੁੱਧਵਾਰ ਸ਼ਾਮ ਸਾਢੇ ਛੇ ਵਜੇ- ਵੀ ਮਿਸ਼ਨ ਦੇ ਚਲ ਰਹੇ ਸੈਸ਼ਨ ਵਿੱਚ ਹਾਜ਼ਰੀ ਭਰਨ ਦੀ ਸੰਗਤ ਨੂੰ ਬੇਨਤੀ ਕੀਤੀ ਗਈ। ਇਸ ਕਲਮ ਨੇ, ਸੰਗਤ ਨੂੰ ਮਿਸ਼ਨ ਦੀਆਂ ਵੈਬ ਸਾਈਟwww.gurunanakhealing.com ਅਤੇ www.gurbanihealing.com  ਅਤੇ ਚੌਵੀ ਘੰਟੇ ਸੱਤ ਦਿਨ ਚਲਦੇ ‘ਟਿਊਨ ਇੰਨ’ ਰੇਡੀਓ ਅਤੇ ਟੀ. ਵੀ. ਦੇ ਪ੍ਰੋਗਰਾਮਾਂ ਤੋਂ ਵੀ ਜਾਣੂੰ ਕਰਵਾਇਆ।

ਡਾ. ਬਲਵੰਤ ਸਿੰਘ ਜੀ ਹਰ ਰੋਜ਼ ਮਰੀਜ਼ਾਂ ਦੇ ਸੁਆਲਾਂ ਦੇ ਜਵਾਬ ਵੀ ਦਿੰਦੇ ਰਹੇ। ਉਹਨਾਂ ਕੈਲਗਰੀ ਯੂਨਿਟ ਦੀ ਕਾਰਗੁਜ਼ਾਰੀ ਦੀ ਭਰਪੂਰ ਸ਼ਲਾਘਾ ਕੀਤੀ। ਇਸ ਕੈਂਪ ਵਿੱਚ ਸੰਗਤ ਦਾ ਠਾਠਾਂ ਮਾਰਦਾ ਸਮੁੰਦਰ ਅਤੇ ਕੈਂਪ ਦੇ ਆਖਰੀ ਦਿਨ ਸੰਗਤ ਤੋਂ ਮਿਲਿਆ ਲਿਖਤੀ ਫੀਡ ਬੈਕ, ਇਸ ਗੱਲ ਦੀ ਗਵਾਹੀ ਭਰਦਾ ਸੀ ਕਿ- ਕੈਲਗਰੀ ਦੀ ਸੰਗਤ ਨੇ ਇਸ ਕੈਂਪ ਨੂੰ ਕਿੰਨਾ ਵੱਡਾ ਹੁੰਗਾਰਾ ਦਿੱਤਾ। ਬਹੁਤ ਸਾਰੇ ਵੀਰ ਭੈਣਾਂ ਨੇ- ਜੋੜਾਂ ਦੇ ਦਰਦ, ਡਿਪਰੈਸ਼ਨ, ਹਰਟ ਪ੍ਰੌਬਲਮ, ਨੀਂਦ ਨਾ ਆਉਣਾ ਆਦਿ ਬੀਮਾਰੀਆਂ ਤੋਂ ਕਾਫੀ ਰਾਹਤ ਮਹਿਸੂਸ ਕੀਤੀ। ਕੁੱਝ ਕੁ ਵੀਰ ਭੈਣਾਂ ਨੇ ਕਿਹਾ ਕਿ- ‘ਸਾਨੂੰ ਜੋ ਅਨੰਦ ਇਹਨਾਂ ਚਾਰ ਦਿਨਾਂ ਵਿੱਚ ਆਇਆ, ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ’।

ਜੈਕਾਰਿਆਂ ਦੀ ਗੂੰਜ ਵਿੱਚ ਇਸ ਸਮਾਗਮ ਦੀ ਸਮਾਪਤੀ ਹੋਈ। ਡਾ. ਬਲਵੰਤ ਸਿੰਘ, ਪ੍ਰਿੰ. ਹਰਮੀਤ ਕੌਰ ਅਤੇ ਕੈਲਗਰੀ ਟੀਮ ਨੇ- ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ, ਲੰਗਰ ਦੀਆਂ ਇੰਚਾਰਜ ਬੀਬੀਆਂ ਅਤੇ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ- ‘ਗੁਰੂੁ ਪਿਆਰਿਓ, ਇੱਧਰ ਉੱਧਰ ਭਟਕਣ ਦੀ ਵਜਾਏ ਇਸ ਪੂਰੇ ਗੁਰੂ (ਸ਼ਬਦ ਗੁਰੂ) ਨਾਲ ਜੁੜੋ। ਇਸ ਦੇ ਅੱਗੇ ਤਾਂ ਮੈਡੀਕਲ ਸਾਇੰਸ ਵੀ ਫੇਲ੍ਹ ਹੋ ਗਈ ਹੈ’। ਆਪਣੀ ਇਸ ਕੈਲਗਰੀ ਫੇਰੀ ਦੌਰਾਨ, ਉਹਨਾਂ ‘ਵੋਆਇਸ ਔਫ ਖਾਲਸਾ’ ਰੇਡੀਓ ਦੀ ਹੋਸਟ, ਬੀਬੀ ਤੇਜਿੰਦਰ ਕੌਰ ਖਾਲਸਾ ਨਾਲ ਕੀਤੀ ਇੱਕ ਇੰਟਰਵਿਊ ਰਾਹੀਂ ਵੀ, ਸਰੋਤਿਆਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ। ਗੁਰਦੁਆਰਾ ਸਾਹਿਬ ਵਲੋਂ ਡਾ. ਬਲਵੰਤ ਸਿੰਘ ਤੇ ਉਹਨਾਂ ਦੀ ਟੀਮ ਦਾ, ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਉਪਰੰਤ ਇਹ ਟੀਮ, 4 ਦਿਨ ਦਾ ਅਗਲਾ ਕੈਂਪ, ਗੁਰਦੁਆਰਾ ਮਿੱਲਵੁੱਡ- ਐਡਮੰਟਨ ਵਿਖੇ, ਲਾਉਣ ਲਈ ਰਵਾਨਾ ਹੋ ਗਈ।

ਗੁਰਦੁਆਰਾ ਸਾਹਿਬ ਵਿਖੇ ਸੰਗਤ ਵਲੋਂ, ਲੰਗਰ ਦੇ ਨਾਲ ਵੰਨ-ਸੁਵੰਨੇ ਸਨੈਕਸ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਸੋ ਇਸ ਤਰ੍ਹਾਂ ਇਹ ਸਮਾਗਮ, ਸੰਗਤ ਦੇ ਮਨਾਂ ਤੇ ਅਮਿੱਟ ਛਾਪ ਛੱਡਦਾ ਹੋਇਆ, ਸਫਲ ਹੋ ਨਿਬੜਿਆ। ਵਧੇਰੇ ਜਾਣਕਾਰੀ ਲਈ403-404-1450 ਤੇ ਜਾਂ 403-805-4787 ਤੇ ਸੰਪਰਕ ਕੀਤਾ ਜਾ ਸਕਦਾ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>