* ਮਾਸ *

ਔਰਤ ਕੋਲ ਸੁਹੱਪਣ ਹੈ
ਤੇ ਆਸਰਾ ਗਾਵਾਂ ਨੂੰ ਵੱਧ ਮਿਲਦੈ
ਇਸੇ ਆਸਰੇ ਬਦੌਲਤ ਹੀ
ਗਾਵਾਂ ਭੁਲੇਖੇ ਵਿੱਚ ਨੇ ਕੇ
” ਖੇਤਾਂ ਵਿੱਚ ਬੇਖੌਫ਼ ਚਰਦੀਆਂ
ਅਸੀ ਖੇਤਾਂ ਦੀਆਂ ਰਾਣੀਆਂ ਹਾਂ ।”

ਪਰ ;
ਨਹੀਂ – ਨਹੀਂ
ਭੋਲੀਓ . . .!
ਤੁਸੀ ਤਾਂ
ਇੱਕ ਸਾਧਨ ਮਾਤਰ ਹੋਂ
ਵੋਟਾਂ ਦਾ !

ਤੁਹਾਡੀ ਵੋਟ ਤਾਂ ਨਹੀ !

ਹੈਰਾਨ ਨਾ ਹੋਵੋ
ਤੁਹਾਡੀ ਵੋਟ ਤਾਂ
ਬੇਸ਼ੱਕ ਨਹੀ ਹੁੰਦੀ
ਪਰ ਤੁਸੀ
ਵੋਟਾਂ ਪਵਾਉਣ ਦੇ ਕੰਮ ਤਾਂ
ਅਉਦੀਆਂ ਹੀ ਹੋਂ . . .।
ਤੇ ਹਾਂ ਸੱਚ
ਨਾਲੇ ਇੱਕਲੀ ਵੋਟ ਨਾਲ
ਥੋੜ੍ਹੋ ਰਾਣੀ ਬਣਿਆਂ ਜਾਦੈ ?
ਵੋਟ ਤਾਂ . . .

ਔਰਤ ਦੀ ਵੀ ਹੁੰਦੀ ਹੈ
ਪਰ ਹਵਸਾਂ ਉਹਨੂੰ
ਬੋਟ ਪਾਲਣ ਤੋਂ ਬਿਨ੍ਹਾਂ
ਕੋਈ ਹੱਕ ਦਿੰਦੀਆਂ ਹੀ ਨਹੀਂ !

ਉਹਨਾਂ ਨੂੰ ਵੀ;
ਬਹੁਤੀਆਂ ਹੋਣ ਤਾਂ
ਪਰੀਆਂ ਦੀ ਮਜਲਸ
ਤੇ ਇੱਕਲੀ ਹੋਵੇ ਤਾਂ
‘ਮੌਕਾ’ ਸਮਝਿਆ ਜਾਂਦਾ ਹੈ।
ਪਰ ਤੁਸੀ ਬਹੁਤਾ ਖੁਸ਼ ਨਾ ਹੋਣਾ
ਕਿ ਸਾਡੇ ਕੋਲ
ਵੋਟ ਪਵਾਉਣ ਦਾ ਅਧਿਕਾਰ ਤਾਂ ਹੈ।
ਨਹੀਂ – ਨਹੀਂ
ਤੁਹਾਡੇ ਕੋਲ
ਕੋਈ ਅਧਿਕਾਰ ਨਹੀਂ
ਬਲਕਿ ਤੁਹਾਨੂੰ ਤਾਂ
ਕੇਵਲ ਵਰਤਿਆ ਜਾਂਦਾ ਹੈ
ਤੁਸੀਂ ਤਾਂ ਕੇਵਲ
ਜਰੀਆ ਮਾਤਰ ਹੋ !!
ਹਾਂ . . .

ਵੋਟ ਨਾ ਸਹੀ
ਮਾਸ ਤਾਂ ਕਿਧਰੇ ਗਿਆ ਹੀ ਨਹੀਂ,
ਤੇ ਮਾਸ ਕੋਲ ਕੋਈ
ਅਧਿਕਾਰ ਨਹੀਂ ਹੁੰਦਾ
ਮਾਸ ਤਾਂ ਕੇਵਲ
ਵੇਚਿਆ ਜਾ ਸਕਦਾ ਹੈ
. . . ਜਾਂ . . .
ਖ਼ਰੀਦਿਆ ਜਾ ਸਕਦਾ ਹੈ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>