ਮੇਰਾ ਦੁੱਖ

ਮੇਰੇ ਦੁੱਖ ਨੇ ਮੇਰੇ ਨਾਲ ਹੀ ਜਾਣਾ,
ਇੱਕ ਦਿਨ ਗ਼ਮ ਦੀ ਮੈਂ ਸੂਲੀ ਚੜ ਜਾਣਾ ।

ਮੈਥੋਂ ਖੁਸ਼ੀਆਂ ਸਭੇ ਐਸੀਆਂ ਰੁੱਠੀਆਂ,
ਮੈਨੂੰ ਹਾਸਿਆਂ ਨੇ ਮੁੜ ਗਲ ਨਹੀਂ ਲਾਣਾ ।

ਇੱਕ ਦਾਵਤ ਹੰਝੂਆਂ ਨੇ ਹੈ ਸਜਾਈ,
ਕੁਝ ਪੀੜਾਂ ਦਿਲ ਦਾ ਮਾਸ ਹੈ ਖਾਣਾ ।

ਕਿੰਝ ਰੋਵਾਂ ਮੈਂ ਬੁੱਲ ਚਿੱਥ-ਚਿੱਥ ਕੇ,
ਮੈਨੂੰ ਮੌਤ ਨੇ ਬੱਚਿਆਂ ਵਾਂਗ ਵਰਾਣਾ ।

ਮੈਂ ਜਾਗ ਨਾ ਜਾਵਾਂ ਕੱਚੀ ਨੀਂਦੇ,
ਮੈਨੂੰ ਸਿਵੇ ਨੇ ਬੁੱਕਲ਼ ਵਿੱਚ ਸੁਆਣਾ ।

ਮੇਰੇ ਗੀਤ ਗੂੰਜਣੇ ਵਿੱਚ ਰਲ ਹਵਾਵਾਂ,
ਇਨਾਂ ਨੂੰ ਮੁੜ ਕਿਸੇ ਬੁੱਲੀਂ ਨਹੀਂ ਲਾਣਾ ।

ਮੇਰੇ ਦੁੱਖ ਨੇ ਮੇਰੇ ਨਾਲ ਹੀ ਜਾਣਾ,
ਇੱਕ ਦਿਨ ਗ਼ਮ ਦੀ ਮੈਂ ਸੂਲੀ ਚੜ ਜਾਣਾ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>