ਇੱਕ ਕਹਾਣੀ। ।।।।।ਅੱਜ ਦੀ ,(ਰੁਪਿੰਦਰ ਹੁੰਦਲ )
ੀਨਬੋਣ

ਰੁਪਨਿਦੲਰ ਹੁਨਦਅਲ ੴਰੁਪਨਿਦੲਰ161078।ਰਹ੍‍ਗਮਅਲਿ।ਚੋਮ>

ੳਟਟਅਚਹਮੲਨਟਸੰਅਰ 30, 2018, 9:46 ੳੰ

ਟੋ ਮੲ

ਠਰਅਨਸਲਅਟੲ ਮੲਸਸਅਗੲ
ਠੁਰਨ ੋਾ ਾੋਰ: ਫੁਨਜਅਬਿ

———- ਾਂੋਰੱਅਰਦੲਦ ਮੲਸਸਅਗੲ ———-
ਾਂਰੋਮ: ਰੁਪਨਿਦੲਰ ਹੁਨਦਅਲ ੴਰੁਪਨਿਦੲਰ161078।ਰਹ੍‍ਗਮਅਲਿ।ਚੋਮ>
ਧਅਟੲ: 2018-02-25 12:17 ਘੰਠ+01:00
ੁੰਬਜੲਚਟ: ਇੱਕ ਕਹਾਣੀ। ।।।।।ਅੱਜ ਦੀ ,(ਰੁਪਿੰਦਰ ਹੁੰਦਲ )
ਠੋ: ਰੁਪਨਿਦੲਰਹੁਨਦਅਲ75੍‍ਗਮਅਲਿ।ਚੋਮ

ਮੈਂ ਆਪਣੀ ਮੋਟਰ ਤੋਂ ਆਪਣੇ ਘਰ ਵੱਲ ਜਾ ਰਿਹਾ ਸੀ ,ਪਿੰਡ ਵਿਚ ਦਾਖਿਲ ਹੁੰਦਿਆਂ ਜਦੋਂ ਮੈਂ ਚਾਚੇ  ਹਰਨਾਮ ਕੀ  ਗਲੀ ਵਿਚੋਂ ਗੁਜਰ ਰਿਹਾ ਸੀ ,ਤਾਂ ਮੈਨੂੰ ਚਾਚੇ ਹਰਨਾਮ ਦੀ ਆਵਾਜ਼ ਸੁਣਾਈ ਪਈ ,ਪਤਾ ਨਹੀਂ ਕਿਉਂ ਮੇਰੇ ਪੈਰ ਮੱਲੋ -ਮੱਲੀ ਚਾਚੇ ਹਰਨਾਮ ਕੇ ਘਰ ਵੱਲ ਹੋ ਤੁਰੇ ,ਗੇਟ ਖੁੱਲਾ  ਹੀ ਸੀ ,ਅੱਗੇ ਚਾਚਾ ਹਰਨਾਮ ਮੰਜੇ ਉਤੇ ਲੰਮਾ ਪਿਆ ਹੋਇਆ ਸੀ ,ਮੈਨੂੰ ਆਪਣੇ ਵੱਲ ਆਉਂਦਾ ਵੇਖ ਚਾਚਾ ਮੰਜੇ ਉਤੇ ਸਿੱਧਾ ਹੋ ਕੇ ਬੈਠ ਗਿਆ ,ਐਨਕ ਲਗਾਉਂਦਾ ਹੋਇਆ ਬੋਲਣ ਲੱਗਾ ,ਕੌਣ ਐਂ ?ਮੈਂ ਹਰਮਨ ਆਂ ਚਾਚਾ ਜੀ ,ਆਪਣੇ ਬਾਰੇ ਦੱਸਦਾ ਹੋਇਆ ,ਮੈਂ ਚਾਚੇ ਦੇ ਪੈਰੀਂ ਹੱਥ ਲਾ ਕੇ ਮੰਜੇ ਉਤੇ ਬੈਠ ਗਿਆ ।ਉਏ  ਆ ਉਏ ਪੁੱਤਰਾ ,ਅੱਜ ਕਿਵੇਂ ਚੇਤਾ ਆ ਗਿਆ ਚਾਚੇ ਦੇ ਘਰ ਦਾ ,ਮੈਨੂੰ ਚਾਚੇ ਨੇ ਮੇਹਣਾ ਮਾਰਦਿਆਂ ਕਿਹਾ ।ਬੱਸ ਕੁੱਝ ਨਹੀਂ ਚਾਚਾ ਝੋਨੇ ਦਾ ਸੀਜਨ ਜੋ ਚੱਲ ਰਿਹਾ ,ਇਸੇ ਕਰਕੇ ਵੇਹਲ ਹੀ ਨਹੀਂ ਮਿਲਿਆ ,ਤੁਹਾਨੂੰ ਤਾਂ ਪਤਾ ਈ ਆ ਜੱਟਾਂ ਦੀ ਜੂਨ ਦਾ ,,ਮੈਂ ਹੱਸਦਿਆਂ -ਹੋਇਆਂ ਜਵਾਬ ਦਿੱਤਾ ।ਆਹੋ ,ਝੋਨੇ ਦੀ ਫ਼ਸਲ ਏਦਾਂ ਦੀ ਆ ,ਮੇਹਨਤ ਪੂਰੀ ਮੰਗਦੀ ਆ ,ਫੇਰ ਭਾਵੇਂ ਪੱਲੇ ਕੱਖ ਵੀ ਨਾ ਪਵੇ ,ਚਾਚੇ ਨੇ ਗੱਲ ਪੂਰੀ ਕਰਦਿਆਂ ਜਵਾਬ ਦਿੱਤਾ ।ਹੋਰ ਚਾਚਾ ਸਿਹਤ ਦਾ ਕੀ ਹਾਲ ਆ ?ਕੈਮ ਆਂ ,ਮੈਂ ਅਗਲਾ ਸਵਾਲ ਕੀਤਾ ,ਆਹੋ, ਬੱਸ ਦਿਨ ਕੱਟੀ ਜਾਨੈ ,ਇਸ ਉਮਰ ਵਿੱਚ ਸਿਹਤ ਤਾਂ ਵਿਗੜਦੀ ਰਹਿੰਦੀ ਆ ,ਚਾਚੇ  ਨੇ ਮੇਰੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ।ਆਹੋ ਏਹ ਤਾਂ ਹੈ ਚਾਚਾ ,ਘਰ ਵੱਲ ਜਾ ਰਿਹਾ ਸੀ ,ਤੇਰੀ ਆਵਾਜ਼ ਸੁਣੀ ,ਮੈਂ ਕਿਹਾ ਚਾਚੇ ਦਾ ਹਾਲ ,ਚਾਲ ਪੁੱਛ ਆਵਾਂ ,ਮੈਂ ਆਪਣੀ ਗੱਲ ਪੂਰੀ ਕਰਦਿਆਂ ਕਿਹਾ ।ਚੰਗਾ ਕੀਤਾ ਪੁੱਤ ,ਹੋਰ ਪਰਿਵਾਰ ਰਾਜੀ -ਬਾਜੀ ਆ ,ਬਾਲ ਬੱਚੇ ਠੀਕ ਨੇ ?ਚਾਚੇ ਨੇਂ ਪਰਿਵਾਰ ਬਾਰੇ ਪੁੱਛਦੇ ਹੋਏ ਕਿਹਾ ।ਹਾਂਜੀ ਠੀਕ ਨੇ ਸਭ ਕਿਰਪਾ ਆ ਵਾਹਿਗੁਰੂ ਦੀ ,ਮੈਂ ਜਵਾਬ ਦਿੰਦੇ ਹੋਏ ਕਿਹਾ ,ਚਲੋ ਸ਼ੁਕਰ ਆ ਮਾਲਕ ਦਾ ਪ੍ਰਮਾਤਮਾ ਰਾਜੀ ਰੱਖੇ ਸੱਭ ਨੂੰ ,ਚਾਚੇ ਨੇ ਨਿਮਰਤਾ ਨਾਲ ਕਿਹਾ ।ਹੋਰ ਚਾਚਾ ਘਰੇ ਕੋਈ ਵਿਖਾਈ ਨਹੀਂ ਦੇ ਰਿਹਾ ,ਕਿਸਨੂੰ ਅਵਾਜ਼ਾਂ ਮਾਰ ਰਿਹਾ ਸੀ ?ਮੈਂ ਅਗਲਾ ਸਵਾਲ ਕੀਤਾ ,ਕੀ ਪਤਾ ਕਿੱਧਰ ਗਏ ਨੇ ਸਭ ,ਕੇਹੜਾ ਕੋਈ ਦੱਸਦਾ ਪੁੱਛਦਾ ਇਸ ਉਮਰ ਵਿੱਚ ,ਤੇਰੀ ਚਾਚੀ ਨੂੰ ਵਾਜਾਂ ਮਾਰ ਰਿਹਾ ਸੀ ,ਕਹਿ ਰਿਹਾ ਸੀ ਦਿਨ ਦੇ 10 ਵੱਜ ਗਏ ,ਕੋਈ ਰੋਟੀ ਟੁੱਕ ਫੜਾ ਦੇਂਦੀ ਖਾਣ ਵਾਸਤੇ ,ਉਹ ਵੀ ਪਤਾ ਨਹੀਂ ਕਿੱਧਰ ਗਰਦੌਰੀ ਕਰਨ ਨਿਕਲੀ ਆ ਚਾਚੇ  ਨੇ ਆਪਣੀ ਕਹਾਣੀ ਬਿਆਨ ਕਰਦਿਆਂ ਕਿਹਾ ।ਇਸਤੋਂ ਪਹਿਲਾਂ ਕੇ ਮੈਂ ਕੁੱਝ ਕਹਿੰਦਾ ,ਬੂਹੇ ਉਤੇ ਕਿਸੇ ਦੀ ਦਸਤਕ ਸੁਣਾਈ ਦਿੱਤੀ  ,ਚਾਚੀ ਸੀ ।ਮੈਨੂੰ ਚਾਚੇ ਕੋਲ ਬੈਠੇ ਵੇਖਦਿਆਂ ਸਾਰ ਬੋਲੀ ,ਧੰਨ ਭਾਗ ,ਅੱਜ ਕਿਵੇਂ ਯਾਦ ਆ ਗਈ ਪੁੱਤ ਸਾਡੀ ।ਸਤਿ ਸ੍ਰੀ ਅਕਾਲ ਚਾਚੀ ਜੀ, ਮੈਂ ਜਵਾਬ ਦਿੱਤਾ ।ਸਤਿ ਸ੍ਰੀ ਅਕਾਲ ਪੁੱਤ ਹੋਰ ਘਰੇ ਸਭ ਠੀਕ ਨੇਂ ?ਹਾਂਜੀ ਸਭ ਠੀਕ ਨੇ, ਮੈਂ ਆਪਣੀ ਗੱਲ ਪੂਰੀ ਕਰਦਿਆਂ ਕਿਹਾ ,ਲੱਗਦੈ ਖੂਹ ਤੋਂ ਆ ਰਹੇ ਹੋ ,ਮੈਂ ਚਾਚੀ ਨੂੰ ਅਗਲਾ ਸਵਾਲ ਕੀਤਾ ।ਵੇ ਨਹੀਂ ਪੁੱਤ ਖੂਹ ਖਾਹ ਤੇ ਕਿੱਥੇ ਜਾ ਹੁੰਦਾ ਹੁਣ ,ਮੈਂ ਤਾਂ ਮਸਤਾਂ ਦੇ ਡੇਰੇ ਗਈ ਸਾਂ ਰੋਟੀਆਂ ਤੇ ਖੀਰ ਲੈ ਕੇ ,ਅੱਜ ਵੀਰਵਾਰ ਜੂ ਸੀ ਚਾਚੀ ਨੇ ਮੇਰੀ ਗੱਲ ਦਾ ਜਵਾਬ ਦਿੱਤਾ ।ਮੋਟਰ ਤੋਂ ਆ ਰਿਹਾ ਸੀ ,ਚਾਚੇ ਦੀ ਆਵਾਜ਼ ਸੁਣ ਕੇ ਅੰਦਰ ਆ ਗਿਆ ,ਮੈਂ ਸੋਚਿਆ ,ਪਤਾ ਨਹੀਂ ਚਾਚਾ ਕਿਸਨੂੰ ਅਵਾਜ਼ਾਂ ਮਾਰ ਰਿਹਾ ,ਮੈਂ ਆਪਣੇ ਆਉਣ ਦਾ ਸਬੱਬ ਦੱਸਦਿਆਂ ਖੁੱਦ ਹੀ ਉੱਤਰ ਦਿੱਤਾ ।ਇਹਦਾ ਕੀ ਆ ,ਇਸਨੂੰ ਤਾਂ ਬੱਸ ਹੋਰ ਕੋਈ ਕੰਮ ਹੀ ਨਹੀਂ ਏਂ ,ਬੱਸ ਸਾਰਾ ਦਿਨ ਇੰਙ ਹੀ ਰੌਲਾ ਪਾਉਂਦਾ ਰਹਿੰਦਾ ,ਚਾਚੀ ਨੇ ਨਰਾਜਗੀ ਜਾਹਿਰ ਕਰਦਿਆਂ ਕਿਹਾ ।ਚਾਚੀ  ਦੀਆਂ ਗੱਲਾਂ ਸੁਣਕੇ ਮੈਂ ਸੁੰਨ ਜਿਹਾ ਹੋ ਗਿਆ ,ਅੰਦਰੋਂ ਅੰਦਰੀ ਸੋਚ ਰਿਹਾ ਸਾਂ ਕਿ ,ਅੱਜ ਕੱਲ ਦੀਆਂ ਔਰਤਾਂ ਝੂਠੇ ਸਾਧਾਂ ਦੇ ਡੇਰੇ ਤਾਂ ਖੀਰ ਪੂੜੇ ਬਣਾ ਕੇ ਲਜਾ ਸਕਦੀਆਂ ਨੇ ,ਪਰ ਆਪਣੇ ਘਰ ਵਾਲੇ ਨੂੰ ਦੋ ਰੋਟੀਆਂ ਖਵਾਉਣ ਲਈ ਇਹਨਾ ਕੋਲ ਵੇਹਲ ਨਹੀਂ ਏ ,ਮੈਂ ਖਾਮੋਸ਼ ਜੇਹਾ ਹੋ ਕੇ ,ਫਿਰ ਆਪਣੇ ਘਰ ਵੱਲ ਤੁਰ ਪਿਆ। ।।।।।।
ਰੁ

This entry was posted in Uncategorized.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>