ਗੁੰਬਦ-ਗੁਮਾਨ

ਇਨਾਂ ਗੁੰਬਦ ਗੁਮਾਨਾਂ ਨੂੰ ਗਿਰਾ ਕੇ ਤਾਂ ਵੇਖ ।

ਕੋਈ ਖੜਾ ਐ ਦੁਆ ਲਈ ਝੋਲੀ ਫੈਲਾ,

ਥੋੜਾ ਨਜ਼ਰ ਆਪਣੀ ਨੂੰ ਫਿਰਾ ਕੇ ਤਾਂ ਵੇਖ ।

ਇਨਾਂ ਗੁੰਬਦ-ਗੁਮਾਨਾਂ ਨੂੰ ਗਿਰਾ ਕੇ ਤਾਂ ਵੇਖ ।

ਤੇਰੇ ਅੰਦਰ ਵੱਸੇ ਬਰਿਹਮੰਡ ਚਲਾਉਣ ਤੇਬਨਾਣ ਵਾਲਾ,

ਸਭਨਾਂ ਦੇ ਮੂੰਹੋਂ ਆਪੇ ਕਹਾਉਣ ਤੇ ਸੁਣਾਉਣਵਾਲਾ,

ਉਹਨੂੰ ਹਾਕ ਮਾਰ ਅੰਦਰੋਂ ਬੁਲਾ ਕੇ ਤਾਂ ਵੇਖ ।

ਇਨਾਂ ਗੁੰਬਦ-ਗੁਮਾਨਾਂ ਨੂੰ ਗਿਰਾ ਕੇ ਤਾਂ ਵੇਖ ।

ਮੈਂ ਆ ਕੀਤਾ ਵਾ, ਮੈਂ ਔ ਕਰ ਦੂੰ,

ਆ ਚੀਜ਼ ਮੇਰੀ, ਔ ਚੀਜ਼ ਮੇਰੀ, ਪਿੱਛੇ ਹੱਟ ਤੂੰ,

ਇਸ ਭੈੜੀ ਮੈਂ ਨੂੰ ਜ਼ਰਾ ਮੁਕਾਅ ਕੇ ਤਾਂ ਵੇਖ ।

ਇਨਾਂ ਗੁੰਬਦ-ਗੁਮਾਨਾਂ ਨੂੰ ਗਿਰਾ ਕੇ ਤਾਂ ਵੇਖ ।

ਸਦਾ ਸੱਚ ਬੋਲ, ਕਿਰਤ ਕਰ ਤੇ ਵੰਡ ਛੱਕ,

ਹੱਥੀਂ ਲੋੜਵੰਦਾਂ ਦੇ ਕਦੇ ਪਰਦੇ ਵੀ ਢੱਕ,

ਕਦੇ ਨੇਕੀ ਤੇ ਭਲਾਈ ਨੂੰ ਕਮਾਅ ਕੇ ਤਾਂ ਵੇਖ,

ਇਨਾਂ ਗੁੰਬਦ-ਗੁਮਾਨਾਂ ਨੂੰ ਗਿਰਾ ਕੇ ਤਾਂ ਵੇਖ ।

ਜਦ ਸਾਹ ਮੁੱਕ ਗਏ ਤੈਨੂੰ ਅਰਥੀ ਲਿਟਾਉਣਾ,

ਜਿਨੂੰ ਆਪਨਾ ਤੂੰ ਕਹੇਂ ਉਨੇ ਹੱਥੀਂ ਸਿਵੇਪਾਉਣਾ,

ਫਿਰੇਂ ਰੱਬ ਨੂੰ ਤੂੰ ਭੁੱਲਿਆ ਖ਼ੁਦ ਨੂੰ ਭੁਲਾ ਕੇ ਤਾਂਵੇਖ,

ਇਨਾਂ ਗੁੰਬਦ-ਗੁਮਾਨਾਂ ਨੂੰ ਗਿਰਾ ਕੇ ਤਾਂ ਵੇਖ ।

ਕਦੇ ਗੁੰਬਦ-ਗੁਮਾਨਾਂ ਨੂੰ ਗਿਰਾ ਕੇ ਤਾਂ ਵੇਖ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>