ਇਲਾਹੀ ਬਰਕਤ

ਮੈਂ ਹਰ ਰੋਜ਼ ,

ਦਿਲ ਦੀਆਂ….

ਗਹਿਰਾਈਆਂ ਨੂੰ ਨਾਲ ਲੈ,

ਸੋਚਾਂ ਦੇ….

ਅਸੀਮ ਸਾਗਰਾਂ ਚ’ ਵੈਹਿ,

ਕੁਝ ਹਰਫ ਭਾਲਦਾ ਰਹਿੰਦਾ ਹਾਂ ।

ਓਹ ਹਰਫ….

ਜੋ ਮਹਿਜ ਹਰਫ ਹੀ ਨਾ ਹੋਣ,

ਫੁੱਲ ਹੋਣ….

ਮੇਰੇ ਮੋਹ ਦੇ ।

ਸਿਜੱਦੇ ਹੋਣ….

ਮੇਰੀ ਚਾਹਤ ਦੇ ।

ਪਲ ਹੋਣ….

ਅਨੰਤ ਰਾਹਤ ਦੇ ।

ਤੇ ਇਹ….

ਤੇਰੇ ਕਰਮੀਂ ਪੈਰਾਂ ਦੀ,

ਇੱਕ ਛੋਹ ਪਾ …

ਅਨੰਦਤ ਹੋ ਜਾਣ…

ਧੰਨ ਹੋ ਜਾਵਣ…..

ਇਲਾਹੀ ਬਰਕਤ ਵਾਂਗ,

ਸਦਾ-ਸਦਾ ਲਈ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>