ਤਕਰੀਬਨ ਪੰਜਾਬ ਦੇ ਹਰ ਪਿੰਡ ਦੇ ਲੋਕ ਇਹ ਸਾਰਾ ਸੰਤਾਪ ਆਪਣੇ ਪਿੰਡਿਆ ਉ¤ਪਰ ਹੰਢਾ ਰਹੇ ਸਨ।
(54)
ਹਿਮਾਚਲ ਦੇ ਇਕ ਪਹਾੜੀ ਪਿੰਡ ਵਿਚ ਇਕ ਗਰੀਬ ਸਿੱਖ ਪਰਿਵਾਰ ਰਹਿੰਦਾ ਸੀ, ਜੋ ਥੌੜੀ ਬਹੁਤੀ ਪਥਰੀਲੀ ਜ਼ਮੀਨ ਵਿਚੋਂ ਹੀ ਆਪਣਾ ਗੁਜ਼ਾਰਾ ਕਰਦਾ ਸੀ। ਸ਼ਾਮ ਦੀ ਠੰਡੀ ਠੰਡੀ ਹਵਾ ਉਹਨਾਂ ਦੇ ਘਰ ਦੀਆ ਢੱਲਵੀਆ ਛੱਤਾ ਜੋ ਟੀਨਾਂ ਨਾਲ ਬਣੀਆਂ ਹੋਈਆਂ ਸਨ ਖੜਕਾ ਰਹੀ ਸੀ, ਸੂਰਜ ਪੱਛਮ ਵਿਚ ਅਸਤ ਹੋ ਚੁੱਕਾ ਸੀ। ਘਰ ਦੇ ਦੋਨੋ ਮੀਆ ਬੀਬੀ, ਘਰ ਦੇ ਅੱਗੇ ਬਣੇ ਮਿੱਟੀ ਦੇ ਚਬੂਤਰੇ ’ਤੇ ਪਏ ਮੰਜੇ ਤੇ ਬੈਠੇ ਰਹਿਰਾਸ ਦਾ ਪਾਠ ਕਰਨ ਲੱਗੇ ਹੋਏ ਸਨ। ਦੋ ਉ¤ਚੇ ਲੰਮੇ ਗਭਰੂ ਘਰ ਦੇ ਪਿਛਵਾਰੇ ਤੋਂ ਆ ਕੇ ਚਬੂਤਰੇ ਦੇ ਮਿੱਟੀ ਨਾਲ ਲਿਪੇ ਫਰਸ਼ ਤੇ ਚੌਕੜੀਆਂ ਮਾਰ ਕੇ ਬੈਠ ਗਏ ਅਤੇ ਪਾਠ ਸੁੱਣਨ ਲੱਗੇ। ਦੋਹਾਂ ਮੀਆਂ ਬੀਬੀ ਨੇ ਪਾਠ ਕੀਤਾ ਅਤੇ ਅਰਦਾਸ ਲਈ ਖਲੋ ਗਏ। ਅਰਦਾਸ ਕਰਨ ਤੋਂ ਬਾਅਦ ਮਹਿੰਦਰ ਕੌਰ ਨੇ ਆਪਣੇ ਭਤੀਜੇ ਇੰਦਰਪਾਲ ਨੂੰ ਪਛਾਣ ਲਿਆ, ਉਸ ਨੂੰ ਆਪਣੇ ਨਾਲ ਲਾਉਂਦੀ ਬੋਲੀ, ਠਤੈਨੂੰ ਕਿਵੇ ਭੂਆ ਦਾ ਚੇਤਾ ਆ ਗਿਆ?ੂ
ਠਭੂਆ ਜੀ, ਤੁਹਾਡਾ ਚੇਤਾ ਤਾਂ ਕਦੇ ਭੁਲਿਆ ਹੀ ਨਹੀਂ, ਬੱਸ ਕੰਮਾਂ –ਕਾਰਾਂ ਅਤੇ ਪੜ੍ਹਾਈ ਦੇ ਚੱਕਰਾਂ ਵਿਚ ਤੁਹਾਡੇ ਵੱਲ ਆਇਆ ਨਹੀ ਗਿਆ।ੂ ਇੰਦਰਪਾਲ ਨੇ ਭੂਆ- ਫੁੱਫੜ ਦੇ ਗੋਡਿਆਂ ਨੂੰ ਹੱਥ ਲਾਉਂਦੇ ਕਿਹਾ, ਠਇਹ ਮੇਰਾ ਦੋਸਤ ਆ ਦਿਲਪ੍ਰੀਤ।ੂ
ਠਹਰਬੰਸ ਕੌਰੇ, ਮੁੰਡੇ ਬਹੁਤ ਥੱਕੇ ਲਗਦੇ ਆ।ੂ ਫੁੱਫੜ ਅਮਰੀਕ ਸਿੰਘ ਨੇ ਕਿਹਾ, ਠਕੋਈ ਰੋਟੀ ਪਾਣੀ ਦਾ ਇਹਨਾ ਲਈ ਆਹਰ ਕਰ।ੂ
ਠਭੂਆ ਜੀ, ਕੁਝ ਖਾਸ ਨਾ ਬਣਾਇਉ।ੂ ਇੰਦਰਪਾਲ ਨੇ ਕਿਹਾ, ਠਜੋ ਘਰ ਵਿਚ ਹੈ ਉਹ ਹੀ ਖਾ ਲੈਣਾ ਆ।ੂ ਠਭੂਆ ਵਾਰੀ ਜਾਵੇ, ਨਾਂ ਪੁੱਤ ਮੈਨੂੰ ਕਿਤੇ ਚਿਰ ਲੱਗਣਾ ਦੋ ਤਾਜ਼ੀਆਂ ਰੋਟੀਆਂ ਲਾਉਣ ਨੂੰ।ੂ ਹਰਬੰਸ ਕੌਰ ਨੇ ਕਿਹਾ, ਠਉਦੋਂ ਤਕ ਤੁਸੀਂ ਨਹਾ ਲਵੋ।ੂ
ਭੂਆ ਨੇ ਭਤੀਜੇ ਦੇ ਚਾਅ ਵਿਚ ਖਾਣ ਲਈ ਬਹੁਤ ਕੁਝ ਬਣਾ ਕੇ ਝੱਟ ਅੱਗੇ ਰੱਖ ਦਿੱਤਾ। ਕਈ ਦਿਨਾਂ ਤੋਂ ਭੁੱਖੇ ਇੰਦਰਪਾਲ ਅਤੇ ਦਿਲਪ੍ਰੀਤ ਨੇ ਰੱਜ ਕੇ ਰੋਟੀ ਖਾਧੀ। ਰਾਤ ਹੁੰਦੀ ਦੇਖ ਕੇ ਅਮਰੀਕ ਸਿੰਘ ਨੇ ਬਾਣ ਦੇ ਮੰਜਿਆਂ ਤੇ ਹਰਬੰਸ ਕੌਰ ਦੇ ਹੱਥ ਦੀਆਂ ਬਣਾਈਆਂ ਦਰੀਆਂ ਅਤੇ ਚਿੱਟੀਆਂ ਦਸੂਤੀ ਨਾਲ ਕੱਢੀਆਂ ਚਾਦਰਾਂ ਵਿਛਾ ਦਿੱਤੀਆਂ। ਬੇਸ਼ੱਕ ਦਿਲਪ੍ਰੀਤ ਅਤੇ ਇੰਦਰਪਾਲ ਥੱਕੇ ਹੋਏ ਸਨ ਫਿਰ ਵੀ ਉਹ ਕਾਫੀ ਚੋਕੰਨੇ ਦਿਸਦੇ ਸਨ। ਕਾਨਿਆ ਦੀ ਬਣਾਈ ਰਸੋਈ ਵਿਚ ਹਰਬੰਸ ਕੌਰ ਰੋਟੀ ਵਾਲੇ ਭਾਂਡੇ ਸਾਫ ਕਰਦੀ ਨੂੰ ਅਮਰੀਕ ਸਿੰਘ ਨੇ ਹੌਲੀ ਜਿਹੀ ਜਾ ਕੇ ਕਿਹਾ, ਠਹਰਬੰਸ ਕੌਰੇ, ਜਿਥੋਂ ਤਕ ਮੈਨੂੰ ਲਗਦਾ ਆ, ਪਈ ਇਹ ਮੁੰਡੇ ਬਿਪਤਾ ਵਿਚ ਘਿਰੇ ਪਏ ਆ।ੂ
ਠਉਹਨਾਂ ਦੇ ਮੂੰਹਾਂ ਤੋਂ ਲੱਗਾ ਤਾਂ ਮੈਨੂੰ ਵੀ ਇਹ ਹੀ ਆ।ੂ ਹਰਬੰਸ ਕੌਰ ਨੇ ਆਪਣੀ ਸ਼ੰਕਾ ਦਸੀ, ਠਆ ਪੰਜਾਬ ਤੇ ਟੈਮ ਵੀ ਬਹੁਤ ਮਾੜਾ ਆ।ੂ
ਠਆਪਣੇ ਅੰਦਾਜ਼ੇ ਲਾਉਣ ਨਾਲੋ ਚੰਗਾ ਨਹੀ, ਆਪਾਂ ਇਹਨਾ ਨੂੰ ਪੁੱਛ ਹੀ ਲੈਂਦੇ ਹਾਂੂ
ਦੋਨੋ ਹੀ ਉਹਨਾਂ ਦੇ ਮੰਜਿਆਂ ਵੱਲ ਨੂੰ ਚਲੇ ਗਏ। ਹਰਬੰਸ ਕੌਰ ਇੰਦਰਪਾਲ ਨਾਲ ਬੈਠ ਗਈ ਅਤੇ ਅਮਰੀਕ ਸਿੰਘ ਦਿਲਪ੍ਰੀਤ ਦੇ ਨਾਲ ਬੈਠਦਾ ਹੋਇਆ ਬੋਲਿਆ, ਠਹੋਰ ਸਣਾਉ, ਫਿਰ ਮੁੰਡਿਉ ਤੁਹਾਡਾ ਸ਼ੌਕ- ਪਾਣੀ ਕੀ ਆ।ੂ
ਠਜਿਸ ਦਿਨ ਦਾ ਅਕਾਲ ਤੱਖਤ ਤੇ ਹਮਲਾ ਹੋਇਆ।ੂ ਇੰਦਰਪਾਲ ਨੇ ਕਿਹਾ, ਫੁੱਫੜ ਜੀ ਸ਼ੌਕ ਤਾਂ ਉਸ ਦਿਨ ਤੋਂ ਹੀ ਮੁੱਕ ਗਏ।ੂ
ਠਹਾਂ ਕਾਕਾ, ਸਰਕਾਰ ਨੇ ਇਹ ਬਹੁਤ ਮਾੜਾ ਕੀਤਾ।ੂ ਅਮਰੀਕ ਸਿੰਘ ਨੇ ਲੰਮਾ ਹਾਉਕਾ ਲੈ ਕੇ ਕਿਹਾ, ਠਜੇ ਉਹਨਾ ਦਾ ਭਿੰਡਰਾਵਾਲੇ ਨਾਲ ਟਕਰਾ ਸੀ ਤਾਂ ਸਾਰੀ ਸਿੱਖ ਕੌਮ ਦੇ ਦਿਲ ਕਿਉਂ ਛੱਲਣੀ ਕੀਤੇ।ੂ
ਠਫੁੱਫੜ ਜੀ, ਇਹ ਤਾਂ ਸਾਰੇ ਉਹਨਾ ਦੇ ਬਹਾਨੇ ਨੇਂ।ੂ ਦਿਲਪ੍ਰੀਤ ਨੇ ਆਪਣੀ ਚੁੱਪ ਤੋੜਦਿਆਂ ਕਿਹਾ, ਠਬਾਕੀ ਹੋਰ ਚਾਲੀ ਗੁਰਦੁਆਰਿਆ ਵਿਚ ਵੀ ਕਿਤੇ ਭਿੰਡਰਾਵਾਲਾ ਸੀ, ਜਿਹੜੇ ਫੌਜ ਨੇ ਤਬਾਹ ਕੀਤੇ।ੂ
ਠਜੋ ਕਰਨਾ ਸੀ, ਇਹਨਾਂ ਕਰ ਲਿਆ।ੂ ਹਰਬੰਸ ਕੌਰ ਨੇ ਵੀ ਆਪਣੇ ਦਿਲ ਦਾ ਗੁਬਾਰ ਕੱਢਿਆ, ਠਭੌਂਕਣੋ, ਫਿਰ ਨਹੀਂ ਹੱਟਦੇ।ੂ
ਠਤੁਹਾਡੀ ਭੂਆ, ਹਰਿਆਣੇ ਦੇ ਮੁੱਖ ਮੰਤਰੀ ਭਜਨ ਲਾਲ ਦੀ ਗੱਲ ਕਰਦੀ ਆ।ੂ ਅਮਰੀਕ ਸਿੰਘ ਨੇ ਹਰਬੰਸ ਕੌਰ ਦੀ ਗੱਲ ਖੋਲ੍ਹਦਿਆ ਕਿਹਾ, ਠਉਸ ਨੇ ਬਿਆਨ ਦਿੱਤਾ ਠਅੱਤਵਾਦੀਆਂ ਤੇ ਰੋਡ ਰੋਲਰ ਫੇਰ ਕੇ ਇੰਦਰਾ ਗਾਂਧੀ ਨੇ ਦੇਸ਼ ਦੀ ਅਖੰਡਤਾ ਬਚਾ ਕੇ ਦੁਰਗਾ ਦੇਵੀ ਵਾਂਗ ਕਰ ਦਿਖਾਇਆ ਹੈੂ।
ਠਫੁੱਫੜ ਜੀ, ਇਸ ਤਰ੍ਹਾਂ ਦੀਆਂ ਗੱਲਾਂ ਤਾਂ ਅਨੇਕਾਂ ਫਿਰਕਾਪ੍ਰਸਤ ਕਰ ਰਹੇ ਨੇਂ।ੂ ਇੰਦਰਪਾਲ ਨੇ ਦੱਸਿਆ, ਠਜਿਹੜਾ ਅੱਟਲ ਬਿਹਾਰੀ ਬਾਜਪਾਈ ਹੈ ਉਸ ਨੇ ਵੀ ਹਮਲਾ ਕਰਨ ਆਈ ਫੌਜ ਦਾ ਸੁਆਗਤ ਕੀਤਾ।ੂ
ਠਉਦਾਂ ਤਾ ਕਾਕਾ, ਮੈਂ ਇਹ ਵੀ ਸੁਣਿਆ।ੂ ਠੰਡਾ ਜਿਹਾ ਹਾਉਕਾ ਭਰਦੇ ਭੂਆ ਨੇ ਦੱਸਿਆ, ਠਬਹੁਤ ਲੋਕਾਂ ਨੇ ਸਰਕਾਰ ਦੇ ਸਿਰ ਚੜੁ ਕੇ ਵੱਡੀਆਂ ਵੱਡੀਆਂ ਨੌਕਰੀਆਂ ਨੂੰ ਲੱਤ ਵੀ ਮਾਰੀ ਆ। ਆ ਰਾਜਾ, ਜਿਹਨੂੰ ਕਪਤਾਨ ਵੀ ਕਹਿੰਦੇ ਆ।ੂ
ਠਅਮਰਿੰਦਰ ਸਿੰਘ।ੂ
ਠਆਹੋ।ੂ ਭੂਆ ਨੇ ਅਗਾਂਹ ਗੱਲ ਤੋਰੀ, ਠਇਹਨੇ ਆਪਣੀ ਪਾਲਟੀ ਛੱਡ ਦਿੱਤੀ।ੂ
ਠਹਾਂ, ਉਸ ਨੇ ਕਾਂਗਰਸ ਛੱਡ ਦਿੱਤੀ।ੂ ਅਮਰੀਕ ਸਿੰਘ ਨੇ ਭੂਆ ਦੀ ਗੱਲ ਪੂਰੀ ਕੀਤੀ, ਠਭਗਤ ਪੂਰਨ ਸਿੰਘ ਜੀ ਪਿੰਗਲਵਾੜਾ ਨੇ ਵੀ ਸਰਕਾਰ ਤੋਂ ਮਿਲੇ ਤਗਮੇ ਵਾਪਸ ਕਰ ਦਿੱਤੇ।ੂ
ਠਹਾਂ ਜੀ, ਫੁੱਫੜ ਜੀ।ੂ ਦਿਲਪ੍ਰੀਤ ਨੇ ਕਿਹਾ, ਠਜਿਹਨਾ ਦਾ ਹਿਰਦਾ ਇਸ ਘਟਨਾ ਨਾਲ ਟੁਕੜੇ ਟੁਕੜੇ ਹੋਇਆ ਉਹਨਾ ਤਾਂ ਆਪਣੇ ਦਿਲ ਤੋਂ ਉ¤ਠੀ ਪੀੜ ਦੀ ਅਵਾਜ਼ ਸਰਕਾਰ ਨੂੰ ਵੀ ਸੁਣਾਈ ਅਤੇ ਲੋਕਾਂ ਨੂੰ ਵੀ, ਜਿਵੇ ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ, ਜਸਵੰਤ ਸਿੰਘ ਕੰਵਲ, ਸੰਤ ਸਿੰਘ ਸੇਖੋਂ, ਸਾਧੂ ਸਿੰਘ ਹਮਦਰਦ ਅਤੇ ਗੰਡਾ ਸਿੰਘ ਹਿਸਟੋਰੀਅਨ ਸਾਰਿਆ ਨੇ ਮਿਲੇ ਸਰਕਾਰੀ ਸਨਮਾਨ ਸਰਕਾਰ ਦੇ ਮੂੰਹ ਤੇ ਮਾਰੇ ਹਨ।ੂ
ਠਨਾਰਵੇ ਦੇ ਰਾਜਦੂਤ ਸਰਦਾਰ ਹਰਿੰਦਰ ਸਿੰਘ, ਅੰਮ੍ਰਿਤਸਰ ਦੇ ਡਿਪਟੀ ਕਮਸ਼ਿਨਰ ਗੁਰਦੇਵ ਸਿੰਘ ਬਰਾੜ ਅਤੇ ਸਿਮਰਨਜੀਤ ਸਿੰਘ ਮਾਨ ਡੀ: ਆਈ ਜੀ ਨੇ ਵੀ ਆਪਣੇ ਅਸਤੀਫੇ ਦੇ ਦਿੱਤੇ।ੂ ਇੰਦਰਪਾਲ ਨੇ ਦੱਸਿਆ, ਠਸਰਦਾਰ ਚਰਨਜੀਤ ਸਿੰਘ ਕੋਕਾ ਕੋਲਾ ਨੇ ਵੀ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ।ੂ
ਠਜਿਨਾ ਦੀਆਂ ਰਗਾਂ ਵਿਚ ਅਣਖ-ਇੱਜ਼ਤ ਅਤੇ ਧਾਰਮਿਕ ਅਸਥਾਨਾਂ ਲਈ ਸ਼ਰਧਾ ਵਾਲਾ ਖੂਨ ਦੋੜਦਾ ਸੀ, ਉਹਨਾ ਆਪਣੇ ਆਪਣੇ ਢੰਗਾ ਨਾਲ ਸਰਕਾਰ ਨੂੰ ਰੋਸ ਪ੍ਰਗਟਾਵਾ ਕੀਤਾ।ੂ ਅਮਰੀਕ ਸਿੰਘ ਨੇ ਕਿਹਾ, ਠਕਾਕਾ, ਹੁਣ ਤਾਂ ਰਹਿੰਦੀ ਦੁਨੀਆ ਤਕ ਕੌਮ ਇਹਨਾਂ ਅਣਖੀਲਆਂ ਨੂੰ ਯਾਦ ਰੱਖੂ।ੂ
ਠਕਈ ਅਘ੍ਰਿਤਘਣਾ ਨੂੰ ਤਾ ਹੁਣੇ ਹੀ ਭੁਲ ਗਿਆ।ੂ ਦਿਲਪ੍ਰੀਤ ਨੇ ਕਿਹਾ, ਠਰਹਿੰਦੇ ਪੰਜਾਬ ਵਿਚ ਆ, ਖਾਂਦੇ ਪੰਜਾਬ ਦਾ ਤਾਂ ਕਹਿੰਦੇ ਅਸੀ ਪੰਜਾਬੀ ਨਹੀ।ੂ
ਠਪੁੱਤ, ਗੋਲੀ ਮਾਰੋ ਇਹਨਾ ਨੂੰ।ੂ ਭੂਆ ਨੇ ਕਿਹਾ, ੂ ਛੱਡੋ ਅਜਿਹੇ ਅਘ੍ਰਿਤਘਣਾ ਦੀਆਂ ਗੱਲਾਂ, ਤੁਸੀ ਦੱਸੋ, ਕਿਹੜੇ ਵਕਤ ਵਿਚ ਫਸੇ ਹੋ।ੂ
ਠਭੂਆ ਜੀ, ਤਹਾਨੂੰ ਕਿਵੇਂ ਪਤਾ ਲੱਗ ਗਿਆ ਕਿ ਅਸੀਂ ਕਿਸੇ ਵਕਤ ਵਿਚ ਹਾਂ।ੂ ਇੰਦਰਪਾਲ ਨੇ ਮਿੰਨੀ ਜਿਹੀ ਮੁਸਕ੍ਰਾਟ ਲਿਆਉਦਿਆਂ ਪੁੱਛਿਆ, ਠਆਪਣੇ ਵਲੋਂ ਤਾਂ ਅਸੀ ਤੁਹਾਡੇ ਕੋਲੋ ਸਭ ਕੁਝ ਲੁਕਾ ਹੀ ਰਹੇ ਸੀ।ੂ
ਠਕਾਕਾ, ਦਾਈਆਂ ਤੋਂ ਪੇਟ ਕਿਤੇ ਗੁਝੇ ਰਹਿੰਦੇ ਆ।ੂ ਹਰਬੰਸ ਕੌਰ ਨੇ ਆਪਣੇ ਵਾਲਾਂ ਨੂੰ ਹੱਥ ਲਾਉਂਦੇ ਕਿਹਾ, ਠਆਹ ਕੇਸ ਧੁੱਪ ਵਿਚ ਨਹੀ ਸਫੈਦ ਹੋਏ।ੂ
ਠਪੁਲੀਸ ਦਿਲਪ੍ਰੀਤ ਦੇ ਮਗਰ ਪਈ ਹੋਈ ਆ।ੂ ਇੰਦਰਪਾਲ ਨੇ ਸੱਚ ਕਿਹਾ, ਠਇਸ ਨੂੰ ਲਕਾਉਂਣ ਲਈ ਮੈਂ ਤੁਹਾਡੇ ਵੱਲ ਆਇਆ।ੂ
ਠਉਹ ਤਾਂ ਜੀ ਸਦਕੇ, ਤੁਸੀ ਲੱਖ ਵਾਰੀ ਆਉ।ੂ ਹਰਬੰਸ ਕੌਰ ਨੇ ਕਿਹਾ, ਠਪਰ ਪੁਲੀਸ ਮਗਰ ਕਿਉਂ ਪਈ ਹੋਈ ਆ?ੂ
ਠਇਹ ਅੰਮ੍ਰਿਤਸਰ ਬਹੁਤ ਜਾਂਦਾ ਸੀ।ੂ ਇੰਦਰਪਾਲ ਨੇ ਕਿਹਾ, ਠਸੱਚ ਦੱਸਾਂ, ਇਹ ਭਿੰਡਰਵਾਲੇ ਦਾ ਪੈਰੋਕਾਰ ਵੀ ਹੈ, ਇਸੇ ਕਰਕੇ ਪੁਲੀਸ ਇਸ ਨੂੰ ਲੱਭਦੀ ਫਿਰਦੀ ਆ।ੂ
ਇਸ ਤਰ੍ਹਾਂ ਇੰਦਰਪਾਲ ਅਤੇ ਦਿਲਪ੍ਰੀਤ ਨੇ ਭੂਆ ਫੁਫੜ ਤੇ ਯਕੀਨ ਕਰਦਿਆ ਸਾਰੀਆਂ ਗੱਲਾਂ ਖੁੱਲ੍ਹ ਕੇ ਕੀਤੀਆਂ। ਇਹ ਵੀ ਦੱਸਿਆ ਕਿ ਦਿਲਪ੍ਰੀਤ ਪੁਲੀਸ ਤੋਂ ਲੁਕਿਆ ਬਹੁਤ ਦੇਰ ਤੋਂ ਆਪਣੇ ਪਿੰਡ ਵੱਲ ਵੀ ਨਹੀ ਗਿਆ, ਪੁਲੀਸ ਨੇ ਝੱਟ ਪਿੰਡ ਨੂੰ ਘੇਰਾ ਪਾ ਲੈਣਾ ਹੈ, ਪਰ ਦਿਲਪ੍ਰੀਤ ਨੂੰ ਇਸ ਗੱਲ ਦਾ ਵੀ ਬਹੁਤ ਫਿਕਰ ਹੈ ਕਿ ਉਸ ਦੇ ਮਾਪੇ ਦਿਲਪ੍ਰੀਤ ਦੀ ਚਿੰਤਾ ਵਿਚ ਮਰ ਰਹੇ ਹੋਣਗੇ। ਦਿਲਪ੍ਰੀਤ ਦੇ ਵਿਆਹ ਬਾਰੇ ਵੀ ਦਸਿਆ, ਜੋ ਹੁਣ ਕਿਸੇ ਵੀ ਹਾਲਾਤਾਂ ਵਿਚ ਕਰਨਾ ਔਖਾ ਹੈ। ਸਾਰੀ ਗੱਲ ਸੁਣ ਕੇ ਹਰਬੰਸ ਕੌਰ ਅਤੇ ਅਮਰੀਕ ਸਿੰਘ ਉਦਾਸ ਜਿਹੇ ਹੋ ਗਏ, ਪਰ ਉਹਨਾ ਦੀ ਮੱਦਦ ਵੀ ਕਰਨੀ ਚਾਹੁੰਦੇ ਸੀ। ਫਿਕਰ ਕਰਦਿਆ ਹਰਬੰਸ ਕੌਰ ਨੇ ਕਿਹਾ, ਠਦਿਲਪ੍ਰੀਤ ਦੀ ਮੰਗੇਂਤਰ ਤੇ ਉਹਦੇ ਘਰ ਦੇ ਵੀ ਤਾਂ ਪਰੇਸ਼ਾਨੀ ਵਿਚ ਹੀ ਹੋਣਗੇ।ੂ
ਠਇਹ ਆਪਣੀ ਮੰਗੇਤਰ ਨੂੰ ਚਿੱਠੀ ਲਿਖਣੀ ਚਾਹੁੰਦਾ ਸੀ।ੂ ਇੰਦਰਪਾਲ ਨਂ ਕਿਹਾ, ਠਪਰ ਮੈਂ ਮਨ੍ਹਾਂ ਕਰ ਦਿੱਤਾ, ਕਿ ਜੇ ਪੁਲੀਸ ਦੇ ਹੱਥ ਚਿੱਠੀ ਲੱਗ ਗਈ ਤਾਂ ਇਹਦੇ ਸਹੁਰਿਆਂ ਨੂੰ ਵੀ ਵਕਤ ਪਾਊ।ੂ
ਥੌੜਾ ਚਿਰ ਸਾਰਿਆ ਵਿਚ ਚੁੱਪ ਛਾਈ ਰਹੀ ਅਤੇ ਸਾਰੇ ਆਪਣੇ ਦਿਮਾਗਾ ਵਿਚ ਇਸ ਮੁਸੀਬਤ ਦਾ ਕੋਈ ਹੱਲ ਕੱਢਣ ਦਾ ਢੰਗ ਸੋਚਣ ਲੱਗੇ ਤਾਂ ਇੰਦਰਪਾਲ ਨੇ ਕਿਹਾ, ਠਮੈਂ ਸੋਚਦਾ ਸੀ ਕਿ ਮੈਂ ਹੀ ਦਿਲਪ੍ਰੀਤ ਦੇ ਪਿੰਡ ਜਾ ਕੇ ਉਹਨਾ ਨੂੰ ਇੰਨਾ ਤਾਂ ਦੱਸ ਆਵਾਂ ਕਿ ਦਿਲਪ੍ਰੀਤ ਦਾ ਕੋਈ ਫਿਕਰ ਨਾਂ ਕਰਨ ਉਹ ਠੀਕ-ਠਾਕ ਹੈ।ੂ
ਠਪੁਲੀਸ ਤੇਰੇ ਮਗਰ ਵੀ ਪੈ ਸਕਦੀ ਆ।ੂ ਅਮਰੀਕ ਸਿੰਘ ਨੇ ਕਿਹਾ, ਠਨਾਲ੍ਹੇ ਅਜੇ ਵੀ ਪੁਲੀਸ ਦੀ ਨਿਗਹ ਦਿਲਪ੍ਰੀਤ ਦੇ ਘਰ ਤੇ ਜ਼ਰੂਰ ਹੋਵੇਗੀ, ਕੌਣ ਆਉਂਦਾ- ਜਾਂਦਾ ਹੈ।ੂ
ਠਕਾਕਾ, ਤੂੰ ਨਾਂ ਜਾਂਈ ਦਿਲਪ੍ਰੀਤ ਦੇ ਘਰ।ੂ ਹਰਬੰਸ ਕੌਰ ਨੇ ਫਿਕਰ ਕਰਦਿਆਂ ਕਿਹਾ, ਠਸਾਨੂੰ ਤਾਂ ਤੂੰ ਮਸੀ ਲੱਭਾ ਸੀ, ਜਾਹ ਜਾਂਦੀ ਦੀ ਕੋਈ ਗੱਲ ਹੋ ਜਾਵੇ ਅਸੀ ਤਾਂ ਜਿਊਂਦੇ ਹੀ ਮਰ ਜਾਵਾਂਗੇ।ੂ
ਦਿਲਪ੍ਰੀਤ ਦੇ ਮਾਪਿਆਂ ਨੂੰ ਕਿਵੇ ਦੱਸਿਆ ਜਾਵੇ, ਕੋਣ ਦੱਸਣ ਜਾਵੇ ਇਹ ਵਿਉਂਤਾਂ ਬਣਾਉਦਿਆਂ ਕਿੰਨੀ ਦੇਰ ਇਕ ਦੂਜੇ ਨਾਲ ਸਲਾਹ- ਮਸ਼ਵਰਾ ਕਰਦੇ ਰਹੇ। ਅਖੀਰ ਚੋਂਹਾਂ ਦੀ ਇਹ ਹੀ ਸਲਾਹ ਬਣੀ ਕਿ ਹਰਬੰਸ ਕੌਰ ਮੁਖਤਿਆਰ ਦੇ ਘਰ ਜਾਵੇ ਤੇ ਦਿਲਪ੍ਰੀਤ ਦੀ ਰਾਜ਼ੀ-ਖੁਸ਼ੀ ਬਾਰੇ ਦੱਸ ਆਵੇ। ਗੱਲਾਂ ਕਰਦਿਆਂ ਖੜਕਾ ਜਿਹਾ ਸੁਣਿਆ ਤਾਂ ਸਾਰੇ ਸਾਵਧਾਨ ਜਿਹੇ ਹੋ ਗਏ।
ਠਠਹਿਰੋ, ਮਂੈ ਦੇਖਦਾ ਹਾਂ ਕੌਣ ਆ?ੂ ਅਮਰੀਕ ਸਿੰਘ ਨੇ ਕਿਹਾ।
ਉਹ ਘਰ ਦੇ ਸਾਹਮਣੇ ਜੋ ਵਾੜਾ ਸੀ, ਉਸ ਵੱਲ ਗਿਆ ਤਾਂ ਦੇਖਿਆ ਕਿ ਇਕ ਅਵਾਰਾ ਗਾਂ ਵਾੜੇ ਦੇ ਅੰਦਰ ਦਾਖਲ ਹੋ ਗਈ ਹੈ। ਅਮਰੀਕ ਸਿੰਘ ਨੇ ਉਸ ਨੂੰ ਵਾੜੇ ਤੋਂ ਬਾਹਰ ਕੱਢ ਕੇ ਛਿਟੀਆਂ ਦਾ ਬਣਿਆ ਖਿੜਕਾ ਬੰਦ ਕਰ ਦਿੱਤਾ।
ਠਹਰਬੰਸ ਕੌਰੇ, ਤੂੰ ਤ੍ਰਕਾਲ੍ਹੀਂ ਖਿੜਕੇ ਦੀ ਕੂੰਡੀ ਨਹੀਂ ਸੀ ਲਾਈ।ੂ ਅਮਰੀਕ ਸਿੰਘ ਨੇ ਦੱਸਿਆ, ਠਅਵਾਰਾ ਗਾਂ ਅੰਦਰ ਆ ਗਈ ਸੀ।ੂ
ਠਮਂੈ ਤਾਂ ਸੋਚਿਆ ਕਿ ਕਿਤੇ ਪੁਲੀਸ ਹੀ ਨਾਂ ਹੋਵੇ।ੂ ਇੰਦਰਪਾਲ ਨੇ ਕਿਹਾ।
ਠਪੁਲੀਸ ਦਾ ਤਾਂ ਇੱਥੇ ਪ੍ਰਛਾਵਾਂ ਵੀ ਨਹੀਂ ਆ ਸਕਦਾ।ੂ ਹਰਬੰਸ ਕੌਰ ਨੇ ਪਤਾ ਨਹੀ ਕਿਸ ਭਰੋਸੇ ਤੇ ਇਹ ਗੱਲ ਕਹੀ, ਠਮੈ ਦੁੱਧ ਤੱਤਾ ਕਰਕੇ ਲੈ ਕੇ ਆਉਂਦੀ ਹਾਂ, ਦੁੱਧ ਪੀ ਕੇ ਤੁਸੀਂ ਅਰਾਮ ਨਾਲ ਸੋਂ ਜਾਵੋ।ੂ
ਦਿਲਪ੍ਰੀਤ ਅਤੇ ਇੰਦਰਪਾਲ ਨੇ ਤੜਕੇ ਉੱਠ ਕੇ ਇਸ਼ਨਾਨ ਕਰ ਲਿਆ। ਗੋਹੇ ਮਿਟੀ ਨਾਲ ਲਿੱਪੇ ਵਿਹੜੇ ਵਿਚ ਬੋਰੀ ਵਿਛਾ ਕੇ ਆਪਣਾ ਨਿਤਨੇਮ ਕਰ ਲਿਆ। ਹਰਬੰਸ ਕੌਰ ਨੇ ਘਰ ਦੇ ਸਾਰੇ ਕੰਮ ਮੁਕਾ ਲਏ। ਅਮਰੀਕ ਸਿੰਘ ਅਤੇ ਪਰਾਹੁਣਿਆ ਲਈ ਪਰਾਉਂਠੇ ਬਣਾ ਕੇ ਛਾਬੇ ਵਿਚ ਰੱਖ ਦਿੱਤੇ। ਪਿੱਤਲ ਦੇ ਪਤੀਲੇ ਵਿਚ ਚਾਹ ਬਣਾ ਕੇ ਰੱਖ ਦਿੱਤੀ। ਦੋ ਪਰਾਂਉਂਠਿਆ ਵਿਚ ਅੰਬ ਦਾ ਅਚਾਰ ਰੱਖ ਕੇ ਆਪਣੇ ਲਈ ਲਪੇਟ ਲਏ ਤਾਂ ਅਮਰੀਕ ਸਿੰਘ ਨੇ ਅਵਾਜ਼ ਮਾਰੀ, ਠਹਰਬੰਸ ਕੌਰੇ ਛੇਤੀ ਕਰ ਲਾ, ਹੋਰ ਨਾ ਕਿਤੇ ਬੱਸ ਹੀ ਨਿਕਲ ਜਾਵੇ।ੂ
ਹਰਬੰਸ ਕੌਰ ਨੇ ਛੇਤੀ ਛੇਤੀ ਕਿਲੀ ਟੰਗਿਆ ਨਵਾਂ ਸੂਟ ਪਾ ਲਿਆ, ਤੁਰਨ ਲੱਗੀ ਨੇ ਕਿਹਾ, ਠਕਾਕਾ, ਬੇਫਿਕਰੇ ਹੋ ਕੇ ਰਹਿਉ, ਜੇ ਮੈਨੂੰ ਵੇਲੇ ਨਾਲ ਗੱਡੀ ਮਿਲਦੀ ਰਹੀ ਤਾਂ ਮੈਂ ਸ਼ਾਮ ਨੂੰ ਹੀ ਮੁੜ ਆਉਣਾ ਆ। ਚਾਹ ਨਾਲ ਪਰਾਉਂਠੇ ਵੀ ਲੈ ਲਿਉ।ੂ
ਅਮਰੀਕ ਸਿੰਘ ਹਰਬੰਸ ਕੌਰ ਨੂੰ ਲੈ ਕੇ ਬੱਸ ਅੱਡੇ ਵੱਲ ਚਲਾ ਗਿਆ ਅਤੇ ਦਿਲਪ੍ਰੀਤ ਤੇ ਇੰਦਰਪਾਲ ਚਾਹ ਪੀਣ ਲੱਗ ਪਏ।
(55)
ਅੱਜ ਤੜਕੇ ਉ¤ਠ ਕੇ ਦੀਪੀ ਗਿਆਨ ਕੌਰ ਨਾਲ ਗੁਰਦੁਆਰੇ ਜਾ ਕੇ ਆਈ। ਜਦੋਂ ਦੀ ਗੁਰਦੁਆਰੇ ਤੋਂ ਮੁੜ ਕੇ ਆਈ ਸੀ ਉਸ ਦੇ ਮਨ ਵਿਚ ਉਮੀਦ ਨਾਲ ਭਰੀ ਸ਼ਾਤੀ ਜਿਹੀ ਆ ਗਈ ਸੀ। ਗੁਰੂ ਮਹਾਂਰਾਜ ਦੇ ਸ਼ਬਦਾਂ ਨੇ ਉਸ ਨੂੰ ਤਸੱਲੀ ਦਿੱਤੀ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਨਾਲ ਉਸ ਦੇ ਸਰੀਰ ਵਿਚ ਉਦਮ ਆ ਗਿਆ। ਆਉਂਦੀ ਝਾੜੂ ਚੁੱਕ ਕੇ ਬਾਹਰਲਾ ਵਿਹੜਾ ਸੰਵਾਰਨ ਲਗ ਪਈ।
ਠਦੀਪੀ, ਪਹਿਲਾਂ ਚਾਹ ਤਾਂ ਪੀ ਲੈਂਦੀ।ੂ ੳਸ ਵਿਚ ਆਈ ਨਵੀਂ ਟਹਿਕ ਦੇਖ ਕੇ ਸੁਰਜੀਤ ਨੇ ਖੁਸ਼ ਹੁੰਦੇ ਕਿਹਾ, ਠਤਾਈ ਜੀ, ਇਸ ਨੂੰ ਰੋਜ਼ ਹੀ ਆਪਣੇ ਨਾਲ ਤੜਕੇ ਨੂੰ ਗੁਰਦੁਆਰੇ ਲੈ ਕੇ ਜਾਇਆ ਕਰੋ।ੂ
ਠਆ ਜਾ ਪੁੱਤ, ਪਹਿਲਾਂ ਚਾਹ ਦਾ ਘੁੱਟ ਪੀ ਲੈ।ੂ ਗਿਆਨ ਕੌਰ ਨੇ ਆਪਣੇ ਧਿਆਨ ਵਿਚ ਝਾੜੂ ਦੇਂਦੀ ਦੀਪੀ ਨੂੰ ਕਿਹਾ, ਠਨਿਰਣੇ ਕਾਲਜੇ ਕੰਮ ਕਰਨ ਨਾਲ ਖੋਹ ਪੈਣ ਲੱਗ ਜਾਂਦੀ ਆ।ੂ
ਦੀਪੀ ਨੇ ਝਾੜੂ ਉ¤ਥੇ ਹੀ ਰੱਖ ਦਿੱਤਾ ਅਤੇ ਚਾਹ ਪੀਣ ਲਈ ਚੌਂਕੇ ਵਿਚ ਆ ਗਈ।
ਠਸੁਰਜੀਤ, ਬਿਸਕੁੱਟ ਮੁੱਕ ਗਏ।ੂ ਗਿਆਨ ਕੌਰ ਨੇ ਕਿਹਾ, ਠਲਿਆ ਤਾਂ ਚਾਰ ਕੱਢ ਕੇ ਜੇ ਹੈਗੇ ਤਾਂ।ੂ
ਠਤਾਈ ਜੀ, ਉਹ ਤਾਂ ਕੱਲ ਮੁੱਕ ਗਏ ਸਨ।ੂ ਸੁਰਜੀਤ ਨੇ ਦੱਸਿਆ, ਠਅੱਜ ਭੇਜਾਂਗੀ ਬਈਏ ਨੂੰ, ਅੱਡੇ ਤੋਂ ਹੋਰ ਬਣਾ ਲਿਆ ਆਵੇ।ੂ
ਠਇੰਦਰ ਸਿੰਘ ਨੇ ਚਾਹ ਪੀ ਲੀ।ੂ ਗਿਆਨ ਕੌਰ ਨੇ ਪੁੱਛਿਆ।
ਠਬੀਬੀ ਜੀ, ਦਹੀਂ ਲੈ ਕੇ ਗਈ ਉਹਨਾ ਲਈ।ੂ ਸੁਰਜੀਤ ਨੇ ਦੱਸਿਆ, ਠਕਹਿੰਦੇ ਅੱਜ ਚਾਹ ਪੀਣ ਨੂੰ ਦਿਲ ਨਹੀ ਕਰਦਾ, ਚਮਚਾ ਦਹੀਂ ਦਾ ਦੇ ਦਿਉ।ੂ
ਠਜਿੱਦਣ ਦਾ ਇੰਦਰ ਸਿੰਘ ਨੂੰ ਇਹ ਪਤਾ ਲੱਗਾ ਕੇ ਦਿਲਪ੍ਰੀਤ ਬਾਰੇ ਕੁਛ ਪਤਾ ਨਹੀ ਲੱਗ ਰਿਹਾ, ਓਦਣ ਦਾ ਤਾਂ ਬਿਲਕੁਲ ਹੀ ਰਹਿ ਗਿਆ।ੂ
ਠਪਤਾ ਨਹੀਂ ਤਾਈ ਜੀ, ਸਾਰੇ ਫਿਕਰ ਕਰੀ ਜਾਂਦੇ ਆ।ੂ ਸੁਰਜੀਤ ਨੇ ਦੱਸਿਆ, ਠਪਰ ਮੇਰਾ ਮਨ ਕਹਿੰਦਾ ਆ ਕਿ ਦਿਲਪ੍ਰੀਤ ਠੀਕ-ਠਾਕ ਆ, ਬੇਸ਼ੱਕ ਮੈਨੂੰ ਵੀ ਕਿਤੇ ਕਿਤੇ ਫਿਕਰ ਹੋਣ ਲੱਗ ਪੈਂਦਾ ਆ।ੂ     ਜਦੋਂ ਦਾ ਦਿਲਪ੍ਰੀਤ ਬਾਰੇ ਕੁਝ ਪਤਾ ਨਹੀਂ ਸੀ ਲੱਗ ਰਿਹਾ। ੳਦੋਂ ਦੀ ਦੀਪੀ ਬਹੁਤ ਘੱਟ ਬੋਲਣ ਲੱਗ ਪਈ ਸੀ। ਇਹ ਗੱਲਾਂ ਸੁਣ ਕੇ ਉਹ ਹੁਣ ਵੀ ਕੱਝ ਨਾਂ ਬੋਲੀ ਅਤੇ ਚੁੱਪਚਾਪ ਉ¤ਠ ਕੇ ਝਾੜੂ ਦੇਣ ਲਗ ਪਈ।
ਠਫਿਕਰ ਵੀ ਆਹ ਦੀਪੀ ਵੱਲ ਦੇਖ ਹੋ ਜਾਂਦਾ ਆ।ੂ ਸੁਰਜੀਤ ਨੇ ਆਪਣੀ ਗੱਲ ਪੂਰੀ ਕੀਤੀ, ਠਨਾਂ ਹੀ ਇਹ ਹੱਸਦੀ ਖੇਡਦੀ ਹੈ, ਬਸ ਗੁੰਮ ਸੁੰਮ ਜਿਹੀ ਬਣੀ ਰਹਿੰਦੀ ਆ।ੂ
ਠਇਹ ਸਭ ਕੁਝ ਦੇਖ ਕੇ ਮਂੈ ਇਸ ਨੂੰ ਗੁਰਦੁਆਰੇ ਲੈ ਕੇ ਗਈ ਸੀ।ੂ ਗਿਆਨ ਕੌਰ ਨੇ ਕਿਹਾ, ਠਅੱਜ ਅੱਗੇ ਨਾਲੋ ਵੱਖਰੀ ਨਹੀਂ ਲੱਗਦੀ।ੂ
ਠਹਾਂ ਜੀ, ਅੱਜ ਤਾਂ ਅੱਗੇ ਨਾਲੋ ਚਿਹਰੇ ਤੇ ਵੀ ਰੌਣਕ ਦਿਸਦੀ ਆ। ਝਾੜੂ ਵੀ ਦੇਖੋ ਕਿਵੇਂ ਤੇਜ਼ ਤੇਜ਼ ਫੇਰ ਰਹੀ ਆ, ਅੱਗੇ ਤਾਂ ਉ¤ਠਦੀ ਹੀ ਮਸੀਂ ਸੀ।ੂ
ਠਬੱਸ, ਸੁਰਜੀਤ ਕੁਰੇ, ਆਪਣਾ ਭਰੋਸਾ ਵਾਹਿਗੁਰੂ ਤੇ ਬਣਾਈ ਰੱਖੀਂ, ਇਕ ਦਿਨ ਉਸ ਨੇ ਸਭ ਕੁਝ ਠੀਕ-ਠਾਕ ਕਰ ਦੇਣਾ ਆ।ੂ
ਠਤਾਈ ਜੀ, ਵਾਹਿਗੁਰੂ ਦੇ ਆਸਰੇ ਹੀ, ਆਪਾਂ ਸਭ ਤੁਰੇ ਫਿਰਦੇ ਆਂ, ਨਹੀਂ ਤਾਂ ਉਦਾਂ ਸਾਡਾ ਕੋਈ ਹਾਲ ਥੌੜਾ ਰਹਿਣਾ ਸੀ।ੂ
ਛਾਹ ਵੇਲੇ ਤੋਂ ਬਾਅਦ ਅਤੇ ਦੁਪਹਿਰ ਤੋਂ ਪਹਿਲਾਂ, ਨਾਈਆਂ ਦਾ ਛੋਟਾ ਮੁੰਡਾ ਮੁਖਤਿਆਰ ਦੇ ਘਰ ਦਾ ਗੇਟ ਖੋਲ੍ਹ ਕੇ ਅੰਦਰ ਆਇਆ ਤਾਂ ਸਾਹਮਣੇ ਮੰਜੇ ਤੇ ਬੈਠੀ ਗਿਆਨ ਕੌਰ ਨੂੰ ਦੇਖ ਕੇ ਕਹਿਣ ਲੱਗਾ, ਠਤਾਈ, ਤੁਹਾਡੇ ਕੋਈ ਪਰਾਹੁਣੀ ਆਈ ਆ।ੂ ਇਹ ਕਹਿ ਕੇ ਮੁੰਡਾ ਚਲਾ ਗਿਆ।
ਗਿਆਨ ਕੌਰ ਨੇ ਦੇਖਿਆ ਕਿ ਇਕ ਕਣਕ ਭਿੰਨੇ ਰੰਗ ਦੀ ਜ਼ਨਾਨੀ ਮੁੰਡੇ ਦੇ ਮਗਰੇ ਹੀ ਅੰਦਰ ਆਈ। ਉਸ ਨੇ ਗਿਆਨ ਕੌਰ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਉਸ ਦੇ ਕੋਲ ਹੀ ਮੰਜੇ ਤੇ ਬੈਠ ਗਈ। ਗਿਆਨ ਕੌਰ ਨੇ ਆਪਣਾ ਪ੍ਰੂਰਾ ਜਤਨ ਕੀਤਾ ਕਿ ਉਸ ਨੂੰ ਪਛਾਣ ਸਕੇ। ਜਦੋਂ ਨਾ ਹੀ ਪਛਾਣੀ ਗਈ ਤਾਂ ਉਸ ਨੇ ਕਿਹਾ, ਠਭੈਣ, ਮੈਂ ਤਹਾਨੂੰ ਪਛਾਣਿਆ ਨਹੀਂ।ੂ
ਠਤੁਸੀ ਮੈਨੂੰ ਪਛਾਣਾਨਾ ਵੀ ਨਹੀਂ।ੂ ਹਰਬੰਸ ਕੌਰ ਨੇ ਕਿਹਾ, ਠਤੁਸੀ ਕਦੇ ਮੈਨੂੰ ਦੇਖਿਆ ਵੀ ਨਹੀ। ਮੈਂ ਦਿਲਪ੍ਰੀਤ ਦੇ ਦੋਸਤ ਇੰਦਰਪਾਲ ਦੀ ਭੂਆ ਹਰਬੰਸ ਕੌਰ ਹਾਂ।ੂ
ਠਭੈਣੇ, ਧੰਨ ਭਾਗ ਤੂੰ ਆਈ ਆਂ।ੂ ਗਿਆਨ ਕੌਰ ਨੇ ਕਿਹਾ, ਠਦਿਲਪ੍ਰੀਤ ਦੇ ਦੋਸਤ ਇੰਦਰਪਾਲ ਦੀ ਭੂਆ, ਅੱਛਾ, ਪਰ ਇਸ ਵੇਲੇ ਤਾਂ ਸਾਨੂੰ ਦਿਲਪ੍ਰੀਤ ਦਾ ਵੀ ਕੁਛ ਪਤਾ ਨਹੀਂ।ੂ
ਠਪਤਾ ਦੇਣ ਤਾਂ ਆਈ ਹਾਂ।ੂ
ਹਰਬੰਸ ਕੌਰ ਨੇ ਇਹ ਗੱਲ ਇਸ ਤਰ੍ਹਾਂ ਕਹੀ ਸੀ ਕਿ ਗਿਆਨ ਕੌਰ ਦੀ ਰੂਹ ਖਿੜ ਗਈ, ਪੂਰੀ ਗੱਲ ਕਰਨ ਤੋਂ ਪਹਿਲਾਂ ਹੀ ਗਿਆਨ ਕੌਰ ਬੁੱਝ ਗਈ ਕਿ ਦਿਲਪ੍ਰੀਤ ਦੇ ਠੀਕ -ਠਾਕ ਹੋਣ ਦਾ ਪਤਾ ਲੈ ਕੇ ਹੀ ਹਰਬੰਸ ਕੌਰ ਆਈ ਹੈ। ਖੁਸ਼ੀ ਵਿਚ ਆ ਕੇ ਉਹ ਸੁਰਜੀਤ ਅਤੇ ਦੀਪੀ ਨੂੰ ਅਵਾਜ਼ਾਂ ਮਾਰਨ ਲੱਗ ਪਈ, ਕੁੜੇ ਸਰਜੀਤ, ਦੀਪੀ, ਕਿੱਥੇ ਗਈਆਂ?ੂ
ਫਿਰ ਹਰਬੰਸ ਕੌਰ ਨੂੰ ਪੁੱਛਣ ਲੱਗੀ, ਠਹੁਣ ਦਿਲਪ੍ਰੀਤ ਕਿੱਥੇ ਆੂ?
ਠਮੇਰੇ ਕੋਲ ਸਾਡੇ ਪਿੰਡ ਆ।ੂ ਹਰਬੰਸ ਕੌਰ ਨੇ ਕਿਹਾ, ਠਉਸ ਨੇ ਹੀ ਤਾਂ ਮੈਨੂੰ ਭੇਜਿਆ ਆ ਕਿ ਤੁਹਾਨੂੰ ਖਬਰ ਦੇਣ ਲਈ ਕਿ ਉਹ ਚੜ੍ਹਦੀ ਕਲਾ ਵਿਚ ਆ।ੂ
ਹੁਣ ਤੱਕ ਘਰ ਦੇ ਸਾਰੇ ਜੀਅ ਉਹਨਾਂ ਦੇ ਮੰਜੇ ਦੁਆਲੇ ਇਕੱਠੇ ਹੋ ਗਏ। ਸਿਰਫ ਇੰਦਰ ਸਿੰਘ ਹੀ ਬੈਠਕ ਵਿਚ ਪਿਆ ਸੀ। ਪਰੇ ਤੁਰੀ ਆਉਂਦੀ ਹਰਨਾਮ ਕੌਰ ਨੂੰ ਗਿਆਨ ਕੌਰ ਨੇ ਉ¤ਚੀ ਅਵਾਜ਼ ਵਿਚ ਕਿਹਾ, ਠਹਰਨਾਮ ਕੌਰ ਵਧਾਂਈਆਂ, ਦਿਲਪ੍ਰੀਤ ਦਾ ਪਤਾ ਲੱਗ ਗਿਆ। ਉਹ ਠੀਕ-ਠਾਕ ਇਸ ਭੈਣ ਕੋਲ ਆ।ੂ
ਠਭੈਣ ਹੌਲ੍ਹੀ ਬੋਲੋ।ੂ ਹਰਬੰਸ ਕੌਰ ਨੇ ਚਿਤਾਵਨੀ ਦਿੱਤੀ, ਠਕੰਧਾਂ ਦੇ ਵੀ ਕੰਨ ਹੁੰਦੇ ਨੇਂ, ਆਂਢ-ਗੁਆਂਡ ਵਿਚ ਕਿਸੇ ਨੇ ਇਹ ਗੱਲ ਪੁਲੀਸ ਨੂੰ ਦੱਸ ਦਿੱਤੀ ਤਾਂ ਲ਼ੈਣੇ ਦੇ ਦੇਣੇ ਪੈ ਜਾਣਗੇ।ੂ
ਬੇਸ਼ੱਕ ਗਿਆਨ ਕੌਰ ਦੀ ਅਵਾਜ਼ ਹੌਲ੍ਹੀ ਹੋ ਗਈ ਸੀ, ਪਰ ਉਸ ਵਲੋਂ ਦਿੱਤੇ ਸੁਨੇਹੇ ਨਾਲ ਸਾਰੇ ਘਰ ਵਿਚ ਖੁਸ਼ੀ ਦੀ ਲਹਿਰ ਦੌੜ ਪਈ।
ਠਰੱਜੀ, ਤੂੰ ਸਾਈਕਲ ਉ¤ਪਰ ਜਾਹ ਤੇ ਆਪਣੇ ਡੈਡੀ ਨੂੰ ਖੂਹ ਤੋਂ ਬੁਲਾ ਲਿਆ।ੂ ਸੁਰਜੀਤ ਨੇ ਕਿਹਾ, ਠਇਹ ਗੱਲ ਡੈਡੀ ਨੂੰ ਹੌਲੀ ਦੇਣੀ ਦੱਸੀਂ, ਕਾਮਿਆਂ ਨੂੰ ਨਾ ਪਤਾ ਲੱਗੇ।ੂ
ਠੳਦਾਂ ਤਾਂ ਮੁਖਤਿਆਰ ਆਉਣ ਵਾਲਾ ਹੀ ਹੋਣਾ ਆ।ੂ ਹਰਨਾਮ ਕੌਰ ਨੇ ਕਿਹਾ, ਠਧੁੱਪ ਵੀ ਤਾਂ ਕੜਕਦੀ ਹੋ ਗਈ ਆ, ਇਸ ਕੁ ਵੇਲੇ ਤਾਂ ਕਾਮੇ ਵੀ ਦੁਪਹਿਰਾ ਕੱਟਣ ਲਈ ਖੂਹ ਵਾਲੇ ਤੂਤਾਂ ਥੱਲੇ ਆ ਜਾਂਦੇ ਆ।ੂ
ਪਰ ਰੱਜੀ ਮੁਖਤਿਆਰ ਨੂੰ ਬੁਲਾਉਣ ਚੱਲੀ ਗਈ। ਸੋਨੀ ਸੁਰਜੀਤ ਨਾਲ ਤਵੀ ਤੇ ਰੋਟੀਆਂ ਬਣਾਉਣ ਲੱਗ ਪਈ। ਦੀਪੀ ਰੂਹ-ਆਫਜ਼ੇ ਦਾ ਸ਼ਰਬਤ ਬਣਾ ਕੇ ਲਿਆਈ। ਤਿੰਨੇ ਕੁੜੀਆਂ ਦੇਖਣ ਨੂੰ ਇਕੋ ਜਿਹੀਆਂ ਲਗਦੀਆਂ ਹੋਣ ਕਾਰਨ ਹਰਬੰਸ ਕੌਰ ਨੂੰ ਪਤਾ ਨਹੀ ਸੀ ਲਗ ਰਿਹਾ ਉਹਨਾਂ ਵਿਚੋਂ ਦਿਲਪ੍ਰੀਤ ਦੀ ਕਿਹੜੀ ਮੰਗੇਤਰ ਆ। ਉਹ ਅਜੇ ਸੋਚ ਹੀ ਰਹੀ ਸੀ ਕਿ ਗਿਆਨ ਕੌਰ ਨੇ ਆਪ ਹੀ ਕਹਿ ਦਿੱਤਾ, ਠਸਾਨੂੰ ਤਾਂ ਇਹੀ ਫਿਕਰ ਆ ਕਿ ਰੱਖੀ ਤਾਰੀਕ ਉ¤ਪਰ ਹੀ ਦੀਪੀ ਤੇ ਦਿਲਪ੍ਰੀਤ ਦਾ ਵਿਆਹ ਹੋ ਜਾਵੇ।ੂ
ਠਉਹ ਤਾਂ ਭੈਣ, ਜਿਸ ਦਿਨ ਹੋਣਾ, ਹੋ ਹੀ ਜਾਣਾ।ੂ ਹਰਬੰਸ ਕੌਰ ਨੇ ਦੀਪੀ ਵੱਲ ਦੇਖਦੇ ਕਿਹਾ, ਠਦੋਨਾਂ ਦੀ ਜੋੜੀ ਰੱਬ ਨੇ ਬਣਾਈ ਬਹੁਤ ਸੋਹਣੀ।ੂ
ਠਵਿਆਹ ਕਿਦਾਂ ਹੋ ਜਾਊ, ਰੱਖੀ ਤਾਰੀਕ ਤੇ।ੂ ਕੋਲ ਬੈਠੀ ਹਰਨਾਮ ਕੌਰ ਨੇ ਕਿਹਾ, ਠਜੇ ਪੁਲੀਸ ਮੁੰਡੇ ਦੇ ਮਗਰ ਪਈ ਆ, ਤਾਂ ਉਹ ਇੰਨੇ ਕੁ ਦਿਨਾਂ ਵਿਚ ਜੰਝ ਲੈ ਕੇ ਕਿਵੇਂ ਢੁਕ ਜਾਊ।ੂ
ਆਪਣੀ ਦਾਦੀ ਦੀ ਗੱਲ ਸੁਣ ਕੇ ਦੀਪੀ ਦਾ ਕਾਲਜਾ ਜੋਰ ਦੇਣੀ ਧੜਕਿਆ, ਪਰ ਉਸ ਦੇ ਧੜਕਣ ਦੀ ਅਵਾਜ਼ ਦੀਪੀ ਨੇ ਆਪਣੇ ਅੰਦਰ ਹੀ ਦੱਬ ਲਈ। ਬਾਹਰ ਧੁੱਪ ਏਨੀ ਵੱਧ ਗਈ ਸੀ ਕਿ ਉਸ ਦਾ ਸੇਕ ਪੱਖੇ ਥੱਲੇ ਬੈਠੀਆਂ ਹਰਬੰਸ ਕੌਰ, ਗਿਆਨ ਕੌਰ ਅਤੇ ਹਰਨਾਮ ਨੂੰ ਆ ਰਿਹਾ ਸੀ, ਪਰ ਦੀਪੀ ਤਾਂ ਪਸੀਨੇ ਨਾਲ ਭਿਜ ਗਈ ਸੀ। ਹਰਬੰਸ ਕੌਰ ਨੇ ਪਰੇ ਹੁੰਦੇ ਕਿਹਾ, ਠਪੁੱਤ, ਜਰਾ ਪੱਖੇ ਥੱਲੇ ਹੋ ਜਾ ਤੂੰ ਤਾਂ ਪਸੀਨੇ ਨਾਲ ਭਿੱਜੀ ਪਈ ਏਂ।ੂ
ਛੇਤੀ ਹੀ ਮੁਖਤਿਆਰ ਤੇ ਵਿਕਰਮ ਵੀ ਬਾਹਰੋਂ ਆ ਗਏ। ਨਵੀਂ ਖਬਰ ਨੇ ਸਾਰਿਆਂ ਦੇ ਚਿਹਿਰਆਂ ਤੇ ਗੁਆਚੀ ਰੌਣਕ ਵਾਪਸ ਲਿਆ ਦਿੱਤੀ ਸੀ। ਮੁਖਤਿਆਰ ਤਾਂ ਆਉਂਦਾ ਹੀ ਤਿਆਰ ਹੋਣ ਲੱਗ ਪਿਆ ਤਾਂ ਜੋ ਇਹ ਚੰਗੀ ਖਬਰ ਦਿਲਪ੍ਰੀਤ ਦੇ ਪ੍ਰੀਵਾਰ ਨੂੰ ਦੱਸੀ ਜਾਵੇ, ਤਾਂ ਜੋ ਉਹਨਾਂ ਨੂੰ ਸੁੱਖ ਦਾ ਸਾਹ ਆਵੇ, ਜਦੋਂ ਦਾ ਦਿਲਪ੍ਰੀਤ ਬਾਰੇ ਕੁਝ ਪਤਾ ਨਹੀ ਸੀ ਲੱਗ ਰਿਹਾ, ਉਦੋਂ ਦੀ ਉਹਨਾਂ ਦੀ ਜਾਨ ਸੂਲੀ ਤੇ ਟੰਗੀ ਪਈ ਸੀ। ਮੁਖਤਿਆਰ ਚਾਹੁੰਦਾ ਸੀ ਕਿ ਹਰਬੰਸ ਕੌਰ ਮੁਖੀਤਆਰ ਨਾਲ ਜਾ ਕੇ ਆਪ ਇਹ ਖੁਸ਼ਖਬਰੀ ਦੇਵੇ। ਉਸ ਨੇ ਹਰਬੰਸ ਕੌਰ ਨੂੰ ਕਿਹਾ ਵੀ, ਠਤੁਸੀ ਵੀ ਨਾਲ ਹੀ ਚੱਲ ਪੈਂਦੇ।ੂ  ਠਜਰਾ ਦੁਪਹਿਰਾ ਢਲਿਆ, ਮਂੈ ਤਾਂ ਆਪਣੇ ਪਿੰਡ ਨੂੰ ਛੇਤੀ ਮੁੜ ਜਾਣਾ ਆ।ੂ ਹਰਬੰਸ ਕੌਰ ਨੇ ਕਿਹਾ, ਠਪਤਾ ਲੱਗਾ ਆ ਕਿ ਪੁਲੀਸ ਤਾਂ ਦਿਲਪ੍ਰੀਤ ਦੇ ਘਰ ਤੇ ਨਜ਼ਰ ਰੱਖ ਰਹੀ ਆ ਕਿ ਕੌਣ ਆਉਂਦਾ ਜਾਂਦਾਂ ਹੈ। ਸੁਨੇਹਾ ਤਾਂ ਤੁਸੀ ਦੇ ਹੀ ਦੇਣਾ ਆ।ੂ ਹਰਬੰਸ ਕੌਰ ੇ ਸਾਰਾ ਪਤਾ ਦੱਸ ਦਿੱਤਾ ਕਿ ਉਹ ਕਿੱਥੇ ਰਹਿੰਦੇ ਆ, ਪਰ ਸਾਰਿਆਂ ਨੇ ਇਕ ਦੂਜੇ ਨੂੰ ਪੱਕਾ ਕੀਤਾ ਕਿ ਦਿਲਪ੍ਰੀਤ ਕਿੱਥੇ ਲੁਕਿਆ ਹੋਇਆ ਹੈ, ਇਸ ਗੱਲ ਦਾ ਬਾਹਰ ਕਿਸੇ ਨੂੰ ਨਾ ਪਤਾ ਲੱਗੇ। ਮੁਖਤਿਆਰ ਨੇ ਕਾਹਲ੍ਹੀ ਕਾਹਲ੍ਹੀ ਰੋਟੀ ਖਾਧੀ ਤੇ ਮੋਟਰਸਾਈਕਲ ਸਟਾਰਟ ਕਰਨ ਲੱਗਾ ਤਾਂ ਸੁਰਜੀਤ ਨੇ ਕਿਹਾ, ਠਤੁਸੀ ਇਕੱਲਿਆਂ ਨੇ ਤਾਂ ਜਾਣਾ ਹੈ, ਸਕੂਟਰ ਹੀ ਲੈ ਜਾਵੋ ਨਾਲੇ ਪੁਲੀਸ ਵੀ ਮੋਟਰਸਾਈਕਲ ਵਾਲਿਆਂ ਨੂੰ ਕਈ ਵਾਰ ਖੱਜਲ-ਖਰਾਬ ਕਰਨ ਲੱਗ ਪੈਂਦੀ ਹੈ।ੂ
ਠਪੁਲੀਸ ਨੂੰ ਚੜਾਵਾ ਚਾੜ ਦੇਈਏ ਤਾਂ ਫਿਰ ਕੋਈ ਨਹੀ ਮੋਟਰਸਾਈਕਲ ਨੁੰ ਰੋਕ ਸਕਦਾ।ੂ ਮੁਖਤਿਆਰ ਨੇ ਕਿਹਾ, ਠਮੋਟਰਸਾਈਕਲ ਤੇ ਹਵਾ ਵੀ ਸੋਹਣੀ ਲੱਗਦੀ ਰਹਿੰਦੀ ਹੈ।ੂ
ਧੁੱਪ ਨਾਲ ਬਾਹਰ ਤਾਂ ਕਾਂ ਦੀ ਅੱਖ ਨਿਕਲਦੀ ਸੀ, ਪਰ ਮੁਖਤਿਆਰ ਦਿਲਪ੍ਰੀਤ ਦੇ ਪਿੰਡ ਨੂੰ ਚੱਲ ਪਿਆ।
(56)
ਧੁੱਪ ਭਾਵੇਂ ਢਲਣ ਲਗ ਪਈ ਸੀ, ਫਿਰ ਵੀ ਗਰਮੀਂ ਕਹਿਰ ਦੀ ਹੋਣ ਕਾਰਨ ਦਿਲਪ੍ਰੀਤ ਦੇ ਪਿੰਡ ਵਿਚ ਅਜੇ ਵੀ ਸੁੰਨਸਾਨ ਸੀ, ਜਿਵੇ ਧੁੱਪ ਦੀ ਲੋਅ ਤੋਂ ਡਰਦੇ ਲੋਕੀ ਘਰਾਂ ਅੰਦਰ ਲੁਕੇ ਹੋਏ ਹੋਣ। ਮੁਖਤਿਆਰ ਵੀ ਹਵੇਲੀ ਦੀ ਥਾਂ ਤੇ ਅੱਜ ਸਿੱਧਾ ਘਰ ਨੂੰ ਹੀ ਚਲਾ ਗਿਆ। ਘਰ ਦੇ ਗੇਟ ਦਾ ਖੜਾਕ ਸੁਣ ਕੇ ਹਰਜਿੰਦਰ ਸਿੰਘ ਬੈਠਕ ਵਿਚੋਂ ਬਾਹਰ ਆਇਆ, ਮੁਖਤਿਆਰ ਨੂੰ ਦੇਖ ਕੇ ਪਹਿਲਾਂ ਤਾਂ ਘਬਰਾ ਗਿਆ, ਪਰ ਮੁਖਤਿਆਰ ਦੇ ਚਿਹਰੇ ਦੀ ਖੁਸ਼ੀ ਵਾਲੀ ਚਮਕ ਨੇ ਉਸ ਨੂੰ ਘਬਰਾਉਣ ਨਾਂ ਦਿੱਤਾ। ਹਰਜਿੰਦਰ ਸਿੰਘ ਨਾਲ ਹੱਥ ਮਿਲਾਂਦਿਆ ਉਸ ਨੇ ਦੱਸ ਵੀ ਦਿੱਤਾ, ਠਸਰਦਾਰ ਜੀ, ਦਿਲਪ੍ਰੀਤ ਦਾ ਪਤਾ ਲੱਗ ਗਿਆ ਹੈ, ਉਹ ਠੀਕ-ਠਾਕ ਹੈ।ੂ
ਉਸ ਦੀ ਗੱਲ ਸੁਣ ਕੇ ਹਰਜਿੰਦਰ ਸਿੰਘ ਤੋਂ ਖੁਸ਼ੀ ਨਾਲ ਬੋਲ ਹੀ ਨਾਂ ਹੋਵੇ। ਦਿਲਪ੍ਰੀਤ ਦਾ ਨਾਮ ਸੁਣ ਕੇ ਨਸੀਬ ਕੌਰ ਤੇ ਮਿੰਦੀ ਵੀ ਉੱਥੇ ਹੀ ਆ ਗਈਆਂ, ਦਿਲਪ੍ਰੀਤ ਦੀ ਰਾਜ਼ੀ ਖੁਸ਼ੀ ਸੁਣ ਕੇ ਨਸੀਬ ਕੌਰ ਦੀਆਂ ਅੱਖਾਂ ਨੇ ਹੰਝੂਆਂ ਦੀ ਝੜੀ ਲਾ ਦਿੱਤੀ। ਮਿੰਦੀ ਦੌੜਦੀ ਹੋਈ ਬੇਬੇ ਜੀ ਦੇ ਕੋਲ ਨੂੰ ਗਈ। ਬੇਬੇ ਜੀ ਨੂੰ ਜੱਫੀ ਪਾਉਂਦੀ ਬੋਲੀ, ਬੇਬੇ ਜੀ, ਤੁਹਾਡੀਆਂ ਅਰਦਾਸ ਪੂਰੀਆਂ ਹੋ ਗਈਆਂ, ਦਿਲਪ੍ਰੀਤ ਦਾ ਪਤਾ ਲੱਗ ਗਿਆ, ਉਹ ਠੀਕ-ਠਾਕ ਆ।ੂ
ਠਵਾਹਿਗੁਰੂ, ਤੇਰਾ ਲੱਖ ਲੱਖ ਸ਼ੁਕਰ ਆ।ੂ ਕਹਿੰਦੀ ਹੋਈ ਬੇਬੇ ਨੇ ਮਿੰਦੀ ਨੂੰ ਛਾਤੀ ਨਾਲ ਲਾ ਲਿਆ। ਹਰਜਿੰਦਰ ਸਿੰਘ ਚੁਬਾਰੇ ਵਿਚ ਗਿਆ ਅਤੇ ਤੋਸ਼ੀ ਨੂੰ ਊਠਾਇਆ ਜੋ ਕਾਕੇ ਨਾਲ ਅਰਾਮ ਕਰ ਰਿਹਾ ਸੀ। ਖਬਰ ਸੁਣਦੇ ਸਾਰ ਤੋਸ਼ੀ ਨੇ ਆ ਕੇ ਮੁਖਤਿਆਰ ਸਿੰਘ ਨੂੰ ਜੱਫੀ ਵਿਚ ਲੈ ਲਿਆ, ਫਿਰ ਖੁਸ਼ੀ ਵਿਚ ਭਰਜਾਈ ਨੂੰ ਚੁੰਬੜ ਗਿਆ। ਸਾਰੇ ਪ੍ਰੀਵਾਰ ਨੂੰ ਇਨਾ ਚਾਅ ਚੜ੍ਹ ਗਿਆ ਕਿ ਉਹ ਚੇਤਾ ਹੀ ਭੁਲ ਗਏ, ਜੋ ਦਿਲਪ੍ਰੀਤ ਦੀ ਰਾਜ਼ੀ ਖੁਸ਼ੀ ਦਾ ਪਤਾ ਲੈ ਕੇ ਸਿਖਰ ਦੁਪਹਿਰੇ ਆਇਆ ਹੈ, ਉਸ ਨੂੰ ਪਾਣੀ ਦਾ ਘੁੱਟ ਹੀ ਪੁੱਛ ਲਈਏ। ਮੁਖਤਿਆਰ ਵੀ ਮਸਕ੍ਰਾਉਂਦਾ ਇਕ ਪਾਸੇ ਖੜ੍ਹਾ ਉਹਨਾਂ ਸਾਰਿਆਂ ਨੂੰ ਦੇਖ ਰਿਹਾ ਸੀ। ਹਰੰਿਜੰਦਰ ਸਿੰਘ ਦਾ ਖਿਆਲ ਫਿਰ ਕਿਤੇ ਮੁਖਤਿਆਰ ਵੱਲ ਗਿਆ ਤਾਂ ਉਸ ਨੇ ਕਿਹਾ, ਠਮੁਆਫ ਕਰਨਾ ਸਰਦਾਰ ਜੀ, ਅਸੀਂ ਤਾਂ ਪੁੱਤ ਦੇ ਲੱਭਣ ਦੀ ਖੁਸ਼ੀ ਵਿਚ ਹੀ ਗੁਆਚ ਗਏ।ੂ ਹਰਜਿੰਦਰ ਸਿੰਘ ਮੁਖਤਿਆਰ ਨੂੰ ਆਪਣੀ ਬਾਂਹ ਨਾਲ ਵਗਲਦਾ ਹੋਇਆ ਕੂਲਰ ਲੱਗੇ ਠੰਡੇ ਕਮਰੇ ਵੱਲ ਲੈ ਗਿਆ।
ਕੰਧਾਂ ਦੇ ਪਰਛਾਵੇ ਅਜੇ ਜਰਾ ਲੰਬੇ ਹੁੰਦੇ ਹੋਏ ਤ੍ਰਕਾਲਾਂ ਆਉਣ ਦੀ ਗਵਾਹੀ ਹੀ ਭਰਨ ਲੱਗੇ ਸਨ ਕਿ ਮੁਖਤਿਆਰ ਆਪਣੇ ਕੁੜਮਾਂ ਨਾਲ ਕੁਝ ਸਲਾਹਾਂ-ਮਸ਼ਬਰੇ ਕਰਕੇ ਆਪਣੇ ਪਿੰਡ ਨੂੰ ਵਾਪਸ ਚੱਲ ਪਿਆ। ਅਜੇ ਮੁਖਤਿਆਰ ਲਹਿੰਦੇ ਪਾਸੇ ਪਿੰਡ ਦਾ ਮੋੜ ਮੁੜਿਆ ਹੀ ਸੀ ਕਿ ਠਾਣੇਦਾਰ ਚੌਕੀਦਾਰ ਨੂੰ ਨਾਲ ਲੈ ਕੇ ਹਰਜਿੰਦਰ ਸਿੰਘ ਦੇ ਘਰ ਆ ਗਿਆ, ਆਲੇ- ਦੁਆਲੇ ਦੇਖਦਾ ਹੋਇਆ ਬੋਲਿਆ, ਠਕਿਦਾਂ ਫਿਰ ਪਤਾ ਲੱਗਾ ਮੁੰਡੇ ਦਾ।ੂ
ਠਤਹਾਨੂੰ ਪਤਾ ਹੋਊ, ਸਾਨੂੰ ਕੀ ਪਤਾ।ੂ ਤੋਸ਼ੀ ਨੇ ਗੱਲ ਸਾਂਭਦੇ ਕਿਹਾ, ਠਅਸੀ ਤਾਂ ਤੁਹਾਡੇ ਸਾਹਮਣੇ ਸਾਰੇ ਘਰ ਬੈਠੇ ਆਂ, ਜਿਹਨਾ ਕੁ ਸਾਨੂੰ ਪਹਿਲਾਂ ਮੁੰਡੇ ਦਾ ਪਤਾ ਸੀ ਉਨਾ ਕੁ ਹੁਣ ਪਤਾ।ੂ
ਠਪ੍ਰਾਉਣਾ ਕੋਣ ਆਇਆ ਸੀੂ? ਠਾਣੇਦਾਰ ਨੇ ਆਪਣੀਆਂ ਮੁੱਛਾਂ ਨੂੰ ਵੱਟ ਚਾੜ੍ਹਦੇ ਆਖਿਆ, ਠਫਿਰ ਕੀ ਦਸ ਕੇ ਗਿਆ।ੂ
ਠਮੇਰਾ ਸਾਲ੍ਹ੍ਹਾ ਸੀ।ੂ ਤੋਸ਼ੀ ਨੇ ਕਿਹਾ, ਠਰਾਜ਼ੀ ਖੁਸ਼ੀ ਦਾ ਪਤਾ ਲੈ ਕੇ ਚਲਾ ਗਿਆ।
ਠਠਾਣੇਦਾਰ ਸਾਹਿਬ।ੂ ਹਰਜਿੰਦਰ ਸਿੰਘ ਨੇ ਮਿੱਠੀ ਜਿਹੀ ਅਵਾਜ਼ ਵਿਚ ਕਿਹਾ, ਠਦਿਲਪ੍ਰੀਤ ਦੇ ਮਗਰ ਤੁਸੀ ਕਿਉਂ ਪਏ ਹੋ, ਉਸ ਨੇ ਕੀਤਾ ਕੀ ਆ।ੂ
ਠਉਸ ਦੇ ਸਿਰ ਇਕ ਅਖਬਾਰ ਵਾਲੇ ਨੂੰ ਮਾਰਨ ਦਾ ਦੋਸ਼ ਆ।ੂ ਠਾਣੇਦਾਰ ਨੇ ਦੱਸਿਆ, ਠਉਸ ਤਰ੍ਹਾਂ ਵੀ ਉਸ ਦੇ ਸਬੰਧ ਉਹਨਾ ਨਾਲ ਹਨ ਜੋ ਆਪਣੇ ਆਪ ਨੂੰ ਸਿੱਖ ਕੌਮ ਦੇ ਪਰਵਾਨੇ ਦੱਸਦੇ ਆ।।ੂ
ਠਅਸੀਂ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ।ੂ ਹਰਜਿੰਦਰ ਸਿੰਘ ਨੇ ਉਸ ਹੀ ਅਵਾਜ਼ ਵਿਚ ਕਿਹਾ, ਠਸਾਨੂੰ ਪਰੇਸ਼ਾਨ ਨਾ ਕਰੋ, ਅਸੀ ਤਾਂ ਅੱਗੇ ਹੀ ਮੁੰਡਾ ਨਾ ਮਿਲਣ ਕਰਕੇ ਦੁੱਖੀ ਹਾਂ।ੂ
ਠਜਦੋਂ ਤੱਕ ਤੁਹਾਡਾ ਮੁੰਡਾ ਸਾਡੇ ਸਾਹਮਣੇ ਨਹੀਂ ਆਉਂਦਾ ਅਸੀ ਤਾਂ ਤਹਾਨੂੰ ਪੁੱਛਦੇ ਹੀ ਰਹਿਣਾ ਆ।ੂ ਠਾਣੇਦਾਰ ਨੇ ਕਿਹਾ, ਠਕੁਛ ਖਾਣ-ਪੀਣ ਦਾ ਇੰਤਜਾਮ ਕਰ ਦਿੰਦੇ ਤਾਂ ਫਿਰ ਭਾਵੇਂ ਥੌੜਾ ਚਿਰ ਲਈ ਗੱਲ ਰਾਹੇ- ਵਗਾਹੇ ਪੈ ਸਕਦੀ ਆ।ੂ
ਤੋਸ਼ੀ ਨੇ ਅੰਦਰੋਂ ਲਿਆ ਕੇ ਕੁਝ ਪੈਸੇ ਠਾਣੇਦਾਰ ਨੂੰ ਦਿੱਤੇ ਤਾਂ ਉਹ ਮੁੱਛਾ ਵਿਚ ਹੱਸਦਾ ਹੋਇਆ ਉ¤ਥੋਂ ਚਲਾ ਗਿਆ।
ਐਤਕੀ ਠਾਣੇਦਾਰ ਦਾ ਘਰੋਂ ਪੈਸੇ ਲੈ ਜਾਣਾ ਕਿਸੇ ਨੂੰ ਵੀ ਬੁਰਾ ਨਹੀਂ ਲੱਗਿਆ ਕਿਉਂਕਿ ਦਿਲਪ੍ਰੀਤ ਦਾ ਠੀਕ-ਠਾਕ ਹੋਣਾ ਉਹਨਾਂ ਲਈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਸੀ। ਦਿਲਪ੍ਰੀਤ ਦੇ ਵਿਆਹ ਕਰਕੇ ਘਰ ਨੂੰ ਕਲੀ ਕਰਨ ਲਈ ਬੰਦੇ ਲਾਏ ਸਨ, ਪਰ ਦਿਲਪ੍ਰੀਤ ਦਾ ਪਤਾ ਨਾ ਲੱਗਣ ਕਾਰਨ ਉਹਨਾਂ ਨੂੰ ਹਟਾ ਦਿੱਤਾ ਸੀ। ਦਿਲਪ੍ਰੀਤ ਦੇ ਵਿਆਹ ਦੀ ਆਸ ਘਰ ਵਿਚ ਫਿਰ ਬੱਝ ਗਈ। ਇਸੇ ਆਸ ਵਿਚ ਨਸੀਬ ਕੌਰ ਨੇ ਤਾਂ ਹਰਜਿੰਦਰ ਸਿੰਘ ਨੂੰ ਉਸੇ ਵੇਲੇ ਕਹਿ ਵੀ ਦਿੱਤਾ, ਠਜੀ, ਮੈਂ ਤਾਂ ਸੋਚਦੀ ਹਾਂ ਕਿ ਰੋਗਨ ਕਰਨ ਵਾਲਿਆਂ ਨੂੰ ਕਹਿ ਦੇਵੋ ਕਿ ਉਹ ਆਪਣਾ ਅਧੂਰਾ ਛੱਡਿਆ ਕੰਮ ਪੂਰਾ ਕਰ ਦੇਣ।ੂ
ਠਕੋਈ ਨਹੀਂ ਰੋਗਨ ਵੀ ਹੋ ਜਾਵੇਗਾ, ਪਹਿਲਾਂ ਕੱਲ ਨੂੰ ਮੁੰਡੇ ਨੂੰ ਜਾ ਕੇ ਮਿਲ ਤਾਂ ਆਈਏ।ੂ
ਘਰ ਦੇ ਹਰ ਮੈਂਬਰ ਦਾ ਦਿਲ ਤਾਂ ਕਰਦਾ ਸੀ ਕਿ ਉਹ ਉ¤ਡ ਕੇ ਦਿਲਪ੍ਰੀਤ ਨੂੰ ਮਿਲ ਲੈਣ, ਪਰ ਜੋ ਹਾਲਾਤ ਬਣ ਗਏ ਸਨ, ਉਹਨਾਂ ਦੇ ਅੱਗੇ ਕਿਸੇ ਦੀ ਵੀ ਪੇਸ਼ ਨਹੀ ਸੀ ਜਾ ਰਹੀ। ਮੁਖਤਿਆਰ ਸਿੰਘ ਨਾਲ ਜੋ ਪ੍ਰੋਗਰਾਮ ਬਣਿਆ ਸੀ ਉਸ ਤੇ ਹੀ ਚਲਣਾ ਪੈਣਾ ਸੀ।
(57)
ਦੂਸਰੇ ਦਿਨ ਹੀ ਸਲਾਹ ਕੀਤੀ ਮੁਤਾਬਿਕ ਤੜਕੇ ਹੀ ਮੁਖਤਿਆਰ ਅਤੇ ਹਰਜਿੰਦਰ ਆਪਣੇ ਪਿੰਡਾਂ ਦੇ ਅੱਡਿਆਂ ਤੋਂ ਬਸਾਂ ਫੜ੍ਹੁ ਕੇ ਨਾਲਦੇ ਸ਼ਹਿਰ ਇਕੱਠੇ ਹੋਏ ਅਤੇ ਉੱਥੋਂ ਬਸ ਲੈ ਕੇ ਹਰਬੰਸ ਕੋਰ ਦੇ ਪਿੰਡ ਨੂੰ ਚਲ ਪਏ।
ਛਾਹ ਕੁ ਵੇਲੇ ਹੀ ਕਿਸੇ ਦੇ ਕੋਲੋਂ ਘਰ ਦਾ ਪਤਾ ਕਰਕੇ, ਉਹ ਹਰਬੰਸ ਕੌਰ ਦੇ ਡੇਰੇ ਪਹੁੰਚ ਗਏ। ਚਂੌਕੇ ਵਿਚ ਬੈਠੀ ਹਰਬੰਸ ਕੌਰ ਨੂੰ ਓਟੇ ਵਿਚ ਰੱਖੀਆਂ ਮੋਰੀਆਂ ਰਾਹੀਂ ਉਹ ਆਉਂਦੇ ਦਿਸ ਪਏ। ਹਰਬੰਸ ਕੌਰ ਨੇ ਇਸ ਤਰ੍ਹਾਂ ਮਹਿਸੂਸ ਕੀਤਾ ਜਿਵੇ ਸੱਚ-ਮੁੱਚ ਹੀ ਉਸੇ ਦੇ ਸਕੇ ਵੀਰ ਆਏ ਹੋਣ। ਉੁਹ ਚੌਂਕੇ ਵਿਚੋਂ ਉਠ ਕੇ ਬਾਹਰ ਆ ਕੇ, ਉਹਨਾਂ ਨੂੰ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਬੁਲਾਉਂਦੀ ਨੇ ਹੱਥ ਜੋੜ ਲਏ। ਮੁਖਤਿਆਰ ਨੇ ਸਤਿ ਸ੍ਰੀ ਅਕਾਲ ਦਾ ਜਵਾਬ ਦੇਂਦਿਆ ਦੱਸਿਆ ਕਿ ਇਹ ਦਿਲਪ੍ਰੀਤ ਦੇ ਪਿਤਾ ਜੀ ਹਨ।
ਠਦਿਲਪ੍ਰੀਤ ਇਹਨਾਂ ਦੇ ਨਾਲ ਨਹਿਰ ਵਾਲੇ ਖੇਤ ਨੂੰ ਗਿਆ ਆ।ੂ ਹਰਬੰਸ ਕੌਰ ਨੇ ਧੁੱਪ ਵਿਚੋਂ ਮੰਜਾ ਵਿਹੜੇ ਵਿਚ ਲੱਗੇ ਦਰਖੱਤ ਦੀ ਛਾਵੇ ਕਰਦੇ ਕਿਹਾ, ਠਤੁਸੀ ਬੈਠੋ ਮਂੈ ਲੱਸੀ ਲੈ ਕੇ ਆਉਂਦੀ ਹਾਂ।ੂ
ਠਲੱਸੀ ਦੀ ਤਾਂ ਕੋਈ ਲੋੜ ਨਹੀਂ।ੂ ਹਰਜਿੰਦਰ ਸਿੰਘ ਨੇ ਪੁੱਛਿਆ, ਠਦਿਲਪ੍ਰੀਤ ਹੋਰੀ ਕਦੋਂ ਕੁ ਆਉਣਗੇ।ੂ
ਵਾੜੇ ਤੇ ਲੱਗੇ ਕਾਨਿਆ ਦੇ ਖਿੜਕੇ ਦਾ ਖੜਾਕਾ ਹੋਇਆ ਤਾਂ ਹਰਬੰਸ ਕੌਰ ਨੇ ਉਧਰ ਦੇਖਦੇ ਕਿਹਾ, ਠਲਗਦਾ ਆ ਗਏ ਆ।ੂ
ਅਮਰੀਕ ਸਿੰਘ ਹੱਥ ਵਿਚ ਹਦਵਾਣੇ ਫੜ੍ਹੀ ਵਿਹੜੇ ਵਿਚ ਦਾਖਲ ਹੋਇਆ। ਉਸ ਦੇ ਪਿੱਛੇ ਹੀ ਦਿਲਪ੍ਰੀਤ ਆਉਂਦੇ ਦੇਖ ਕੇ ਹਰਜਿੰਦਰ ਸਿੰਘ ਵਿਚ ਖੁਸ਼ੀ ਦੀ ਲਹਿਰ ਇੰਨੇ ਜੋਰ ਨਾਲ ਉ¤ਠੀ ਕਿ ਉਹ ਮੰਜੇ ਤੋਂ ੳ¤ਠ ਕੇ ਦਿਲਪ੍ਰੀਤ ਨੂੰ ਚੁੰਬੜ ਗਿਆ। ਪੁੱਤ ਦੇ ਮਿਲਾਪ ਨੇ ਉਸ ਦੀਆਂ ਅੱਖਾਂ ਵਿਚ ਹੰਝੂ ਲੈ ਆਂਦੇ। ਮੁਖਤਿਆਰ ਅਮਰੀਕ ਸਿੰਘ ਨਾਲ ਗੱਲਬਾਤ ਕਰਨ ਲੱਗ ਪਿਆ। ਪੁੱਤਰ ਨਾਲ ਗੱਲਵਕੜੀ ਢਿੱਲੀ ਹੋਈ ਤਾਂ ਹਰਜਿੰਦਰ ਸਿੰਘ ਨੂੰ ਚੇਤਾ ਆਇਆ ਕਿ ਉਹ ਅਮਰੀਕ ਸਿੰਘ ਨੂੰ ਮਿਲਿਆ ਹੀ ਨਹੀ।
ਠਮੁਆਫ ਕਰਨਾ, ਮਂੈ…।ੂ ਹਰਜਿੰਦਰ ਸਿੰਘ ਨੇ ਇਹ ਕਹਿ ਕੇ ਹੱਥ ਮਿਲਾਇਆ।
ਠਕੋਈ ਗੱਲ ਨਹੀਂ।ੂ ਅਮਰੀਕ ਸਿੰਘ ਨੇ ਕਿਹਾ, ਠਇਸ ਤਰ੍ਹਾਂ ਹੋ ਹੀ ਜਾਂਦਾ ਹੈ।ੂ
ਸਾਰੇ ਜਣੇ ਦਰਖੱਤ ਦੀ ਛਾਵੇ ਡਿੱਠੇ ਮੰਜਿਆ ਤੇ ਬੈਠ ਕੇ ਗੱਲਾਂ ਕਰਨ ਲੱਗ ਪਏ। ਸਾਰਿਆਂ ਨੇ ਉੱਥੇ ਬੈਠਿਆਂ ਹੀ ਰੋਟੀ ਖਾਧੀ। ਗੱਲਾਂ ਕਰਦਿਆਂ ਹਾਲਾਤ ਨੂੰ ਵਿਚਾਰਨ ਦੀ ਕੋਸ਼ਿਸ਼ ਕੀਤੀ ਤਾਂ ਗੱਲ ਦਿਲਪ੍ਰੀਤ ਦੇ ਵਿਆਹ ਤੇ ਆ ਕੇ ਰੁਕ ਜਾਂਦੀ।
ਠਬੇਸ਼ੱਕ ਤੁਸੀਂ ਵਿਆਹ ਦੀ ਤਾਰੀਕ ਬੰਨ ਲਈ ਹੈ। ਠਅਮਰੀਕ ਸਿੰਘ ਨੇ ਕਿਹਾ, ਠਪਰ ਤੁਸੀ ਇਸ ਹਾਲਾਤ ਵਿਚ ਵਿਆਹ ਕਿਵੇਂ ਕਰ ਸਕਦੇ ਹੋ, ਜਦੋਂ ਕਿ ਪੁਲੀਸ ਦਿਲਪ੍ਰੀਤ ਦੀ ਸੂਹ ਕੁਤਿਆਂ ਵਾਂਗ ਲੈ ਰਹੀ ਆ।ੂ
ਠਆ ਜਦੋ ਅਖਬਾਰ ਦਾ ਸੰਪਾਦਕ ਮਾਰਿਆ ਪੁਲੀਸ ਉਦੋਂ ਦੀ ਜ਼ਿਆਦਾ ਦਿਲਪ੍ਰੀਤ ਦੇ ਮਗਰ ਪੈ ਗਈ ਆ।ੂ ਹਰਜਿੰਦਰ ਸਿੰਘ ਨੇ ਦੱਸਿਆ, ਠਸਾਨੂੰ ਤਾਂ ਸਮਝ ਨਹੀ ਆਉਂਦੀ ਕੀ ਕਰੀਏ ਕੀ ਨਾਂ ਕਰੀਏ।ੂ     ਠਤੁਸੀ ਪੁਲੀਸ ਨਾਲ ਗੱਲ ਕਰਕੇ ਦੇਖੋ।ੂ ਅਮਰੀਕ ਸਿੰਘ ਨੇ ਸਲਾਹ ਦਿੱਤੀ, ਠਪੁਲੀਸ ਨੂੰ ਪੁੱਛੋ ਜੇ ਅਸੀ ਦਿਲਪ੍ਰੀਤ ਨੂੰ ਤੁਹਾਡੇ ਸਾਹਮਣੇ ਕਰ ਦੇਈਏ ਤਾਂ ਤੁਸੀ ਉਸ ਨੂੰ ਛੱਡ ਦਿਉਗੇ।ੂ
ਠਦੋ ਚਾਰ ਮੋਹਤਵਰ ਬੰਦਿਆਂ ਨੂੰ ਲੈ ਕੇ ਗੱਲ ਕੀਤੀ ਜਾ ਸਕਦੀ ਹੈ।ੂ ਮੁਖਤਿਆਰ ਨੇ ਆਪਣੀ ਸਲਾਹ ਨਾਲ ਰਲਾਂਦਿਆ ਕਿਹਾ, ਠਸ਼ਾਇਦ ਕੋਈ ਗੱਲ ਬਣ ਜਾਵੇ।ੂ
ਠਜੇ ਤੁਸੀਂ ਮੈਨੂੰ ਪੁਲੀਸ ਦੇ ਅੱਗੇ ਪੇਸ਼ ਕਰ ਦਿੱਤਾ।ੂ ਦਿਲਪ੍ਰੀਤ ਨੇ ਦੱਸਿਆ, ਠਫਿਰ ਮੇਰੇ ਮੁੜ ਜਿਊਂਦੇ ਆਉਣ ਦੀ ਆਸ ਨਾਂ ਰੱੱਿਖਉ।ੂ
ਠਕਾਕਾ, ਗੱਲ ਤੇਰੀ ਵੀ ਠੀਕ ਆ।ੂ ਅਮਰੀਕ ਸਿੰਘ ਨੇ ਹੁੰਗਾਰਾ ਭਰਿਆ, ਠਅੱਜਕਲ ਤਾਂ ਪੁਲੀਸ ਤੇਰੀ ਉਮਰ ਦੇ ਸਿਖਾਂ ਦੇ ਮੁੰਡਿਆਂ ਨੂੰ ਲੱਭ ਲੱਭ ਕੇ ਮੁਕਾਬਲੇ ਬਣਾ ਰਹੀ ਆ।ੂ
ਠਫਿਰ ਵਿਆਹ ਕਿਵੇਂ ਕਰਾਂਗੇ।ੂ ਮੁਖਤਿਆਰ ਨੇ ਆਪਣਾ ਫਿਕਰ ਦੱਸਿਆ, ਠਮਂੈ ਚਾਹੁੰਦਾ ਹਾਂ ਕਿ ਵਿਆਹ ਜ਼ਰੂਰ ਹੋ ਜਾਵੇ ਚਾਹੇ ਕਿਸੇ ਢੰਗ ਨਾਲ ਵੀ ਹੋਵੇੂ
ਠਮੇਰੀ ਗੱਲ ਮੰਨੋਂ ਤਾਂ ਵਿਆਹ ਦੇ ਅਨੰਦ ਕਾਰਜ ਦੀ ਸਾਦੀ ਜਿਹੀ ਰਸਮ ਕਰ ਦਿਉ।ੂ ਪੀੜ੍ਹੀ ਤੇ ਕੋਲ ਬੈਠੀ ਹਰਬੰਸ ਕੌਰ ਨੇ ਕਿਹਾ, ਠਕੋਈ ਗੁਰਦੁਆਰਾ ਦੇਖੋ ਜਿਹਦੇ ਵਿਚ ਇਹ ਕਾਜ ਕੀਤਾ ਜਾ ਸਕੇ।ੂ
ਹਰਬੰਸ ਕੌਰ ਦੀ ਇਹ ਗੱਲ ਸਾਰਿਆ ਨੂੰ ਚੰਗੀ ਲੱਗੀ। ਨਾਲ ਹੀ ਉਹਨਾਂ ਨੂੰ ਬਾਹਰ ਕੋਈ ਗੱਡੀ ਦੇ ਰੁਕਣ ਦੀ ਅਵਾਜ਼ ਆਈ ਤਾਂ ਅਮਰੀਕ ਸਿੰਘ ਨੇ ਹੁਸ਼ਿਆਰੀ ਨਾਲ ਦਿਲਪ੍ਰੀਤ ਨੂੰ ਦਲਾਨ ਦੇ ਮਗਰ ਬਣੀ ਹਨੇਰੀ ਕੋਠੜੀ ਦੀ ਪੜਛੱਤੀ ਤੇ ਲੁਕਣ ਨੂੰ ਕਿਹਾ। ਆਪ ਸਾਰੇ ਮੰਜਿਆਂ ਤੇ ਇਸ ਤਰ੍ਹਾਂ ਬੈਠੇ ਰਹੇ ਜਿਵੇਂ ਉਹਨਾਂ ਨੂੰ ਪਤਾ ਹੀ ਨਾ ਲੱਗਿਆ ਹੋਵੇ ਕਿ ਬਾਹਰ ਕੋਈ ਜੀਪ ਆਈ ਹੈ।
ਘਰ ਦੇ ਅੰਦਰ ਦਾਖਲ ਹੁੰਦਿਆ ਹੀ ਠਾਣੇਦਾਰ ਨੇ ਸਿਪਾਹੀਆਂ ਨੂੰ ਹੁਕਮ ਚਾੜਿਆ, ਠਸਾਰੇ ਘਰ ਦੀ ਤਲਾਸ਼ੀ ਲਉ।ੂ
ਠਪਰ ਕਿਸ ਕਰਕੇ?ੂ ਅਮਰੀਕ ਸਿੰਘ ਨੇ ਹੈਰਾਨ ਜਿਹੇ ਹੋ ਕੇ ਪੁੱਛਿਆ, ਠਕੀ ਗੱਲ ਹੋ ਗਈ ਠਾਣੇਦਾਰ ਸਾਹਿਬ।ੂ
ਠਤੁਸੀ ਇੱਥੇ ਕਿਸੇ ਅੱਤਵਾਦੀ ਨੂੰ ਪਨਾਹ ਦਿੱਤੀ ਹੋਈ ਆ।ੂ ਠਾਣੇਦਾਰ ਨੇ ਕਿਹਾ, ਠਦਿਲਪ੍ਰੀਤ ਨਾਮ ਦਾ ਅਤਿਵਾਦੀ ਤੁਹਾਡੇ ਕੋਲ ਹੀ ਹੈ।ੂ
ਠਉਸ ਨੂੰ ਤਾਂ ਅਸੀਂ ਵੀ ਲੱਭਣ ਆਏ ਹਾਂ।ੂ ਮੁਖਤਿਆਰ ਸਿੰਘ ਨੇ ਬਿਨਾ ਘਬਰਾਟ ਦੇ ਕਿਹਾ, ਠਸਾਨੂੰ ਤਾਂ ਲੱਭਾ ਨਹੀਂ, ਜੇ ਤਹਾਨੂੰ ਲੱਭਦਾ ਆ ਤਾਂ ਲਭ ਲਵੋ।।ੂ
ਠਉਹ ਆਇਆ ਜ਼ਰੂਰ ਸੀ।ੂ ਹਰਬੰਸ ਕੌਰ ਨੇ ਕਿਹਾ, ਠਮੇਰੇ ਭਤੀਜੇ ਨਾਲ, ਪਰ ਉਸ ਦੇ ਨਾਲ ਹੀ ਮੁੜ ਗਿਆ ਸੀ।ੂ
ਠਤੇਰਾ ਭਤੀਜਾ ਤਾਂ ਅਸੀਂ ਲੱਭ ਲਿਆ।ੂ ਠਾਣੇਦਾਰ ਨੇ ਕਿਹਾ, ਠਪਰ ਜਿਹਨੂੰ ਲਭਣ ਲਈ ਸਾਡੇ ਤੇ ਦਿਨ ਰਾਤ ਪਰੈਸ਼ਰ ਪੈ ਰਿਹਾ ਹੈ, ਉੁਹ ਮਾਂ ਦਾ ਖਸਮ ਲੱਭਦਾ ਹੀ ਨਹੀਂ।ੂ
ਠਾਣੇਦਾਰ ਦੀ ਗੱਲ ਦਾ ਬੁਰਾ ਤਾਂ ਸਾਰਿਆਂ ਨੇ ਮਨਾਇਆ, ਪਰ ਕੁਝ ਵੀ ਨਹੀਂ ਸੀ ਕਰ ਸਕਦੇ। ਸਿਪਾਹੀਆਂ ਨੇ ਸਾਰੇ ਘਰ ਦਾ ਪਾਸਾ ਘੁੰਮ ਫਿਰ ਕੇ ਦੇਖ ਲਿਆ ਉਹਨਾਂ ਦੇ ਹੱਥ ਕੁਝ ਨਾਂ ਆਇਆ। ਠਾਣੇਦਾਰ ਉਸ ਕੌਠੜੀ ਵੱਲ ਨੂੰ ਜਾਣ ਲੱਗਾ ਤਾਂ ਇਕ ਸਿਪਾਹੀ ਦੀ ਅਵਾਜ਼ ਨੇ ਉਸ ਨੂੰ ਰੋਕ ਕੇ ਕਿਹਾ, ਠਜ਼ਨਾਬ ਇਹ ਪਾਸਾ ਮੈਂ ਚੰਗੀ ਤਰ੍ਹਾਂ ਦੇਖ ਆਇਆ ਹਾਂ, ਕੋਈ ਨਹੀਂ ਉ¤ਥੇ। ਪੁਲੀਸ ਜਿਦਾਂ ਦਗੜ ਦਗੜ ਕਰਦੀ ਆਈ ਉਸੇ ਤਰ੍ਹਾਂ ਹੀ ਗਾਲ੍ਹਾਂ ਕੱਢਦੀ ਵਾਪਸ ਚਲੀ ਗਈ।
ਪੁਲੀਸ ਦੇ ਜਾਣ ਤੋਂ ਬਾਅਦ ਹਰਬੰਸ ਕੌਰ ਨੇ ਕਿਹਾ, ਠਸ਼ੁਕਰ ਆ, ਪਰਮਾਤਮਾ ਦਾ ਕਿ ਮੁੰਡਾ ਬਚ ਗਿਆ।ੂ
ਠਪਰ ਕਿੰਨਾ ਕੁ ਚਿਰ ਆਪਾਂ ਇਸ ਤਰ੍ਹਾਂ ਬਚਾ ਸਕਦੇ ਹਾਂ?ੂ ਹਰਜਿੰਦਰ ਸਿੰਘ ਨੇ ਫਿਕਰ ਨਾਲ ਕਿਹਾ, ਠਕੀ ਹਾਲ ਹੋਵੇਗਾ ਸਾਡਾ।ੂ
ਠਵੀਰ ਜੀ ਤੁਸੀ ਫਿਕਰ ਨਾ ਕਰੋ।ੂ ਹਰਬੰਸ ਕੌਰ ਨੇ ਕਿਹਾ, ਠਮੇਰੀ ਮੰਨੋਂ ਤਾਂ ਦਿਲਪ੍ਰੀਤ ਨੂੰ ਕਿਸੇ ਬਾਹਰਲੇ ਮੁਲਕ ਵਿਚ ਕੱਢ ਦਿਉ।ੂ
ਠਵਿਆਹ ਵਾਲਾ ਕੰਮ ਤਾਂ ਹੋ ਜਾਵੇ।ੂ ਮੁਖਤਿਆਰ ਬੋਲਿਆ, ਠਫਿਰ ਤਾਂ ਇਹ ਵੀ ਹੋ ਸਕਦਾ ਹੈ।ੂ
ਅਮਰੀਕ ਸਿੰਘ ਨੇ ਉੱਠ ਕੇ ਸਾਰੇ ਪਾਸੇ ਚੰਗੀ ਤਰ੍ਹਾਂ ਦੇਖਿਆ ਜਦੋਂ ਤੱਸਲੀ ਹੋ ਗਈ ਕਿ ਪੁਲੀਸ ਚਲੀ ਗਈ ਹੈ ਤਾਂ ਉਹ ਦਿਲਪ੍ਰੀਤ ਨੂੰ ਫਿਰ ਬਾਹਰ ਲੈ ਆਇਆ।
ਠਠਾਣੇਦਾਰ ਕੌਠੜੀ ਵੱਲ ਨੂੰ ਆਉਣ ਹੀ ਲੱਗਾ ਸੀ।ੂ ਅਮਰੀਕ ਸਿੰਘ ਨੇ ਕਿਹਾ, ਠਪਰ ਇਕ ਸਿਪਾਹੀ ਨੇ ਉਸ ਨੂੰ ਰੋਕ ਲਿਆ।ੂ
ਠਉਸ ਸਿਪਾਹੀ ਨੇ ਮੈਨੂੰ ਲੁਕੇ ਨੂੰ ਦੇਖ ਲਿਆ ਸੀ।ੂ ਦਿਲਪ੍ਰੀਤ ਨੇ ਕਿਹਾ, ਠਪਰ ਉਸ ਨੇ ਮੈਨੂੰ ਹੱਥ ਨਾਲ ਇਸ਼ਾਰਾ ਕੀਤਾ ਸੀ ਕਿ ਲੁਕਿਆ ਰਹਿ।ੂ
ਠਭਲਾ ਹੋਵੇ ਉਸ ਸਿਪਾਹੀ ਦਾ।ੂ ਹਰਬੰਸ ਕੌਰ ਨੇ ਕਿਹਾ, ਠਦੇਖ ਲਉ ਪੁਲੀਸ ਵਿਚ ਇਦਾਂ ਦੇ ਬੰਦੇ ਵੀ ਹੈਗੇ ਆ ਜਿਹਨਾਂ ਨੂੰ ਆਪਣਿਆ ਨਾਲ ਫਿਰ ਵੀ ਦਰਦ ਹੈ।ੂ
ਠਪੁੱਤਰਾ, ਇਹ ਲੁਕਣਮਚਾਈ ਕਿੰਨਾ ਕੁ ਚਿਰ ਚਲੇਗੀ?ੂ ਹਰਜਿੰਦਰ ਸਿੰਘ ਨੇ ਪੁੱਛਿਆ, ਠਇਸ ਖਤਰਨਾਕ ਰਾਹ ਤੇ ਤੁਰਨ ਵਾਲਿਆਂ ਨਾਲ ਤੂੰ ਸਬੰਧ ਕਿਉਂ ਬਣਾਏ?ੂ
ਠਸਬੰਧ ਜੋੜਨ ਵਾਲਾ ਤਾਂ ਉ¤ਪਰ ਬੈਠਾ ਹੈ।ੂ ਦਿਲਪ੍ਰੀਤ ਨੇ ਉ¤ਤਰ ਦਿੱਤਾ, ਠਇਹ ਖੇਡ ਕਿੰਨਾ ਚਿਰ ਚਲਣੀ ਆ ਇਹ ਵੀ ਉਹ ਹੀ ਜਾਣਦਾ ਹੈ, ਸਾਨੂੰ ਤਾਂ ਜਿਹੜੀ ਡਿਊਟੀ ਮਿਲੀ ਆ ਕਰੀ ਜਾਂਦੇ ਹਾਂ,
ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ
ਨਾਨਕ ਕਰਤੇ ਕੀ ਜਾਨੇ ਕਰਤਾ ਰਚਨਾ।
ਦਿਲਪ੍ਰੀਤ ਦਾ ਜ਼ਵਾਬ ਸੁਣ ਕੇ ਹਰਜਿੰਦਰ ਸਿੰਘ ਉਦਾਸ ਹੋ ਗਿਆ ਅਤੇ ਮੁਖਤਿਆਰ ਨੂੰ ਹੱਥ ਜੋੜ ਕੇ ਕਹਿਣ ਲੱਗਾ, ਠਤੁਸੀ ਆਪਣੀ ਬੱਚੀ ਦਾ ਅਨੰਦ ਕਾਰਜ ਕਿਸੇ ਹੋਰ ਥਾਂ ਕਰ ਦਿਉ, ਮੈਨੂੰ ਨਹੀ ਲੱਗਦਾ ਕਿ ਇਹਦਾ ਲੜ ਫੜ੍ਹ ਕੇ ਬੱਚੀ ਖੁਸ਼ ਰਹੇਗੀ।ੂ
ਠਬੱਚੀ ਵੀ ਇਹਦੇ ਵਰਗੀ ਹੀ ਗੱਲ ਕਰਦੀ ਹੈ।ੂ ਮੁਖਤਿਆਰ ਸਿੰਘ ਨੇ ਦੱਸਿਆ, ਠਸੱਚ ਦਸਾਂ, ਇਹ ਗੱਲ ਅਸੀ ਉਹਦੇ ਨਾਲ ਬਹੁਤ ਚਿਰ ਪਹਿਲਾਂ ਕਰ ਚੁੱਕੇ ਹਾਂ, ਪਰ ਉਸਦਾ ਜਵਾਬ ਸੀ ਕਿ ਖੁਸ਼ ਰਹਾਂ ਜਾਂ ਦੁਖੀ ਰਹਾਂ, ਰਹਾਂਗੀ ਦਿਲਪ੍ਰੀਤ ਦੇ ਨਾਲ ਹੀ।ੂ
ਠਵੀਰ, ਤੂੰ ਤਾਂ ਇਦਾਂ ਕਰਨ ਲੱਗ ਪਿਆ ਜਿਵੇਂ ਤੇਰਾ ਪੁੱਤ ਕੋਈ ਡਾਕੂ ਜਾਂ ਚੋਰ ਹੋਵੇ।ੂ ਹਰਬੰਸ ਕੌਰ ਨੇ ਕਿਹਾ, ਠਉਹ ਤਾਂ ਕੁਚਲਿਆਂ ਹੋਇਆਂ ਨੂੰ ਉਤਾਂਹ ਕਰਨ ਦਾ ਜਤਨ ਕਰ ਰਿਹਾ ਆ।ੂ       ਠਹਰਬੰਸ ਕੌਰੇ, ਗੱਲ ਤਾਂ ਭਾਵੇਂ ਤੇਰੀ ਠੀਕ ਹੈ।ੂ ਅਮਰੀਕ ਸਿੰਘ ਬੋਲਿਆ, ਠਪਰ ਜਿੰਨਾਂ ਚਿਰ ਕੌਮ ਦੇ ਗਦਾਰ ਲੀਡਰ ਵਿਚੋਂ ਨਹੀਂ ਨਿਕਲਦੇ, ਉਹਨਾਂ ਚਿਰ ਪੰਜਾਬੀਆਂ ਦਾ ਕੁਝ ਨਹੀਂ ਬਣਨਾਂ।ੂ
ਠਬਣਨਾ- ਬਨਾਉਣਾ ਤਾਂ ਇਕ ਪਾਸੇ।ੂ ਮੁਖਤਿਆਰ ਬੋਲਿਆ, ਠਉਹਨਾਂ ਤਾਂ ਆਹ ਹਮਲਾ ਕਰਕੇ ਸਿਖ ਕੌਮ ਦੀ ਜੜ੍ਹ ਹੀ ਵਡ ਸੁੱਟੀ।ੂ
ਠਇਸ ਤਰ੍ਹਾਂ ਜੜ੍ਹਾਂ ਵੱਢਣ ਵਾਲੇ ਪਹਿਲਾਂ ਵੀ ਆਉਂਦੇ ਰਹੇ ਆ।ੂ ਦਿਲਪ੍ਰੀਤ ਬੋਲਿਆ, ਠਜੜਾਂ ਵੱਢਣ ਵਾਲੇ ਮੁੱਕ ਗਏ, ਪਰ ਸਿਖ ਕੌਮ ਦੀ ਜੜ ਵੱਢਣ ਤੇ ਵੀ ਸੁੱਕੀ ਨਹੀ, ਇਹ ਰਹਿਣੀ ਵੀ ਹਮੇਸ਼ਾ ਹਰੀ ਹੀ ਆ, ਚਾਹੇ ਇਦਾਂ ਦੇ ਜ਼ਾਲਮ ਹੋਰ ਜੰਮ ਪੈਣ।ੂ
ਠਕਾਕਾ, ਇਸ ਜੜ੍ਹ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪ੍ਰੀਵਾਰ ਦਾ ਖੁੂਨ ਪਾ ਕੇ ਮਜ਼ਬੂਤ ਕੀਤਾ ਹੈ।ੂ ਅਮਰੀਕ ਸਿੰਘ ਬੋਲਿਆ, ਠਸੁੱਕਣ ਦਾ ਤਾਂ ਸਵਾਲ ਹੀ ਪੈਦਾ ਨਹੀ ਹੁੰਦਾ।ੂ
ਠਤੁਹਾਡੀਆਂ ਗੱਲਾਂ ਤਾਂ ਠੀਕ ਹੈ ਸਰਦਾਰ ਜੀ।ੂ ਸੋਚਾਂ ਵਿਚ ਪਏ ਹਰਜਿੰਦਰ ਸਿੰਘ ਨੇ ਕਿਹਾ, ਠਪਰ ਸਾਨੂੰ ਤਾ ਇਸ ਵੇਲੇ ਇਹ ਹੀ ਫਿਕਰ ਆ ਕਿ ਇਹਨਾ ਬੱਚਿਆਂ ਦਾ ਵਿਆਹ ਕਿਵੇਂ ਤੇ ਕਿੱਥੇ ਕਰੀਏ?ੂ
ਠਮੇਰਾ ਖਿਆਲ ਹੈ।ੂ ਅਮਰੀਕ ਸਿੰਘ ਨੇ ਕਿਹਾ, ਠਇਸ ਮਾਮਲੇ ਵਿਚ ਤਾਂ ਹਰਬੰਸ ਕੌਰ ਦੀ ਸਲਾਹ ਠੀਕ ਹੀ ਹੈ ਕਿ ਲਾਵਾਂ ਕਿਸੇ ਗੁਰਦੁਆਰੇ ਵਿਚ ਸਾਦੇ ਢੰਗ ਨਾਲ ਪੜ੍ਹਾ ਦਿਉ।ੂ
ਸਾਰਿਆਂ ਨੇ ਸੋਚਣ- ਵਿਚਾਰਣ ਤੋਂ ਬਾਅਦ ਇਹ ਹੀ ਸਲਾਹ ਕੀਤੀ ਕਿ ਜਿਹੜਾ ਗੁਰਦੁਆਰਾ ਦੋਹਾਂ ਪਾਸਿਆਂ ਨੂੰ ਲਾਗੇ ਪੈਂਦਾ ਹੈ। ਉਸ ਵਿਚ ਅਂੰਨਦ ਕਾਰਜ ਪੜਾਏ ਜਾਣ। ਸਮਾਂ ਵੀ ਤੜਕੇ ਚਾਰ ਵਜੇ ਦਾ ਰੱਖਿਆ ਗਿਆ ਤਾਂ ਜੋ ਕਿਸੇ ਨੂੰ ਖਬਰ ਤਕ ਨਾ ਹੋਵੇ, ਤਾਰੀਖ ਵੀ ਬਦਲ ਕੇ ਇਕ ਹਫਤਾ ਪਹਿਲਾਂ ਦੀ ਕਰ ਲਈ।
ਠਇਹ ਸਾਰਾ ਮਾਮਲਾ ਗੁਰਦੁਆਰੇ ਦੇ ਭਾਈ ਜੀ ਨੂੰ ਦੋ ਦਿਨ ਪਹਿਲਾਂ ਜਾ ਕੇ ਹੀ ਸਮਝਾ ਦਿਉ।ੂ ਹਰਬੰਸ ਕੌਰ ਨੇ ਕਿਹਾ, ਠਤਸੱਲੀ ਕਰ ਲਿਉ ਕਿ ਭਾਈ ਜੀ ਵੀ ਖਰਾ ਬੰਦਾ ਹੋਵੇ ਹੋਰ ਨਾ ਪੁਲੀਸ ਨੂੰ ਇਹ ਭੇਦ ਖੋਲ੍ਹ ਦੇਵੇ।ੂ
ਠਇਸ ਭਾਈ ਜੀ ਨੂੰ ਅਸੀ ਚਿਰਾਂ ਤੋਂ ਜਾਣਦੇ ਹਾਂ।ੂ ਮੁਖਤਿਆਰ ਨੇ ਕਿਹਾ, ਠਉਹਨਾਂ ਵਰਗਾ ਬੰਦਾ ਤਾਂ ਪੂਰੇ ਇਲਾਕੇ ਵਿਚ ਹੈ ਨਹੀਂ।ੂ
ਦਿਲਪ੍ਰੀਤ ਆਪਣੇ ਘਰੋਂ ਤਾਂ ਲਾਵਾਂ ਲੈਣ ਲਈ ਤੁਰ ਨਹੀ ਸੀ ਸਕਦਾ। ਉਸ ਨੇ ਆਪਣੇ ਇਕ ਸਾਥੀ ਨਾਲ ਸਿਧਾ ਗੁਰਦੁਆਰੇ ਹੀ ਪਹੁੰਚਣਾ ਹੈ। ਇਸ ਤਰ੍ਹਾਂ ਦਾ ਸਾਰਾ ਪ੍ਰੋਗਰਾਮ ਉਸੇ ਵੇਲੇ ਹੀ ਹਰਬੰਸ ਕੌਰ ਦੇ ਘਰ ਬਣਾ ਲਿਆ ਗਿਆ। ਵਿਆਹ ਵਾਲੀ ਰੱਖੀ ਤਾਰੀਖ ਤੋਂ ਪਹਿਲਾਂ ਹੀ ਅਨੰਦ ਕਾਰਜ ਦਾ ਸਮਾਂ ਬੰਨ ਕੇ ਹਰਜਿੰਦਰ ਸਿੰਘ ਅਤੇ ਮੁਖਤਿਆਰ ਸਿੰਘ ਆਪਣੇ ਪਿੰਡਾਂ ਨੂੰ ਮੁੜ ਗਏ।
(58)
ਮੁਖਤਿਆਰ ਸਿੰਘ ਜੋ ਪ੍ਰੋਗਰਾਮ ਬਣਾ ਕੇ ਆਇਆ ਸੀ। ਸੁਰਜੀਤ ਅਤੇ ਗਿਆਨ ਕੌਰ ਸਹਿਮਤ ਹੋ ਗਈਆਂ ਸਨ, ਪਰ ਅਜੇ ਹਰਨਾਮ ਕੌਰ ਨਾਲ ਇਸ ਬਾਰੇ ਕੋਈ ਵੀ ਗੱਲ ਨਹੀ ਸੀ ਕੀਤੀ, ਨਾਂ ਹੀ ਘਰ ਵਿਚ ਨਿਆਣਿਆਂ ਨੂੰ ਦੱਸਿਆ ਤਾਂ ਕੀ ਇਸ ਗੱਲ ਦਾ ਜਿਕਰ ਕਿਤੇ ਬਾਹਰ ਨਾਂ ਚਲਾ ਜਾਵੇ। ਗਿਆਨ ਕੌਰ ਨੇ ਵੀ ਇਹੀ ਸਲਾਹ ਦਿੱਤੀ, ਠਲਾਵਾਂ ਹੋਣ ਤਕ ਇਹ ਭੇਦ, ਭੇਦ ਹੀ ਬਣਿਆ ਰਹੇ।ੂ ਸੁਰਜੀਤ ਸਹਿਮਤ ਭਾਵੇਂ ਹੋ ਗਈ ਸੀ, ਪਰ ਵਿਚੋਂ ਮਾ ਹੋਣ ਦੇ ਨਾਤੇ ਉਸ ਦੇ ਕਾਲਜੇ ਨੂੰ ਧੂਹ ਪੈ ਰਹੀ ਸੀ ਕਿ ਆਹ ਕੋਈ ਕੁੜੀ ਤੋਰਨ ਦਾ ਢੰਗ ਥੌੜੀ ਆ। ਇਕ ਹੋਰ ਜੋ ਵੱਡਾ ਫਿਕਰ ਸੀ ਉਸ ਨੇ ਮੁਖਤਿਆਰ ਨਾਲ ਸਾਝਾਂ ਕੀਤਾ, ਠਜੀ, ਵਿਆਹ ਤੋਂ ਬਾਅਦ ਦੀਪੀ ਰਹੂ ਕਿੱਥੇ।ੂ
ਠਜਿੱਥੇ ਦਿਲਪ੍ਰੀਤ ਰਹੂ।ੂ ਮੁਖਤਿਆਰ ਨੇ ਕਿਹਾ, ਠਹੋਰ ਕਿੱਥੇ ਰਹਿਣਾ।ੂ
ਠਦਿਲਪ੍ਰੀਤ ਦਾ ਤਾਂ ਕੋਈ ਥਾਂ ਟਿਕਾਣਾ ਹੀ ਨਹੀਂ।ੂ
ਠਫਿਰ ਮੈਂ ਕੀ ਕਰਾਂ।ੂ ਮੁਖਤਿਆਰ ਨੇ ਖਿੱਝ ਕੇ ਕਿਹਾ।
ਸੁਰਜੀਤ ਮੁਖਤਿਆਰ ਦੀ ਗੱਲ ਸੁਣ ਕੇ ਚੁੱਪ ਹੋ ਗਈ। ਉਸ ਨੂੰ ਪਤਾ ਸੀ ਕਿ ਅਦਰੋਂ ਅੰਦਰੀ ਮੁਖਤਿਆਰ ਵੀ ਆਪਣੀ ਧੀ ਦੇ ਭੱਵਿਖ ਬਾਰੇ ਫਿਕਰਮੰਦ ਹੈ। ਗੱਲ ਹੋਰ ਪਾਸੇ ਪਾਉਣ ਲਈ ਸੁਰਜੀਤ ਨੇ ਕਿਹਾ, ਠਦਿਲਪ੍ਰੀਤ ਨੇ ਕੀਤਾ ਤਾਂ ਕੁਛ ਨਹੀ, ਪਤਾ ਨਹੀ ਪੁਲੀਸ ਕਿਉਂ ਮਗਰ ਪਈਉ ਆ।ੂ
ਠਆਪਣੇ ਪਿੰਡ ਦੇ ਬਟੇਰਿਆ ਦੇ ਮੁੰਡੇ ਨੇ ਕੀ ਕੀਤਾ ਸੀ, ਪਰਸੋ ਦੀ ਪੁਲੀਸ ਚੁੱਕ ਕੇ ਲੈ ਗਈ ਆ।ੂ
ਠਕਹਿੰਦੇ ਉਹ ਵੀ ਭਿੰਡਰਾਂਵਾਲੇ ਦਾ ਸ਼ਰਧਾਲੂ ਸੀ।ੂ
ਠਕਿੰਨੇ ਕੁ ਫੜੀ ਜਾਣਗੇ? ਭਿੰਡਰਾਵਾਲੇ ਦਾ ਬਹਾਨਾ ਲਾ ਕੇ।ੂ
ਠਜੇ ਕੋਈ ਪੁੱਛੇ ਪਈ ਤੁਸੀ ਭਿੰਡਰਾਵਾਲੇ ਸ਼ਹੀਦ ਵੀ ਕਰ ਦਿੱਤੇ, ਹੁਣ ਕਿਸ ਤੋਂ ਡਰਦੇ ਹੋ।ੂ
ਠਭਿੰਡਰਾਂਵਾਲੇ ਦੀ ਸੋਚ ਤੋਂ।ੂ ਮੁਖਤਿਆਰ ਨੇ ਇਕਦਮ ਕਿਹਾ, ਠਤੂੰ ਛੱਡ ਇਹ ਗੱਲਾਂ ਜਿਹੜੀ ਸਿਰ ਤੇ ਪਈ ਆ, ਉਹਦੇ ਬਾਰੇ ਸੋਚ।ੂ ੳਦੋਂ ਹੀ ਹਰਨਾਮ ਕੌਰ ਨੇ ਮੁਖਤਿਆਰ ਨੂੰ ਅਵਾਜ਼ ਮਾਰੀ, ਠਮੁਖਤਿਆਰ ਜਰਾ ਕੁ ੳਰੇ ਆਈ ਤੇਰੇ ਭਾਪੇ ਨੂੰ ਗੁਸਲਖਾਣੇ ਵਿਚ ਖੜ੍ਹਨਾ ਆ।
ਠਆਇਆ, ਬੀਬੀ।ੂ ਕਹਿ ਕੇ ਮੁਖਤਿਆਰ ਇੰਦਰ ਸਿੰਘ ਦੇ ਮੰਜੇ ਕੋਲ ਚਲਾ ਗਿਆ।     ਠਕਾਕਾ, ਵਿਆਹ ਦੇ ਦਿਨ ਨੇੜੇ ਆ ਰਹੇ ਆ।ੂ ਇੰਦਰ ਸਿੰਘ ਉ¤ਠਣ ਲਈ ਆਪਣੀ ਬਾਂਹ ਮੁਖਤਿਆਰ ਦੇ ਮੋਢਿਆਂ ਤੇ ਰੱਖਦਾ ਹੋਇਆ ਬੋਲਿਆ, ਠਤਿਆਰੀ-ਤਿਉਰੀ ਤੁਹਾਡੀ ਮੱਠੀ ਆ।ੂ
ਠਭਾਪਾ ਜੀ, ਮੁੰਡੇ ਵਾਲੇ ਵਿਆਹ ਸਾਦਾ ਹੀ ਚਾਹੁੰਦੇ ਆ।ੂ
ਠਫਿਰ ਵੀ, ਆਲਾ-ਦੁਆਲਾ ਤਾਂ ਸਵਾਰ ਲਵੋ, ਚੌਹ ਬੰਦਿਆ ਨੂੰ ਰੋਟੀ ਤਾਂ ਖਿਲਾਵੋਂਗੇੂ
ਠਸ਼ੈਦ ਵਿਆਹ ਲੇਟ ਕਰ ਦਈਏ।ੂ ਮੁਖਤਿਆਰ ਨੇ ਕਿਹਾ, ਠਅੱਗੇ ਜਾ ਕੇ ਜਦੋਂ ਪੁਲੀਸ ਤੇ ਮੁੰਡਿਆ ਦਾ ਚੱਕਰ ਘੱਟ ਜਾਵੇਗਾ, ੳਦੋਂ ਦੇਖ ਲਵਾਂਗੇ।ੂ
ਠਇਹ ਚੱਕਰ ਘੱਟਣਾ ਨਹੀਂ, ਸਗੋਂ ਵਧਣਾ ਹੀ ਆ।ੂ ਇੰਦਰ ਸਿੰਘ ਬੋਲਿਆ, ਠਤੁਸੀਂ ਕੁੜੀ ਦੇ ਹੱਥ ਪੀਲੇ ਕਰਨ ਦੀ ਗਲ ਕਰੋ।ੂ
ਠਕੋਈ ਨਹੀਂ, ਸੋਚ ਲੈਂਦੇ ਆਂ।ੂ
ਠਕਾਕਾ, ਤੇਰੀਆਂ ਗੱਲਾਂ ਤੋਂ ਮੈਨੂੰ ਤਾਂ ਦਾਲ ਵਿਚ ਕੁਝ ਕਾਲ੍ਹਾ ਕਾਲ੍ਹਾ ਲੱਗਦਾ ਆ।ੂ
ਇੰਦਰ ਸਿੰਘ ਦੀ ਇਸ ਗੱਲ ਦਾ ਜ਼ਵਾਬ ਮੁਖਤਿਆਰ ਨੂੰ ਸੁੱਝ ਨਹੀਂ ਸੀ ਰਿਹਾ। ਉਸ ਨੇ ਆਪਣੇ ਮਨ ਵਿਚ ਹੀ ਫੈਂਸਲਾ ਕੀਤਾ ਕਿ ਜਦੋਂ ਇੰਦਰ ਸਿੰਘ ਨਹਾ ਕੇ ਗੁਸਲਖਾਨੇ ਵਿਚੋਂ ਬਾਹਰ ਆਵੇਗਾ। ਉਹ ਸਾਰੀ ਗੱਲ ਉਸ ਨੂੰ ਦੱਸ ਦੇਵੇਗਾ।
ਇੰਦਰ ਸਿੰਘ ਨੇ ਸਾਰੀ ਗੱਲ ਧਿਆਨ ਨਾਲ ਸੁਣੀ ਅਤੇ ਕਿਹਾ, ਠਫਿਰ ਤਾਂ ਪੁਤਰਾ, ਜੋ ਤੁਸੀ ਸਭ ਕਰ ਰਹੇ ਹੋ, ਉਹ ਹੀ ਠੀਕ ਆ।ੂ
ਪਿਉ-ਪੁੱਤਰ ਦੀਆਂ ਗੱਲਾਂ ਅਜੇ ਖਤਮ ਵੀ ਨਹੀ ਹੋਈਆਂ ਸਨ ਕਿ ਪਿੰਡ ਦੇ ਚੌਕੀਦਾਰ ਨੇ ਗੇਟ ਕੋਲ ਖੜਕੇ ਅਵਾਜ਼ ਮਾਰੀ, ਠਸਰਦਾਰ ਜੀ, ਘਰੇ ਹੋ, ਸਰਪੰਚ ਨੇ ਸੁਨੇਹਾ ਘੱਲਿਆ ਸੂ।ੂ
ਠਆ ਜਾ, ਬਿਸ਼ਨਿਆ, ਲੰਘ ਆ।ੂ ਮੁਖਤਿਆਰ ਗੇਟ ਵੱਲ ਨੂੰ ਜਾਂਦਾ ਕਹਿ ਰਿਹਾ ਸੀ, ਠਕੀ ਸੁਨੇਹਾ ਭੇਜਿਆ, ਸਰਪੰਚਾਂ ਹੋਰਾਂ।ੂ
ਠਜਲੰਧਰ ਕਿਸੇ ਐਮ.ਪੀ ਨੂੰ ਮਿਲਣ ਜਾਣਾ ਆ ਇਕੱਠੇ ਹੋ ਕੇ ਪਿੰਡ ਦੇ ਬੰਦਿਆਂ ਨੇਂ, ਬਟੇਰਿਆਂ ਦੇ ਮੁੰਡੇ ਲਈ, ਸਰਪੰਚ ਨੇ ਤਹਾਨੂੰ ਵੀ ਕਿਹਾ ਕਿ ਕੱਲ ਨੂੰ ਤਿਆਰ ਰਹੋ।ੂ
ਮੁਖਤਿਆਰ ਚੌਕੀਦਾਰ ਨੂੰ ਘਰ ਦੇ ਅੰਦਰ ਲੈ ਆਇਆ। ਚਾਹ-ਪਾਣੀ ਪਿਲਾਇਆ। ਗੱਲਾਂ ਕਰਦਾ ਕਰਦਾ ਚੌਕੀਦਾਰ ਕਹਿਣ ਲੱਗਾ, ਠਪਤਾ ਲਗਾ, ਤੁਹਾਡੇ ਜਵਾਈ ਦੇ ਮਗਰ ਵੀ ਪੁਲੀਸ ਪਈਉ ਆ।ੂ
ਮੁਖਤਿਆਰ ਇਹ ਗੱਲ ਸੁਣ ਕੇ ਹੈਰਾਨ ਰਹਿ ਗਿਆ ਕਿ ਜਿਹੜੀ ਗੱਲ ਉਹਨਾਂ ਆਪਣੇ ਵਲੋਂ ਲੁਕਾ ਕੇ ਰੱਖੀ ਹੋਈ ਆ ਉਹ ਤਾਂ ਸਾਰੇ ਪਿੰਡ ਨੂੰ ਪਤਾ ਹੈ। ਇਸ ਗੱਲ ਵਿਚ ਕੋਈ ਝੂਠ ਵੀ ਨਹੀਂ ਸੀ। ਇਸ ਲਈ ਉਸ ਨੇ ਕਹਿ ਦਿੱਤਾ, ਠਚਾਚਾ, ਗੱਲ ਤੇਰੀ ਠੀਕ ਹੀ ਆ।ੂ
ਠਕਹਿੰਦੇ ਆ ਵਿਆਹ ਵੀ ਕੈਂਸਲ ਹੋ ਗਿਆ।ੂ
ਠਕੈਂਸਲ ਤਾਂ ਨਹੀਂ ਹੋਇਆ, ਲੇਟ ਭਾਵੇਂ ਹੋ ਜਾਵੇ।
ਠਇਹ ਵੀ ਪਤਾ ਲਗਾ ਆ ਕਿ ਪੁਲੀਸ ਤੋਂ ਡਰਦਾ ਮੁੰਡਾ ਤੁਹਾਡੇ ਘਰ ਵੀ ਕਈ ਦਿਨ ਲੁਕਿਆ ਰਿਹਾ ਆ।ੂ
ਠਚਾਚਾ, ਹਾਅ ਝੂਠ ਆ।ੂ
ਠਲੋਕੀ ਕਹਿੰਦੇ ਆ, ਮੈਨੂੰ ਤਾਂ ਕੁਝ ਪਤਾ ਨਹੀ।ੂ
ਠਲੋਕਾਂ ਦਾ ਤਾਂ ਚਾਚਾ ਤਹਾਨੂੰ ਪਤਾ ਹੀ ਹੈ, ਖੰਭਾਂ ਦੀਆਂ ਡਾਰਾਂ ਬਣਾ ਲੈਂਦੇ ਆ।ੂ
ਠਚੰਗਾ ਫਿਰ ਮੈਂ ਚਲਦਾ ਹਾਂ, ਚੌਧਰੀ ਹੁਕਮ ਰਾਮ ਦੇ ਵੀ ਜਾਣਾ ਆ।ੂ
ਚੌਕੀਦਾਰ ਦੇ ਜਾਣ ਤੋਂ ਬਾਅਦ ਮੁਖਤਿਆਰ ਨੇ ਸੋਚਿਆ ਜਿੰਨੀ ਛੇਤੀ ਦੀਪੀ ਦਾ ਵਿਆਹ ਦਿਲਪ੍ਰੀਤ ਨਾਲ ਹੋ ਜਾਵੇ, ਉਨਾ ਹੀ ਚੰਗਾ ਹੈ, ਨਹੀਂ ਤਾਂ ਲੋਕਾਂ ਨੇ ਗੱਲਾਂ ਹੋਰ ਦੀਆਂ ਹੋਰ ਬਣਾਈ ਹੀ ਜਾਣੀਆਂ ਨੇ।
(59)
ਹੌਲ੍ਹੀ ਹੌਲ੍ਹੀ ਸਾਰੇ ਘਰ ਦੇ ਮੈਂਬਰਾ ਨੂੰ ਪਤਾ ਲੱਗ ਗਿਆ ਕਿ ਦੀਪੀ ਦਾ ਵਿਆਹ ਕਿਸ ਢੰਗ ਨਾਲ ਹੋਵੇਗਾ। ਉਹਨਾਂ ਦੀ ਚੁੱਪ ਇਸ ਫੈਂਸਲੇ ਨਾਲ ਸਹਿਮਤ ਹੋਣ ਦਾ ਹੁੰਗਾਰਾ ਭਰ ਰਹੀ ਸੀ। ਭੈਣਾਂ ਦੀਆਂ ਅੱਖਾ ਦੀ ਉਦਾਸੀ ਕਹਿ ਰਹੀ ਸੀ ਕਿੱਥੇ ਉਹਨਾ ਨੇ ਆਪਣੀਆਂ ਸਹੇਲੀਆਂ ਨਾਲ ਰੱਲ ਕੇ ਵਿਆਹ ਵਿਚ ਨੱਚਣਾ-ਗਾਉਣਾ ਸੀ ਤੇ ਕਿੱਥੇ ਇਸ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕੱਲ ਰਾਤ ਗਿਆਨ ਕੌਰ ਅਤੇ ਹਰਨਾਮ ਕੌਰ ਨੇ ਰਲ੍ਹ ਕੇ ਭਰੇ ਮਨ ਨਾਲ ਪੰਜ ਸੁਹਾਗ ਹੌਲ੍ਹੀ ਹੌਲ੍ਹੀ ਗਾ ਕੇ ਸ਼ਗਨ ਕੀਤਾ ਸੀ। ਸੁਰਜੀਤ ਨੇ ਫਿੱਕੇ ਗੁਲਾਬੀ ਰੰਗ ਦੀ ਚੁੰਨੀ ਸਿਰ ਤੇ ਲੈ ਰੱਖੀ ਸੀ। ਜਿਸ ਨਾਲ ਉਹ ਕਈ ਵਾਰੀ ਆਪਣੇ ਅੱਖਾ ਦੇ ਅਥਰੂ ਵੀ ਪੂੰਝ ਚੁੱਕੀ ਸੀ।
ਤਾਰੂ ਦੀ ਹੱਟੀ ਤੋਂ ਮਹਿੰਦੀ ਲਿਆ ਕੇ ਭੈਣਾ ਨੇ ਦੀਪੀ ਦੀਆਂ ਹੱਥੇਲੀਆਂ ਤੇ ਗੋਲਧਾਰੇ ਵਿਚ ਲਾ ਦਿੱਤੀ ਸੀ। ਦੀਪੀ ਇਸ ਗੋਲਧਾਰੇ ਰਾਹੀ ਦਿਲਪ੍ਰੀਤ ਨਾਲ ਸੰਸਾਰ ਵਸਾਉਣ ਦਾ ਸੁਪਨਾ ਦੇਖਦੀ ਅੱਖਾਂ ਦੇ ਹੰਝੂ ਲਕਾਉਣ ਦਾ ਜਤਨ ਕਰਦੀ, ਸੱਚ ਅਤੇ ਝੂਠ ਦੀ ਰਲੀ ਮੁਸਕ੍ਰਾਹਟ ਬੁੱਲਾਂ ਤੇ ਲਈ ਬੈਠੀ ਸੀ। ਉਸ ਨੂੰ ਇੰਨਾ ਹੀ ਪਤਾ ਸੀ ਕਿ ਜਿਵੇਂ ਕਾਲਜ ਦੇ ਦਿਨਾ ਵਿਚ ਦਿਲਪ੍ਰੀਤ ਉਸ ਨੂੰ ਮੋਟਰਸਾਈਕਲ ਜਾਂ ਸਕੂਟਰ ਤੇ ਮਿਲਣ ਆਉਂਦਾ ਸੀ, ਉਸ ਤਰ੍ਹਾਂ ਹੀ ਵਿਆਹੁਣ ਆਵੇਗਾ ਤੇ ਮੋਟਰਸਾਈਕਲ ਤੇ ਬੈਠਾ ਕੇ ਲੈ ਜਾਵੇਗਾ। ਕਿੰਨਾ ਚਿਰ ਹੋ ਗਿਆ ਸੀ ਉਸ ਨੂੰ ਦਿਲਪ੍ਰੀਤ ਨੂੰ ਦੇਖਿਆਂ। ਉਸ ਨਾਲ ਮਿਲਾਪ ਕਰਨ ਲਈ ਦੀਪੀ ਨੂੰ ਹਾਲਾਤਾਂ ਦੀ ਦਿੱਤੀ ਹਰ ਸ਼ਰਤ ਮਨਜ਼ੂਰ ਸੀ। ਅਜੀਬ ਕਿਸਮ ਦਾ ਵਿਆਹ ਰਚਿਆ ਜਾ ਰਿਹਾ ਸੀ, ਜਿਸ ਦਾ ਨਾ ਨਾਨਕਿਆਂ ਨੂੰ ਪਤਾ ਸੀ ਤੇ ਨਾਂ ਹੀ ਕਿਸੇ ਸ਼ਰੀਕੇ ਨੂੰ ਇਸ ਦੀ ਖਬਰ ਸੀ।
ਪਿੰਡ ਦੇ ਦੂਜੇ ਪਾਸੇ ਸੈਣੀਆ ਦੀ ਕੁੜੀ ਦਾ ਵੀ ਵਿਆਹ ਸੀ। ਜਿਸ ਦੇ ਕਾਰਨ ਪਿੰਡ ਵਿਚ ਰੌਣਕ ਸੀ। ਬੇਸ਼ੱਕ ਕੁੜੀ ਦਾ ਭਰਾ ਜੁਝਾਰੂਆਂ ਨਾਲ ਰੱਲ ਕੇ ਰੂਹਪੋਸ਼ ਹੋ ਗਿਆ ਸੀ, ਪਰ ਫਿਰ ਵੀ ਮਾਪੇ ਆਪਣੇ ਧੀ ਦੇ ਚਾਅ ਪੂਰੇ ਕਰ ਰਹੇ ਸਨ। ਚਾਅ ਉਸ ਵੇਲੇ ਅਧੂਰੇ ਹੋ ਗਏ ਜਦੋਂ ਪੁਲੀਸ ਦੀ ਫੌਜ਼ ਨੇ ਆ ਛਾਪਾ ਮਾਰਿਆ ਅਤੇ ਲੱਗੇ ਘਰ ਦੀਆਂ ਤਲਾਸ਼ੀਆਂ ਲੈਣ। ਕੁੜੀ ਦਾ ਪਿਉ ਹੱਥ ਜੋੜ ਕੇ ਥਾਣੇਦਾਰ ਦੇ ਅੱਗੇ ਖਲੋਤਾ ਕਹਿ ਰਿਹਾ ਸੀ, ਠਸਾਡੀ ਧੀ ਦਾ ਅੱਜ ਵਿਆਹ ਆ, ਜੰਝ ਆਉਣ ਵਾਲੀ ਆ। ਸਾਨੂੰ ਇਸ ਤਰ੍ਹਾਂ ਅਵਾਚਾਰ ਨਾਂ ਕਰੋ।ੂ
ਠਧੀਆਂ ਨੂੰ ਤਾਂ ਤੁਸੀ ਲੋਕ ਬੜਾ ਸਾਂਭ ਕੇ ਰੱਖਦੇ ਹੋ।ੂ ਠਾਣੇਦਾਰ ਨੇ ਕਿਹਾ, ਠਪੁੱਤਰਾਂ ਨੂੰ ਵੀ ਕੁਝ ਅਕਲ ਦਿਆ ਕਰੋ, ਉਹ ਸਾਰੇ ਅੱਤਵਾਦੀ ਬਣਾ ਲਏ।ੂ    ਠਥਾਣੇਦਾਰ ਸਾਹਿਬ ਜੀ, ਸਿੰਘਾਂ ਨੂੰ ਅੱਤਵਾਦੀ ਨਾਂ ਕਹੋ।ੂ ਕੁੜੀ ਦਾ ਮਾਮਾ ਜੋ ਗੁਰਮੁੱਖ ਸੀ ਬੋਲਿਆ, ਠਅੱਤਵਾਦੀ ਤਾਂ ਉਹ ਹੁੰਦੇ ਆ ਜੋ ਮਜ਼ਲੂਮਾਂ ਤੇ ਕਹਿਰ ਢਾਹੁੰਦੇ ਆ, ਧੀਆਂ ਭੈਣਾਂ ਦੀ ਪੱਤ ਤੇ ਹਮਲਾ ਕਰਦੇ ਆ, ਨਿਰਦੋਸ਼ਿਆਂ ਨੂੰ ਬੰਬਾਂ ਨਾਲ ਉਡਾਉਦੇ ਆ ਅਤੇ ਧਰਮ ਦੀ ਕੱਟੜਤਾ ਵਿਚ ਗੁਨਾਹ ਕਰਦੇ ਆ।।ੂ
ਠਬਾਬਾ, ਤੂੰ ਆਪਣਾ ਭਾਸ਼ਨ ਬੰਦ ਕਰ।ੂ ਥਾਣੇਦਾਰ ਗੁੱਸੇ ਵਿਚ ਬੋਲਿਆ, ਠਜੋ ਵੀ ਸਰਕਾਰ ਦੇ ਖਿਲਾਫ ਹੋ ਜਾਂਦਾ ਹੈ, ਉਹ ਸਾਡੇ ਲਈ ਅੱਤਵਾਦੀ ਆ। ਇਸ ਲਈ ਚੁੱਪ ਕਰਕੇ ਆਪਣੇ ਲਾਡਲੇ ਨੂੰ ਸਾਡੇ ਅੱਗੇ ਪੇਸ਼ ਕਰ ਦਿਉ।ੂ
ਠਜੇ ਮੁੰਡਾ ਸਾਡੇ ਕੋਲ ਹੋਵੇ ਤਾਂ ਪੇਸ਼ ਕਰੀਏ।ੂ ਪਿਉ ਨੇ ਕਿਹਾ।
ਠਭੈਣ ਦਾ ਵਿਆਹ ਹੋਵੇ ਤੇ ਉਹ ਨਾ ਆਇਆ ਹੋਵੇ।ੂ ਥਾਣੇਦਾਰ ਨੇ ਜ਼ਮੀਨ ਤੇ ਸੋਟੀ ਮਾਰਦਿਆਂ ਕਿਹਾ, ਠਤੁਸੀ ਲੋਕ ਸਾਨੂੰ ਮੂਰਖ ਕਿਉਂ ਬਣਾਉਂਦੇ ਹੋ?ੂ

ਠਅਸੀ ਸੱਚ ਆਖਦੇ ਹਾਂ।ੂ ਇਕ ਹੋਰ ਰਿਸ਼ਤੇਦਾਰ ਨੇ ਕਿਹਾ, ਠਜੇ ਮੇਸ਼ੀ ਆਇਆ ਹੁੰਦਾ ਤਾਂ ਅਸੀ ਤੁਹਾਡੇ ਅੱਗੇ ਪੇਸ਼ ਕਰ ਦੇਣਾ ਸੀ। ਜੇ ਤਹਾਨੂੰ ਸਾਡੇ ਕਿਹਾ ਸੱਚ ਨਹੀਂ ਆਉਂਦਾ ਤਾਂ ਘਰ ਦੀ ਤਲਾਸ਼ੀ ਲੈ ਲਉ।ੂ
ਉਦੋਂ ਹੀ ਵਿਆਹ ਵਾਲੀ ਕੁੜੀ ਦੀ ਛੋਟੀ ਭੈਣ ਕਮਰੇ ਵਿਚੋਂ ਬਾਹਰ ਆਈ ਤੇ ਆਪਣੇ ਪਿਉ ਨੂੰ ਬੋਲੀ, ਠਭਾਪਾ ਜੀ, ਅੰਦਰ ਆ ਜਾਉ, ਭੈਣ ਜੀ ਨੂੰ ਨੰਦਾ ਤੇ ਲੈ ਕੇ ਜਾਣ ਦਾ ਟਾਈਮ ਹੋ ਗਿਆ।ੂ
ਇਸ ਕੁੜੀ ਨੂੰ ਰੱਬ ਨੇ ਲੋਹੜੇ ਦਾ ਰੂਪ ਦਿੱਤਾ ਸੀ, ਭੈਣ ਦੇ ਵਿਆਹ ਵਿਚ ਸਜੀ ਹੋਰ ਵੀ ਖੁੂਬਸੂਰਤ ਲੱਗ ਰਹੀ ਸੀ। ਉਸ ਦੀ ਖੁੂਬਸਰੂਤੀ ਦੇਖ ਕੇ ਪੁਲੀਸ ਦੇ ਗੁੰਡਿਆਂ ਦੇ ਮਨ ਲਲਚਾ ਗਏ। ਠਾਣੇਦਾਰ ਨੇ ਸਿਪਾਹੀਆਂ ਨੂੰ ਦੱਬਕਾ ਮਾਰਿਆ, ਠਉਹ ਚੁੱਕੋ ਇਸ ਨੂੰ ਤੇ ਸੁਟੋ ਗੱਡੀ ਵਿਚ, ਜੇ ਮੇਸ਼ੀ ਦੌੜਦਾ ਹੋਇਆ ਆਪ ਠਾਣੇ ਨਾਂ ਪਹੁੰਚਿਆਂ ਤੇ ਮੇਰਾ ਨਾਂਅ ਵਟਾ ਦਿਉ।ੂ
ਠਾਣੇਦਾਰ ਦੀ ਇਸ ਗੱਲ ਨਾਲ੍ਹ ਸਾਰੇ ਘਰ ਨੂੰ ਹਿਲਾ ਕੇ ਰੱਖ ਦਿੱਤਾ। ਘਰ ਵਿਚ ਆਇਆ ਮੇਲ -ਸ਼ਰੀਕਾ ਸਭ ਠਾਣੇਦਾਰ ਦੇ ਅੱਗੇ ਖਲੋ ਗਏ ਅਤੇ ਕਹਿਣ ਲੱਗੇ, ਠਤੂੰ ਕੁੜੀ ਨੂੰ ਹੱਥ ਲਾ ਕੇ ਵਿਖਾ।ੂ
ਬਦਮਾਸ਼ ਠਾਣੇਦਾਰ ਨੇ ਇਸ਼ਾਰਾ ਕੀਤਾ ਤਾਂ ਸਿਪਾਹੀ ਨੇ ਗੋਲੀ ਚਿਲਾ ੱਿਦਤੀ। ਪਰਾਹੁਣੇ ਆਏ ਬੰਦੇ ਦੀ ਬਾਂਹ ਵਿਚ ਲੱਗੀ। ਸਾਰੇ ਘਰ ਵਿਚ ਹਾਹਾਕਾਰ ਮੱਚ ਗਈ। ਇਸੇ ਹਾਹਾਕਾਰ ਵਿਚ ਪੁਲੀਸ ਕੁੜੀ ਨੂੰ ਚੁੱਕ ਕੇ ਘਰੋਂ ਅਜੇ ਨਿਕਲੀ ਹੀ ਸੀ ਕਿ ਮੇਸ਼ੀ ਵੀ ਆ ਗਿਆ। ਸਾਰੇ ਪਿੰਡ ਨੂੰ ਵਕਤ ਪੈ ਗਿਆ ਸੀ। ਉਹ ਕੁੜੀ ਨੂੰ ਛੁਡਾ ਕੇ ਲਿਆਉਣ ਜਾਂ ਵਿਆਹ ਵਾਲੀ ਕੁੜੀ ਨੂੰ ਤੋਰਨ ਜਾਂ ਜਿਸ ਦੇ ਗੋਲੀ ਲੱਗੀ ਉਸ ਨੂੰ ਸਾਭਣ। ਮੇਸ਼ੀ ਨੁੰ ਜਦੋਂ ਘਟਨਾ ਦਾ ਪਤਾ ਲੱਗਾ, ਉਹ ਤਾਂ ਉਹਨੀ ਪੈਰੀ ਹੀ ਮੁੜ ਗਿਆ। ਇਹ ਕਿਸੇ ਨੂੰ ਨਹੀਂ ਸੀ ਪਤਾ ਕਿ ਉਹ ਕਿ¤ਥੇ ਨੂੰ ਗਿਆ ਸੀ?
ਇਸ ਘਟਨਾ ਨੇ ਸਾਰੇ ਪਿੰਡ ਨੂੰ ਸੋਗ ਵਿਚ ਡੁਬਾ ਦਿੱਤਾ ਸੀ। ਖੱਤਰੀਆਂ ਦੀ ਹੱਟੀ ਅੱਗੇ ਹਮੇਸ਼ਾ ਪਿੰਡ ਦੇ ਮੁੰਡੇ ਤੇ ਸਿਆਣੇ ਰਾਤ ਦੇਰ ਤਕ ਖੜੇ ਹੱਸਦੇ ਗੱਲਾਂ-ਬਾਤਾਂ ਕਰਦੇ ਰਹਿੰਦੇ ਸਨ। ਜਦੋਂ ਦਾ ਪੰਜਾਬ ਦਾ ਮਹੌਲ ਖਰਾਬ ਹੋਇਆ, ਹੱਟੀ ਅੱਗੇ ਰੋਣਕ ਘੱਟ ਗਈ ਸੀ। ਅੱਜ ਵੀ ਹੱਟੀ ਅੱਗੇ ਦੋ ਬੰਦੇ ਹੀ ਬੈਠੇ ਸਨ, ਇਕ ਹੱਟੀ ਆਲਿਆਂ ਦਾ ਮੁੰਡਾ ਸੰਜੇ ਤੇ ਦੂਸਰਾ ਲੰਬੜਦਾਰ ਦਾ ਪੋਤਾ ਭੋਲੂ। ਅੱਜ ਜੋ ਕੁਝ ਪਿੰਡ ਵਿਚ ਹੋਇਆ ਉਸ ਬਾਰੇ ਗੱਲ-ਬਾਤ ਕਰ ਰਹੇ ਸਨ।
ਠਮੇਸ਼ੀ ਦੀ ਭੈਣ ਚੁੱਕ ਕੇ ਪੁਲੀਸ ਨੇ ਬਹੁਤ ਵੱਡੀ ਗਲਤੀ ਕੀਤੀ ਹੈ।ੂ ਸੰਜੇ ਨੇ ਕਿਹਾ, ਠਸਾਨੂੰ ਤਾਂ ਪਤਾ ਹੀ ਨਾਂ ਲੱਗਾ।
ਠਪਤਾ ਵੀ ਲਗ ਜਾਂਦਾ ਤਾਂ ਆਪਾਂ ਕੀ ਕਰ ਲੈਣਾ ਸੀ।ੂ ਭੋਲੂ ਨੇ ਕਿਹਾ, ਠਪੁਲੀਸ ਦੇ ਅੱਗੇ ਕਾਹਦਾ ਜੋਰ।
ਠਇਕ ਗੱਲ ਮੈਂ ਤੈਨੂੰ ਦਸ ਦਿੰਦਾ ਹਾਂ ਜਾਂ ਹੁਣ ਉਹ ਪੁਲੀਸ ਵਾਲੇ ਨਹੀ ਰਹਿਣੇ ਜਾਂ ਫਿਰ ਮੇਸ਼ੀ ਗਿਆ।ੂ
ਉਹਨਾ ਦੀਆਂ ਗੱਲਾਂ ਸੁਣ ਕੇ ਸੰਜੇ ਦਾ ਪਿਉ ਡਰ ਗਿਆ ਜੋ ਦੁਕਾਨ ਦੇ ਅੰਦਰ ਬੈਠਾ ਆਪਣਾ ਕੋਈ ਹਿਸਾਬ- ਕਿਤਾਬ ਕਰ ਰਿਹਾ ਸੀ। ਉਸ ਨੇ ਅਵਾਜ਼ ਲਗਾਈ, ਠਪੁਤਰੋ ਗੱਲਾਂ ਕਰਨੀਆਂ ਹਨ ਤੇ ਅੰ

This entry was posted in Uncategorized.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>