•ਬੰਦ ਬੂਹੇ•
ਇਹ ਕੈਸਾ ਦੌਰ ਹੈ
ਕਿ ਜਿਸ ਦਰ ਵੀ
ਦਸਤਕ ਦਿੰਦੇ ਹਾਂ
ਓਸ ਦਰ ਅੰਦਰਲੀਆਂ
ਸਭ ਰੂਹਾਂ
ਗੈਰ-ਹਾਜ਼ਿਰ ਹੋ ਜਾਦੀਆਂ ਨੇ
    ਤੇ ਫਿਰ
ਓਹਨਾਂ ਗੈਰ-ਹਾਜ਼ਿਰ ਰੂਹਾਂ ਦੀ
ਤਲਾਸ਼ ਵਿੱਚ ਘੁੰਮਦੇ,
ਦਰ-ਬ-ਦਰ ਭਟਕਦੇ
  ਖੁਦ ਵਿੱਚੋਂ ਹੀ
      ਮਨਫ਼ੀ ਹੋ
ਘਰ ਤੋੰ,
   ਬੜ੍ਹੀ ਹੀ ਦੂਰ…
    ਆ ਜਾਦੇ ਹਾਂ
ਤੇ ਘਰ;
      ਘਰ
      ਕਾਗ਼ਜ ਦੀ ਹਿੱਕ ‘ਤੇ
      ਦੋ ਅੱਖਰਾਂ ਦੀ
      ਕਵਿਤਾ ਵਿੱਚ ਸਿਮਟ
      ਸਾਰੀ ਦੁਨੀਆ ਨੂੰ
      ਅਪਣੇ ਕਲਾਵੇ ਵਿੱਚ
      ਲੈਣਾ ਲੋਚਦੈ।
ਤੇ ਫਿਰ;
 ਕਲਪਦਾ ਹਾਂ
 ਬਰਾਮਦੇ ਦੇ ਪਿੱਲਰਾਂ ‘ਤੇ
    ਨਟਰਾਜ ਦੀਆਂ ਮੂਰਤਾਂ,
 ਕਮਰੇ ਦੀ ਛੱਤ ‘ਤੇ
    ਸਤਿਗੁਰ ਦੀ ਮੇਹਰ,
 ਬੂਹੇ ਪਿੱਛੇ
    ਸਰਬਤੀ ਚੇਹਰੇ !
ਸੋਚਾਂ ਦੇ ਅਖਾੜੇ ਵਿੱਚ
 ਗੁੱਥਮ-ਗੁੱਥਾ
ਅਪਣੇ ਹੀ ਸਿਰਨਾਵੇਂ ‘ਤੇ
ਕਵਿਤਾ ਲਿਖ ਭੇਜਦਾ ਹਾਂ,
ਪਰ . . .
ਕਵਿਤਾ ਨੂੰ ਵੀ
 ਜੇ ਅੱਗੋਂ ਰੂਹ ਨਾ ਮਿਲੀ
 ਮੈਂ ਕਿਸੇ ਨੂੰ
 ਅਪਣਾ ਪਤਾ
 ਕੀ ਦੱਸਾਂਗਾ??
       ਗਗਨਦੀਪ ਸਿੰਘ ਸੰਧੂ
This entry was posted in Uncategorized.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>