ਝਾਂਜਰਾਂ ਦੇ ਬੋਰ

ਝਾਂਜਰਾਂ ਦੇ ਬੋਰ ਮੇਰੇ   ਟੁੱਟ  ਗਏ  ਵੇ ਸੱਜਣਾ,
ਚੁਗ-ਚੁਗ ਝੋਲੀ ਵਿਚ ਪਾਵਾਂ ।

ਗੁੰਗੀ-ਬੋਲੀ ਹੋ ਗਈ ਮੇਰੀ ਝਾਂਜਰ ਪਿਆਰੀ,
ਅੱਡੀ ਮਾਰ ਕੇ ਕਿਵੇਂ ਛਣਕਾਵਾਂ।

ਅੱਥਰੀ ਜਵਾਨੀ  ਮੇਰੀ  ਨਾਗ ਬਣ ਛੂੱਕਦੀ,
ਗਿੱਧੇ ਵਿਚ  ਦਸ  ਕਿਵੇਂ ਜਾਵਾਂ ।

ਕੁੜੀਆਂ ‘ਚ ਮੇਰੀ ਸਰਦਾਰੀ ਚੰਨ ਸੋਹਣਿਆਂ,
ਮੈਂ  ਨੱਚ-ਨੱਚ  ਧਰਤ ਹਿਲਾਵਾਂ।

ਸਬਰਾਂ ਦੀ ਭੱਠੀ ਮੈਨੂੰ ਝੋਕਿੱਆ ਤੂੰ ਹਾਣੀਆਂ,
ਵੇ ਕਿਵੇਂ ਤੈਨੂੰ  ਨਾਲ ਮੈਂ ਨੱਚਾਵਾਂ।

ਹਿਜਰਾਂ ਦੀ ਅੱਗ ਮੇਰਾ ਸੀਨਾ ਰਹੀ ਸਾੜਦੀ,
ਕਿਹਨੂੰ ਦੁੱਖ ਦਿਲ ਦਾ ਸੁਣਾਵਾਂ ।

ਸੜੇ- ਬੱਲੇ ਹੰਝੂ ਮੇਰੇ  ਨੈਣਾਂ ਵਿਚ ਮਰ-ਮੁੱਕੇ,
‘ਸੁਹਲ ‘ ਤੇਰੇ  ਗੀਤ ਕਿਵੇਂ  ਗਾਵਾਂ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>