ਸਰਕਾਰ ਆਪ  ਲੋਕਾਂ ਦੀਆਂ ਮੁਸ਼ਕਿਲਾਂ ਲਭੇ ਅਤੇ ਹਲ ਕਰੇ

ਦਲੀਪ ਸਿੰਘ ਵਾਸਨ, ਐਡਵੋਕੇਟ

ਪਿਛਲੇ ਸਤ ਦਹਾਕਿਆਂ ਦਾ ਸਾਡਾ ਇਤਿਹਾਸ ਗਵਾਹ ਹੈ ਕਿ ਸਾਡੇ ਮੁਲਕ ਦੇ ਲੋਕ॥ ਕਦੀ ਵੀ ਸਰਕਾਰ ਤਕ ਆਪਣੀ ਕੋਈ ਮੁਸ਼ਕਿਲ ਨਹ॥ ਪੁਚਾਉ੍ਵਦੇ ਰਹੇ।  ਇਹ ਜਲਸੇ, ਇਹ ਜਲੂਸ, ਇਹ ਰੈਲੀਆਂ ਅਤੇ ਮੁਗ਼ਾਹਰੇ ਕਦੀ ਕਦੀ ਇਸ ਮੁਲਕ ਵਿੱਚ ਦੇਖਣ ਨੂੰ ਮਿਲਦੇ ਹਨ ਤਾਂ ਇਹ ਲੋਕਾਂ ਵਲੋ੍ਵ ਨਹ॥ ਕੀਤੇ ਜਾਂਦੇ ਬਲਕਿ ਕੋਈ ਨਾਂ ਕੋਈ ਵਿਰੋਧੀ ਪਾਰਟੀ ਜਾਂ ਕੋਈ ਵਿਰੋਧੀ ਧਿਰ ਦਾ ਵਿਅਕਤੀਵਿਸ਼ਸ਼ ਕਰਵਾ ਰਿਹਾ ਹੁੰਦਾ ਹੈ।  ਇਹ ਲੋਕ॥ ਤਾਂ ਵਿਚਾਰੇ ਜਾਣਦੇ ਹੀ ਨਹ॥ ਹਨ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ ਇਹ ਵਾਲੀਆਂ ਸਰਕਾਰਾਂ ਹਲ ਕਰਨਗੀਆਂ।  ਸਦੀਆਂ ਦੀ ਗੁਲਾਮੀ ਕਾਰਣ ਇਸ ਦੇਸ਼ ਦੇ ਲੋਕਾਂ ਨੇ ਸਰਕਾਰਾਂ ਵਲ ਝਾਕਣਾ ਹੀ ਬੰਦ ਕਰ ਦਿਤਾ ਹੈ।  ਕਦੀ ਇਸ ਮੁਲਕ ਵਿੱਚ ਧਾਰਮਿਕ ਹਸਤੀਆਂ ਵੀ ਆਈਆਂ ਸਨ ਅਤੇ ਉਹ ਵੀ ਇਹ ਸਮਝਾ ਗਈਆਂ ਸਨ ਕਿ ਲੋਕਾਂ ਦੀਆਂ ਜੋ ਵੀ ਸਮਸਿਆਵਾਂ ਹਨ ਇਹ ਕਿਸੇ ਵੀ ਆਦਮੀ ਨੇ ਕਿਸੇ ਲਈ ਖੜੀਆਂ ਨਹ॥ ਕੀਤੀਆਂ ਹਨ, ਇਹ ਤਾਂ ਹਰ ਆਦਮੀ ਦੇ ਪਿਛਲੇ ਜਨਮ ਵਿੱਚ ਕੀਤੇ ਪਾਪਾਂ ਦਾ ਫਲ ਹੈ ਅਤੇ ਇਹ ਵੀ ਆਖ ਦਿੱਤਾ ਗਿਆ ਸੀ ਕਿ ਇਹ ਤਾਂ ਭੁਗਤਣਾ ਹੀ ਪੈਣਾ ਹੈ।  ਸਾਨੂੰ ਧਾਰਮਿਕ ਹਸਤੀਆਂ ਨੇ ਇਹ ਸਲਾਹ ਦੇ ਦਿੱਤੀ ਸੀ ਕਿ ਭਗਤੀ ਕਰੋ ਅਤੇ ਰਬ ਅਗੇ ਹੀ ਅਰਦਾਸਾਂ ਕਰੋ ਜਿਸ ਨਾਲ ਇਹ ਵਾਲਾ ਜਨਮ ਨਾ ਸਹੀ, ਘਟੋ ਘਟ ਅਗਲਾ ਜਨਮ ਤਾਂ ਸੰਵਰ ਜਾਵੇ।  ਅਤੇ ਇਹ ਸਾਡੀਆਂ ਸੋਚਾਂ ਨੇ ਸਾਡੀਆਂ ਸਦੀਆਂ ਲੰਘਾ ਦਿੱਤੀਆਂ ਹਨ।  ਇਸ ਮੁਲਕ ਵਿੱਚ ਰੱਬ ਦਾ ਭਾਣਾ ਸਮਝਕੇ ਹਰ ਤਰ੍ਹਾਂ ਦੀਆਂ ਘਾਟਾਂ ਅਤੇ ਤਕਲੀਫਾਂ ਅਸ॥ ਬਰਦਾਸਿ਼ਤ ਕਰਦੇ ਆ ਰਹੇ ਹਾਂ ਅਤੇ ਇਸ ਮੁਲਕ ਵਿੱਚ ਕਦੀ ਵੀ ਕੋਈ ਕ੍ਰਾਂਤੀ ਨਹ॥ ਆਈ ਅਤੇ ਅਜ ਵੀ ਕੋਈ ਕ੍ਰਾਂਤੀ ਆ ਜਾਣ ਦੀ ਸੰਭਾਵਨਾ ਨਹ॥ ਹੈ।

ਆਗ਼ਾਦੀ ਆਈ ਅਤੇ ਇਹ ਵਾਲਾ ਪਰਜਾਤੰਤਰ ਵੀ ਆਇਆ ਅਤੇ ਸਾਨੂੰ ਇਹ ਸਮਝਾਉਣ ਦੀ ਕੋਸਿ਼ਸ਼ ਵੀ ਕੀਤੀ ਗਈ ਹੈ ਕਿ ਅਸ॥ ਮੁਲਕ ਦੇ ਮਾਲਕ ਬਣ ਗਏ ਹਾਂ ਅਤੇ ਇਹ ਸਾਰੇ ਵਿਧਾਇਕ ਅਤੇ ਸਰਕਾਰੀ ਮੁਲਾਗ਼ਮ ਹੁਣ ਲੋਕੑਸੇਵਕ ਬਣ ਗਏ ਹਨ।  ਇਹ ਗਲਾਂ ਸਾਡੇ ਸੰਵਿਧਾਨ ਵਿੱਚ ਵੀ ਲਿਖ ਦਿਤੀਆਂ ਗਈਆਂ ਹਨ।  ਪਰ ਇਹ ਸੰਵਿਧਾਨ ਤਾਂ ਬਸ ਇਕ ਕਿਤਾਬ ਹੀ ਹੈ ਅਸ॥ ਪੜ੍ਹ ਵੀ ਲਈਏ ਤਾਂ ਵੀ ਸਾਡੀ ਸਮਝ ਵਿੱਚ ਇਹ ਕਿਵੇ੍ਵ ਆ ਸਕਦਾ ਹੈ ਕਿ ਅਸ॥ ਮੁਲਕ ਦੇ ਮਾਲਕ ਬਣ ਗਏ ਹਾਂ ਅਤੇ ਇਹ ਸਰਕਾਰੀ ਕੁਰਸੀਆਂ ਉਤੇ ਬੈਠੇ ਸਾਰੇ ਦੇ ਸਾਰੇ ਲੋਕ॥ ਹੁਣ ਲੋਕਾਂ ਦੇ ਸੇਵਕ ਬਣ ਗਏ ਹਨ।  ਅਜ ਸਤ ਦਹਾਕਿਆਂ ਦਾ ਸਮਾਂ ਹੋ ਗਿਆ ਹੈ ਅਤੇ ਹਾਲਾਂ ਤਕ ਅਸਾਂ ਕਦੀ ਇਹ ਮਹਿਸੂਸ ਹੀ ਨਹ॥ ਕਰ ਪਾਇਆ ਕਿ ਅਸ॥ ਮਾਲਕ ਬਣ ਗਏ ਹਾਂ ਕਿਉ੍ਵਕਿ ਅਜ ਵੀ ਸਰਕਾਰੀ ਕੁਰਸੀਆਂ ਉਤੇ ਬੈਠੇ ਲੋਕ॥ ਸਾਨੂੰ ਘੂਰੀ ਜਾਂਦੇ ਹਨ ਅਤੇ ਅਜ ਵੀ ਅਸ॥ ਉਨ੍ਹਾਂ ਅਗੇ ਸਲਾਮਾਂ ਹੀ ਕਰੀ ਜਾਂਦੇ ਹਾਂ। ਅਜ ਵੀ ਅਖੌਤੀ ਲੋਕ ਸੇਵਕਾਂ ਦੀ ਹਾਲਤ ਆਮ ਲੋਕਾਂ ਨਾਲੋ੍ਵ ਕਈ ਦਰਜੇ ਬਿਹਤਰ ਹੈ।  ਉਹ ਹਰ ਮਹੀਨੇ ਤਨਖਾਹ ਲੈ੍ਵਦੇ ਹਨ, ਕਈ ਕਿਸਮ ਦੇ ਭਤੇ ਲੈ੍ਵਦੇਹਨ, ਇਲਾਜ ਵੀ ਮੁਫਤ ਹੈ ਅਤੇ ਕਈ ਤਰ੍ਹਾਂ ਦੀਆਂ ਸਕੀਮਾਂ ਉਨ੍ਹਾਂ ਦੀ ਮਦਦ ਕਰ ਰਹੀਆਂ ਹਨ।  ਇਹ ਸਾਰੇ ਵਿਧਾਇਕ ਅਤੇ ਮੁਲਾਗ਼ਮ ਪੈਨਸ਼ਨਾ ਵੀ ਲੈ੍ਵਦੇ ਹਨ ਅਤੇ ਹਰ ਕਿਸੇ ਦਾ ਬੀਮਾ ਵੀ ਹੋਇਆ ਪਿਆ ਹੈ।  ਸਾਫ ਪਿਆ ਦਿਖਾਈ ਦੇ ਰਿਹਾ ਹੈ ਕਿ ਇਹ ਵਿਧਾਹਿਕ ਅਤੇ ਇਹ ਮੁਲਾਗ਼ਮਾਂ ਦੀ ਹਾਲਤ ਆਮ ਲੋਕਾਂ ਨਾਲੋ੍ਵ ਬਿਹਤਰ ਹੈ।  ਇਸ ਲਈ ਅਜ ਭਾਵੇ੍ਵ ਸਾਨੂੰ ਮਾਲਕ ਬਣਾਇਆ ਸਤ ਦਹਾਕਿਆ ਦਾ ਸਮਾਂ ਹੋ ਗਿਆ ਹੈ, ਅਸ॥ ਅਜ ਵੀ ਗੁਲਾਮਾਂ ਦੇ ਵਕਤਾਂ ਦੀ ਤਰ੍ਹਾਂ ਵਿਧਾਇਕਾਂ ਅਤੇ ਮੁਲਾਗ਼ਮਾਂ ਨੂੰ ਹੀ ਹਾਕਮ ਸਮਝੀ ਬੈਠੇ ਹਾਂ ਅਤੇ ਸਾਨੂੰ ਇੰਨ੍ਹਾਂ ਪਾਸੋ੍ਵ ਡਰ ਵੀ ਲਗਦਾ ਰਹਿੰਦਾ ਹੈ।  ਅਰਥਾਤ ਅਜ ਵੀ ਅਸ॥ ਨੌਕਰਾਂ ਵਾਂਗ ਹਾਂ ਅਤੇ ਇਹ ਮਾਲਕ ਲਗਦੇ ਹਨ।

ਇਹ ਜਿਹੜੀ ਹਾਲਤ ਸਾਡੀ ਬਣ ਆਈ ਹੈ ਇਸ ਵਿੱਚ ਸਾਡੀ ਤਾਂ ਹਿੰਮਤ ਨਹ॥ ਪੈ ਰਹੀ ਹੈ ਕਿ ਅਸ॥ ਵਕਤ ਦੀ ਸਰਕਾਰ ਤਕ ਪਹੁੰਚ ਹੀ ਕਰ ਸਕੀਏ ਅਤੇ ਦਸ ਸਕੀਏ ਸਾਡੇ ਇਲਾਕੇ ਦੀਆਂ ਕੀ ਕੀ ਸਮਸਿਆਵਾਂ ਹਨ, ਅਗਰ ਉਹ ਹਲ ਕਰ ਦਿਤੀਆਂ ਜਾਣ ਤਾਂ ਸਾਡਾ ਜੀਵਨ ਕੁਝ ਠੀਕ ਵੀ ਹੋ ਸਕਦਾ ਹੈ ਅਤੇ ਕੁਝ ਮਾਲਕਾਂ ਵਰਗਾ ਵੀ ਹੋ ਸਕਦਾ ਹੈ।  ਵੈਸੇ ਅਸ॥ ਜਲਦੀ ਕੀਤਿਆਂ ਆਪਣੇ ਇਲਾਕੇ ਅਤੇ ਆਪਣੀਆਂ ਸਮਸਿਆਵਾਂ ਕਿਸੇ ਨਾਲ ਸਾਂਝੀਆਂ ਹੀ ਨਹ॥ ਕਰਦੇ ਅਤੇ ਸਚੀ ਗਲ ਤਾਂ ਇਹ ਵੀ ਹੈ ਕਿ ਸਾਡਾ ਹਾਲਾਂ ਤਕ ਵਿਸ਼ਵਾਸ ਹੀ ਨਹ॥ ਬਣ ਪਾਇਆ ਕਿ ਕੋਈ ਸਾਡੀ ਸੁਣੇਗਾ ਅਤੇ ਸਾਡੀਆਂ ਸਮਸਿਆਵਾਂ ਅਰਥਾਤ ਸਾਡੀਆਂ ਮੁਸ਼ਕਿਲਾਂ ਹਲ ਕਰ ਦੇਵੇਗਾ।  ਇਸ ਲਈ ਅਸ॥ ਤਾਂ ਇਹੀ ਆਖਾਂਗੇ ਕਿ ਇਹ ਜਿਹੜੇ ਆਦਮੀ ਕਿਸੇ ਨਾ ਕਿਸੇ ਤਰ੍ਹਾਂ ਸਰਕਾਰੀ ਕੁਰਸੀਆਂ ਤਕ ਪੁਜ ਹੀ ਗਏ ਹਨ, ਇਹ ਆਪ ਹੀ ਸਾਡੇ ਸੇਵਕ ਬਣਕੇ ਸਾਡੇ ਇਲਾਕੇ ਅਤੇ ਸਾਡੀਆਂ ਸਮਸਿਆਵਾਂ ਜਾਣਨ ਦੀ ਕੋਸਿ਼ਸ਼ ਕਰਨ ਅਤੇ ਹਲ ਵੀ ਕਰਨ।  ਸਰਕਾਰ ਪਾਸ ਹਰ ਤਰ੍ਹਾਂ ਦੇ ਮਾਹਿਰ ਮੌਜੂਦ ਹਨ ਅਤੇ ਵੈਸੇ ਵੀ ਇਸ ਮੁਲਕ ਵਿੱਚ ਮਾਹਿਰਾਂ ਦੀ ਕਮੀ ਨਹ॥ ਹੈ।  ਸਾਡੀਆਂ ਮੁਸ਼ਕਿਲਾਂ ਹਨ ਤਾਂ ਬਹੁਤ ਪਰ ਅਸਾਂ ਆਗ਼ਾਦੀ ਅਤੇ ਇਸ ਪਰਜਾਤੰਤਰ ਵਿੱਚ ਆਕੇ ਇਹ ਵਾਅਦਾ ਵੀ ਕਰ ਮਾਰਿਆ ਹੈ ਕਿ ਅਸਾਂ ਇਹ ਸਾਰੀਆਂ ਦੀਆਂ ਸਾਰੀਆਂ ਸਮਸਿਆਵਾਂ ਇਕ ਇਕ ਕਰਕੇ ਹਲ ਵੀ ਕਰਨੀਆਂ ਹਨ।  ਅਗਰ ਪਿਛਲੇ ਸਤ ਦਹਾਕਿਆਂ ਵਿੱਚ ਬਣੀਆਂ ਸਰਕਾਰਾਂ ਇਕ ਇਕ ਕਰਕੇ ਇਹ ਸਮਸਿਆਵਾਂ ਹਲ ਕਰਨ ਦੀ ਠਾਣਦੀਆਂ ਤਾਂ ਕਾਫੀ ਕੁਝ ਠੀਕ ਠਾਕ ਵੀ ਹੋ ਜਾਣਾ ਸੀ।  ਇਹ ਮੁਲਕ ਕੁਦਰਤੀ ਵਸੀਲਿਆਂ ਵਲੋ੍ਵ ਬਹੁਤ ਹੀ ਅਮੀਰ ਦੇਸ਼ ਹੈ ਅਤੇ ਇਸ ਅਮੀਰੀ ਕਾਰਣ ਹੀ ਇਹ ਲੁਟਿਆ ਵੀ ਜਾਂਦਾ ਰਿਹਾ ਹੈ ਅਤੇ ਗੁਲਾਮ ਵੀ ਬਣਿਆ ਸੀ।  ਹੁਣ ਅਸ॥ ਆਗ਼ਾਦ ਵੀ ਹਾਂ ਅਤੇ ਪਰਜਾਤੰਤਰ ਵੀ ਹਾਂ ਅਤੇ ਹੁਣ ਕਿਸੇ ਨੇ ਹਕੂਮਤ ਨਹ॥ ਕਰਨੀ ਬਸ ਸੇਵਾ ਹੀ ਕਰਨੀ ਹੈ ਅਤੇ ਅਗਰ ਸੇਵਾ ਦੀ ਭਾਵਨਾ ਨਾਲ ਅਗੇ ਵਧਿਆ ਜਾਵੇ ਤਾਂ ਬਹੁਤ ਕੁਝ ਹੋ ਜਾਣਾ ਹੈ।

ਸਾਡੇ ਲੋਕਾਂ ਦੀਆਂ ਪੰਜ ਬੁਨਿਆਦੀ ਮੁਸ਼ਕਿਲਾਂ ਹਨ ਸਿਹਤ, ਸਿਖਿਆ, ਸਿਖਲਾਈ, ਰੁਗ਼ਗਾਰ ਅਤੇ ਵਾਜਬ ਜਿਹੀ ਆਮਦਨ ਅਤੇ ਸਾਨੂੰ ਪਤਾ ਵੀ ਹੈ ਕਿ ਅਗਰ ਵਾਜਬ ਜਿਹੀ ਆਮਦਨ  ਬਣਾ ਦਿਤੀ ਜਾਵੇ ਤਾਂ ਹਰ ਟਬਰ ਆਪਣੀਆਂ ਬਾਕੀ ਦੀਆਂ ਤਿੰਨ  ਸਮਸਿਆਵਾਂ ਆਪ ਹੀ ਹਲ ਕਰਨ ਜੋਗਾ ਬਣ ਸਕਦਾ ਹੈ।  ਵਕਤ ਦੀਆਂ ਸਰਕਾਰਾਂ ਅਗਰ ਹਰ ਕਿਸੇ ਲਈ ਰੁਗ਼ਗਾਰ ਅਤੇ ਹਰ ਕਿਸੇ ਦੀ ਵਾਜਬ ਜਿਹੀ ਆਮਦਨ ਬਣਾ ਦੇਣ ਤਾਂ ਸਰਕਾਰ ਦੇ ਕਿਤਨੇ ਹੀ ਬਣ ਆਏ ਬੋਝ ਖਤਮ ਹੋ ਜਾਂਦੇ ਹਨ।  ਪਰ ਲਗਦਾ ਹੈ ਪਿਛਲੇ ਸਤ ਦਹਾਕਿਆਂ ਵਿੱਚ ਅਸ॥ ਆਮ ਆਮੀ ਵਲ ਧਿਆਨ ਹੀ ਨਹ॥ ਦਿਤਾ ਅਤੇ ਹਰ ਘਰ ਤਕ ਨਕਦ ਪੈਸਾ ਪੁਜਦਾ ਹੀ ਨਹ॥ ਬਦ ਸਕਿਆ।  ਅਸ॥ ਇਹ ਵੀ ਜਾਣਦੇ ਹਾਂ ਕਿ ਜਿਹੜਾ ਘਰ ਇਕ ਵਾਰ॥ ਗੁਰਬਤ ਵਿੱਚ ਫਸ ਜਾਵੇ ਫਿਰ ਕਈ ਪੀੜ੍ਹੀਆਂ ਤਕ ਇਹ ਗੁਰਬਤ ਪਿਛਾ ਹੀ ਨਹ॥ੁ ਛਡਦੀ ਤਅੇ ਇਹ ਵਾਲੀ ਇਕ ਹੀ ਸਮਸਿਆ ਸੀ ਜਿਹੜੀ ਹਲ ਕੀਤੀ ਜਾ ਸਕਦੀ ਸੀ।  ਮਹਾਤਮਾਂ ਗਾਂਘੀ ਜੀ ਚਰਖਾ ਦੀ ਗਲ ਕਰਦੇ ਸਨ ਅਰਥਾਤ ਮਨ ਹੀ ਮਨ ਵਿੱਚ ਉਹ ਇਹ ਸੋਚ ਰਹੇ ਸਨ ਕਿ ਅਗਰ ਸਾਡਾ ਮੁਲਕ ਝਟ ਪਟ ਮਸ਼ੀਨੀ ਯੁਗ ਵਿੱਚ ਪਰਵੇਸ਼ ਕਰ ਗਿਆ ਤਾਂ ਇਸ ਮੁਲਕ ਦੇ ਬਹੁਤੇ ਲੋਕਾਂ ਤਕ ਰੁਗ਼ਗਾਰ ਹੀ ਨਹ॥ ਪੁਜਣਾ।  ਇਹ ਗਲ ਸਾਡੇ ਵਿਧਾਇਕਾਂ ਦੀ ਸਮਝ ਵਿੱਚ ਵੀ ਅਗਰ ਆ ਜਾਂਦੀ ਤਾਂ ਸ਼ਾਇਦ ਅਸ॥ ਲੋਕਾਂ ਲਈ ਅਜ ਤਕ  ਰੁਗ਼ਗਾਰ ਖੜਾ ਕਰ ਸਕਦੇ ਸਾਂ, ਪਰ ਹੁਣ ਤਾਂ ਬਹੁਤ ਹੀ ਦੇਰ ਹੋ ਚੁਕੀ ਹੈ ਅਤੇ ਅਸ॥ ਵਿਗਿਆਨ ਅਤੇ ਤਕਨਟਾਲੋਜੀ ਦੇ ਖੇਤਰਾਂ ਵਿੱਚ ਪੂਰੀ ਤਰ੍ਹਾਂ ਦਾਖਲ ਹੋ ਚੁਕੇ ਹਾਂ। ਇਸ ਵਕਤ ਕੀ ਕਰਨਾ ਹੈ ਇਹ ਅਸਾਂ ਸੋਚਣਾ ਹੈ ਅਤੇ ਇਹ ਕੰਮ ਅਜ ਸਰਕਾਰਾਂ ਨੇ ਹੀ ਕਰਨਾ ਹੈ ਅਤੇ ਕੋਈ ਇਹ ਆਖੇ ਕਿ ਇਹ ਵਾਲੀਆਂ ਸਮਸਿਆਵਾਂ ਲੋਕਾਂ ਨੇ ਆਪ ਹੀ ਹਲ ਕਰ ਲੈਣੀਆਂ ਹਨ ਤਾਂ ਐਸਾ ਸੋਚਣਾ ਵੀ ਗਲਤ ਹੈ।

This entry was posted in Uncategorized.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>