ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਇਕੱਤਰਤਾ ਔਰਤ ਦਿਵਸ ਨੂੰ ਸਮਰਪਿਤ ਰਹੀ

ਕੈਲਗਰੀ : ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਮਾਰਚ ਮਹੀਨੇ ਦੀ ਇਕੱਤਰਤਾ, ਤੀਜੇ ਸ਼ਨੀਵਾਰ ਨੂੰ, ਡਾ. ਬਲਵਿੰਦਰ ਕੌਰ ਬਰਾੜ ਦੀ ਪ੍ਰਧਾਨਗੀ ਵਿੱਚ, ਔਨਲਾਈਨ ਕੀਤੀ ਗਈ ਜੋ ਔਰਤ ਦਿਵਸ ਨੂੰ ਸਮਰਪਿਤ ਰਹੀ। ਮੰਚ ਸੰਚਾਲਨ ਕਰਦਿਆਂ ਗੁਰਦੀਸ਼ ਕੌਰ ਗਰੇਵਾਲ ਨੇ ਸਭ ਨੂੰ ‘ਜੀ ਆਇਆਂ’ ਕਹਿੰਦਿਆਂ ਹੋਇਆਂ- ਔਰਤ ਦਿਵਸ ਦੀ ਵਧਾਈ ਦਿੱਤੀ ਅਤੇ ਨਵੇਂ ਆਏ ਤਿੰਨ ਮੈਂਬਰਾਂ ਨਾਲ ਸਭ ਦੀ ਜਾਣ ਪਛਾਣ ਕਰਵਾਈ।

CWCA March Meeting - zoom pic.resized

ਡਾ. ਬਲਵਿੰਦਰ ਬਰਾੜ ਨੇ ਨਵੇਂ ਮੈਂਬਰਾਂ ਦਾ ਸੁਆਗਤ ਕਰਨ ਉਪਰੰਤ, ਔਰਤਾਂ ਪ੍ਰਤੀ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ- ‘ਹੁਣ ਔਰਤਾਂ ਨੂੰ ਹਾਸ਼ੀਏ ਤੇ ਖੜ੍ਹਨਾ ਗਵਾਰਾ ਨਹੀਂ- ਉਹ ਆਪਣੇ ਹੱਕਾਂ ਪ੍ਰਤੀ ਕਾਫੀ ਜਾਗਰੂਕ ਹਨ!’ ਪਰ ਨਾਲ ਹੀ ਉਹਨਾਂ ਆਮ ਔਰਤਾਂ ਦੀ ਸਥਿਤੀ ਤੇ ਚਿੰਤਾ ਵੀ ਪਰਗਟ ਕੀਤੀ। ਹਰਮਿੰਦਰ ਚੁੱਘ ਨੇ ਔਰਤ ਦਿਵਸ ਦੇ ਪਿਛੋਕੜ ਦੀ ਗੱਲ ਕਰਦਿਆਂ ਦੱਸਿਆ ਕਿ- ਭਾਵੇਂ ਔਰਤਾਂ ਨੇ 1908 ਵਿੱਚ ਆਪਣੇ ਹੱਕਾਂ ਲਈ ਜੂਝਣਾ ਸ਼ੁਰੂ ਕੀਤਾ- ਪਰ ਔਰਤ ਦਿਵਸ ਨੂੰ ਯੂ.ਐਨ.ਓ. ਵਲੋਂ ਮਾਨਤਾ 1975 ਵਿੱਚ ਦਿੱਤੀ ਗਈ। ਭਾਵੇਂ ਔਰਤਾਂ ਦੇ ਪੱਖ ਵਿੱਚ ਬਹੁਤ ਕਨੂੰਨ ਬਣ ਚੁੱਕੇ ਹਨ- ਪਰ ਅਜੇ ਵੀ ਔਰਤਾਂ ਤੇ ਹੋ ਰਹੇ ਜ਼ੁਲਮਾਂ ਦੀ ਕਹਾਣੀ ਰੁਕ ਨਹੀਂ ਰਹੀ। ਉਚੇਚੇ ਤੌਰ ਤੇ ਪਹੁੰਚੀ ਕੌਂਸਲਰ ਜੋਤੀ ਗੌਂਡਿਕ ਨੇ, ਔਰਤਾਂ ਨੂੰ ਹਰ ਮੀਟਿੰਗ ਵਿੱਚ ਹਾਜ਼ਰ ਹੋਣ ਦੀ ਸਲਾਹ ਦਿੰਦਿਆਂ ਕਿਹਾ ਕਿ- ‘ਔਰਤ ਇਕ ਵਧੀਆ ‘ਡਿਸੀਜ਼ਨ ਮੇਕਰ’ ਹੈ- ਪਰ ਅਫਸੋਸ ਦੀ ਗੱਲ ਹੈ ਕਿ ਫੈਸਲੇ ਕਰਨ ਵਾਲੀਆਂ ਬਹੁਤੀਆਂ ਮੀਟਿੰਗਾਂ ਵਿੱਚ ਔਰਤਾਂ ਦੀ ਸ਼ਮੂਲੀਅਤ ਨਾਂਹ ਦੇ ਬਰਾਬਰ ਹੁੰਦੀ ਹੈ!’ ਉਸ ਨੇ ਇਸ ਸੰਸਥਾ ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ-‘ਜਿੱਥੇ ਤੁਹਾਨੂੰ ਮੇਰੀ ਲੋੜ ਹੋਵੇ ਮੈਂ ਹਾਜ਼ਰ ਹਾਂ!’

ਨਵੇਂ ਮੈਂਬਰਾਂ ਵਿਚੋਂ- ਖਾਲਸਾ ਕਾਲਜ ਦਿੱਲੀ ਦੇ ਸੇਵਾ ਮੁਕਤ ਪ੍ਰਿੰਸੀਪਲ, ਕੈਲਗਰੀ ਨਿਵਾਸੀ ਡਾ. ਮਨਮੋਹਨ ਕੌਰ ਨੇ ਕਿਹਾ ਕਿ-‘ਔਰਤਾਂ ਦੇ ਹੱਕਾਂ ਲਈ ਬਹੁਤ ਕੁਝ ਲਿਖਿਆ ਗਿਆ ਹੈ, ਪਰ ਹੁਣ ਉਹਨਾਂ ਲਈ ਕੁੱਝ ਕਰਨ ਦੀ ਲੋੜ ਹੈ!’ ਸੁਖਜੀਤ ਸੈਣੀ ਨੇ ਆਪਣੇ ਜੀਵਨ ਸਫਰ ਦੀ ਸਾਂਝ ਪਾਉਂਦਿਆਂ ਕਿਹਾ ਕਿ-‘ਹਰ ਦਿਨ ਨੂੰ ਇਸ ਤਰ੍ਹਾਂ ਜੀਅ ਭਰ ਕੇ ਜੀਉ, ਜਿਵੇਂ ਕਿ ਉਹ ਜ਼ਿੰਦਗੀ ਦਾ ਆਖਰੀ ਦਿਨ ਹੋਵੇ!’ ਤਵਿੰਦਰ ਸਾਹਨੀ (ਰਾਜਨ ਸਾਹਨੀ ਦੀ ਸੱਸ ਮਾਂ) ਨੇ ਵੀ, ਔਰਤਾਂ ਦੀ ਗੱਲ ਕਰਦਿਆਂ ਕਿਹਾ ਕਿ- ‘ਇਸ ਦੀ ਸ਼ੁਰੂਆਤ ਸਾਨੂੰ ਆਪਣੇ ਘਰਾਂ ਤੋਂ ਹੀ ਕਰਨੀ ਪਵੇਗੀ!’

ਰਚਨਾਵਾਂ ਦੇ ਦੌਰ ਵਿੱਚ- ਸਰਬਜੀਤ ਉੁਪਲ ਨੇ ਧੀਆਂ ਦੀ ਕਵਿਤਾ, ਡਾ. ਰਾਜਵੰਤ ਕੌਰ ਮਾਨ ਨੇ-‘ਜਾਗੋ ਜਾਗੋ ਭੈਣੋ ਜਾਗੋ’ ਕਵਿਤਾ, ਹਰਮਿੰਦਰ ਚੁੱਘ ਨੇ ਗਜ਼ਲ, ਅਮਰਜੀਤ ਵਿਰਦੀ ਨੇ ਕਵਿਤਾ- ‘ਫੂਲ ਜਿਤਨੀ ਕੋਮਲ ਨਾਰੀ’, ਸੁਰਜੀਤ ਢਿਲੋਂ ਨੇ-‘ਔਰਤ ਮੋਹਤਾਜ਼ ਨਹੀਂ ਕਿਸੀ ਗੁਲਾਬ ਕੀ’, ਅਮਰਜੀਤ ਗਰੇਵਾਲ ਨੇ ਮਾਤਾ ਗੁਜਰੀ ਜੀ ਦੀ ਕਵਿਤਾ, ਕੁਲਦੀਪ ਘਟੌੜਾ ਨੇ ਗਜ਼ਲ, ਸੁਰਜੀਤ ਧੁੰਨਾ ਨੇ ਕਵਿਤਾ-‘ਬਦਲ ਦਿਓ ਸਮਾਜ’, ਗੁਰਦੀਸ਼ ਕੌਰ ਨੇ ਕਵਿਤਾ-‘ਮੈਂ ਔਰਤ ਹਾਂ’ ਸੁਣਾ ਕੇ ਸਾਂਝ ਪਾਈ। ਸੁਰਿੰਦਰ ਸੰਧੂ ਅਨੁਸਾਰ- ‘ਤਿੰਨ ਡੰਗ ਦੀ ਰੋਟੀ ਨੇ ਔਰਤ ਦੀ ਜ਼ਿੰਦਗੀ ਦੇ ਅਹਿਮ ਵਰ੍ਹੇ ਖਾ ਲਏ’ ਅਤੇ ਸੁਰਿੰਦਰ ਵਿਰਦੀ ਨੇ ‘ਔਰਤ ਸੰਸਾਰ ਰੂਪੀ ਬਾਗ ਦਾ ਸਭ ਤੋਂ ਸੁੰਦਰ ਫਲ ਹੈ!’ ਕਹਿ ਕੇ ਔਰਤ ਨੂੰ ਵਡਿਆਇਆ। ਸਭਾ ਦੇ ਸੀਨੀਅਰ ਮੈਂਬਰ ਬਲਜਿੰਦਰ ਗਿੱਲ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦਿਆਂ ਹੋਇਆਂ ਕਿਹਾ ਕਿ-‘ਬੱਚਿਆਂ ਤੋਂ ਬਹੁਤੀਆਂ ਆਸਾਂ ਨਾ ਰੱਖੋ ਸਗੋਂ ਹਰ ਉਮਰ ਵਿੱਚ ਆਤਮ ਨਿਰਭਰ ਹੋਣਾ ਸਿੱਖੋ!’ ਮੁਖਤਿਆਰ ਧਾਲੀਵਾਲ ਨੇ ਸੁਰੀਲੀ ਆਵਾਜ਼ ਵਿੱਚ ਲੰਬੀ ਹੇਕ ਵਾਲਾ ਗੀਤ ਗਾ ਕੇ, ਕਿਸਾਨੀ ਸੰਘਰਸ਼ ਨੂੰ ਯਾਦ ਕੀਤਾ। ਗੁਰਚਰਨ ਥਿੰਦ ਨੇ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆਂ ਕਿਹਾ ਕਿ- ‘ਭਗਤ ਸਿੰਘ ਇਕ ਵਿਅਕਤੀ ਦਾ ਨਹੀਂ ਸਗੋਂ ਇੱਕ ਸੋਚ ਦਾ ਨਾਂ ਹੈ ਅਤੇ ਕਿਸਾਨੀ ਸੰਘਰਸ਼ ਵੀ ਇਸੇ ਸੋਚ ਦਾ ਹੀ ਨਤੀਜਾ ਹੈ!’ ਅਮਰਜੀਤ ਸੱਗੂ, ਜੋਗਿੰਦਰ ਪੁਰਬਾ, ਸ਼ਰਨਜੀਤ ਸਿੱਧੂ, ਹਰਚਰਨ ਬਾਸੀ, ਆਸ਼ਾ ਪਾਲ, ਸ਼ਵਿੰਦਰ ਕੰਬੋਜ ਅਤੇ ਲਖਵਿੰਦਰ ਬੱਲ ਨੇ ਵਧੀਆ ਸਰੋਤੇ ਹੋਣ ਦਾ ਸਬੁਤ ਦਿੱਤਾ।

ਅੰਤ ਵਿੱਚ ਬਰਾੜ ਮੈਡਮ ਨੇ ਸਭਾ ਦੇ ਸਮੂਹ ਮੈਂਬਰਾਂ ਨੂੰ, ਕਰੋਨਾ ਵੈਕਸੀਨ ਲਵਾਉਣ ਦੀ ਤਾਗੀਦ ਕਰਦਿਆਂ ਹੋਇਆਂ, ਸਭ ਦਾ ਧੰਨਵਾਦ ਕੀਤਾ ਅਤੇ ਅਗਲੇ ਮਹੀਨੇ ਦੇ ਤੀਜੇ ਸ਼ਨਿਚਰਵਾਰ ਮੁੜ ਝਰੋਖਾ ਮੀਟਿੰਗ ਵਿੱਚ ਹਾਜ਼ਰ ਹੋਣ ਲਈ ਬੇਨਤੀ ਕੀਤੀ। ਸੋ ਇਸ ਤਰ੍ਹਾਂ ਖੁਸ਼ਗਵਾਰ ਮਹੌਲ ਵਿੱਚ ਮੀਟਿੰਗ ਦੀ ਸਮਾਪਤੀ ਹੋਈ। ਵਧੇਰੇ ਜਾਣਕਾਰੀ ਲਈ- ਬਲਵਿੰਦਰ ਕੌਰ ਬਰਾੜ 403 590 9629, ਗੁਰਚਰਨ ਥਿੰਦ 403 402 9635 ਜਾਂ ਗੁਰਦੀਸ਼ ਕੌਰ ਗਰੇਵਾਲ ਨਾਲ 403 404 1450 ਤੇ ਸੰਪਰਕ ਕੀਤਾ ਜਾ ਸਕਦਾ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>