ਮੰਦਰ, ਮਸਜਿਦ , ਗੁਰਦੁਆਰਾ।
ਗਿਰਜਾਘਰ ਵੀ ਬੜਾ ਪਿਆਰਾ।
ਪੂਜਣਯੋਗ ਨੇ ਸਮੇਂ ਥਾਵਾਂ।
ਪਰ ਬੰਦੇ ਨਾ ਪੂਜਣ ਮਾਵਾਂ।
ਉ੍ਹਦਾ ਰੁਤਬਾ ਬੜਾ ਨਿਆਰਾ,
ਮੰਦਰ, ਮਸਜਿਦ, ਗੁਰਦੁਆਰਾ।
ਗਿਰਜਾਘਰ ਵੀ ਬੜਾ ਪਿਆਰਾ।
ਮਾਨਵਤਾ ਦੇ ਘਰ ਨੇ ਸਭੇ।
ਇਹਨਾਂ ਵਿੱਚੋਂ ਜੱਨਤ ਲਭੇ।
ਏਥੋਂ ਮਿਲਦਾ ਨਵਾਂ ਨਜ਼ਾਰਾ,
ਮੰਦਰ,ਮਸਜਿਦ, ਗੁਰਦੁਆਰਾ।
ਗਿਰਜਾਘਰ ਵੀ ਬੜਾ ਪਿਆਰਾ।
ਕੁਦਰਤ ਦੇ ਨੇ ਸਾਰੇ ਬੰਦੇ।
ਹਰ ਥਾਂ ਵਸਦੇ ਚੰਗੇ ਮੰਦੇ।
ਧਰਮਾਂ ਦਾ ਕੈਸਾ ਵਰਤਾਰਾ,
ਮੰਦਰ,ਮਸਜਿਦ, ਗੁਰਦੁਆਰਾ।
ਗਿਰਜਾਘਰ ਵੀ ਬੜਾ ਪਿਆਰਾ।
ਸਭ ਧਰਮਾਂ ਨੂੰ ਸੀਸ ਝੁਕਾਉ।
ਖੁਸ਼ੀਆਂ ਖੇੜੇ ਘਰ ਲਿਆਉ।
ਜਗ-ਮਗ ਹੋਏਗਾ ਘਰ ਸਾਰਾ,
ਮੰਦਰ, ਮਸਜਿਦ, ਗੁਰਦੁਆਰਾ।
ਗਿਰਜਾਘਰ ਵੀ ਬੜਾ ਪਿਆਰਾ।