ਸ਼ਿਕਰੇ ਵਰਗਾ ਯਾਰ

ਮੈਨੂੰ ਵੀ ਦੇਂਦੇ ਸ਼ਿਵ,

ਤੂੰ ਥੋੜਾ ਦਰਦ ਉਧਾਰ ।

ਮੇਰਾ ਵੀ ਰੁੱਸਿਆ ਏ,

ਇੱਕ ਸ਼ਿਕਰੇ ਵਰਗਾ ਯਾਰ ।

ਮਾਰ ਉਡਾਰੀ ਓ ਐਸਾ ਉੱਡਿਆ,

ਨੀ ਰਲ ਕੂੰਜਾਂ ਦੀ ਵਿੱਚ ਡਾਰ ।

ਚੂਰੀ ਦਿਲ ਦਾ ਮਾਸ ਵੀ ਪਾਵਾਂ,

ਤੇ ਨਾ ਹੀ ਤੱਕੇ ਓ ਹਾਰ ਸ਼ਿੰਗਾਰ ।

ਓਹਦੇ ਪੈਰੀਂ ਝਾਂਜਰ ਤੇ ਮਟਕਵੀਂ ਤੋਰ,

ਤੇ ਕਰੇ ਨਖ਼ਰੇ ਲੱਖ ਹਜ਼ਾਰ ।

ਓਹਦੀ ਅੱਖ ਨਸ਼ੀਲੀ, ਰਮਜ਼ ਹੱਠੀਲੀ,

ਤੇ ਉਹ ਵੱਸੇ ਸੱਤ-ਸਮੁੰਦਰੋਂ ਪਾਰ ।

ਓਦੇ ਆਵਣੇ ਦੀ ਨਿੱਤ ਬਿੜਕ ਵੀ ਰੱਖਾਂ,

ਪੱਕੇ ਜਿਉਂ ਕੌਲ ਕਰਾਰ ।

ਵਾਦੇ ਕਰ ਮਿਲਣੇ ਨਾ ਆਵੇ ,

ਤੇ ਕਰੇ ਡਾਹਢੇ ਅੱਤਿਆਚਾਰ ।

ਲੱਖ ਮਨਾਵਾਂ, ਤਰਲੇ ਪਾਵਾਂ,

ਨੀ ਓਹ ਅਣਖਾਂ ਦਾ ਸਰਦਾਰ ।

ਰਾਤੀਂ ਗਲ ਲੱਗ ਘੁੱਟ-ਘੁੱਟ ਮਿਲਦਾ,

ਦਿਨੇ ਦਿਲ ਰੋਵੇ ਜਾਰੋ-ਜਾਰ ।

ਉਹ ਜਦ ਵੀ ਆਵੇ ਪਲ਼ੀਂ ਉੱਡ ਜਾਵੇ,

ਨੀ ਕਿਸੇ ਅੱਥਰੀ ਹਵਾ ਦਾ ਅਸਵਾਰ ।

ਲਿਖ ਸੁਨੇਹੇ ਰੁੱਤਾਂ ਹੱਥ ਘੱਲੇ,

ਨੀ ਮੈਂ ਸੌ-ਸੌ ਜਿੰਦੜੀ ਵਾਰ ।

ਮੌਸਮ ਬਦਲ, ਬਦਲ ਓਹ ਜਾਵੇ,

ਤੇ ਓਹਦਾ ਸੰਗ ਪਰਵਾਸਾਂ ਪਿਆਰ ।

ਓਹਦੇ ਵੱਸਲ ਦਾ ਮੁੱਲ ਹਯਾਤੀ ਮੇਰੀ,

ਮੈਂ ਹੋਜਾਂ ਸਾਗਰ-ਜ਼ਿੰਦਗੀ ਤੋਂ ਪਾਰ,

ਓ ਹੁਣ ਜਦ ਕਦੇ ਆਵੇ ਕਹਿਣਾ ਮਿਲ ਕੇ ਜਾਵੇ,

ਘਰ ਮੇਰਾ ਕਬਰਾਂ ਦੇ ਵਿਚਕਾਰ ,

ਹੁਣ,,ਘਰ ਮੇਰਾ ਕਬਰਾਂ ਦੇ ਵਿਚਕਾਰ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>