ਕਰਮਯੋਗੀ

ਰਾਮ ਪ੍ਰਤਾਪ ਦੀ ਮੌਤ ਨੂੰ ਦੋ ਸਾਲ ਹੋ ਗਏ । ਜਿ੍ਹਨਾਂ ਭਰਾਵਾਂ ਨੂੰ ਜਾਨੋਂ ਵੱਧ ਪਿਆਰ ਕਰਦਾ ਸੀ, ਉਹਨਾਂ ਵਿੱਚੋਂ ਕੋਈ ਵੀ ਰਾਮ ਪ੍ਰਤਾਪ ਦੇ ਪ੍ਰਵਾਰ ਦੀ ਸਾਰ ਲੈਣ ਨਾ ਗਿਆ । ਜਿ੍ਹਨਾਂ ਚਾਚਿਆਂ ਨੂੰ ਇਕੱਠੇ ਕਰਨ ਦਾ ਸੁਪਨਾ ਦੇਖਿਆ ਸੀ ਉਹਨਾਂ ਵਿੱਚੋਂ ਕਿਸੇ ਨੇ ਰਾਮ ਪ੍ਰਤਾਪ ਦੇ ਪਰਵਾਰ ਦਾ ਥਹੁ ਪਤਾ ਨਾ ਲਿਆ । ਜਿ੍ਹਨਾਂ ਸਾਲਿਆਂ ਨੂੰ ਆਪਣੇ ਪੁੱਤਰਾਂ ਵਾਂਗ ਸਮਝਦਾ ਸੀ, ਉਹਨਾਂ ਵਿੱਚੋਂ  ਕਿਸੇ ਨੇ ਵੀ ਰਾਮ ਪਰਵਾਰ ਦੇ ਪਰਵਾਰ ਦਾ ਸੁਰ ਪਤਾ ਨਾ ਲਿਆ । ਅਗਰ ਉਹ ਜਿਊਂਦਾ ਹੁੰਦਾ ਤਾਂ ਇਹ ਸੱਭ ਦੇਖਦਾ, ਉਸਦਾ ਭਰਮ ਟੁੱਟਦਾ ਸੱਭ ਰਿਸ਼ਤੇ ਰੇਤ ਦੀ ਦੀਵਾਰ ਦੀ ਤਰ੍ਹਾਂ ਢਹਿ ਢੇਰੀ ਹੋ ਗਏ ।

ਰਾਮ ਪ੍ਰਤਾਪ ਪਰਵਾਰ ‘ਚ ਸੱਭ ਨਾਲੋਂ ਵੱਡਾ ਸੀ । ਘਰ ਵਿੱਚ ਅੱਤ ਦੀ ਗਰੀਬੀ, ਮਾਂ-ਪਿਉ ਅਨਪੜ੍ਹ, ਰਾਮ ਪ੍ਰਤਾਪ ਦਾ ਪਿਉ ਹੱਦੋਂ ਵੱਧ ਸਖਤ । ਰਾਮ ਪ੍ਰਤਾਪ ਪੜਾਈ ਵਿੱਚ ਬਹੁੱਤ ਲਾਇਕ, ਮਾਂ-ਪਿਉ ਦਾ ਲਾਡਲਾ ਪੁੱਤਰ ਹੋਣ ਦੇ ਨਾਲ-ਨਾਲ ਹੋਣਹਾਰ ਅਤੇ ਮਿਹਨਤੀ ਬੱਚਾ ਸੀ । ਮਾਂ-ਪਿਉ  ਆਪਣੇ ਪੁੱਤਰ ਉੱਤੇ ਮਾਣ ਕਰਦੇ ਸਨ । ਪਹਿਲਾਂ-ਪਹਿਲ ਤਾਂ ਰਾਮ ਪ੍ਰਤਾਪ ਆਪਣੇ ਦਾਦੇ ਦੇ ਮਕਾਨ ਵਿੱਚ ਰਹਿੰਦਾ, ਫਿਰ ਆਪਣੀ ਥਾਂ ਲੈ ਲਈ ਅਤੇ ਆਪਣੇ ਮਕਾਨ ਵਿੱਚ ਚਲਿਆ ਗਿਆ । ਇੱਕ ਭੈਣ ਦੇ ਬਾਅਦ ਦੋ ਭਰਾ ਹੋਰ ਹੋਏ । ਰਾਮ ਪ੍ਰਤਾਪ ਹਮੇਸ਼ਾਂ ਹੀ ਪੜਾਈ ਵਿੱਚ ਪਹਿਲੇ ਨੰਬਰ ਤੇ ਆਉਂਦਾ ਅਧਿਆਪਕ ਵੀ ਉਸ ਉੱਪਰ ਮਾਣ ਕਰਦੇ । ਸੁੱਖ ਨਾਲ ਰਾਮ ਪ੍ਰਤਾਪ ਨੇ ਦਸਵੀਂ ਪਹਿਲੇ ਨੰਬਰ ਤੇ ਪਾਸ ਕੀਤੀ ਸੀ ਜੋ ਅੱਜ ਦੀ ਐੱਮ.ਏ. ਨਾਲੋਂ ਵੀ ਵੱਧ ਮਹੱਤਵ ਰੱਖਦੀ ਸੀ । ਰਾਮ ਪ੍ਰਤਾਪ ਨੂੰ ਸਰਕਾਰੀ ਨੌਕਰੀ ਮਿਲ ਗਈ । ਰਾਮ ਪ੍ਰਤਾਪ ਦਾ ਪਿਤਾ ਚਾਹੇ ਮਿਹਨਤੀ ਸੀ । ਅਣਖ ਅਤੇ ਇੱਜ਼ਤ ਨਾਲ ਸਿਰ ਚੁੱਕ ਕੇ ਚੱਲਣ ਵਿੱਚ ਵਿਸ਼ਵਾਸ਼ ਰੱਖਦਾ, ਨਾਹੀ ਕਿਸੇ ਨੂੰ ਫਾਲਤੂ ਗੱਲ ਕਹਿੰਦਾ ਅਤੇ ਨਾ ਹੀ ਕਿਸੇ ਦੀ ਫਾਲਤੂ ਗੱਲ ਸੁਣਦਾ ਸੀ ।  ਸੁਭਾਅ ਦਾ ਕੋਰਾ, ਝੂਠ ਅਤੇ ਹੇਰਾ ਫੇਰੀ ਉਸਦੇ ਕੋਲੋਂ ਵੀ ਨਹੀਂ ਲੰਘੀਆਂ ਸਨ ।  ਰਾਮ ਪ੍ਰਤਾਪ ਦੀ ਮਾਂ ਕਾਫੀ ਚੁਸਤ ਚਲਾਕ ਔਰਤ ਸੀ ਪਰ ਰਾਮ ਪ੍ਰਤਾਪ ਨਾਲ ਬਹੁੱਤ ਪਿਆਰ ਕਰਦੀ । ਅਕਸਰ ਰਾਮ ਪਰਤਾਪ ਦੇ ਮਾਂ-ਪਿਉ ਦੀ ਆਪਸ ਵਿੱਚ ਤੂੰ-ਤੂੰ, ਮੈਂ-ਮੈਂ ਹੋਣਾ ਆਮ ਜਿਹੀ ਗੱਲ ਸੀ, ਪਰ ਆਪਸ ਵਿੱਚ ਡੂੰਘਾ ਪਿਆਰ ਵੀ ਸੀ ।

ਰਾਮ ਪ੍ਰਤਾਪ ਦੀ ਨੌਕਰੀ ਲੱਗਣ ਦੇ ਕੁੱਝ ਚਿਰ ਮਗਰੋਂ ਰਾਮ ਪ੍ਰਤਾਪ ਦਾ ਵਿਆਹ ਕਰ ਦਿੱਤਾ ਗਿਆ । ਰਾਮ ਪਰਤਾਪ ਦੇ ਸਹੁਰੇ ਚੰਗੇ ਖਾਂਦੇ-ਪੀਂਦੇ ਘਰ ਦੇ ਸਨ । ਰਾਮ ਪ੍ਰਤਾਪ ਦੀ ਪਤਨੀ ਕਾਫੀ ਖੂਬਸੂਰਤ ਸੀ । ਵਿਆਹ ਵੇਲੇ ਰਾਮ ਪ੍ਰਤਾਪ ਦੀ ਉਮਰ 20 ਸਾਲ ਅਤੇ ਜਨਾਨੀ ਦੀ ਉਮਰ ਅਠਾਰਾਂ ਸਾਲ ਦੀ ਸੀ । ਸਮਾਂ ਆਪਣੀ ਚਾਲੇ ਚੱਲਦਾ ਗਿਆ । ਰਾਮ ਪ੍ਰਤਾਪ ਦੀ ਨੌਕਰੀ ਸ਼ਹਿਰ ਵਿੱਚ ਸੀ । ਉਸਦੀ ਪਤਨੀ ਵੀ ਉਸਦੇ ਨਾਲ ਹੀ ਸੀ ।  ਚਾਹੇ ਰਾਮ ਪ੍ਰਤਾਪ ਆਪਣੇ ਮਾਂ-ਬਾਪ ਅਤੇ ਭੈਣ-ਭਰਾਵਾਂ ਤੋਂ ਦੂਰ ਸੀ ਫਿਰ ਵੀ ਰਾਮ ਪ੍ਰਤਾਪ ਨੇ ਆਪਣੀਆਂ ਜਿੰਮੇਵਾਰੀਆਂ ਤੋਂ ਮੂੰਹ ਨਹੀਂ ਮੋੜਿਆ ਸੀ । ਪਹਿਲਾਂ ਭੈਣ ਦਾ ਵਿਆਹ ਕੀਤਾ । ਰਾਮ ਪ੍ਰਤਾਪ ਭੈਣ-ਭਰਾਵਾਂ ਸਮੇਤ ਪੰਜ ਭੈਣ ਭਰਾ ਸਨ । ਭੈਣ ਦੇ ਵਿਆਹ ਤੋਂ ਬਾਅਦ ਭਰਾ ਦਾ ਵਿਆਹ ਕੀਤਾ । ਸਮੇਂ-ਸਮੇਂ ‘ਤੇ ਪੈਸੇ ਧੈਲੇ ਨਾਲ ਵੀ ਰਾਮ ਪ੍ਰਤਾਪ ਮੱਦਦ ਕਰਦਾ ਰਹਿੰਦਾ ਸੀ । ਪਰਵਾਰ ਵਿੱਚ ਕੋਈ ਮੁਸੀਬਤ ਪੈਂਦੀ ਰਾਮ ਪ੍ਰਤਾਪ ਦੁੱਖ-ਸੁੱਖ ਵੇਲੇ ਭੱਜ ਕੇ ਜਾਂਦਾ ਅਤੇ ਮਾਂ-ਪਿਉ ਦੀ ਹਰ ਸੰਭਵ ਮਦਦ ਕਰਦਾ । ਪੜਾਈ ਵਿੱਚ ਸਾਰੇ ਭਰਾ ਸਿਵਾਏ ਇੱਕ ਦੇ ਸਾਰੇ ਨਿਕੰਮੇ ਨਿਕਲੇ । ਉਸਨੇ ਵੀ ਧੱਕੇ ਨਾਲ 10 ਜਮਾਤਾਂ ਪਾਸ ਕੀਤੀਆਂ । ਅਕਸਰ ਕੋਈ ਨਾ ਕੋਈ ਭਰਾ ਰਾਮ ਪ੍ਰਤਾਪ ਕੋਲ ਰਹਿੰਦਾ । ਰਾਮ ਪ੍ਰਤਾਪ ਦੇ ਮਾਂ-ਪਿਉ ਦੀ ਉਸਦੇ ਘਰ ਵਿੱਚ ਦਖਲ ਅੰਦਾਜ਼ੀ ਸੀ । ਰਾਮ ਪ੍ਰਤਾਪ ਆਪਣੀ ਮਾਂ-ਭੈਣ ਦੇ ਮਗਰ ਲੱਗਾ ਰਹਿੰਦਾ ਅਤੇ ਉਹ ਪਹਿਲਾਂ ਹੀ ਅੱਤ ਦੀਆਂ ਚੁਗਲ ਖੋਰ ਅਤੇ ਲੜਾਕੀਆਂ ਸਨ ਅਤੇ ਭਰਾ ਵੀ ਘੱਟ ਮੀਸਣੇ ਨਹੀਂ ਸਨ । ਰਾਮ ਪਰਤਾਪ ਉਹਨਾਂ ਦੇ ਮਗਰ ਲੱਗ ਕੇ ਆਪਣੀ ਜਨਾਨੀ ਨੂੰ ਕੁੱਟ ਛੱਡਦਾ ।

ਸਮੇਂ ਅਨੁਸਾਰ ਰਾਮ ਪ੍ਰਤਾਪ ਦੇ ਆਪਣੇ ਬੱਚੇ ਹੋ ਗਏ । ਇੱਕ ਛੋਟੇ ਭਰਾ ਨੂੰ ਉਸਨੇ ਆਪਣੇ ਕੋਲ ਕੰਮ ਸਿਖਾਉਣ ਲਈ ਰੱਖਿਆ ਹੋਇਆ ਸੀ । ਕੰਮ ਤਾਂ ਉਹ ਕੋਈ ਸਿੱਖ ਨਾ ਸਕਿਆ ਅਤੇ ਰੇਹੜੀ ਲਗਾਉਣ ਲੱਗ ਪਿਆ । ਕੁੱਝ ਦੇਰ ਰਾਮ ਪ੍ਰਤਾਪ ਕੋਲ ਰਿਹਾ ਅਤੇ ਫਿਰ ਆਪਣੇ ਮਾਂ-ਬਾਪ ਘਰ ਚਲਿਆ ਗਿਆ ਅਤੇ ਉਸਦਾ ਕੰਮ ਸੈੱਟ ਹੋ ਗਿਆ । ਰਾਮ ਪ੍ਰਤਾਪ ਦੇ ਤਿੰਨ ਬੱਚੇ ਹੋਏ ਅਤੇ ਜਨਾਨੀ ਬਿਮਾਰ ਰਹਿਣ ਲੱਗ ਪਈ ਰੱਬ ਨੂੰ ਪਿਆਰੀ ਹੋ ਗਈ । ਪਹਿਲਾਂ-ਪਹਿਲ ਤਾਂ ਬੱਚੇ ਨਾਨਕੇ ਰਹੇ ਅਤੇ ਫਿਰ ਦਾਦਕੇ ਆ ਕੇ ਰਹਿਣ ਲੱਗ ਪਏ । ਰਾਮ ਪ੍ਰਤਾਪ ਦੀ ਛੋਟੀ ਸਾਲੀ ਅਜੇ ਕੁਆਰੀ ਸੀ ਮਾਂ-ਬਾਪ ਨੇ ਸੋਚਿਆ ਕਿ ਸਾਡੇ ਦੋਹਤੇ ਦੋਹਤੀਆਂ ਨੂੰ ਮਾਂ ਮਿਲ ਜਾਵੇਗੀ । ਦੂਜੀ ਪਤਾ ਨਹੀਂ ਕਿਸ ਤਰ੍ਹਾਂ ਦੀ ਆਵੇਗੀ । ਬੱਚਿਆਂ ਦੀ ਜਿੰਦਗੀ ਤਾਂ ਬਰਬਾਦ ਨਹੀਂ ਹੋਵੇਗੀ । ਨਾਲੇ ਫਿਰ ਜਵਾਈ ਦਾ ਘਰ ਵੱਸ ਜਾਵੇਗਾ ।  ਜਵਾਈ ਵਿੱਚ ਕਿਹੜੀ ਕਮੀ ਹੈ, ਸੱਭ ਪਾਸੇ ਤੋਂ ਠੀਕ ਹੈ । ਰਾਮ ਪ੍ਰਤਾਪ ਅਤੇ ਸੁਨੀਤਾ ਦਾ ਵਿਆਹ ਹੋ ਗਿਆ । ਕੁੱਝ ਸਮਾਂ ਤਾਂ ਰਾਮ ਪ੍ਰਤਾਪ ਫਿਰ ਪਹਿਲੇ ਵਾਲਾ ਹਾਲ ਮਾਂ-ਪਿਉ ਮਗਰ ਲੱਗ ਕੇ ਰਾਮ ਪ੍ਰਤਾਪ ਸੁਨੀਤਾ ਨਾਲ ਗਾਲ ਮੰਦਾ ਕਰਦਾ ਤੇ ਮਾਰ ਕੁਟਾਈ ਕਰਨ ਲੱਗ ਪਿਆ । ਸੁਨੀਤਾ ਮੂੰਹ ਜੋਰ, ਕਈ ਵਾਰ ਸੁਨੀਤਾ ਰਾਮ ਪ੍ਰਤਾਪ ਨੂੰ ਛੱਡ ਕੇ ਆਪਣੇ ਪੇਕੇ ਵੀ ਚੱਲੀ ਜਾਂਦੀ, ਕਦੀ-ਕਦੀ ਰਾਮ ਪ੍ਰਤਾਪ ਮਨਾਉਣ ਜਾਂਦਾ ਤੇ ਜਦ ਕਦੀ ਰਾਮ ਪ੍ਰਤਾਪ ਨਹੀਂ ਜਾਂਦਾ ਤਾਂ ਰਾਮ ਪ੍ਰਤਾਪ ਦੇ ਸਹੁਰੇ ਮਨਾਂਉਦੇ ਆਪਸ ਵਿਚ ਸੁਲਾਹ-ਸੁਲਾਈ ਕਰਵਾ ਕੇ ਜਾਂਦੇ । ਰਾਮ ਪ੍ਰਤਾਪ ਦੀ ਜਨਾਨੀ ਬੱਚਿਆ ਨਾਲ ਖੂਬ ਪਿਆਰ ਕਰਦੀ । ਕਿਸੇ ਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਸੁਨੀਤਾ ਰਾਮ ਪ੍ਰਤਾਪ ਦੇ ਬੱਚਿਆ ਦੀ ਦੂਸਰੀ ਮਾਂ ਹੈ । ਸਭ ਨੂੰ ਇਹ ਹੀ ਮਹਿਸੂਸ ਹੰਦਾ ਕਿ ਸੁਨੀਤਾ ਹੀ ਰਾਮ ਪ੍ਰਤਾਪ ਦੇ ਬੱਚਿਆ ਦੀ ਅਸਲ ਮਾਂ ਹੈ । ਬੱਚੇ ਵੀ ਸੁਨੀਤਾ ਨਾਲ ਖੂਬ ਰਚ ਮਿਚ ਗਏ ਸਨ । ਰਾਮ ਪ੍ਰਤਾਪ ਨੂੰ ਪਤਾ ਸੀ ਕਿ ਬੱਚਿਆ ਨੂੰ ਮਾਂ ਮਿਲ ਗਈ ਹੈ । ਬੱਚਿਆਂ ਵੱਲੋਂ ਰਾਮ ਪ੍ਰਤਾਪ ਬੇਫਿਕਰ ਹੋ ਗਿਆ । ਸੁਨੀਤਾ ਨੇ ਬੱਚਿਆ ਨੂੰ ਪਾਲਣਾ ਆਪਣਾ ਧਰਮ ਸਮਝ ਲਿਆ । ਬੱਚਿਆ ਦੀ ਖਾਤਰ ਸੁਨੀਤਾ ਨੇ ਰਾਮ ਪ੍ਰਤਾਪ ਦੀਆਂ ਨਾ ਇਨਸਾਫੀਆਂ ਨੂੰ ਵੀ ਬਰਦਾਸ਼ ਕਰ ਲਿਆ । ਸੁਨੀਤਾ ਦੀ ਸੱਸ ਬੜੀ ਕਪੱਤੀ ਤੇ ਸਹੁਰਾ ਵੀ ਜਨਾਨਾ ਜਿਹਾ! ਰਾਮ ਪ੍ਰਤਾਪ ਲਾਈ ਲੱਗ ਹੱਦੋਂ ਵੱਧ ਸੀ, ਪਿਉ ਦਾ ਆਗਿਆਕਾਰੀ ਕਾਹਦਾ ਸੀ । ਰਾਮ ਪ੍ਰਤਾਪ ਕਦੀ-ਕਦੀ ਸ਼ਰਾਬ ਪੀਂਦਾ । ਬੱਚੇ ਮਾਂ ਨੂੰ ਸਾਥ ਦੇਂਦੇ ਦਾਦਾ-ਦਾਦੀ ਪ੍ਰਤੀ ਬੱਚਿਆ ਨੂੰ ਕਾਫੀ ਨਫਰਤ ਸੀ, ਉਹ ਉਹਨਾਂ ਨੂੰ ਜਾਲਮ ਨਜ਼ਰ ਆ ਰਹੇ ਸਨ ।

ਰਾਮ ਪ੍ਰਤਾਪ ਦੇ ਭਰਾ ਜਦ ਵੀ ਘਰ ਆਉਂਦੇ ਤਾਂ ਘਰ ਕਲੇਸ਼ ਪੈਦਾ ਹੰਦਾ ਸਮਾਂ ਬੀਤਣ ਅਨੁਸਾਰ ਰਾਮ ਪ੍ਰਤਾਪ ਸੁਨੀਤਾ ਨੂੰ ਸਮਝਣ ਲੱਗ ਪਿਆ, ਸੁਨੀਤਾ ਅਤੇ ਰਾਮ ਪ੍ਰਤਾਪ ਵਿਚ ਕਲੇਸ਼ ਘੱਟਣ ਲੱਗਾ । ਰਾਮ ਪ੍ਰਤਾਪ ਦੀ ਜਾਨ ਪਹਿਚਾਣ ਵੱਡੇ-ਵੱਡੇ ਲੋਕਾਂ ਨਾਲ ਸੀ । ਰਾਮ ਪ੍ਰਤਾਪ ਆਪਣੇ ਪਰਵਾਰ ਪ੍ਰਤੀ ਕਾਫੀ ਸੁਚੇਤ, ਬੱਚਿਆਂ ਦੀ ਪੜਾਈ ਵੱਲ ਉਸ ਦਾ ਖਾਸ ਧਿਆਨ ਸੀ । ਜਦ ਕੋਈ ਵੀ ਬੱਚਾ ਬੀਮਾਰ ਹੋ ਜਾਂਦਾ ਤਾਂ ਰਾਮ ਪ੍ਰਤਾਪ ਦਫਤਰੋਂ ਛੁੱਟੀ ਲੈਕੇ ਬੱਚਿਆ ਦੀ ਦੇਖ ਭਾਲ ਕਰਦਾ । ਸੁਨੀਤਾ ਵੀ ਬੱਚਿਆ ਦੀ ਖੂਬ ਦੇਖ ਭਾਲ ਕਰਦੀ । ਰਾਮ ਪ੍ਰਤਾਪ ਨੇ ਕਰਜ਼ ਚੁੱਕ ਕੇ ਜ਼ਮੀਨ ਖ੍ਰੀਦੀ ਇਲਾਕਾ ਕਾਫੀ ਬੀਆਬਾਨ ਸੀ । ਰਾਮ ਪ੍ਰਤਾਪ ਨੇ ਸੋਚਿਆ ਕਿ ਹੌਲੀ-ਹੌਲੀ ਅਬਾਦੀ ਹੋ ਜਾਵੇਗੀ । ਰਾਮ ਪ੍ਰਤਾਪ ਦਾ ਪਿਤਾ ਆਇਆ, ਆਪਣੇ ਮੰਡੇ ਨੂੰ ਸਲਾਹ ਦੇਣ ਲੱਗਾ,  “ਦੇਖ ਰਾਮ ਪ੍ਰਤਾਪ ਤੂੰ ਜਿਹੜਾ ਕਰਜ਼ ਲਿਆ ਹੈ, ਕੁੱਝ ਰਕਮ ਇੱਥੇ ਖਰਚ ਕਰ ਤੇ ਬਾਕੀ ਆਪਣੇ ਪਿੰਡ ਵਾਲੇ ਮਕਾਨ ਤੇ ਖਰਚ ਕਰ ਦੇ । ਮਕਾਨ ਕਾਫੀ ਖਰਾਬ ਹੋਇਆ ਪਿਆ ਹੈ, ਫਿਰ ਤੇਰੀ ਭੈਣ ਦੇ ਵਿਆਹ ਤੇ ਵੀ ਕਾਫੀ ਖਰਚ ਹੋ ਗਿਆ ਸੀ……।”

“ਭਾਈਆ ਜੀ ਮੈਂ ਕਰਜ਼ ਆਪਣੇ ਮਕਾਨ ਵਾਸਤੇ ਲਿਆ ਹੈ । ਮੇਰੇ ਕੋਲੋਂ ਜਦ ਸਰਕਾਰ ਹਿਸਾਬ ਪੁੱਛੇਗੀ ਤਾਂ ਮੈਂ ਕੀ ਜਵਾਬ ਦੇਵਾਗਾ, ਨਾਲੇ ਫਿਰ ਤਾਰੋ ਦੇ ਵਿਆਹ ਵਿਚ ਮੇਰਾ ਕਾਫੀ ਖਰਚਾ ਹੋ ਗਿਆ ਸੀ….।”

“ਪਿਉ ਪੁੱਤ ਵਿਚ ਤੂੰ-ਤੂੰ ਮੈਂ-ਮੈਂ ਹੋ ਗਈ । ਰਾਮ ਪ੍ਰਤਾਪ ਦੀ ਆਮਦਨੀ ਘੱਟ ਤੇ ਖਰਚੇ ਜ਼ਿਆਦਾ ਜੰਮੇਵਾਰੀਆਂ ਦਿਨੋਂ ਦਿਨ ਵੱਧ ਰਹੀਆਂ ਸਨ । ਰਾਮ ਪ੍ਰਤਾਪ ਦੀ ਜਨਾਨੀ ਕਾਫੀ ਸਿਆਣੀ ਪੈਸੇ ਬਚਾਉਣ ਵਿਚ ਹਿਸਾਬ ਰੱਖਦੀ । ਰਾਮ ਪ੍ਰਤਾਪ ਦੀ ਰਾਜਨੀਤੀ ਵਿਚ ਕਾਫੀ ਦਿਲਚਸਪੀ ਸੀ । ਉਹ ਆਪਣੀ ਦਫਤਰ ਦੀ ਯੂਨੀਅਨ ਵਿਚ ਸ਼ਾਮਲ ਹੋ ਗਿਆ ਤੇ ਬਾਅਦ ਵਿਚ ਆਹੁਦੇਦਾਰ ਬਣ ਗਿਆ । ਪੂਰੀ ਰਿਸ਼ਤੇਦਾਰੀ ਵਿਚ ਰਾਮ ਪ੍ਰਤਾਪ ਹੀ ਪੜਿਆ ਲਿਖਿਆ ਬੰਦਾ ਸੀ, ਬਾਕੀ ਸਾਰੇ ਰਿਸ਼ਤੇਦਾਰ ਗਰੀਬੀ ਦੀ ਦੱਲਦਲ ਵਿਚ ਫੱਸੇ ਹੋਏ ਸਨ । ਸਭ ਉੱਪਰ ਇਹ ਚੰਗਾ ਪ੍ਰਭਾਵ ਸੀ ਕਿ ਸੋਮ ਚੰਦ ਦਾ ਮੰਡਾ ਸ਼ਹਿਰ ਵਿਚ ਸੈਟਿਲ ਹੈ । ਰਿਸ਼ਤੇਦਾਰ ਬੜੀ ਆਸ ਉਮੀਦ ਨਾਲ ਰਾਮ ਪ੍ਰਤਾਪ ਕੋਲ ਆਉਂਦੇ ਸਨ । ਰਾਮ ਪ੍ਰਤਾਪ ਤੇ ਉਸ ਦੀ ਪਤਨੀ ਦੋਵੇਂ ਹੀ ਦਿੱਲ ਦੇ ਬਹੁਤ ਚੰਗੇ ਸਨ । ਜਿਹੜਾ ਵੀ ਰਿਸ਼ਤੇਦਾਰ ਉਹਨਾਂ ਕੋਲ ਮਦਦ ਲਈ ਆਉਂਦਾ ਤਾਂ ਉਹ ਉਹਨਾਂ ਦੀ ਪੂਰੀ ਤਰ੍ਹਾਂ ਮਦਦ ਕਰਦੇ । ਜਿਸ ਮਕਸਦ ਲਈ ਆਉਂਦਾ ਉਸ ਮਕਸਦ ਲਈ ਪੂਰੀ ਨੱਠ ਭੱਜ ਕਰਦੇ । ਸਭ ਰਿਸ਼ਤੇਦਾਰ ਆਪਣੇ ਕੰਮ ਵਿਚ ਸਫਲ ਹੋ ਕੇ ਜਾਂਦੇ ਅਪਣੇ ਮਕਸਦ ਵਿਚ, ਕਿਉਂਕਿ ਰਾਮ ਪ੍ਰਤਾਪ ਤੇ ਸੁਨੀਤਾ ਦਾ ਭਰਪੂਰ ਸਹਿਯੋਗ ਮਿਲਦਾ ਜੋ ਵੀ ਸਫਲ ਹੋ ਜਾਂਦਾ ਮੁੜ ਕੇ ਰਾਮ ਪ੍ਰਤਾਪ ਦਾ ਧੰਨਵਾਦ ਨਹੀਂ ਕਰਦਾ । ਖੁਦਗਰਜ਼ੀ ਇਹਨਾਂ ਲੋਕਾਂ ਵਿਚ ਕੁੱਟ-ਕੁੱਟ ਕੇ ਭਰੀ ਹੋਈ ਸੀ । ਰਾਮ ਪ੍ਰਤਾਪ ਨੂੰ ਆਪਣੀ ਬਰਾਦਰੀ ਅਤੇ ਪਰਵਾਰ ਨਾਲ ਬਹੁੱਤ ਪਿਆਰ ਸੀ । ਰਾਮ ਪ੍ਰਤਾਪ ਦੀ ਇਹ ਇੱਛਾ ਸੀ  ਕਿ ਟੁੱਟ ਚੁੱਕੇ ਰਿਸ਼ਤਿਆਂ ਨੂੰ ਜੋੜਿਆ ਜਾਵੇ ਅਤੇ ਸਮਾਜ ਦੇ ਗਰੀਬੀ ਨਾਲ ਜੂਝਦੇ ਆਪਣੇ ਲੋਕਾਂ ਦੀ ਵੀ ਵੱਧ ਤੋਂ ਵੱਧ ਮਦਦ ਕਰੀਏ ਤਾਂ ਜੋ ਉਹ ਵੀ ਆਪਣੇ ਪੈਰਾਂ ਤੇ ਖੜੇ ਕੀਤਾ ਜਾ ਸਕੇ ।

ਰਾਮ ਪ੍ਰਤਾਪ ਦਾ ਪਿਉ ਚਾਰ ਭਰਾ ਸਨ । ਦਾਦੀ ਦੀ ਮੌਤ ਤੇ ਸੰਸਕਾਰ ਇੱਕਠੇ ਹੀ ਇਕੋ ਘਰ ਵਿਚ ਕੀਤਾ ਗਿਆ ਅਤੇ ਭੋਗ ਅੱਲਗ-ਅੱਲਗ ਪਾਇਆ ਗਿਆ । ਟੁੱਟ ਚੁੱਕੇ ਰਿਸ਼ਤਿਆਂ ਨੂੰ ਜੋੜਣ ਦੀ ਕੋਸ਼ਿਸ਼ ਰਾਮ ਪ੍ਰ੍ਰਤਾਪ ਦੀ ਸਭ ਬੇਕਾਰ ਗਈ । ਬੁੱਢੇ ਕਾਫੀ ਅੜੀਅਲ ਸੁਭਾਅ ਦੇ ਪੁਰਾਣੀਆਂ-ਪੁਰਾਣੀਆਂ ਗੱਲਾਂ ਦੀ ਖਾਰ ਕੱਢਦੇ, ਦਿਲਾਂ ਵਿਚ ਕਾਫੀ ਫਰਕ ਆ ਚੁੱਕੇ ਸਨ ਉਹਨਾਂ ਦੇ । ਸਮਾਂ ਚਾਲੇ ਚੱਲਦਾ ਗਿਆ । ਸਭ ਭਰਾਵਾਂ ਦਾ ਵਿਆਹ ਰਾਮ ਪ੍ਰਤਾਪ- ਨੇ ਆਪਣੇ ਹੱਥੀਂ ਕੀਤਾ । ਰਿਸ਼ਤੇ ਲਈ ਨੱਠ ਭੱਜ ਪੈਸੇ ਦੀ ਮਦਦ ਖੂਬ ਕਰਦਾ । ਰਾਮ ਪ੍ਰਤਾਪ ਦੇ ਮਾਂ- ਪਿਉ ਰਾਮ ਪ੍ਰਤਾਪ ਦੀ ਸਲਾਹ ਤੋਂ ਬਗੈਰ ਕੋਈ ਕੰਮ ਨਾ ਕਰਦੇ । ਭਰਾਵਾਂ ਨੂੰ ਰਾਮ ਪ੍ਰਤਾਪ ਉੱਪਰ ਬਹੁਤ ਮਾਣ ਸੀ । ਰਾਮ ਪ੍ਰਤਾਪ ਦੀ ਜਨਾਨੀ ਵੀ ਦਿਲ ਦੀ ਕਾਫੀ ਸਾਫ ਸੀ । ਉਸਨੇ ਦਿਲੋਂ ਆਪਣੇ ਦਿਉਰਾਂ ਦਾ ਭਲਾ ਹੀ ਸੋਚਿਆ ਸੀ । ਰਾਮ ਪ੍ਰਤਾਪ ਦੀ ਭੈਣ ਕਾਫੀ ਲਾਡਲੀ ਤੇ ਜੀਜਾ ਕਾਫੀ ਮਿਹਨਤੀ, ਖਰੇ ਸੁਭਾਅ ਦਾ, ਚੰਗਾ ਮਿਸਤਰੀ, ਆਪਣੇ ਦੋ ਛੋਟੇ ਸਾਲਿਆ ਨੂੰ ਕੰਮ ਸਿਖਇਆ, ਰੋਟੀ ਪਾਣੀ ਦਾ ਖਰਚ ਵੀ ਉਸ ਨੇ ਕੀਤਾ, ਚੰਗੀਆਂ-ਚੰਗੀਆਂ ਤਨਖਾਹਾਂ ਵੀ ਲਗਵਾਇਆਂ ਉਹਨਾਂ ਦੀਆਂ ।

ਰਾਮ ਪ੍ਰਤਾਪ ਦੇ ਸਾਲੇ ਨਲਾਇਕ ਨਿਕਲੇ ਅਨਪੜ੍ਹ ਰਹੇ ਪਿਉ ਦੇ ਨਾਂ ਨੂੰ ਲਾਜ ਲਗਾਈ ਕੰਮ ਕਰ ਤਾਂ ਕੋਈ ਨਾ ਸਿੱਖ ਸਕੇ, ਮਜ਼ਦੂਰੀ ਹੀ ਕਰਨ ਜੋਗੇ ਰਹੇ । ਪਿੰਡ ਵਿੱਚ ਵਿਦੇਸ਼ ਜਾਣ ਦਾ ਭੂਤ ਸਵਾਰ ਸੀ ਰਾਮ ਪ੍ਰਤਾਪ ਦੇ ਸਾਲਿਆਂ ਤੇ, ਵਿਦੇਸ਼ ਜਾਣ ਬਾਰੇ ਸੋਚਿਆ, ਪੈਸੇ ਵੀ ਘੱਟ ਲੱਗਦੇ ਸਨ ਅਤੇ ਸਰਕਾਰੀ ਖਾਣਾ ਪੂਰਤੀ ਵੀ ਬਹੁਤ ਘੱਟ ਸੀ । ਵਾਰੀ-ਵਾਰੀ ਕਰਕੇ ਰਾਮ ਪ੍ਰਤਾਪ ਦੇ ਸਾਲੇ ਵਿਦੇਸ਼ ਵਿਚ ਪਹੁੰਚ ਗਏ । ਉਹਨਾਂ ਵਿਦੇਸ਼ ਜਾ ਕੇ ਬਹੁਤ ਮਿਹਨਤ ਕੀਤੀ ਤੇ ਪੈਸੇ ਵੀ ਖੂਬ ਕਮਾਏ । ਪਰ ਮਾੜੀਆਂ ਆਦਤਾਂ ਨੇ ਉਨਾਂ੍ਹ ਦਾ ਕੁੱਝ ਨਾ ਬਣਨ ਦਿੱਤਾ । ਪਹਿਲਾਂ-ਪਹਿਲਾਂ ਉਹਨਾਂ ਨੇ ਪਿਉ ਦੇ ਕਾਰੋਬਾਰ ਨੂੰ ਤਬਾਹ ਕਰਕੇ ਕੰਗਾਲ ਕੀਤਾ । ਫਿਰ ਖੁਦ ਗਰੀਬੀ ਦੀ ਦਲਦਲ ਵਿਚ ਵੱੜ ਗਏ । ਇ੍ਹੰਨੀ ਕਮਾਈ ਕਰਨ ਦੇ ਬਾਅਦ ਵੀ ਉਹਨਾਂ ਦੀ ਗਰੀਬੀ ਨਾ ਮੁੱਕੀ । ਜਿਵੇਂ ਬਾਹਰ ਗਏ ਉਸ ਤੋਂ ਮਾੜੀ ਹਾਲਤ ਵਿਚ ਵਾਪਸ ਆਏ ਪਿਉ ਨੇ ਸਭ ਉੱਪਰ ਘਰੇਲੂ ਜ਼ਿੰਮੇਵਾਰੀਆਂ ਪਾ ਦਿੱਤੀਆ, ਸਭ ਦੇ ਵਿਆਹ ਹੋ ਗਏ । ਵੇਲੇ ਕੁ ਵੇਲੇ ਰਾਮ ਪ੍ਰਤਾਪ ਕੋਲ ਆਉਂਦੇ, ਰਾਮ ਪ੍ਰਤਾਪ ਉਹਨਾਂ ਨੂੰ ਪੁੱਤਾਂ ਵਾਂਗ ਸਮਝਦਾ, ਪਰ ਉਹਨਾਂ ਵਿਚ ਕੋਈ ਸੁਧਾਰ ਨਾ ਹੋਇਆ । ਉਹ ਆਪਣੇ ਜੀਜੇ ਨੂੰ ਜੀਜਾ ਘੱਟ ਤੇ ਪਿਉ ਜ਼ਿਆਦਾ ਸਮਝਦੇ ਸਨ । ਉਹ ਆਪਣੀ ਭੈਣ ਦੀ ਵੀ ਬਹੁਤ ਇੱਜ਼ਤ ਕਰਦੇ ਤੇ ਭੈਣ ਵੀ ਉਹਨਾਂ ਉੱਪਰ ਜਾਨ ਦੇਂਦੀ ।

ਜਿਹੜਾ ਭਰਾ ਰਾਮ ਪ੍ਰਤਾਪ ਤਾਂ ਦੱਸ ਪੜਿਆ ਸੀ ਨੱਠ ਭੱਜ ਕਰਕੇ ਰਾਮ ਪ੍ਰਤਾਪ ਨੇ ਉਸ ਦੀ ਨੋਕਰੀ ਲੱਗਾ ਦਿੱਤੀ । ਪਹਿਲੇ ਕੱਚਾ ਸੀ ਫਿਰ ਕੁੱਝ ਸਮਾਂ ਪਾ ਕੇ ਪੱਕਾ ਹੋ ਗਿਆ ਵੱਡੇ ਭਰਾ ਦਾ ਰਿਸ਼ਤਾ ਕਰਦੇ ਛੋਟੇ ਦਾ ਰਿਸ਼ਤਾ ਵੀ ਕਰ ਆਇਆ । ਇਕ ਘਰ ਦੀਆਂ ਦੋ ਕੁੜੀਆਂ ਲੈ ਲਈਆਂ । ਹੋਲੀ ਹੋਲੀ ਸਭ ਭਰਾ ਵਿਆਹੇ ਗਏ, ਰਾਮ ਪ੍ਰਤਾਪ ਦੇ । ਕਰਜਾ ਚੁੱਕ-ਚੁੱਕ ਕੇ ਸਭ ਨੂੰ ਜ਼ਮੀਨ ਖ੍ਰੀਦੀ ਤੇ ਮਕਾਨ ਬਣਾਏ ਦੋ ਭਰਾਂਵਾਂ ਦੀ ਇੱਕਠੀ ਜ਼ਮੀਨ ਹੋਣ ਕਰਕੇ ਅਕਸਰ ਝੱਗੜਾ ਹੁੰਦਾ ਰਹਿੰਦਾ ਸੀ । ਰਾਮ ਪ੍ਰਤਾਪ ਅਕਸਰ ਪਿਆਰ ਤੇ ਗੁੱਸੇ ਨਾਲ ਸਮਝਾਉਂਦਾ ਰਹਿੰਦਾ ਸੀ । ਹੁਣ ਹਾਲਾਤ ਬਦਲ ਚੁੱਕੇ ਸਨ, ਜਿਹੜੇ ਭਰਾ ਰਾਮ ਪ੍ਰਤਾਪ ਦੇ ਅੱਗੇ ਕਦੀਂ ਬੋਲਦੇ ਨਹੀਂ ਸਨ । ਉਹ ਸੋਚਣ ਲੱਗੇ ਕਿ ਰਾਮ ਪ੍ਰਤਾਪ ਉਨ੍ਹਾਂ ਉੱਤੇ ਆਪਣੀ ਧੋਂਸ ਜਮਾ ਰਿਹਾ ਹੈ । ਭਰਾਵਾਂ ਵਿਚ ਜਦ ਵੀ ਕਲੇਸ਼ ਪੈਦਾ ਹੰਦਾ ਤਾਂ ਸੁਲਾ-ਸੁਲਾਹੀ ਕਰਵਾਉਣ ਲਈ ਰਾਮ ਪ੍ਰਤਾਪ ਨੂੰ ਸੱਦਿਆ ਜਾਂਦਾ ਕਦੀ-ਕਦੀ ਤਾਂ ਕਲੇਸ਼ ਮੁੱਕ ਜਾਂਦਾ ਤੇ ਕਦੀ-ਕਦੀ ਵੱਧ ਜਾਂਦਾ । ਬੱਚੇ ਜਵਾਨ ਹੋ ਰਹੇ ਸਨ, ਮਹਿੰਗਾਈ ਦਿਨੋ-ਦਿਨ ਵੱਧ ਰਹੀ ਸੀ, ਪੜਾਈ ਦੇ ਖਰਚੇ ਮਕਾਨ ਦਾ ਕਰਜ਼ਾ ਤੇ ਸ਼ਹਿਰ ਦ ਖਰਚੇ ਸਾਹ ਨਹੀਂ ਲੈਣ ਦੇਦੇ ਪਏ ਸਨ । ਦਿਨੋ-ਦਿਨ ਰਾਮ ਪ੍ਰਤਾਪ ਦੇ ਮਾਂ ਪਿਉ ਦੀ ਖਿੱਚ ਰਾਮ ਪ੍ਰਤਾਪ ਵੱਲੋਂ ਘੱਟ ਰਹੀ ਸੀ ਤੇ ਛੋਟਿਆਂ ਵੱਲ ਵੱਧ ਰਹੀ ਸੀ । ਭੈਣ ਵੀ ਛੋਟੇ ਭਰਾਵਾਂ ਵੱਲ ਜ਼ਿਆਦਾ ਹੀ ਭੱਜਦੀ । ਰਾਮ ਪ੍ਰਤਾਪ ਨੇ ਸਭ ਪਾਸੇ ਵੇਖਣਾ ਹੰਦਾ, ਫਿਰ ਆਪਣੇ ਨਿੱਜੀ ਖਰਚੇ ਵੀ ਵੱਧ ਰਹੇ ਸਨ ਰਾਮ ਪ੍ਰਤਾਪ ਦੇ । ਆਪਣੀ ਕਬੀਲਦਾਰੀ ਨਾਲ ਰਾਮ ਪ੍ਰਤਾਪ ਨੇ ਦੋ ਬੱਚਿਆਂ ਦਾ ਵਿਆਹ ਵੀ ਕਰ ਦਿੱਤਾ । ਕਈ ਵਾਰ ਰਾਮ ਪ੍ਰਤਾਪ ਦਾ ਪਿਉ ਉਸਨੂੰ ਆਪਣੇ ਛੋਟੇ ਭਰਾਵਾਂ ਦੀ ਪੈਸੇ ਧੇਲੇ ਨਾਲ ਮੱਦਦ ਕਰਨ ਲਈ ਕਹਿੰਦਾ ।

“ਦੇਖ ਰਾਮ ਪ੍ਰਤਾਪ ਤੇਰੇ ਸਰਕਾਰੀ ਨੋਕਰੀ ਹੈ, ਤੇਰੇ ਭਰਾ ਮਜ਼ਦੂਰੀ ਕਰਦੇ ਹਨ, ਤੂੰ ਆਪਣੇ ਪੈਸੇ ਧੇਲੇ ਨਾਲ ਉਹਨਾਂ ਦੀ ਮਦਦ ਕਰ ਦੇਵੇ ਤਾਂ ਕੋਈ ਫਰਕ ਨਹੀਂ ਪਵੇਗਾ ਤੈਨੂੰ……।,

“ਭਾਈਆ ਜੀ ਮੈਨੂੰ ਮਾੜਾ ਨਹੀਂ ਲੱਗਦਾ? ਮੇਰੇ ਕੋਲੋਂ ਜਿੰਨੀ ਮਦਦ ਹੋ ਸਕਦੀ ਹੈ ਕਰਦਾ ਹਾਂ ਤੇ ਕਰਾਂਗਾ । ਮੇਰੇ ਆਪਣੇ ਨਿੱਜ਼ੀ ਖਰਚ ਵੀ ਤਾਂ ਹਨ ਨਾਲੇ ਫਿਰ ਭਰਾ ਕਮਾਈ ਕਰਦੇ ਹਨ, ਸੁੱਖ ਨਾਲ ਕਿਹੜੇ ਵਿਹਲੇ ਤੁਰੇ ਫਿਰਦੇ ਹਨ । ਫਿਰ ਮੈਂ ਹਰ ਵੇਲੇ ਤਿਆਰ ਹਾਂ ਉਹਨਾਂ ਦੀ ਮਦਦ ਕਰਨ ਵਾਸਤੇ……।

ਰਾਮ ਪ੍ਰਤਾਪ ਦੇ ਇਹ ਲਫਜ਼ ਸੁਣ ਕੇ ਕੋਲ ਬੈਠੀ ਉਸਦੀ ਮਾਂ ਬੋਲੀ ।

“ਕਾਕੇ ਆਪਣੇ ਸਾਲੇ ਸਾਲੀਆਂ ਦਾ ਘੱਟ ਖਿਆਲ ਰੱਖਿਆ ਕਰ, ਭਾਈਆ ਜੀ ਠੀਕ ਕਹਿੰਦੇ ਹੈ ਤੇਰਾ ਫਰਜ਼ ਬਣਦਾ ਹੈ, ਤੇਰੇ ਭਰਾ ਤੈਨੂੰ ਭਰਾ-ਭਰਾ ਜੀ ਕਹਿੰਦੇ ਥੱਕਦੇ ਨਹੀਂ ਅਗਰ ਤੂੰ ਕੁੱਝ ਕੀਤਾ ਵੀ ਤਾਂ ਕੋਈ ਅਹਿਸਾਨ ਨਹੀਂ ਕੀਤਾ …..।

“ਬੀਬੀ ਜੀ ਭਾਈਆ ਜੀ ਤੁਸੀਂ ਬੱਸ ਐਵੇਂ ਹੀ ਭਾਈਆ ਜੀ ਦੀ ਤਰ੍ਹਾਂ ਗੱਲਾਂ ਕਰਨ ਲੱਗ ਪੈਂਦੇ ਹੋ, ਮੈਂ ਕਈ ਅਹਿਸਾਨ ਕਰਦਾ ਹਾਂ ਉਹਨਾਂ ਉੱਤੇ ? ਉਹ ਮੇਰੇ ਪੁੱਤ ਹਨ ਪੁੱਤ ਭਰਾ ਨਹੀਂ……।

“ਬੱਸ-ਬੱਸ ਐਵੀਂ ਫੋਕਾ ਪਿਆਰ ਨਾ ਦਿਖਾ ਜੋ ਤੂੰ ਕਰ ਰਿਹਾ ਸਾਨੂੰ ਪਤਾ ਹੈ ……।,

ਪਿਉ ਦੇ ਬੋਲਾਂ ਵਿਚ ਰੁੱਖਾਪਨ ਵੇਖ ਕੇ ਰਾਮ ਪ੍ਰਤਾਪ ਵੀ ਖਿੱਝ ਗਿਆ । ਰਾਮ ਪ੍ਰਤਾਪ ਬਹੁਤ ਜਜ਼ਬਾਤੀ ਬੰਦਾ ਹੈ, ਉਸ ਨੂੰ ਆਪਣੇ ਮਾਂ ਪਿਉ ਗੱਲਾਂ ਤੋਂ ਇਹ ਅਹਿਸਾਸ ਹੋਣ ਲੱਗ ਪਿਆ । ਜ਼ਿੰਦਗੀ ਵਿਚ ਆਪਣੇ ਭਰਾਂਵਾਂ ਲਈ ਤੇ ਪਰਵਾਰ ਲਈ ਕਿੰਨਾ ਕੁੱਝ ਕੀਤਾ, ਫਿਰ ਵੀ ਇਸ ਦੇ ਬਾਵਜੂਦ ਵੀ ਉਸ ਦੇ ਸਿਰ ਵਿਚ ਸੁਆਹ ਪੈ ਰਹੀ ਹੈ, ਇਸ ਕਰਕੇ ਰਾਮ ਪ੍ਰਤਾਪ ਭੜਕ ਪਿਆ ਰਾਮ ਪ੍ਰਤਾਪ ਦੀ ਭੜਕਾਹਟ ਨੂੰ ਸ਼ਾਤ ਕਰਨ ਲਈ ਰਾਮ ਪਰਤਾਪ ਦੀ ਜਨਾਨੀ ਬੋਲੀ ।

“ਕਿਉ ਫਾਲਤੂ ਬੋਲ ਰਹੇ ਹੋ ? ਬੀਬੀ ਭਾਈਆ ਜੀ ਦਾ ਖਿਆਲ ਕਰੋ …..।

“ਚੁੱਪ ਕਰਕੇ ਬੈਠ ਕੂੜੀਏ ਇਹ ਸਭ ਤੇਰੀ ਅੱਗ ਲਗਾਈ ਹੋਈ ਹੈ ਪਹਿਲੇ ਤਾਂ ਮੋਮੋ ਠੱਗਣੀਆ ਦੀ ਤਰ੍ਹਾਂ ਮੁੰਡੇ ਨੂੰ ਸਿੱਖਾਉਂਦੀ ਰਹਿੰਦੀ ਹੈ, ਫਿਰ ਚੁੱਪ ਕਰਵਾਉਂਦੀ ਹੈ……। ਰਾਮ ਪ੍ਰਤਾਪ ਦਾ ਪਿਉ ਗੁੱਸੇ ਵਿਚ ਬੋਲਿਆ ।

“ਵੇ ਅਸੀਂ ਤੇਰੇ ਪਾਲਣ-ਪੋਸ਼ਣ ਤੇ ਕਿੰਨਾ ਖਰਚ ਕੀਤਾ, ਤੂੰ ਪੜ ਲਿਖ ਕੇ ਸਾਡੀ ਬੇਇੱਜ਼ਤੀ ਕਰ ਦਾ ਹੈ….। ਰਾਮ ਪ੍ਰਤਾਪ ਦੀ ਮਾਂ ਵੀ ਰਾਮ ਪ੍ਰਤਾਪ ਦੇ ਸੁਰ ਨਾਲ ਸੁਰ ਮਿਲਾਉਂਦੀ ਬੋਲੀ । ਹੁਣ ਰਾਮ ਪ੍ਰਤਾਪ ਕੁਝ ਨਾ ਬੋਲਿਆ ਅੋਖੇ ਸੋਖੇ ਰਾਮ ਪ੍ਰਤਾਪ ਦੇ ਮਾਂ ਪਿਉ ਨੇ ਰਾਤ ਕੱਟੀ ਤੇ ਸਵੇਰੇ- ਸਵੇਰੇ ਬਗੈਰ ਕੁਝ ਖਾਦੇ ਪੀਤੇ ਚੱਲੇ ਗਏ । ਰਾਮ ਪ੍ਰਤਾਪ ਦੀ ਜਨਾਨੀ ਨੇ ਬੜੇ ਤਰਲੇ ਮਾਰੇ ਰੋਟੀ ਪਾਣੀ ਲਈ, ਪਰ ਉਹ ਬੰਦੇ ਖੁਦਾ ਦੇ, ਟੱਸ ਤੋਂ ਮੱਸ ਨਾ ਹੋਏ । ਰਾਮ ਪ੍ਰਤਾਪ ਦਾ ਪਿਉ ਮਿਹਨਤੀ ਹੋਣ ਕਰਕੇ ਕਿਸੇ ਦੀ ਗੱਲ ਘੱਟ ਹੀ ਸੁਣਦਾ । ਆਪਣੇ ਇਲਾਕੇ ਵਿਚ ਰਾਮ ਪ੍ਰਤਾਪ ਦੇ ਪਿਉ ਦੀ ਦੁਕਾਨ ਖੁੱਬ ਚੱਲਦੀ, ਪੁਰਾਣੀ ਦੁਕਾਨ ਹੋਣ ਕਰਕੇ ਗਾਹਕ ਵੀ ਪੁਰਾਣੇ ਲੱਗੇ ਹੋਏ ਸਨ ।

ਰਾਮ ਪ੍ਰਤਾਪ ਦਾ ਜੀਜਾ ਭਾਵੇਂ ਉਸ ਤੋਂ ਛੋਟਾ ਸੀ, ਪਰ ਬਹੁਤ ਸਿਆਣਾ ਸੀ ਅਤੇ ਸਹੀ ਤੇ ਗੱਲਤ ਦੀ ਉਸ ਨੁੰ ਬੜੀ ਪਹਿਚਾਣ ਸੀ । ਰਾਮ ਪ੍ਰਤਾਪ ਵੀ ਉਸ ਦੀ ਦਿਲੋਂ ਇੱਜ਼ਤ ਕਰਦਾ ਸੀ । ਉਹ ਆਪਣੀ ਜਨਾਨੀ ਦੀ ਪ੍ਰਵਾਹ ਘੱਟ ਹੀ ਕਰ ਦਾ ਸੀ । ਰਾਮ ਪ੍ਰਤਾਪ ਦੀ ਭੈਣ ਚੀਕ ਚਿਹਾੜਾ ਪਾ ਕੇ ਆਪਣੀ ਗੱਲ ਮਨਾਉਣ ਵਿਚ ਮਾਹਿਰ ਸੀ । ਇੱਕ ਦਿਨ ਆਚਾਨਕ ਰਾਮ ਪ੍ਰਤਾਪ ਦੀ ਮਾਂ ਦੀ ਤਬੀਅਤ ਖਰਾਬ ਹੋ ਗਈ । ਰਾਮ ਪ੍ਰਤਾਪ ਨੂੰ ਸੱਦਿਆ ਗਿਆ । ਰਾਮ ਪ੍ਰਤਾਪ ਨੇ ਜੀ ਜਾਨ ਨਾਲ ਕੋਸ਼ਿਸ਼ ਕੀਤੀ, ਪਰ ਰਾਮ ਪ੍ਰਤਾਪ ਦੀ ਮਾਂ ਦਾ ਦਾਣਾ ਪਾਣੀ ਮੁੱਕ ਚੁੱਕ ਸੀ ਤੇ ਉਹ ਰੱਬ ਨੁੰ ਪਿਆਰੀ ਹੋ ਗਈ । ਸਸਕਾਰ ਹੋਇਆ ਭੋਗ ਪਿਆ ਭੋਗ ਤੋਂ ਬਾਅਦ ਕਿਸੇ ਕਾਰਨ ਰਾਮ ਪ੍ਰਤਾਪ ਦੀ ਭੈਣ ਰਾਮ ਪ੍ਰਤਾਪ ਨਾਲ ਭੱੜਕ ਪਈ ।

“ਭਾਅ ਤੂੰ ਹੁਣ ਸਾਡਾ ਖਿਆਲ ਨਹੀਂ ਰੱਖਦਾ ਤੈਨੂੰ ਤਾਂ ਸਭ ਬਰਾਬਰ ਸੀ ਹੁਣ ਤੈਨੂੰ ਸਹੁਰੇ ਚੰਗੇ ਲੱਗਦੇ ਹਨ, ਭੈਣ ਭਰਾ ਨਹੀਂ….।

“ਦੇਖ ਤੂੰ ਸਾਡੀ ਭੈਣ ਹੈ ਤੇ ਭੈਣ ਬਣ ਕੇ ਹੀ ਰਿਹ ਸ਼ਰੀਕੇ ਬਾਜੀ ਵਾਲੀ ਗੱਲ ਨਾ ਕਰ ਮੈਂ ਕੀ ਕਰਦਾ ਹਾਂ ਭਰਾਵਾਂ ਨਾਲ ਸਮੇਂ ਕੁ ਸਮੇਂ ਵੇਖਦਾ ਨਹੀਂ ਇਹ ਸਮਾਂ ਲੜਾਈ ਕਰਨ ਵਾਲਾ ਹੈ, ਮਾਂ ਦੇ ਭੋਗ ਤੇ ਇਹ ਸ਼ੋਭਾ ਨਹੀਂ ਦੇਂਦੀ…..।

“ਦੇਖ ਰਾਮ ਪ੍ਰਤਾਪ ਕੁੜੀ ਨੂੰ ਕੁਝ ਕਹਿਣ ਦੀ ਲੋੜ ਨਹੀਂ ਮੈਂ ਅੱਜੇ ਜਿਉਂਦਾ ਹਾਂ ਮਰਿਆ ਨਹੀਂ….। ਰਾਮ ਪ੍ਰਤਾਪ ਦੇ ਪਿਉ ਦੇ ਖਰਵੇ ਜਿਹੇ ਬੋਲ ਸਨ । ਗੁੱਸੇ ਦਾ ਮਾਰਿਆ ਰਾਮ ਪ੍ਰਤਾਪ ਵੀ ਆਪਣੇ ਘਰੇ ਆ ਗਿਆ । ਕਾਫੀ ਸਮਾਂ ਰਾਮ ਪ੍ਰਤਾਪ ਆਪਣੇ ਪਿਉ ਨੂੰ ਮਿਲਣ ਨਾ ਗਿਆ । ਪਿਉ ਤੇ ਭਰਾ ਵੀ ਰਾਮ ਪ੍ਰਤਾਪ ਦੀ ਇੱਜ਼ਤ ਕਰਨੋਂ ਹੱਟ ਗਏ । ਰਾਮ ਪ੍ਰਤਾਪ ਨੂੰ ਦੁੱਖ ਤਾਂ ਬਹੁਤ ਹੋਇਆ, ਪਰ ਉਹ ਵੀ ਕੀ ਕਰ ਸਕਦਾ ।ਹੱਦੋਂ ਵੱਧ ਮਿਹਨਤ ਕਰਨ ਨਾਲ ਰਾਮ ਪ੍ਰਤਾਪ ਦੀ ਸਿਹਤ ਖਰਾਬ ਰਹਿਣ ਲੱਗ ਪਈ । ਰਾਮ ਪ੍ਰਤਾਪ ਨੂੰ ਚਿੰਤਾ ਫਿਕਰ ਬਹੁਤ ਸਨ । ਰਾਮ ਪ੍ਰਤਾਪ ਦੀ ਔਲਾਦ ਸਾਫ ਸੁਥਰੀ ਅੱਗੇ ਪਿੱਛੇ ਸਭ ਫਿਰਦੇ ਰਾਮ ਪ੍ਰਤਾਪ ਆਪਣੇ ਬੱਚਿਆ ਦੀ ਖੁਸ਼ੀ ਵਿਚ ਹੀ ਖੁਸ਼ ਸੀ । ਸਮਾਂ ਆਪਣੀਆਂ ਚਾਲਾਂ ਚੱਲਦਾ ਗਿਆ ਵਿਆਹ ਸ਼ਾਦੀ ਦੇ ਮੋਕੇ ਤੇ ਭਰਾਵਾਂ ਨਾਲ ਮੇਲ ਹੁੰਦਾ ਬੱਸ ਦੁਆ ਸਲਾਮ ਹੰਦਾ । ਸਭ ਭਰਾਵਾਂ ਦੇ ਦਿਲੋਂ ਰਾਮ ਪ੍ਰਤਾਪ ਦੇ ਲਈ ਇੱਜ਼ਤ ਖਤਮ ਹੋ ਗਈ ਸੀ । ਰਾਮ ਪ੍ਰਤਾਪ ਨੂੰ ਦੁੱਖ ਤਾਂ ਬਹੁਤ ਹੋਇਆ, ਹੋਲੀ-ਹੋਲੀ ਰਾਮ ਪ੍ਰਤਾਪ ਵੀ ਪਿੱਛੇ ਹੱਟ ਗਿਆ । ਜਦ ਭਰਾਵਾਂ ਦਾ ਮੋਹ ਜਾਗਦਾ ਤਾਂ ਰਾਮ ਪ੍ਰਤਾਪ ਦਾ ਮੰਨ ਬਹੁਤ ਖਰਾਬ ਹੁੰਦਾ ਪਰਵਾਰ ਵਾਲੇ ਰਾਮ ਪ੍ਰਤਾਪ ਨੂੰ ਹੋਂਸਲਾ ਦੇਂਦੇ ਪਰਿਵਾਰ ਹੀ ਰਾਮ ਪ੍ਰਤਾਪ ਦੀ ਸ਼ਕਤੀ ਸੀ । ਰਾਮ ਪ੍ਰਤਾਪ ਸਰਕਾਰ ਤੋਂ ਸੇਵਾ ਮੁਕਤ ਹੋ ਗਿਆ ।

ਇੱਕ ਦਿਨ ਆਚਾਨਕ ਟੈਲੀਫੋਨ ਆਇਆ ਬਾਪੂ ਜੀ ਬੀਮਾਰ ਹੈ, ਰਾਮ ਪ੍ਰਤਾਪ ਅਤੇ ਉਸ ਦੀ ਜਨਾਨੀ ਤਾ ਕਰਨ ਲਈ ਗਏ । ਪਿਤਾ ਸਿਹਤ ਜ਼ਿਆਦਾ ਵਿਗੜ ਗਈ, ਬਾਕੀ ਭਰਾ ਵੀ ਪਹੁੰਚ ਗਏ । ਅੰਤ ਪਿਤਾ ਜੀ ਪੂਰੇ ਹੋ ਗਏ । ਸਾਰੀ ਜ਼ਿਮੇਵਾਰੀ ਰਾਮ ਪ੍ਰਤਾਪ ਦੇ ਸਿਰ ਪੈ ਗਈ । ਉਸ ਨੇ ਆਪਣੇ ਰੁੱਸੇ ਚਾਚੇ ਤੇ ਉਹਨਾਂ ਦੇ ਪਰਿਵਾਰ ਨੂੰ ਮਨਾ ਲਿਆ ਤੇ ਸਭ ਇੱਕਠੇ ਹੋ ਗਏ । ਪਿਤਾ ਜੀ ਦੀਆਂ ਰਸਮ ਕਿਰਿਆ ਖਤਮ ਕੀਤੀਆਂ ਤੇ ਰਾਮ ਪ੍ਰਤਾਪ ਆਪਣੇ ਘਰ ਆ ਗਿਆ । ਘਰ ਆ ਕੇ ਰਾਮ ਪ੍ਰਤਾਪ ਉਦਾਸ-ਉਦਾਸ ਰਹਿਣ ਲੱਗ ਪਿਆ, ਜਿਵੇਂ ਉਸ ਨੂੰ ਦੀਨ ਦੁਨੀਆ ਨਾਲ ਕੋਈ ਮੋਹ ਨਾ ਰਿਹਾ ਹੋਵੇ । ਜਨਾਨੀ ਪੋਤੇ-ਪੋਤੀਆ ਹੋਰ ਸਭ ਅੱਗੇ ਪਿਛੇ ਤੁਰੇ ਫਿਰਦੇ ਸਨ । ਰਾਮ ਪ੍ਰਤਾਪ ਨਿੱਤਨੇਮੀ ਬਹੁਤ ਸੀ, ਪੂਜਾ ਪਾਠ ਉਸ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ । ਜਿਵੇਂ ਰਾਮ ਪ੍ਰਤਾਪ ਨੂੰ ਮੌਤ ਦਾ ਅਹਿਸਾਸ ਪਹਿਲਾਂ ਹੀ ਹੋ ਗਿਆ ਸੀ, ਸੋ ਉਸ ਨੇ ਦੀਨ ਦੁਨੀਆ ਨਾਲੋਂ ਮੋਹ ਖਤਮ ਕਰ ਲਿਆ ਸੀ । ਉਸ ਦਿਨ ਸਭ ਆਪਣੇ ਕੰਮ ਨੂੰ ਗਏ ਹੋਏ ਸਨ ਤੇ ਬੱਚੇ ਸਕੂਲ, ਅਚਾਨਕ ਰਾਮ ਪ੍ਰਤਾਪ ਦੀ ਛਾਤੀ ਵਿਚ ਦਰਦ ਉੱਠਿਆ ਤੇ ਜਨਾਨੀ ਨੇ ਗੁਆਢੀਆਂ ਨੂੰ ਆਵਾਜ਼ ਮਾਰੀ, ਸਭ ਇੱਕਠੇ ਹੋ ਗਏ ਛੇਤੀ-ਛੇਤੀ ਗੱਡੀ ਕੀਤੀ ਰਾਮ ਪ੍ਰਤਾਪ ਨੂੰ ਹਸਪਤਾਲ ਲਿਆਉਂਦਾ ਗਿਆ । ਹਸਪਤਾਲ ਪਹੁੰਚ ਕੇ ਰਾਮ ਪ੍ਰਤਾਪ ਦੀ ਜਨਾਨੀ ਨੇ ਕਿਹਾ, ਡਾਕਟਰ ਸਾਹਿਬ ਇਹਨਾਂ ਦਾ ਚੈੱਕਆਪ ਕਰੋ….। ਡਾਕਟਰ ਨੇ ਚੈੱਕਆਪ ਕੀਤਾ ਤੇ ਕਿਹਾ “ਇਹਨਾਂ ਨੂੰ ਮਰਿਆ ਤਾਂ ਅੱਧਾ ਘੰਟਾ ਹੋ ਗਿਆ ਹੈ…..। ਰੋਂਦੇ-ਰੋਂਦੇ ਰਾਮ ਪਰਤਾਪ ਦੀ ਘਰ ਵਾਲੀ ਰਾਮ ਪ੍ਰਤਾਪ ਦੀ ਲਾਸ਼ ਨੂੰ ਘਰ ਲੈ ਆਈ ਅਜੇ ਪੰਦਰਾਂ ਦਿਨ ਪਹਿਲਾਂ ਹੀ ਰਾਮ ਪ੍ਰਤਾਪ ਦੇ ਪਿਤਾ ਜੀ ਦੀ ਮੋਤ ਹੋਈ ਤੇ ਹੁਣ ਰਾਮ ਪ੍ਰਤਾਪ ਖੁਦ ਪਰਮਾਤਮਾ ਨੂੰ ਪਿਆਰ ਹੋ ਗਿਆ । ਕਿਸੇ ਨੂੰ ਵਿਸ਼ਵਾਸ਼ ਨਹੀਂ ਹੋ ਰਿਹਾ ਸੀ ਕਿ ਹਾਲੇ ਲੋਕ ਤਾਂ ਰਾਮ ਪ੍ਰਤਾਪ ਦੇ ਪਿਤਾ ਦੇ ਅਫਸੋਸ ਤੇ ਆ ਰਿਹੇ ਸਨ । ਕਿਸੇ ਨੂੰ ਪਤਾ ਨਹੀਂ ਸੀ ਕਿ ਰਾਮ ਪਰਤਾਪ ਵਾਲਾ ਭਾਣਾ ਵਰਤ ਗਿਆ ਹੈ। ਰਾਮ ਪ੍ਰਤਾਪ ਦੀ ਜਨਾਨੀ ਅਤੇ ਉਸਦੇ ਬੱਚਿਆਂ ਲਈ ਦੁਨੀਆ ਹੀ ਉੱਜੜ ਗਈ ਸੀ । ਰੋ- ਰੋ ਕੇ ਸਾਰੇ ਹਾਲੋ-ਬੇਹਾਲ ਹੋਏ ਪਏ ਸਨ । ਸਮਾਂ ਆਪਣੀ ਚਾਲੇ ਚੱਲਦਾ ਰਿਹਾ । ਅੱਜ ਹੋਰ ਕੱਲ੍ਹ ਹੋਰ ਰਸਮੀ ਤੌਰ ਤੇ ਸਾਰੇ ਭੈਣ ਭਰਾ ਆਏ । ਰਾਮ ਪਰਤਾਪ ਦੇ ਪਰਵਾਰ ਕੋਲ ਜਿਹੜੇ ਭਾਵੇਂ ਚਾਰ ਪੈਸੇ ਸਨ ਅਤੇ ਜਾਇਦਾਦ ਵੀ ਚੰਗੀ ਸੀ । ਫਿਰ ਜਿੰਨ੍ਹਾਂ ਦਾ ਰਾਮ ਪ੍ਰਤਾਪ ਨੇ iੁੲੰਨ੍ਹਾਂ ਕੀਤਾ ਸਾਰੀ ਜਿੰਦਗੀ ਜਿ੍ਹਨਾਂ ਦਾ ਖਿਆਲ ਰੱਖਿਆ ਉਹਨਾਂ ਦੀ ਸੇਵਾ ਕਰਨ ਰਾਮ ਪ੍ਰਤਾਪ ਨੇ ਆਪਣਾ ਧਰਮ ਸਮਝ ਲਿਆ ਸੀ । ਅੱਜ ਉਹਨਾਂ ਵਿੱਚੋਂ ਕੋਈ ਰਾਮ ਪ੍ਰਤਾਪ ਦੇ ਪਰਵਾਰ ਦੀ ਸਾਰ ਨਾ ਲੈਣ ਆਇਆ ।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>