ਕਿੰਨਾ ਮੁਸ਼ਕਲ ਹੈ

ਕਿੰਨਾ ਅਸਾਨ ਹੈ ।
ਮੇਰੇ ਲਈ
ਹਿੰਦੂ ਹੋਣਾ
ਸਿੱਖ ਹੋਣਾ
ਪੰਥੀ
ਇਸਾਈ ਜਾਂ
ਮੁਸਲਮਾਨ ਹੋਣਾ
ਜਨਮਿਆ ਜੋ ਮੈਂ
ਕਿਸੇ ਹਿੰਦੂ
ਸਿੱਖ
ਪੰਥੀ
ਇਸਾਈ ਜਾਂ
ਮੁਸਲਮਾਨ ਦੇ ਘਰੀਂ

ਕਿੰਨਾ ਅਸਾਨ ਹੈ ।
ਮੇਰੇ ਲਈ
ਆਪਣੇ ਧਰਮ
ਆਪਣੇ ਪੰਥ ਖ਼ਾਤਰ
ਸੈ਼ਤਾਨ ਹੋਣਾ
ਹੈਵਾਨ ਹੋਣਾ

ਪਰ…
ਕਿੰਨਾ ਮੁਸ਼ਕਲ ਹੈ ।
ਮੇਰੇ ਲਈ
ਗ੍ਰੰਥ ਸਾਹਿਬ
ਬਾਈਬਲ
ਗੀਤਾ
ਕੁਰਾਨ
ਜਾਂ ਸੰਵਿਧਾਨ ਹੋਣਾ
ਕਿੰਨਾ ਮੁਸ਼ਕਲ ਹੈ ।

ਮੇਰੇ ਲਈ
ਕਬੀਰ
ਈਸਾ
ਰਾਮ
ਮੁਹੰਮਦ
ਜਾਂ ਨਾਨਕ ਹੋਣਾ
ਕਿੰਨਾ ਮੁਸ਼ਕਲ ਹੈ ।

ਮੇਰੇ ਲਈ
ਆਤਮਾ ਤੋਂ
ਪੂਰਾ ਹਿੰਦੋਸਤਾਨ ਹੋਣਾ
ਕੇਵਲ ਤੇ ਕੇਵਲ
ਇਕ ਇਨਸਾਨ ਹੋਣਾ
ਇਕ ਇਨਸਾਨ ਹੋਣਾ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>