ਬਾਜ਼ ਅੱਖ ਹੈ ਮੇਰੀ
ਇਸ ਧਰਤੀ ਉੱਤੇ
ਇਕ ਪੰਜੇ ਵਿਚ ਮੇਰੇ
ਬਾਰੂਦ ਦੇ ਗੋਲੇ
ਦੂਜੇ ਪੰਜੇ ਵਿੱਚ ਮੇਰੇ
ਮਾਨਵੀ ਰਾਹਤਾਂ
ਲੁਟਦਾ ਹਾਂ
ਲੋਕਾਈ ਨੂੰ
ਕਦੇ ਗੋਲੇ ਨਾਲ
ਕਦੇ ਰਾਹਤ ਨਾਲ
ਕਦ ਦਾਗਣੇ ਗੋਲੇ
ਕਦ ਪਹੁੰਚਾਉਣੀ ਰਾਹਤ
ਵਹਾਕੇ ਦਰਿਆ ਲਹੂ ਦਾ
ਮੈਂ ਹੀ ਕਰਦਾ ਹਾਂ ਤੈਅ
ਲੋਥਾਂ ਭਾਵੇਂ ਅੰਬਰੀਂ ਲੱਗਣ
ਭਾਵੇਂ ਲਹਿਰਾਏ ਚਿੱਟਾ ਝੰਡਾ
ਦੋਵਾਂ ਵਿਚ ਹੀ ਮੇਰੀ ਪੂੰਜੀ
ਖਿੜ—ਖਿੜ ਹੱਸਾਂ
ਜ਼ਾਲਮ ਹਾਸਾ
ਕਹਾਵਾਂ ਨਾਲੇ ਮੈਂ ਚੌਧਰੀ
ਮਾਨਵਤਾ ਦਾ ‘ਰਖਵਾਲਾ’
ਬਾਜ਼ ਅੱਖ ਹੈ ਮੇਰੀ
ਇਸ ਧਰਤੀ ਉੱਤੇ
ਇਕ ਪੰਜੇ ਵਿਚ ਮੇਰੇ
ਬਾਰੂਦ ਦੇ ਗੋਲੇ
ਦੂਜੇ ਪੰਜੇ ਵਿੱਚ ਮੇਰੇ
ਮਾਨਵੀ ਰਾਹਤਾਂ