ਮਾਣ ਹੈ ਸਾਨੂੰ
ਬ੍ਰਾਹਮਣ ਸਮਾਜ ਨੂੰ
ਚੰਦਰ ਸ਼ੇਖਰ ‘ਆਜ਼ਾਦ’ ਉੱਤੇ
ਕਿਉਂਜੋ ਅਸਲੋਂ ਉਹ
ਤਿਵਾੜੀ ਸੀ
ਚੰਦਰ ਸ਼ੇਖਰ ਤਿਵਾੜੀ
ਇਕ ਬ੍ਰਾਹਮਣ
ਦੇਸ ਲਈ ਜੋ
ਹੋਇਆ ਕੁਰਬਾਨ
ਹੈ ਗੌਰਵ
ਬ੍ਰਾਹਮਣ ਸਮਾਜ ਦਾ।
ਪਰ ਭੁੱਲ ਗਏ?
ਉਸ ਗ਼ੱਦਾਰ ਨੂੰ?
ਵੀਰ ਭੱਦਰ ਨੂੰ
ਜਿਸ ਕੀਤੀ ਸੀ ਮੁਖ਼ਬਰੀ
ਜਾ ਦੱਸਿਆ ਸੀ ਗੋਰਿਆਂ
ਚੰਦਰ ਸ਼ੇਖਰ ਆਜ਼ਾਦ ਦੇ
ਅਲਫ੍ਰੈਡ ਪਾਰਕ ‘ਚ ਹੋਣ ਬਾਰੇ
ਘੇਰ ਜਿੱਥੇ ਆਜ਼ਾਦ ਨੂੰ
ਕੀਤਾ ਸੀ ਸ਼ਹੀਦ।
ਉਹ ਵੀਰ ਭੱਦਰ ਵੀ
ਤਿਵਾੜੀ ਸੀ
ਵੀਰ ਭੱਦਰ ਤਿਵਾੜੀ
ਬ੍ਰਾਹਮਣ ਸਮਾਜ ਦਾ ਹੀ ਅੰਗ।
ਅਜ਼ਾਦ ਤੇ ਵੀਰ ਭੱਦਰ
ਦੋਵੇਂ ਹੀ ਸਨ
ਬ੍ਰਾਹਮਣ ਸਮਾਜ ਦੇ ਅੰਗ
ਪਰ ਦੋਵਾਂ ਦੀ
ਕੀ ਸੀ ਜਾਤ?
ਇਕ ਸ਼ਹੀਦ
ਇਕ ਗ਼ੱਦਾਰ
ਬੱਸ।