ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਸਰਕਾਰਾ ਬਹਾਨੇ ਨਾ ਬਣਾਉਣ : ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ

7fe5a32f-3131-45e4-a531-a5c68653eb81.resizedਅੰਮ੍ਰਿਤਸਰ – ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਗੱਲ ਪੰਜਾਬ ਦੀ ਬੈਨਰ ਹੇਠ ਹੋਏ ਵਿਸ਼ਾਲ ਸਮਾਗਮ ਵਿੱਚ ਨੌਜਵਾਨਾਂ ਨੇ ਬੜੇ ਉਤਸ਼ਾਹ ਨਾਲ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਇਹ ਉਹ ਵਿਦਿਆਰਥੀ ਤੇ ਵਿਦਿਆਰਥਣਾ ਸਨ ਜਿਹੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਤੇ ਅਲੱਗ ਅਲੱਗ ਕਾਲਜਾਂ ਵਿੱਚ ਪੜ੍ਹਦੇ ਹਨ ਇਸ ਮੌਕੇ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਸਵਾਗਤ ਕੀਤਾ । ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਕਿਸਾਨ ਮਜ਼ਦੂਰ ਵਿਦਿਆਰਥੀ ਔਰ ਦੇਸ਼ ਦੇ ਸਮੁੱਚੇ ਨਾਗਰਿਕ ਹਰ ਪਰਿਵਾਰ ਲਈ ਬੇਹੱਦ ਅਹਿਮੀਅਤ ਰੱਖਦੇ ਹਨ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾ ਪੰਜਾਬ ਦਾ ਕਿਸਾਨ ਬੇਹੱਦ ਮਯੂਸੀਭਰੇ ਦੇ ਵਿੱਚੋਂ ਗੁਜਰਿਆ ਕਿਉਂਕਿ ਬੇਰੁਜ਼ਗਾਰੀ ਕਰਕੇ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਤੇ ਰੁਜ਼ਗਾਰ ਨਹੀਂ ਮਿਲ ਰਿਹਾ ਉਹਨਾਂ ਦੀਆਂ ਬੀਜੀਆਂ ਹੋਈਆਂ ਫਸਲਾਂ ਮੰਡੀਆਂ ਦੇ ਵਿੱਚ ਰੁਲ ਜਾਂਦੀਆਂ ਹਨ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਕਿਸਾਨਾਂ ਵੱਲ ਵਿਸ਼ੇਸ਼ ਤਵੱਜੋ ਦੇਣ ਕਿਉਂਕਿ ਕਿਸਾਨ ਜਿਹੜਾ ਉਹ ਦੇਸ਼ ਦਾ ਅੰਨਦਾਤਾ ਮੰਨਿਆ ਜਾਂਦਾ ਤੇ ਅੰਨਦਾਤੇ ਦੀ ਬੇਕਦਰੀ ਹੋਣੀ ਬੇਹੱਦਆਈਆਈਟੀ ਰੋਪੜ ਦੇ ਡਾਰੈਕਟਰ ਰਜੀਵ ਆਹੂਜਾ , ਬੀਬਾ ਚਰਨਕਮਲ ਕੌਰ ਚੇਅਰਪਰਸਨ ਕਰਤਾਰ ਆਸਰਾ ਟਰਸਟ ਚੰਡੀਗੜ੍ਹਸ੍ਰੀ ਚੇਤਨ ਸੁਹੇੜ ਕਨਵੀਨਰ ਗੱਲ ਪੰਜਾਬ ਦੀ ਡਾਕਟਰ ਅਨਿਲ ਅੰਗਰੀਸ , ਡਾਕਟਰ ਸਰੌਜ ਅਰੋੜਾ ਡੀਨ ਕਾਲਜਿਸ,ਅਮਰਜੀਤ ਸਿੰਘ ਸੋਹੀ ਡੀਨ ਅਕਾਦਮਿਕ ਯੂਨੀਵਰਸਿਟੀ ਸਮੇਤ ਅਨੇਕਾਂ ਪ੍ਰਮੁੱਖ ਸ਼ਖਸ਼ੀਅਤਾਂ ਸਟੇਜ ਤੇ ਹਾਜ਼ਰ ਸਨ ਇਸ ਮੌਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਗੱਲ ਪੰਜਾਬ ਦੀ ਨੂੰ ਅੱਗੇ ਤੋਰਦਿਆਂ ਕਿਹਾ ਕਿ ਪੰਜਾਬੀ ਬੜੇ ਦਿਲਦਾਰ ਹਨ ਪੰਜਾਬੀਆਂ ਦੇ ਨਾਲ ਜਦੋਂ ਵਿਤਕਰਾ ਹੁੰਦਾਤਾਂ ਪੰਜਾਬੀ ਆਪਣੇ ਹੱਕਾਂ ਹਕੂਕਾਂ ਵਾਸਤੇ ਜਦੋਂ ਜਦੋਜਹਿਦ ਕਰਨ ਤੋਂ ਗੁਰੇਜ਼ ਨਹੀਂ ਕਰਦੇ ਇਸ ਮੌਕੇ ਤੇ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਦੀ ਸਿੰਘ ਸਾਹਿਬ ਨੇ ਤਾਰੀਫ ਕਰਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਹਮੇਸ਼ਾ ਕੌਮ ਤੇ ਸਮਾਜ ਲਈ ਤੱਤਪਰ ਰੱਖਦੇ ਹਨ 96026332-4878-46f6-9216-8d2ff9df8a5d.resizedਓੁਹਨਾ ਪੰਜਾਬ ਦੇ ਨੌਜਵਾਨਾਂ ਪ੍ਰਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਆਈਟੀ ਰੋਪੜ ਤੇ ਹੋਰ ਵਿੱਦਿਅਕ ਅਦਾਰਿਆਂ ਨੂੰ ਅਪੀਲ ਕੀਤੀ ਕਿ ਉਹ ਨੌਜਵਾਨਾਂ ਨੂੰ ਖਾਸ ਕਰਕੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਵੀ ਠੋਸ ਉਪਰਾਲੇ ਕਰਨ ਪੰਜਾਬ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇ ਜਿੱਥੇ ਹੁਨਰ ਨਾਲ ਸੰਬੰਧਿਤ ਸਿੱਖਿਆ ਉਪਲਬਧ ਹੋ ਸਕੇਇਸ ਮੌਕੇ ਬੀਬਾ ਚਰਨ ਕਮਲ ਕੌਰ ਚੇਅਰ ਪਰਸਨ ਕਰਤਾਰਾ ਆਸਰਾ ਚਸ ਨੇ ਕਿਹਾ ਕਿ ਬੀਬੀਆਂ ਦਾ ਸਿੱਖ ਇਤਿਹਾਸ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਹੈ ਕਿ ਮੌਜੂਦਾ ਪੰਜਾਬ ਤੇ ਹਾਲਾਤਾਂ ਵਿੱਚ ਬੀਬੀਆਂ ਪੰਜਾਬ ਨੂੰ ਇੱਕ ਨਵੀਂ ਦਿਸ਼ਾ ਦੇ ਸਕਦੀਆਂ ਨੇ ਖਾਸ ਕਰਕੇ ਸਾਡੀਆਂ ਔਰਤਾਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਤੇ ਗੱਲ ਪੰਜਾਬ ਦੀ ਦਾ ਹਿੱਸਾ ਬਣਨ ਇਸ ਮੌਕੇ ਬੀਬਾ ਚਰਨ ਕਮਲ ਕੌਰ ਚੇਅਰ ਪਰਸਨ ਕਰਤਾਰਾ ਆਸਰਾ ਚਸ ਨੇ ਕਿਹਾ ਕਿ ਬੀਬੀਆਂ ਦਾ ਸਿੱਖ ਇਤਿਹਾਸ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਹੈ ਕਿ ਮੌਜੂਦਾ ਪੰਜਾਬ ਤੇ ਹਾਲਾਤਾਂ ਵਿੱਚ ਬੀਬੀਆਂ ਪੰਜਾਬ ਨੂੰ ਇੱਕ ਨਵੀਂ ਦਿਸ਼ਾ ਦੇ ਸਕਦੀਆਂ ਨੇ ਖਾਸ ਕਰਕੇ ਸਾਡੀਆਂ ਔਰਤਾਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਤੇ ਗੱਲ ਪੰਜਾਬ ਦੀ ਦਾ ਹਿੱਸਾ ਬਣਨ ਡਾਕਟਰ ਕਰਮਜੀਤ ਸਿੰਘ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਨਾਲ ਹੀ ਕਿਹਾ ਕਿ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਪੰਜਾਬੀ ਮਾਂ ਬੋਲੀ ਪ੍ਰਤੀ ਬੇਹਦ ਫਿਕਰ ਮੰਨਦੇ ਤੇ ਅਸੀਂ ਹਰ ਵਿਸ਼ੇ ਵਿੱਚ ਪੰਜਾਬੀ ਨੂੰ ਅੱਗੇ ਹੋ ਕੇ ਮਾਨ ਸਤਿਕਾਰ ਦੇਣ ਵੱਲ ਕਦਮ ਵਧਾ ਰਹੇ ਹਾਂ ਉਹਨਾਂ ਨੇ ਕਿਹਾ ਕਿ ਸਾਡੇ ਵਿਦਿਆਰਥੀ ਦੇਸ਼ ਦੁਨੀਆਂ ਵਿੱਚ ਤਰੱਕੀਆਂ ਦੀਆਂ ਬੁਲੰਦੀਆਂ ਹਾਸਲ ਕਰ ਰਹੇ ਨੇ ਇਥੋਂ ਪੜੇ ਹੋਏ ਵਿਦਿਆਰਥੀ ਹਰ ਖੇਤਰ ਵਿੱਚ ਅੱਗੇ ਵੱਧ ਰਹੇ ਹਨ। ਉਹਨਾਂ ਨੇ ਗੱਲ ਪੰਜਾਬ ਦੀ ਦੀ ਬੇਹਦ ਸ਼ਲਾਘਾ ਕਰਦਿਆਂ ਸਮੁੱਚੇ ਆਯੋਜਕਾਂ ਦਾ ਵੀ ਧੰਨਵਾਦ ਕੀਤਾ।

ਆਈਆਈਟੀ ਰੋਪੜ ਦੇ ਡਾਇਰੈਕਟਰ ਡਾਕਟਰ ਰਜੀਵ ਆਹੂਜਾ ਨੇ ਕਿਹਾ ਕਿ ਕਿਸਾਨਾਂ ਨੂੰ ਨਵੀਂ ਟਕਨੀਕ ਨਾਲ ਜੋੜ ਲਾਈ ਏ ਬਹੁਤ ਸਾਰੇ ਜੰਤਰ ਆਈ ਆਈ ਟੀ ਰੋਪੜ ਤਿਆਰ ਕਰ ਰਿਹਾ ਹੈ। ਇਹ ਆਉਂਦੇ ਸਮੇਂ ਦੇ ਵਿੱਚ ਹਰ ਗ੍ਰਾਮ ਪੰਚਾਇਤ ਨੂੰ ਇਹ ਜੰਤਰ ਮੁਹਈਆ ਕਰਵਾਏ ਜਾਣਗੇ ਜਿਸ ਦੇ ਨਾਲ ਉਹ ਆਪਣੀ ਖੇਤੀ ਦੇ ਵਿੱਚ ਨਵੀਨਤਨ ਖੇਤੀ ਵੱਲ ਕਦਮ ਚੁੱਕ ਸਕਣਗੇ ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਫੈਲੋਸ਼ਿਪ ਦੇਣ ਲਈ ਵੀ ਆਈਆਈਟੀ ਰੋਪਰ ਬਹੁਤ ਹੀ ਵੱਡੇ ਉਪਰਾਲੇ ਕਰ ਰਹੀ ਹੈ ਸਾਡੇ ਵਿਦਿਆਰਥੀ ਪੀਐਚਡੀ ਕਰਨ ਲਈ ਥੀਸਿਸ ਦੀ ਜਗ੍ਹਾ ਪ੍ਰੈਕਟੀਕਲ ਤਜਰਬੇ ਨਾਲ ਵਿੱਦਿਅਕ ਯੋਗਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਇਸ ਮੌਕੇ ਭਾਈ ਦਵਿੰਦਰ ਸਿੰਘ ਪ੍ਰਧਾਨ ਸੰਤ ਸਿਪਾਹੀ ਦਾ ਪੰਜਾਬ ,ਸਰਦਾਰ ਜੁਗਰਾਜ ਸਿੰਘ ਮਝੈਲ ਪ੍ਰਧਾਨ ਯੂਨਾਈਟਡ ਸਿੱਖ ਫੈਡਰੇਸ਼ਨ,ਸਰਦਾਰ ਨਰਿੰਦਰ ਸਿੰਘ ਸੰਧੂ ਸੀਨੀਅਰ ਆਗੂ ਫੈਡਰੇਸ਼ਨ ,ਕੈਪਟਨ ਅਮਰਿੰਦਰ ਸਿੰਘ ,ਭੁਪਿੰਦਰ ਸਿੰਘ ਕੈਪਟਨ ਮਹਿੰਦਰ ਸਿੰਘ ,ਸੁੱਚਾ ਸਿੰਘ ਜੀ ਗੱਗੂਮਾਹਲ ,ਸਰਦਾਰ ਸੁੱਚਾ ਸਿੰਘ ਗਗੋਵਾਲ ਗੁਰਮੀਤ ਸਿੰਘ ,ਸਰਦਾਰ ਗੁਰਮੇਲ ਸਿੰਘ ,ਸਰਦਾਰ ਜਤਿੰਦਰ ਸਿੰਘ ਸਮੇਤ ਹਾਜਰ ਸਨ

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>