ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹੀਦੀ ਨੂੰ 990 ਦਿਨ ਪੂਰੇ ਹੋਣ ਤੇ ਵੈਨਕੂਵਰ ਭਾਰਤੀ ਐੱਬੇਸੀ ਮੂਹਰੇ ਭਾਰੀ ਰੋਸ-ਪ੍ਰਦਰਸ਼ਨ

GridArt_20260319_172532131.resized ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਕੌਮ ਦੀ ਆਜ਼ਾਦੀ ਲਈ ਸ਼ਹੀਦ ਹੋਏ ਭਾਈ ਹਰਦੀਪ ਸਿੰਘ ਨਿੱਝਰ ਦੇ ਸ਼ਹੀਦੀ ਦਿਹਾੜੇ ਨੂੰ 990 ਦਿਨ ਪੂਰੇ ਹੋਣ ਤੇ ਵੈਨਕੂਵਰ ਵਿਖੇ ਵਿਸ਼ਾਲ ਖਾਲਿਸਤਾਨ ਫਰੀਡਮ ਰੈਲੀ ਨਿਕਾਲੀ ਅਤੇ ਨਾਲ ਨਾਲ ਭਾਰਤੀ ਐੱਬੇਸੀ ਮੂਹਰੇ ਭਾਰੀ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ । ਭਾਰਤੀ ਐਂਬੈਸੀ ਵੈਨਕੂਵਰ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ ਅਤੇ ਕੌਂਸਲੇਟ ਨੂੰ ਬੰਦ ਕਰਨ ਦੀ ਮੰਗ ਨੇ ਇਕ ਵਾਰੀ ਫੇਰ ਜ਼ੋਰ ਫੜਿਆ।
ਰੋਸ ਪ੍ਰਦਰਸ਼ਨ ਦੌਰਾਨ ਸੈਂਕੜੇ ਲੋਕਾਂ ਨੇ ਹਾਜ਼ਰੀ ਭਰੀ ਅਤੇ ਜਾਗਦੀ ਜ਼ਮੀਰ ਦਾ ਸਬੂਤ ਦਿੱਤਾ, ਭਾਰਤ ਦੇ ਰਾਸ਼ਟਰੀ ਝੰਡੇ ਦੀ ਬੇਹੂਰਮਤੀ ਕਰਦਿਆਂ ਇਸ ਨੂੰ ਸਿੱਖਾਂ ਦਾ ਖੂਨੀ ਝੰਡਾ ਗਰਦਾਨਿਆਂ ਗਿਆ। ਇਸ ਦੌਰਾਨ ਟੀਮ ਸ਼ਹੀਦ ਨਿੱਝਰ ਵਲੋਂ ਮਾਰਚ 22 ਨੂੰ ਅਮਰੀਕਾ ਦੇ ਸਿਆਟਲ ਵਿਚ ਹੋਣ ਵਾਲੇ ਰੈਫਰੰਡਮ ਵਿਚ ਵੀ ਯੋਗਦਾਨ ਪਾਉਣ ਨੂੰ, ਸਾਥ ਦੇਣ ਨੂੰ ਅਤੇ ਆਪਣੀ ਆਪਣੀ ਜ਼ਿੰਮੇਵਾਰੀ ਸਮਝ ਕੇ ਓਥੇ ਪਹੁੰਚ ਨੇ ਆਪਣਾ ਯੋਗਦਾਨ ਪਾਉਣ ਲਈ ਬੇਨਤੀ ਕੀਤੀ ਗਈ। ਇਥੇ ਦੱਸਣਯੋਗ ਹੈ ਕਿ ਟੀਮ ਨਿੱਝਰ ਦੇ ਮੈਂਬਰ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਨਰਿੰਦਰ ਸਿੰਘ ਰੰਧਾਵਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਪਿਛਲੇ ਦਿਨਾਂ ਵਿੱਚ ਗਲੋਬਲ ਐਂਡ ਮੇਲ ਅਤੇ ਨੈਸ਼ਨਲ ਪੋਸਟ ਕੈਨੇਡਾ ਦੀਆਂ ਵੱਡੀਆਂ ਅਖਬਾਰਾਂ ਨੇ ਜਥੇਦਾਰ ਭਾਈ ਹਰਦੀਪ ਸਿੰਘ ਨਿੱਝਰ ਨੂੰ ਸ਼ਹੀਦ ਕਰਨ ਵਿੱਚ ਸਾਲ 2023 ਵਿੱਚ ਭਾਰਤੀ ਕੌਂਸਲੇਟ ਵੈਨਕੂਵਰ ਤੋਂ ਮਨੀਸ਼ ਕੁਮਾਰ ਅਤੇ ਕਮਲਜੀਤ ਸਿੰਘ ਦੇ ਨਾਮ ਸਬੂਤਾਂ ਦੇ ਰੂਪ ਵਿੱਚ ਸਾਹਮਣੇ  ਲਿਆਂਦੇ ਹਨ ਇਸੇ ਕਰਕੇ ਹੀ ਸ਼ਹੀਦ ਨਿੱਝਰ ਟੀਮ ਦੇ ਮੈਂਬਰ ਲਗਭਗ ਪਿਛਲੇ ਤਿੰਨ ਸਾਲਾਂ ਤੋਂ ਭਾਰਤੀ ਐੱਬੇਸੀ ਵੈਨਕੂਵਰ ਦੇ ਬਾਹਰ ਇੰਨਸਾਫ ਦੀ ਪ੍ਰਾਪਤੀ ਲਈ ਵੱਡੇ ਰੋਸ ਮੁਜਾਰੇ ਕਰ ਰਹੇ ਹਨ ਜਦ ਕਿ ਜਿੱਥੇ ਭਾਰਤ ਵਿੱਚ ਸਿੱਖ ਕੌਮ ਲਈ ਕੋਈ ਇਨਸਾਫ਼ ਨਹੀਂ ਹੈ ਉਥੇ ਹੀ ਅਮਰੀਕਾ ਕੈਨੇਡਾ ਦਾ ਮੇਨ ਸਟਰੀਟ ਮੀਡੀਆ ਸਿੱਖਾਂ ਦੇ ਸਮਰਥਨ ਵਿੱਚ ਖੜਾ ਹੈ ਜੋ ਕਿ ਬਹੁਤ ਵੱਡੀ ਅਤੇ ਮਾਣ ਵਾਲੀ ਗੱਲ ਹੈ। ਕੀਤੇ ਗਈ ਰੈਲੀ ਅਤੇ ਰੋਸ ਪ੍ਰਦਰਸ਼ਨ ਵਿਚ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਮਨਜਿੰਦਰ ਸਿੰਘ ਖਾਲਸਾ, ਭਾਈ ਦਲਜੀਤ ਸਿੰਘ, ਭਾਈ ਰਜਿੰਦਰ ਸਿੰਘ, ਭਾਈ ਚਰਨਜੀਤ ਸਿੰਘ ਅਤੇ ਵਿਸ਼ੇਸ਼ ਤੌਰ ਤੇ ਐਡਮਿੰਟਨ ਤੋਂ ਪਹੁੰਚੇ ਭਾਈ ਪਰਮਿੰਦਰ ਸਿੰਘ ਰੰਧਾਵਾ ਦੇ ਨਾਲ ਭਾਈ ਗੁਰਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਸਨ।

This entry was posted in ਅੰਤਰਰਾਸ਼ਟਰੀ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>