ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਲੇਖਕ ਨੂੰ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਦਾ ਸੱਦਾ

photo 3.resizedਪ੍ਰਗਤੀਸ਼ੀਲ ਲੇਖਕ ਸੰਘ, ਪੰਜਾਬ ਦੀ ਸੂਬਾ ਇਕਾਈ ਦੀ ਅਹਿਮ ਬੈਠਕ ਸੂਬਾਈ ਪ੍ਰਧਾਨ ਪ੍ਰੋ.ਸੁਰਜੀਤ ਜੱਜ ਦੀ ਅਗਵਾਈ ਵਿਚ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ। ਬੈਟਕ ਵਿਚ ਸੂਬਾ
ਕਮੇਟੀ ਮੈਂਬਰਾਂ ਸਮੇਤ 17 ਜ਼ਿਲਾ ਇਕਾਈਆਂ ਦੇ 50 ਦੇ ਕਰੀਬ ਅਹੁਦੇਦਾਰਾਂ ਨੇ ਭਾਗ ਲਿਆ।
ਮੀਟਿੰਗ ਵਿਚ ਵਿਚਾਰੇ ਗਏ ਅਹਿਮ ਮੁੱਦਿਆਂ ਦੀ ਜਾਣਕਾਰੀ ਦਿੰਦੇ ਹੋਏ ਸੂਬਾਈ ਜਨਰਲ
ਸਕੱਤਰ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਇਹ ਬੈਠਕ 11-12 ਅਪ੍ਰੈਲ ਨੂੰ ਮੁੰਬਈ ਵਿਚ
ਹੋਈ ਰਾਸ਼ਟਰੀ ਪੱਧਰ ਦੀ ਬੈਠਕ ਅਤੇ ਕੌਮੀ ਸੰਮੇਲਨ ਦੇ ਫੈਸਲਿਆਂ ਦੇ ਵਿਸ਼ੇਸ਼ ਪ੍ਰਸੰਗ ਵਿਚ
ਹੋਈ। ਇਸ ਰਾਸ਼ਟਰੀ ਸਮਾਗਮ ਦੇ ਹਵਾਲੇ ਨਾਲ ਰਾਸ਼ਟਰੀ ਜਨ. ਸਕੱਤਰ ਡਾ. ਸੁਖਦੇਵ ਸਿੰਘ
ਸਿਰਸਾ ਨੇ ਕਿਹਾ ਕਿ ਅੱਜ ਜਦੋਂ ਤੀਜੇ ਵਿਸ਼ਵ ਯੁੱਧ ਦੀ ਸਾਫ਼ ਆਹਟ ਸੁਣਾਈ ਦੇ ਰਹੀ ਹੈ,
ਬੋਲਣ ਦੀ ਆਜ਼ਾਦੀ ਨੂੰ ਵੱਡੇ ਖ਼ਤਰੇ ਹਨ, ਮਨੁੱਖੀ ਅਧਿਕਾਰਾਂ ਦਾ ਗੌਰਵ ਸੰਕਟ ਵਿਚ ਹੈ,
ਅਜਿਹੇ ਦੌਰ ਵਿਚ ਸਾਡਾ ਲੇਖਕ ਜ਼ਿਆਦਾਤਰ ਸੰਵੇਦਨਹੀਨ ਹੈ ਅਤੇ ਆਪਣੀ ਸਮਾਜਿਕ ਜ਼ਿੰਮੇਵਾਰੀ
ਤੋਂ ਪਲਾਇਨ ਕਰ ਰਿਹਾ ਹੈ। ਸੂਬਾਈ ਜਨਰਲ ਸਕੱਤਰ ਨੇ ਕਿਹਾ ਕਿ ਇਸ ਵੇਲੇ ਸਮੁੱਚੇ
ਹਾਸ਼ੀਆਗਤ ਸਮਾਜ, ਔਰਤਾਂ ਅਤੇ ਨੌਜਵਾਨਾਂ ਨੂੰ ਵੱਡੇ ਪੱਧਰ ਤੇ ਨਾਲ ਜੋੜਨ ਦੀ ਜ਼ਰੂਰਤ ਹੈ
ਅਤੇ ਪੰਜਾਬ ਦੀਆਂ ਅਗਾਂਹਵਧੂ ਧਿਰਾਂ ਨੂੰ ਸਿੱਖ ਦਰਸ਼ਨ ਦੇ ਲੋਕਪੱਖੀ ਫ਼ਲਸਫੇ ਨੂੰ
ਤਵੱਜੋਂ ਦੇਕੇ ਲੋਕਾਂ ਦੇ ਬੁਨਿਆਦੀ ਮਸਲੇ ਉਠਾਉਣ ਦੀ ਜ਼ਰੂਰਤ ਹੈ। ਰਾਸ਼ਟਰੀ ਵਿੱਤ ਸਕੱਤਰ
ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਭਾਰਤ ਵਿਚ ਇਸ ਵਕਤ ਲੋਕਰਾਜੀ ਕਦਰਾਂ-ਕੀਮਤਾਂ ਤੇ
ਮਨੁੱਖਤਾ ਲਈ ਜ਼ਰੂਰੀ ਵਡੇਰੇ ਆਦਰਸ਼ਾਂ ਨੂੰ ਵੱਡੇ ਖਤਰੇ ਹਨ। ਇਹਨੀਂ ਦਿਨੀਂ ਪ੍ਰਲੇਸ ਨੂੰ
ਭਗਤ ਰਵਿਦਾਸ ਜੀ ਦੀ ਰਚਨਾ ਅਤੇ ਉਹਨਾਂ ਦੇ ਲੋਕ ਕਲਿਆਕਾਰੀ ਮਾਡਲ ਨੂੰ ਵਧੇਰੇ
ਪ੍ਰਚਾਰਨ-ਪ੍ਰਸਾਰਨ ਦੀ ਜ਼ਰੂਰਤ ਹੈ। ਉਹਨਾਂ ਲੇਖਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬੀ
ਭਾਸ਼ਾ ਨੂੰ ਬਚਾਉਣ ਲਈ ਅੱਗੇ ਆਉਣ। ਪ੍ਰੋ. ਬਲਦੇਵ ਸਿੰਘ ਬੱਲੀ ਨੇ ਕਿਹਾ ਕਿ ਐਨ ਪੀ ਈ
2020 ਦੀਆਂ ਬਹੁਤ ਸਾਰੀਆਂ ਮੱਦਾਂ ਬਹੁਤ ਨੁਕਸਾਨਦੇਹ ਹਨ, ਇਹਨਾਂ ਉੱਪਰ ਹੋਰ ਨਿੱਠ ਕੇ
ਚਿੰਤਕ ਕਰਨ ਦੀ ਜ਼ਰੂਰਤ ਹੈ। ਸ਼ਾਇਰ ਸ਼ਬਦੀਸ਼ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਫਾਸ਼ੀਵਾਦ ਦੇ
ਖਿਲਾਫ਼ ਲੋਕਪੱਖੀ ਨੈਰੇਟਿਵ ਖੜ੍ਹਾ ਕਰਨ ਲਈ ਪ੍ਰਗਤੀਸ਼ੀਲ ਲੇਖਕ ਸੰਘ ਵਰਗੀਆਂ ਸੰਸਥਾਵਾਂ
ਦੀ ਬੇਹੱਦ ਜ਼ਰੂਰਤ ਹੈ। ਇਸ ਮੀਟਿੰਗ ਵਿਚ ਵੱਖ ਵੱਖ ਜ਼ਿਲ੍ਹਾ ਇਕਾਈਆਂ ਦੇ ਨੁਮਾਇੰਦਿਆਂ
ਦੇ ਰੂਪ ਵਿਚ ਡਾ. ਗੁਲਜਾਰ ਸਿੰਘ ਪੰਧੇਰ (ਲੁਧਿਆਣਾ), ਜਸਪਾਲ ਮਾਨਖੇੜਾ (ਬਠਿੰਡਾ),
ਸੰਤੋਖ ਸਿੰਘ ਸੁੱਖੀ (ਪਟਿਆਲਾ), ਹਰਮੀਤ ਵਿਦਿਆਰਥੀ (ਫਰੀਦਕੋਟ ਅਤੇ ਫਿਰੋਜ਼ਪੁਰ),
ਕੁਲਦੀਪ ਚੌਹਾਨ (ਮਾਨਸਾ), ਡਾ. ਅਨੂਪ ਸਿੰਘ (ਗੁਰਦਾਸਪੁਰ), ਸੁਖਵਿੰਦਰ ਪੱਪੀ
(ਸੰਗਰੂਰ), ਭਗਵੰਤ ਰਸੂਲਪੁਰੀ (ਜਲੰਧਰ), ਤਲਵਿੰਦਰ ਸ਼ੇਰਗਿਲ (ਨਵਾਂ ਸਹਿਰ), ਧਰਵਿੰਦਰ
ਔਲਖ (ਅੰਮ੍ਰਿਤਸਰ), ਭੋਲਾ ਸਿੰਘ ਸੰਘੇੜਾ (ਬਰਨਾਲਾ), ਕਰਨੈਲ ਸਿੰਘ ਵਜ਼ੀਰਾਬਾਦ
(ਫ਼ਤਹਿਗੜ੍ਹ ਸਾਹਿਬ), ਡਾ. ਗੁਰਮੇਲ ਸਿੰਘ (ਚੰਡੀਗੜ੍ਹ), ਗੁਰਪ੍ਰੀਤ ਸਿੰਘ (ਮੁਕਤਸਰ),
ਡਾ. ਬਲਵਿੰਦਰ ਸਿੰਘ (ਮੁਹਾਲੀ), ਰਾਬਿੰਦਰ ਸਿੰਘ ਰੱਬੀ (ਰੋਪੜ) ਸਮੇਤ ਸੂਬਾ ਕਮੇਟੀ
ਮੈਂਬਰ ਡਾ. ਅਰਵਿੰਦਰ ਕਾਕੜਾ, ਰਮੇਸ਼ ਯਾਦਵ ਤੇ ਤਰਸੇਮ ਅਤੇ ਹੋਰ ਮੈਂਬਰਾਂ ਵਿੱਚੋਂ
ਸ਼ਬਦੀਸ਼, ਡਾ. ਚਰਨਦੀਪ ਸਿੰਘ, ਮਨਦੀਪ ਭਮਰਾ, ਵਰਗਿਸ ਸਲਾਮਤ, ਜਗਪਾਲ ਸਿੰਘ ਚਹਿਲ,
ਬਲਵਿੰਦਰ ਸਿੰਘ ਭੱਟੀ, ਇੰਦਰਜੀਤ ਪਾਲ ਕੌਰ, ਅਮਰਜੀਤ ਸ਼ੇਰਪੁਰੀ, ਹਰਜਿੰਦਰ ਸੂਰੇਵਾਲੀਆ,
ਹਰਭਗਵਾਨ ਸ਼ਰਮਾ ਅਤੇ ਮਨਦੀਪ ਰਿੰਪੀ ਨੇ ਵੀ ਵੱਖ ਵੱਖ ਮੁੱਦਿਆਂ ਤੇ ਵਿਚਾਰ ਰੱਖੇ। ਆਪਣੀ
ਪ੍ਰਧਾਨਗੀ ਟਿੱਪਣੀ ਵਿਚ ਸੁਰਜੀਤ ਜੱਜ ਨੇ ਕਿਹਾ ਕਿ ਬੇਸ਼ਕ ਲੇਖਕ ਨੇ ਆਪਣੀ ਲੜਾਈ ਕਲਮ
ਨਾਲ ਲੜਨੀ ਹੁੰਦੀ ਹੈ ਫਿਰ ਵੀ ਜਦ ਹਾਲਤ ਬਹੁਤ ਸੰਕਟ ਭਰਪੂਰ ਹੋਣ ਤਾਂ ਲੇਖਕ ਨੂੰ
ਸਿੱਧੀ ਲੜਾਈ ਲੜਨ ਵਾਲੇ ਸਮਾਜਿਕ ਸੰਘਰਸ਼ਾਂ ਵਿਚ ਵੀ ਸਾਥ ਦੇਣਾ ਚਾਹੀਦਾ ਹੈ। ਉਹਨਾਂ
ਕਿਹਾ ਕਿ ਹੁਣ ਪ੍ਰਗਤੀਸ਼ੀਲ ਲੇਖਕ ਸੰਘ ਖਟਕੜ ਕਲਾਂ ਸਮੇਤ ਪੰਜਾਬ ਦੀ ਇਨਕਲਾਬੀ ਵਿਰਾਸਤ
ਵਾਲੀਆਂ ਥਾਵਾਂ ਤੇ ਲੱਗਣ ਵਾਲੇ ਮੇਲਿਆਂ ਵਿਚ ਆਪਣੇ ਸਮਾਗਮ ਕਰਵਾਏਗਾ ਤਾਂ ਜੋ ਸਿੱਧੇ
ਤੌਰ ਤੇ ਲੋਕਾਂ ਦੇ ਨਾਲ ਜੁੜਿਆ ਜਾ ਸਕੇ। ਇਸ ਮੌਕੇ ਹੁਣੇ ਫੌਤ ਹੋਏ ਚਿੰਤਕ
ਮਾਲਵਿੰਦਰਜੀਤ ਸਿੰਘ ਵੜੈਚ, ਕ੍ਰਿਸ਼ਨ ਬੇਤਾਬ ਅਤੇ ਡਾ. ਅਮਰ ਕੋਮਲ ਨੂੰ ਇਕ ਮਿੰਟ ਦਾ
ਮੌਨ ਰੱਖ ਕੇ ਅਕੀਦਤ ਪੇਸ਼ ਕੀਤੀ। ‘ਪਿੰਡੋ ਪਿੰਡੀ ਸਾਹਿਤ’ ਮੁਹਿੰਮ ਨੂੰ ਹੋਰ ਵੱਡੇ
ਪੱਧਰ ਤੇ ਲਾਗੂ ਕਰਨ ਦਾ ਮਤਾ ਵੀ ਪਾਸ ਕੀਤਾ।

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>