ਚੋਣ ਕਮਿਸ਼ਨ ਨੂੰ ਪੰਜਾਬ ਅਤੇ ਯੂਟੀ ਦੀ ਵੋਟਰ ਸੂਚੀ ‘ਚ ਸੁਧਾਈ ਕਰਨ ਦੇ ਨਾਮ ਹੇਠ ਵੈਸਟ ਬੰਗਾਲ ਦੀ ਤਰ੍ਹਾਂ ਅਸਲ ਵੋਟਾਂ ਕੱਟਣ ਦੀ ਇਜਾਜਤ ਨਹੀ ਦਿੱਤੀ ਜਾਵੇਗੀ : ਮਾਨ

Simranjit-Singh-Mann(1).resizedਫ਼ਤਹਿਗੜ੍ਹ ਸਾਹਿਬ – “ਚੋਣ ਕਮਿਸ਼ਨ ਇੰਡੀਆ ਜੋ ਕਿ ਬੀਤੇ ਲੰਮੇ ਸਮੇ ਤੋ ਸੈਂਟਰ ਦੀ ਮੋਦੀ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਦੀ ਨਿਰੰਤਰ ਕੱਠਪੁਤਲੀ ਬਣਕੇ ਵਿਚਰਦਾ ਆ ਰਿਹਾ ਹੈ ਅਤੇ ਇਸਦੇ ਤਿੰਨੋ ਚੋਣ ਕਮਿਸ਼ਨਰ ਉਪਰੋਕਤ ਬੀਜੇਪੀ ਦੇ ਹੱਕ ਵਿਚ ਗੈਰ ਕਾਨੂੰਨੀ ਢੰਗ ਨਾਲ ਖੁੱਲੇਆਮ ਵਿਚਰਦੇ ਆ ਰਹੇ ਹਨ, ਉਸਦੀ ਵਜਹ ਨਾਲ ਹੀ ਵੈਸਟ ਬੰਗਾਲ ਅਤੇ ਹੋਰ ਕਈ ਸੂਬਿਆਂ ਵਿਚ ਹੋਈਆ ਚੋਣਾਂ ਦੌਰਾਨ ਮਨੀਪੁਰ ਕਾਂਡ ਦੀ ਤਰ੍ਹਾਂ ਇਥੋ ਦੇ ਨਿਵਾਸੀਆ ਵਿਚ ਵੱਡਾ ਰੋਸ ਉਤਪੰਨ ਹੋ ਚੁੱਕਾ ਹੈ । ਕਿਉਂਕਿ ਇਹ ਹੁਕਮਰਾਨ ਸਭ ਜਮਹੂਰੀਅਤ ਅਤੇ ਕਾਨੂੰਨੀ ਪ੍ਰੰਪਰਾਵਾ ਦਾ ਘਾਣ ਕਰਕੇ ਅਤੇ ਚੋਣ ਕਮਿਸ਼ਨ ਵਰਗੇ ਨਿਰਪੱਖ ਸੰਸਥਾਂ ਦੀ ਖੂਬ ਦੁਰਵਰਤੋ ਕਰਕੇ ਤਾਨਾਸਾਹੀ ਸੋਚ ਅਧੀਨ ਜਬਰੀ ਵਿਰੋਧੀ ਪਾਰਟੀ ਦੀਆਂ ਵੋਟਾਂ ਲੱਖਾਂ-ਕਰੋੜਾਂ ਵਿਚ ਕੱਟਕੇ ਅਤੇ ਆਪਣੀਆ ਦੂਸਰੇ ਸੂਬੇ ਵਿਚੋ ਵੋਟਰਾਂ ਨੂੰ ਲਿਜਾਕੇ ਵੋਟਾਂ ਭੁਗਤਾਕੇ ਜਮਹੂਰੀਅਤ ਦਾ ਖੁੱਲ੍ਹੇਆਮ ਕਤਲ ਕਰਦੇ ਨਜਰ ਆ ਰਹੇ ਹਨ । ਜਿਸ ਢੰਗ ਨਾਲ ਇਹ ਹੁਕਮਰਾਨ ਅਤੇ ਚੋਣ ਕਮਿਸਨ ਸਾਂਝੇ ਤੌਰ ਤੇ ਵਿਚਰਦਾ ਨਜਰ ਆ ਰਿਹਾ ਹੈ । ਇਥੇ ਕੋਈ ਵੀ ਨਿਰਪੱਖ ਚੋਣਾਂ ਹੋਣ ਦੀ ਸੰਭਾਵਨਾ ਬਾਕੀ ਨਹੀ ਰਹਿ ਗਈ । ਜੋ ਹੁਣ ਪੰਜਾਬ, ਯੂਟੀ ਚੰਡੀਗੜ੍ਹ ਵਿਚ ਵੋਟਰ ਸੂਚੀ ਸੁਧਾਈ ਕਰਨ ਦੇ ਨਾਮ ਹੇਠ ਚੋਣਾਂ ਤੋ ਐਨ ਪਹਿਲੇ ਇਹ ਹੁਕਮਰਾਨ ਇਥੇ ਵੀ ਵੈਸਟ ਬੰਗਾਲ ਵਰਗਾਂ ਗੈਰ ਕਾਨੂੰਨੀ, ਜਮਹੂਰੀਅਤ ਵਿਰੋਧੀ ਵਰਤਾਰਾ ਵਰਤਾਕੇ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਦਾ ਘਾਣ ਕਰਕੇ ਪੰਜਾਬ ਵਰਗੇ ਸਰਹੱਦੀ ਸੂਬੇ ਉਤੇ ਸਿਆਸੀ ਤੌਰ ਤੇ ਕਾਬਜ ਹੋਣਾ ਲੋਚਦੇ ਹਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਬੀਜੇਪੀ-ਆਰ.ਐਸ.ਐਸ ਅਤੇ ਚੋਣ ਕਮਿਸਨ ਦੇ ਇਨ੍ਹਾਂ ਮੰਦਭਾਵਨਾ ਭਰੇ ਮਨਸੂਬਿਆ ਨੂੰ ਕਦਾਚਿਤ ਕਾਮਯਾਬ ਨਹੀ ਹੋਣ ਦੇਣਗੇ ਅਤੇ ਸਾਡੀਆ ਵੈਸਟ ਬੰਗਾਲ ਦੀ ਤਰ੍ਹਾਂ ਜੋ 90 ਲੱਖ ਵੋਟਾਂ ਕੱਟੀਆ ਗਈਆ ਹਨ, ਉਸਦੀ ਇਜਾਜਤ ਅਸੀ ਕਤਈ ਨਹੀ ਦੇਵਾਂਗੇ । ਜੇਕਰ ਹੁਕਮਰਾਨਾਂ ਨੇ ਇਥੇ ਵੀ ਵੈਸਟ ਬੰਗਾਲ ਦੀ ਤਰ੍ਹਾਂ ਕੋਈ ਜਬਰ ਕਰਨ ਦੀ ਕੋਸਿਸ ਕੀਤੀ ਤਾਂ ਇਸਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਇਹ ਫਿਰਕੂ ਹੁਕਮਰਾਨ, ਮੁੱਖ ਚੋਣ ਕਮਿਸਨਰ ਇੰਡੀਆ ਅਤੇ ਦੂਸਰੇ ਚੋਣ ਕਮਿਸਨਰ ਸਿੱਧੇ ਤੌਰ ਤੇ ਜਿੰਮੇਵਾਰ ਹੋਣਗੇ । ਪੰਜਾਬੀ ਤੇ ਸਿੱਖ ਕੌਮ ਇਨ੍ਹਾਂ ਨੂੰ ਕਤਈ ਮੁਆਫ਼ ਨਹੀ ਕਰੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ, ਯੂਟੀ ਤੇ ਹੋਰ 19 ਸੂਬਿਆ ਵਿਚ ਹੋਣ ਜਾ ਰਹੀ ਵੋਟਰ ਸੂਚੀ ਸੁਧਾਈ ਮੰਦਭਾਵਨਾ ਭਰੀ ਪ੍ਰਣਾਲੀ ਅਤੇ ਸਿਸਟਮ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਮੋਦੀ ਹਕੂਮਤ ਨੂੰ ਪੰਜਾਬ ਵਿਚ ਅਜਿਹੀ ਘਿਣੋਨੀ ਖੇਡ ਖੇਡਣ ਦੀ ਕਤਈ ਵੀ ਇਜਾਜਤ ਨਾ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਦੂਸਰੇ ਦੱਖਣੀ ਜਾਂ ਹੋਰ ਸੂਬਿਆਂ ਵਿਚ ਬੀਜੇਪੀ-ਆਰ.ਐਸ.ਐਸ ਅਤੇ ਇਹ ਫਿਰਕੂ ਸੰਗਠਨ ਸਭ ਕਾਨੂੰਨੀ ਤੇ ਜਮਹੂਰੀਅਤ ਕਦਰਾਂ ਕੀਮਤਾਂ ਦਾ ਘਾਣ ਕਰਕੇ ਤਾਨਾਸਾਹੀ ਸੋਚ ਅਧੀਨ ਜੋ ਆਪਣੇ ਆਪ ਤੇ ਆਪਣੀ, ਮਜਦੂਰ, ਗਰੀਬ, ਕਿਸਾਨ, ਵਿਦਿਆਰਥੀ, ਟਰਾਸਪੋਰਟਰ ਆਦਿ ਵਿਰੋਧੀ ਬੀਜੇਪੀ ਪਾਰਟੀ ਨੂੰ ਹਰਮਨਪਿਆਰਾ ਸਾਬਤ ਕਰਨ ਦੀ ਅਸਫਲ ਕੋਸਿਸ ਕਰ ਰਹੇ ਹਨ । ਇਹ ਜਬਰ ਇਕ ਦਿਨ ਵੱਡਾ ਤੂਫਾਨ ਤੇ ਭੂਚਾਲ ਬਣਕੇ ਸਾਹਮਣੇ ਆਵੇਗਾ । ਜਿਸ ਵਿਚ ਇਹ ਮੰਦਭਾਵਨਾ ਤੇ ਸਾਜਿਸਾਂ ਕਰਨ ਵਾਲੀ ਬੀਜੇਪੀ-ਆਰ.ਐਸ.ਐਸ. ਦੀ ਲੀਡਰਸਿਪ ਸਿਆਸੀ ਤੇ ਇਖਲਾਕੀ ਤੌਰ ਤੇ ਖਤਮ ਹੋ ਕੇ ਰਹਿ ਜਾਵੇਗੀ ਅਤੇ ਜੋ ਵਿਸਫੋਟਕ ਹਾਲਾਤ ਅਜਿਹੀਆ ਕਾਰਵਾਈਆ ਦੀ ਬਦੌਲਤ ਬਣਨਗੇ ਉਨ੍ਹਾਂ ਤੇ ਇਨ੍ਹਾਂ ਫ਼ੌਜ, ਪੈਰਾਮਿਲਟਰੀ ਫੋਰਸਾਂ ਵੀ ਕਾਬੂ ਨਹੀ ਪਾ ਸਕਣਗੀਆ । ਇਸ ਲਈ ਬਿਹਤਰ ਹੋਵੇਗਾ ਕਿ ਸਰਕਾਰ ਤੇ ਹੁਕਮਰਾਨ ਪੰਜਾਬ ਵਿਚ ਅਜਿਹੀ ਘਿਣੋਨੀ ਖੇਡ ਖੇਡਣ ਦੀ ਗੁਸਤਾਖੀ ਨਾ ਕਰਨ ਅਤੇ ਸਰਹੱਦੀ ਸੂਬੇ ਪੰਜਾਬ ਅਤੇ ਮੁਲਕ ਦੇ ਅਮਨ ਚੈਨ ਨੂੰ ਕਾਇਮ ਰੱਖਣ ਵਿਚ ਯੋਗਦਾਨ ਪਾਉਣ । ਇਸੇ ਵਿਚ ਮੁਲਕ ਅਤੇ ਮੁਲਕ ਨਿਵਾਸੀਆ ਤੇ ਹੁਕਮਰਾਨਾਂ ਦਾ ਭਲਾ ਹੈ ।

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>