ਸ ਪਰਵਿੰਦਰ ਸਿੰਘ ਝੋਟਾ ਦਾ ਕੇਸ ਸੀ.ਬੀ.ਆਈ ਹਵਾਲੇ ਕਰਨਾ, ਪਰਿਵਾਰ ਦੀ ਦ੍ਰਿੜਤਾ ਅਤੇ ਲੋਕ ਸੰਘਰਸ਼ ਦੀ ਜਿੱਤ- ਗਿਆਨੀ ਹਰਪ੍ਰੀਤ ਸਿੰਘ

gaini ji.resizedਚੰਡੀਗੜ੍ਹ-: ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਸ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਜੋ ਸੀ ਬੀ ਆਈ ਹਵਾਲੇ ਕੀਤਾ ਗਿਆ ਹੈ, ਇਹ ਉਸ ਸ਼ਹੀਦ ਦੇ ਬਜੁਰਗ ਪਿਤਾ ਸਮੇਤ ਪੂਰੇ ਪਰਿਵਾਰ ਦੀ ਦ੍ਰਿੜਤਾ ਅਤੇ ਪੰਜਾਬ ਦੇ ਲੋਕਾਂ ਦੇ ਇਕਜੁੱਟ ਹੋਕੇ ਕੀਤੇ ਗਏ ਸੰਘਰਸ਼ ਦੀ ਜਿੱਤ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਨਾਲ ਸਾਬਤ ਹੋਇਆ ਹੈ ਕਿ ਜੇ ਲੋਕ ਇਕਜੁੱਟਤਾ ਨਾਲ ਆਪਣੀਆਂ ਮੰਗਾਂ ‘ਤੇ ਅਡੋਲ ਡਟੇ ਰਹਿੰਦੇ ਹਨ ਤਾਂ ਸਰਕਾਰਾਂ ਉਹਨਾਂ ਦੇ ਘਰ ਤੱਕ ਪਹੁੰਚ ਕੇ ਗੱਲ ਸੁਣਦੀਆਂ ਹਨ ਅਤੇ ਮੰਨਣ ਲਈ ਮਜਬੂਰ ਹੁੰਦੀਆਂ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼ਹੀਦ ਪਰਵਿੰਦਰ ਸਿੰਘ ਦੇ ਪਿਤਾ ਨੇ ਇਸ ਸਾਰੇ ਸੰਘਰਸ਼ ਦੌਰਾਨ ਕਮਾਲ ਦੀ ਸੂਝ ਬੂਝ ਵਿਖਾਈ ਹੈ ਜਿਸਤੋਂ ਉਹਨਾਂ ਦੇ ਸਿਰੜੀ ਸਿੱਖ ਹੋਣ ਦਾ ਪਤਾ ਲੱਗਦਾ ਹੈ। ਇਹੀ ਨਹੀਂ ਸ ਪਰਵਿੰਦਰ ਸਿੰਘ ਦੀ ਪਤਨੀ ਵੱਲੋਂ ਨਸ਼ਾ ਰੋਕਣ ਲਈ ਪਿੰਡਾਂ ਦੇ ਲੋਕਾਂ ਨੂੰ ਪਾਈ ਵੰਗਾਰ ਵੀ ਬਹੁਤ ਹੀ ਸ਼ਲਾਘਾਯੋਗ ਹੈ। ਬਿਲਕੁਲ ਇਸ ਤਰਾਂ ਹੀ ਹੋਣਾ ਚਾਹੀਦਾ ਹੈ ਕਿ ਸ਼ਹੀਦ ਦੇ ਕੀਤੇ ਗਏ ਕੰਮ ਨੂੰ ਲੋਕ ਲਹਿਰ ਬਣਾ ਕੇ ਪਿੰਡ ਪੱਧਰ ਤੱਕ ਨਸ਼ਾ ਵਪਾਰੀਆਂ ਦਾ ਮੁਕੰਮਲ ਸਮਾਜਿਕ ਬਾਈਕਾਟ ਕਰਕੇ ਉਹਨਾਂ ਨੂੰ ਅਲੱਗ ਥਲੱਗ ਕੀਤਾ ਜਾਣਾ ਚਾਹੀਦਾ ਹੈ। ਸਰਕਾਰਾਂ ਦੀ ਝਾਕ ਵਿੱਚ ਆਖਰ ਕਦੋਂ ਤੱਕ ਅਸੀਂ ਨਸ਼ਿਆਂ ਨਾਲ ਜਾਂ ਨਸ਼ਾ ਤਸਕਰਾਂ ਹੱਥੋਂ ਆਪਣੇ ਪੁੱਤਰਾਂ ਨੂੰ ਮਰਦਿਆਂ ਵੇਖਦੇ ਰਹਾਂਗੇ। ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦੇ ਅਖੀਰ ਵਿੱਚ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਸ਼ਹੀਦ ਸ ਪਰਵਿੰਦਰ ਸਿੰਘ ਦੇ ਖੂਨ ਨੂੰ ਮਿਸ਼ਾਲ ਬਣਾ ਕੇ ਨਸ਼ੇ ਦੇ ਵਪਾਰੀਆਂ ਖਿਲਾਫ ਉਠ ਖੜੇ ਹੋਣਾ ਚਾਹੀਦਾ ਹੈ। ਨਾ ਕਿ ਕਿਸੇ ਹੋਰ ਦੇ ਸ਼ਹੀਦ ਹੋਣ ਦੀ ਉਡੀਕ ਕਰਨੀ ਚਾਹੀਦੀ ਹੈ। ਇਕ ਲਹਿਰ ਬਣਾਕੇ ਹੀ ਉਹ ਆਪਣੇ ਮਰ ਰਹੇ ਬੱਚਿਆਂ ਨੂੰ ਬਚਾ ਸਕਣਗੇ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>