ਵੋਟ ਰਾਜਨੀਤੀ ਵਿੱਚ ਪਹਿਲਕਦਮੀ ਫਾਇਦੇਮੰਦ ਹੋ ਸਕਦੀ ਹੈ, ਪਰ ਲੋਕ ਮੁੱਦਿਆਂ ਤੋਂ ਅੱਖਾਂ ਮੀਟਣ ਵਾਲੇ ਜਿਤਣ ਦੀ ਆਸ ਨਾ ਰੱਖਣ – ਗਿਆਨੀ ਹਰਪ੍ਰੀਤ ਸਿੰਘ

gaini ji.resizedਚੰਡੀਗੜ੍ਹ-: ਜਿਹੜੀਆਂ ਪਾਰਟੀਆਂ ਵੋਟ ਦੀ ਰਾਜਨੀਤੀ ਕਰਦੀਆਂ ਹਨ, ਉਹਨਾਂ ਵੱਲੋਂ ਕੀਤੀ ਗਈ ਪਹਿਲਕਦਮੀ ਰਾਜਨੀਤਿਕ ਤੋਰ ‘ਤੇ ਫਾਇਦੇਮੰਦ ਹੋ ਸਕਦੀ ਹੈ। ਪਰ ਲੋਕਾਂ ਦੇ ਮੁੱਖ ਮੁੱਦਿਆਂ ਤੋਂ ਅੱਖਾਂ ਮੀਟਣ ਵਾਲੇ ਕਿਸੇ ਵੀ ਯੋਜਨਾਬੰਦੀ ਨਾਲ ਜਿੱਤਣ ਦੀ ਆਸ ਕਦੇ ਨਾ ਰੱਖਣ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਕੀਤਾ ਜੋ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਜਾਰੀ ਕੀਤੀ ਗਈ ਪਹਿਲੀ ਸੂਚੀ ‘ਤੇ ਪ੍ਰਤੀਕਿਰਿਆ ਦੇ ਰਹੇ ਸਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਨਸ਼ਿਆਂ ਨਾਲ ਮਰਨ ਵਾਲਿਆਂ ਦੀਆਂ ਲਾਸ਼ਾਂ, ਉਹਨਾਂ ਦੇ ਵਾਰਸਾਂ ਤੋਂ ਖੋਹਣ ਲਈ ਪੁਲਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਨਸ਼ੇ ਦੇ ਵਪਾਰੀਆਂ ਖਿਲਾਫ ਆਵਾਜ ਉਠਾਉਣ ਵਾਲਿਆਂ ਦੇ ਦਿਨ ਦਿਹਾੜੇ ਕਤਲ ਹੋ ਰਹੇ ਹਨ ਅਤੇ ਪੰਜਾਬ ਭਰ ਵਿੱਚ ਗੈਂਗਸਟਰਵਾਦ ਦਨਦਨਾਉਂਦਾ ਫਿਰ ਰਿਹਾ ਹੈ। ਛੋਟੇ ਵਪਾਰੀਆਂ, ਕਾਰੋਬਾਰੀਆਂ ਜਾਂ ਨੌਕਰੀ ਪੇਸ਼ਾ ਲੋਕਾਂ ਤੋਂ ਧਮਕੀ ਦੇ ਕੇ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਕਿਤੇ ਵੀ, ਕਿਸੇ ਨੂੰ ਵੀ ਗੋਲੀ ਮਾਰ ਦੇਣਾ ਉਹਨਾਂ ਲਈ ਬੱਚਿਆਂ ਦੀ ਖੇਡ ਵਾਂਗ ਹੈ। ਪਰ ਪੰਜਾਬ ਸਰਕਾਰ, ਜਿਸਨੇ ਲੋਕਾਂ ਦੀ ਸੁਰੱਖਿਆ ਅਤੇ ਸੁੱਖ-ਸਹੂਲਤਾਂ ਦੀ ਗਾਰੰਟੀ ਦਿੱਤੀ ਸੀ, ਫੋਕੇ ਦਮਗਜੇ ਮਾਰ ਕੇ ਦੁਬਾਰਾ ਜਿਤਣ ਦੇ ਸੁਪਨੇ ਵੇਖ ਰਹੀ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਮ ਲੋਕਾਂ ਚੋਂ ਉਠਣ ਦਾ ਦਾਅਵਾ ਕਰਨ ਵਾਲੇ ਏਨੇ ਖਾਸ ਬਣ ਚੁੱਕੇ ਹਨ ਕਿ ਹੁਣ ਕਿਸੇ ਪੀੜਤ ਪਰਿਵਾਰ ਨੂੰ ਮਿਲਣ, ਲੋਕਾਂ ਦੇ ਸਵਾਲ ਸੁਣਨ ਅਤੇ ਜਵਾਬ ਦੇਣ ਤੋਂ ਪੂਰੀ ਤਰਾਂ ਪਾਸਾ ਵੱਟ ਚੁੱਕੇ ਹਨ। ਉਹ ਇਹ ਭੁੱਲ ਚੁੱਕੇ ਹਨ ਕਿ ਏਨੇ ਭਾਰੇ ਬਹੁਮਤ ਨਾਲ ਜਿਤਾਉਣ ਵਾਲੇ ਲੋਕ ਘਰਾਂ ਨੂੰ ਤੋਰਨ ਲੱਗਿਆਂ ਵੀ ਦੂਜੀ ਵਾਰ ਨਹੀਂ ਸੋਚਦੇ। ਜਿਸਦੀਆਂ ਪਹਿਲੀਆਂ ਮਿਸਾਲਾਂ ਇਹਨਾਂ ਦੇ ਸਾਹਮਣੇ ਹਨ ਅਤੇ ਇਹ ਉਹਨਾਂ ਦੀਆਂ ਉਦਾਹਰਣਾਂ ਵੀ ਦੇਂਦੇ ਰਹਿੰਦੇ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇ ਇਸ ਸਰਕਾਰ ਦੇ ਮੁਖੀ ਵਿੱਚ ਜਰਾ ਵੀ ਇਨਸਾਨੀਅਤ ਬਚੀ ਹੈ ਤਾਂ ਉਹਨਾਂ ਨੂੰ ਭੰਮੇ ਕਲਾਂ ਵਾਲੇ ਨੌਜਵਾਨ ਦੀ ਲਾਸ਼ ਉਸਦੇ ਪਰਿਵਾਰ ਨੂੰ ਦੇਕੇ ਉਹਨਾਂ ਤੋਂ ਮਾਫੀ ਮੰਗਦਿਆਂ ਹੋਇਆਂ ਪੂਰਾ ਮੁਆਵਜਾ ਦੇਣਾ ਚਾਹੀਦਾ ਹੈ। ਮਾਨਸਾ ਵਿਚ ਲੋਕਾਂ ਨਾਲ ਧੱਕੇਸ਼ਾਹੀ ਕਰਨ ਵਾਲੇ ਪੁਲਸ ਅਫਸਰਾਂ ਨੂੰ ਸਸਪੈਂਡ ਕਰਕੇ ਗ੍ਰਿਫਤਾਰ ਕੀਤੇ ਸਾਰੇ ਨੌਜਵਾਨਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ। ਸ਼ਹੀਦ ਪਰਵਿੰਦਰ ਸਿੰਘ ਦੇ ਪਰਿਵਾਰ ਨਾਲ ਵੀ ਮੁਲਾਕਾਤ ਕਰਕੇ ਤੁਰੰਤ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ। ਬਿਆਨ ਦੇ ਅਖੀਰ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਲੋਕਾਂ ਵਿੱਚੋਂ ਉਠੇ ਲੋਕਾਂ ਨੂੰ ਆਮ ਲੋਕਾਂ ਨਾਲ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ ਨਾ ਕਿ ਉਹਨਾਂ ਦੇ ਹਾਕਮ ਬਣ ਕੇ ਜੁਲਮ ਦੀ ਲਕੀਰ ਖਿਚਣੀ ਚਾਹੀਦੀ ਹੈ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>