ਧੁੱਪ ਚਾਂਦਨੀ ਵਰਗਾ ਤਾਰਾ

image(1).resizedਰੁਹਾਂ ਦੀ ਰਾਖੀ ਤੇ
ਸੁਰਾਂ ਦਾ ਰਾਜਾ

ਸੰਗੀਤ ਦਾ ਸੋਹਣਾ ਸਾਊ ਪੁੱਤ
ਪੰਜਾਬ ਦੀ ਮਿੱਟੀ ਦੀ ਸੁਗੰਧ ਸੀ
ਉਸਦੇ ਬੋਲ

ਗਾਉਂਦਾ ਤਾਂ
ਕਾਇਨਾਤ ਵੀ ਗਾਉਂਦੀ ਨਾਲ

ਮੁਸਕਰਾਹਟ ਨੇ ਖਬਰੇ
ਉਸ ਦੇ ਚਿਹਰੇ ਤੋਂ ਹੀ ਜਨਮ ਲਿਆ ਸੀ

ਉਹ ਹਰੇਕ ਦਿਲ ਦੀ ਧੜਕਣ ਨੂੰ
ਸੁਰੀਲੀ ਤਰਜ਼ ਬਣਾ ਦਿੰਦਾ
ਉਹਦੇ ਹਰ ਗੀਤ ਵਿਚ
ਨਵਾਂ ਮੌਸਮ ਖਿੜਦਾ
ਰਾਤਾਂ ਨੱਚਦੀਆਂ

ਉਹਦੇ ਬੋਲ ਗੂੰਜ਼ ਖੁਸ਼ਬੂ
ਤੇ ਇੱਕ ਆਸ ਸੀ ਪੰਜਾਬ ਦੀ

ਉਹ ਤਰਬੂਜ਼ੀ ਛਾਂਵਾਂ ਵਿੱਚ
ਸਮਾਂ ਬੰਨ੍ਹ ਦਿੰਦਾ

ਸੋਹਣੇ ਸੁਪਨਿਆਂ ਵਾਂਗ ਸਜਦਾ

ਜਿੰਦਗੀ ਨੂੰ ਨਵੀਂ ਛਾਂ ਮਿਲਦੀ
ਓਹਦੇ ਗੀਤਾਂ ਵਿੱਚ

ਹਰ ਦਿਲ ਨੂੰ ਛੂਹ ਜਾਂਦੀ ਸੀ
ਤੇਰੀ ਆਵਾਜ਼ ਦੀ ਮਿੱਠੀ ਸੁਰ

ਤੇਰੇ ਸ਼ਬਦ
ਇਕ ਸੋਹਣੀ ਨਜ਼ਮ ਵਾਂਗ
ਰੂਹਾਂ ਨੂੰ ਬਹਿਲਾ ਜਾਂਦੇ

ਸੰਗੀਤ ਦੀ ਪਰਮ ਆਸ
ਬਣ ਕੇ ਰਹੇਗਾ ਤੇਰਾ ਹਰ ਗੀਤ
ਹਰ ਜਸ਼ਨ ਮਨਾਏਗੀ
ਤੇਰੀ ਕਲਾ, ਸੁਰ, ਅਤੇ ਸੰਗੀਤ

ਸੋਹਣਿਆ ਇਦਾਂ ਨਹੀਂ
ਚੁੱਪ ਚਾਪ ਟੁਰ ਜਾਈਦਾ
ਘਰਦਿਆਂ ਨੂੰ ਹਨੇਰੀ ਰਾਤ ਵਿਚ
ਇਕੱਲਿਆਂ ਛੱਡ ਕੇ
ਤੇ ਝੂਠਾ ਜਿਹਾ ਲਾਰਾ ਲਾ ਕੇ ਪਰਤਣ ਦਾ

ਧੁੱਪ ਚਾਂਦਨੀ ਵਰਗਾ ਤਾਰਾ
ਯਾਰਾਂ ਲਈ
ਕੱਲ ਇੱਕ ਕਹਾਣੀ ਬਣ ਗਿਆ

ਅਲਵਿਦਾ! ਰਾਜਵੀਰ

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>