ਅਕਾਸ਼ ਤੇ ਪਤਾਲ ਵਿੱਚ,ਰਿਹਾ ਭਾਲਦਾ।
ਅੱਗ ਦਾ ਬਰੋਲਾ ਹੋਇਆ, ਸਮਾਂ ਗਾਲਦਾ।
ਪੈਂਦੀਂ ਬੇਈਮਾਨੀ ਤੇ,ਹੰਕਾਰ ਛੱਡਣਾ।
ਫੇਰ ਤੈਨੂੰ ਚੌਂਹੁ ਕੂਟੀ,ਸੋਹਣਾ ਲੱਗਣਾ।
ਸੁੱਖ ਦੁੱਖ ਜਿੰਦਗੀ ਦੇ, ਨਾਲ ਚਲਦਾ।
ਦੋਸ਼ ਨਹੀ ਲਾਈਦਾ ਉਹ ਤੇ,ਹਰ ਗੱਲਦਾ।
ਕਰਮਾ ਨੂੰ ਮਾੜੇ ਨਾ ਤੂੰ,ਕਹਿ ਸੱਜ਼ਣਾ।
ਫੇਰ ਤੈਨੂੰ ਚੌਂਹੁ ਕੂਟੀ,ਸੋਹਣਾ ਲੱਗਣਾ
ਬਰਫਾਂ ਚ ਬਹਿਦੇਂ,ਧੁੱਪੀਂ ਧੂਈਆਂ ਸੇਕਦੇ।
ਹੱਥੀਂ ਜੋ ਬਣਾਏ, ਬੰਦੇ ਰੱਬ ਵੇਚਦੇ।
ਸੋਚਾਂ ਵਾਲੇ ਗੋਤਿਆਂ ਚ, ਪਾ ਛੱਡਣਾ।
ਫੇਰ ਤੈਨੂੰ ਚੌਂਹੁ ਕੂਟੀ,ਸੋਹਣਾ ਲੱਗਣਾ।
ਕਰਜ਼ੇ ਦੇ ਭਾਰ ਥੱਲੇ,ਸਿਰ ਦੱਬ ਕੇ।
ਆਪ ਤੂੰ ਸਹੇੜੇ, ਦੱਸੇ ਕੰਮ ਰੱਬ ਦੇ ।
ਸੁੱਕਾ ਲੰਘ ਜਾਦਾਂ,ਬਦਲਾਂ ਦਾ ਗੱਜ਼ਣਾ।
ਫੇਰ ਤੈਨੂੰ ਚੌਂਹੁ ਕੂਟੀ,ਸੋਹਣਾ ਲੱਗਣਾ।
ਹੱਕ ਦੀ ਕਮਾਈ ਹੁੰਦੀ, ਦੂਣੀ ਓਸ ਦੀ।
ਪਤਝੜ ਵਾਂਗੂ ਝੜੇ, ਖੱਟੀ ਖੋਟ ਦੀ।
ਕਰ ਤੂੰ ਪਿਆਰ “ਸੰਧੂ”,ਸਾਰੇ ਜੱਗਨਾ।
ਫੇਰ ਤੈਨੂੰ ਚੌਂਹੁ ਕੂਟੀ,ਸੋਹਣਾ ਲੱਗਣਾ।
