Author Archives: ਕੌਮੀ ਏਕਤਾ ਨਿਊਜ਼ ਬੀਊਰੋ
ਖ਼ਾਲਸਾ ਕਾਲਜਾਂ ਵਿੱਚ ਸਿੱਖ ਕੋਟੇ ਵਿੱਚ ਅਯੋਗ ਬੱਚਿਆਂ ਨੂੰ ਦਾਖ਼ਲਾ ਮਿਲਿਆ
ਨਵੀਂ ਦਿੱਲੀ – ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਖ਼ਾਲਸਾ ਕਾਲਜਾਂ ਅਤੇ ਉੱਚ ਸਿੱਖਿਆ ਅਦਾਰਿਆਂ ਵਿੱਚ ਮੌਜੂਦਾ ਵਿੱਦਿਅਕ ਸੱਤਰ ਦੇ ਦੌਰਾਨ ਸਿੱਖ ਘੱਟਗਿਣਤੀ ਕੋਟੇ ਵਿੱਚ ਹੋਏ ਦਾਖ਼ਲੇ ਵਿੱਚ ਵੱਡਾ ਘੋਟਾਲਾ ਹੋਣ ਦੀ ਬਦਬੂ ਆ ਰਹੀ ਹੈ ਅਤੇ ਇਸ ਘੋਟਾਲੇ ਨੂੰ … More
ਪ੍ਰਗਤੀਸ਼ੀਲ ਲਿਖਾਰੀ ਸਭਾ ਵੁਲਵਰਹੈਂਪਟਨ ਵੱਲੋਂ ਅਨਿਲ ਸ਼ਰਮਾ ਇਟਲੀ ਦਾ ਸਨਮਾਨ
ਲੰਡਨ, (ਮਨਦੀਪ ਖੁਰਮੀ) – ਪ੍ਰਗਤੀਸ਼ੀਲ ਲਿਖਾਰੀ ਸਭਾ ਵੁਲਵਰਹੈਂਪਟਨ ਵੱਲੋਂ ਵਿਸ਼ੇਸ਼ ਸਾਹਿਤ ਇਕੱਤਰਤਾ ਪ੍ਰਧਾਨ ਡਾ. ਰਤਨ ਰੀਹਲ ਦੀ ਅਗਵਾਈ ਹੇਠ ਕੀਤੀ ਗਈ। ਜਿਸ ਵਿੱਚ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਫਿਲਮ ਅਦਾਕਾਰ ਚਰਨਜੀਤ ਸੰਧੂ ਨੇ ਵੀ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਕਰਦਿਆਂ … More
ਐੱਮ ਪੀ ਤਨਮਨਜੀਤ ਸਿੰਘ ਢੇਸੀ ਤੇ ਚੜ੍ਹਦੀ ਕਲਾ ਸੰਸਥਾ ਗ੍ਰੇਵਜੈਂਡ ਵੱਲੋਂ ਕਵੀਸ਼ਰੀ ਜੱਥੇ ਦਾ ਸਨਮਾਨ
ਲੰਡਨ, (ਮਨਦੀਪ ਖੁਰਮੀ) “ਕਵੀਸ਼ਰੀ ਕਲਾ ਰਾਹੀਂ ਸਿੱਖ ਇਤਿਹਾਸ ਤੋਂ ਜਾਣੂੰ ਕਰਵਾਉਣ ਅਤੇ ਸਮਾਜਿਕ ਬੁਰਾਈਆਂ ਖਿਲਾਫ ਜਾਗਰੂਕਤਾ ਦਾ ਪਸਾਰਾ ਕਰਨ ਵਿੱਚ ਕਵੀਸ਼ਰੀ ਜੱਥੇ ਵਡਮੁੱਲਾ ਯੋਗਦਾਨ ਪਾਉਂਦੇ ਹਨ। ਅਜੋਕੇ ਤੇਜ਼ ਰਫ਼ਤਾਰ ਯੁਗ ਵਿੱਚ ਕਵੀਸ਼ਰੀ ਕਲਾ ਤੇ ਕਲਾਕਾਰਾਂ ਨੂੰ ਬਣਦਾ ਸਨਮਾਨ ਨਹੀਂ ਮਿਲ … More
ਅਸਿਸਟੈਂਟ ਪ੍ਰੋਫੈਸਰ ਡਾ.ਰਵਿੰਦਰ ਕੌਰ ਰਵੀ ਵਲੋਂ ਸਮਾਜ ਸੁਧਾਰਕ ਫਿਲਮ “ਦੂਜਾ ਵਿਆਹ” ਰਿਲੀਜ਼
ਪਟਿਆਲਾ – ਸ਼ਾਹੀ ਸਹਿਰ ਪਟਿਆਲਾ ਦੇ ਹੋਟਲ- ਇਕਬਾਲ- ਇਨ ਵਿਚ ਇਕ ਸਮਾਗਮ ਦੌਰਾਨ ਸਮਾਜ ਸੁਧਾਰਕ ਵਿਸ਼ੇ ਉਪਰ ਬਣੀ ਪੰਜਾਬੀ ਟੈਲੀ ਫਿਲਮ “ ਦੂਜਾ-ਵਿਆਹ” ਪੰਜਾਬੀ ਯੂਨੀਵਰਸਿਟੀ ,ਪਟਿਆਲਾ ਦੇ ਸੰਗੀਤ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ (ਡਾ.) ਰਵਿੰਦਰ ਕੌਰ ਰਵੀ ਵਲੋਂ ਰਿਲੀਜ਼ ਕੀਤੀ ਗਈ। … More
ਕੀ ਮੀਡੀਆ ਨਾਲ ਗੱਲ ਕਰਨਾ ਗੁਨਾਹ ਹੈ? – ਪ੍ਰਿਅੰਕਾ
ਨਵੀਂ ਦਿੱਲੀ – ਕਾਂਗਰਸ ਦੀ ਮੁੱਖ ਸਕੱਤਰ ਪ੍ਰਿਅੰਕਾ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਆਖਿਰ ਕਿਸ ਆਧਾਰ ਤੇ ਜੰਮੂ-ਕਸ਼ਮੀਰ ਵਿੱਚ ਉਨ੍ਹਾਂ ਦੀ ਪਾਰਟੀ ਦੇ ਨੇਤਾਵਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਕਾਂਗਰਸ ਦੀ ਪ੍ਰਦੇਸ਼ ਇਕਾਈ ਨੂੰ ਪੱਤਰਕਾਰ … More
ਇਤਿਹਾਸਕ ਨਗਰ ਸੁਲਤਾਨਪੁਰ ਲੋਧੀ ਨੂੰ ੫੫੦ਵੇਂ ਪ੍ਰਕਾਸ਼ ਪੁਰਬ ਮੌਕੇ ਚਿੱਟੇ ਰੰਗ ਵਿਚ ਰੰਗਿਆ ਜਾਵੇਗਾ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰੂ ਸਾਹਿਬ ਦੀ ਵਰੋਸਾਈ ਨਗਰੀ ਸੁਲਤਾਨਪੁਰ ਲੋਧੀ ਨੂੰ ਇਕਸਾਰ ਸਫੇਦ ਕਰਨ ਦਾ ਫੈਸਲਾ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ … More
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਸ. ਜਸਵੰਤ ਸਿੰਘ ਕੰਵਲ ਸ਼ਤਾਬਦੀ ਰਾਸ਼ਟਰੀ ਸੈਮੀਨਾਰ ਸੰਪੰਨ
ਲੁਧਿਆਣਾ:ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਆਯੋਜਿਤ ਦੋ ਰੋਜ਼ਾ ਸ. ਜਸਵੰਤ ਸਿੰਘ ਕੰਵਲ ਰਾਸ਼ਟਰੀ ਸ਼ਤਾਬਦੀ ਸੈਮੀਨਾਰ ਅੱਜ ਪੰਜਾਬੀ ਭਵਨ ਵਿਖੇ ਸੰਪੰਨ ਹੋਇਆ। ਦੂਜੇੇ ਦਿਨ ਸੈਮੀਨਾਰ ਦੇ ਪਹਿਲੇ ਸੈਸ਼ਨ ਦਾ ਪ੍ਰਧਾਨਗੀ ਭਾਸ਼ਨ ਦਿੰਦਿਆਂ ਡਾ. ਬਲਦੇਵ ਸਿੰਘ ਧਾਲੀਵਾਲ ਨੇ ਕਿਹਾ ਕ ਸਾਨੂੰ ਸ. … More
ਸਿਰਸਾ 3000 ਬੱਚਿਆਂ ਦਾ ਭਵਿੱਖ ਬਚਾਉਣ ਦੀ ਜਗ੍ਹਾ ਕਲੱਬ ਬਚਾਉਣ ਨੂੰ ਉਤਾਵਲੇ ਕਿਉਂ? : ਜੀਕੇ
ਨਵੀਂ ਦਿੱਲੀ – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਬਸੰਤ ਵਿਹਾਰ ਦੇ ਕਲੱਬ ਮਾਮਲੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸੇ ਵੱਲੋਂ ਮੀਡੀਆ ਨੂੰ ਦਿੱਤੇ ਗਏ ਬਿਆਨ ਨੂੰ ਸਾਬਕਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਝੂਠਾ ਕਰਾਰ ਦਿੱਤਾ … More
ਸਲਾਨਾ ਰੋਗ ਨਿਵਾਰਨ ਕੈਂਪ ਸਫ਼ਲ ਹੋ ਨਿਬੜਿਆ ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ॥
ਕੈਲਗਰੀ: ‘ਬਹੁਤੇ ਰੋਗ ਮਨ ਦੇ ਵਿਸ਼ੇ ਵਿਕਾਰਾਂ ਤੇ ਪ੍ਰਮਾਤਮਾ ਨੂੰ ਭੁੱਲਣ ਨਾਲ ਉਤਪਨ ਹੁੰਦੇ ਹਨ ਜੋ- ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ॥ ਦੇ ਮਹਾਂਵਾਕ ਅਨੁਸਾਰ, ਨਾਮ- ਦਾਰੂ ਦੁਆਰਾ ਠੀਕ ਹੋ ਸਕਦੇ ਹਨ’- ਇਹ ਵਿਚਾਰ ਡਾ. ਬਲਵੰਤ ਸਿੰਘ ਨੇ ਰੋਗ … More
ਅਮਰੀਕਾ ਤੇ ਦਬਾਅ ਪਾਉਣ ਲਈ ਪਾਕਿ ਨੇ ਛੱਡਿਆ ਅਫ਼ਗਾਨ ਸ਼ਾਂਤੀ ਦਾ ਤੀਰ
ਇਸਲਾਮਾਬਾਦ – ਪਾਕਿਸਤਾਨ ਨੇ ਕਸ਼ਮੀਰ ਮੁੱਦੇ ਤੇ ਅਮਰੀਕਾ ਦਾ ਧਿਆਨ ਖਿੱਚਣ ਲਈ ਆਪਣੇ ਅਫ਼ਗਾਨਿਸਤਾਨ ਕਾਰਡ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨ ਨੇ ਕਿਹਾ ਕਿ ਅਸੀਂ ਆਪਣੀ ਸੈਨਾ ਨੂੰ ਅਫ਼ਗਾਨਿਸਤਾਨ ਸੀਮਾ ਤੋਂ ਹਟਾ ਕੇ ਕਸ਼ਮੀਰ ਦੀ ਸਰਹੱਦ ਤੇ ਤੈਨਾਤ … More









