ਖ਼ਬਰਾਂ
ਓਬੀਸੀ ਮੁੱਦੇ ’ਤੇ ਪੰਜਾਬ ’ਚ ਸਿਆਸੀਆਂ ਪਾਰਟੀਆਂ ਨੂੰ ਘੇਰੇਗੀ ਓਬੀਸੀ ਕੌਂਸਲ ਆਫ਼ ਪੰਜਾਬ
ਲੁਧਿਆਣਾ – ਓਬੀਸੀ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦੇਣ ਸਬੰਧੀ ਮਾਮਲਾ ਲਟਕਣ ਤੋਂ ਬਾਅਦ ਪੰਜਾਬ ਵਿਚ ਓਬੀਸੀ ਕੌਂਸਲ ਆਫ਼ ਪੰਜਾਬ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਓਬੀਸੀ ਵਰਗ ਦੇ ਲੋਕਾਂ ਦੇ ਕਟਹਿਰੇ ਵਿਚ ਲਿਆ ਖੜਾ ਕਰ ਦਿੱਤਾ ਹੈ। ਕੌਂਸਲ ਨੇ ਚੇਤਾਵਨੀ … More
ਐਲ ਸੀ ਈ ਟੀ ਵਿਚ ਨਵੇ ਆਏ ਵਿਦਿਆਰਥੀਆਂ ਲਈ ਓਰੀਐਨਟੇਸ਼ਨ ਪ੍ਰੋਗਰਾਮ ਦਾ ਆਯੋਜਨ
ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਂਣੀ ਕਲਾਂ ਵਿਚ ਸੈਸ਼ਨ ਦੀ ਸ਼ੁਰੂਆਤ ਮੌਕੇ ਵਿਦਿਆਰਥੀਆਂ ਲਈ ਮੈਨੇਜਮੈਂਟ ਵੱਲੋਂ ਸਥਿਤੀ-ਗਿਆਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ੳਰੀਐਨਟੇਸ਼ਨ ਗਿਆਨ ਪ੍ਰੋਗਰਾਮ ਦੌਰਾਨ ਨਵੇਂ ਆਏ ਵਿਦਿਆਰਥੀਆਂ ਨੂੰ ਸੰਸਥਾ ਦਾ ਰੇਖਾ – ਚਿੱਤਰ ਅਤੇ … More
ਦਿੱਲੀ ਕਮੇਟੀ ਨੇ ਯੂ. ਕੇ. ਦੇ ਪਹਿਲੇ ਸਿੱਖ ਸਾਂਸਦ ਢੇਸੀ ਦਾ ਕੀਤਾ ਸਨਮਾਨ
ਨਵੀਂ ਦਿੱਲੀ : ਇੰਗਲੈਂਡ ’ਚ ਪਹਿਲੇ ਸਿੱਖ ਸਾਂਸਦ ਬਣੇ ਤਨਮਨਜੀਤ ਸਿੰਘ ਢੇਸੀ ਦਾ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਮੇਟੀ ਦਫ਼ਤਰ ਵਿਖੇ ਪੁੱਜੇ ਢੇਸੀ ਨੂੰ ਅਕਾਲੀ ਸਾਂਸਦ ਬਲਵਿੰਦਰ ਸਿੰਘ ਭੁੰਦੜ, ਕਮੇਟੀ ਦੇ … More
ਨਤੀਸ਼ ਦੇ 29 ਮੰਤਰੀਆਂ ਵਿੱਚੋਂ 22 ਤੇ ਅਪਰਾਧਿਕ ਮਾਮਲੇ : ਏਡੀਆਰ
ਪਟਨਾ : ਨਤੀਸ਼ ਦੀ ਬੀਜੇਪੀ ਨਾਲ ਮਿਲ ਕੇ ਨਵੀਂ ਬਣਾਈ ਗਈ ਸਰਕਾਰ ਸਬੰਧੀ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰੀਫਾਰਮ (ADR) ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਐਨਡੀਏ ਦੀ ਨਤੀਸ਼ ਸਰਕਾਰ ਵਿੱਚ ਸ਼ਾਮਿਲ ਤਿੰਨ- ਚੌਥਾਈ ਮੰਤਰੀਆਂ ਦੇ ਖਿਲਾਫ਼ ਅਪਰਾਧਿਕ ਮਾਮਲੇ ਦਰਜ਼ ਹਨ। ਐਸੋਸੀਏਸ਼ਨ ਫਾਰ … More
ਚੀਨ ਨੇ ਦਜੀਬੂਤੀ ‘ਚ ਖੋਲ੍ਹਿਆ ਆਪਣਾ ਪਹਿਲਾ ਸੈਨਿਕ ਅੱਡਾ
ਬੀਜਿੰਗ – ਚੀਨ ਨੇ ਅਫ਼ਰੀਕਾ ਦੇ ਦੇਸ਼ ਦਜੀਬੂਤੀ ਵਿੱਚ ਅੱਜ ਆਪਣਾ ਪਹਿਲਾ ਵਿਦੇਸ਼ੀ ਸੈਨਿਕ ਅੱਡਾ ਰਸਮੀ ਤੌਰ ਤੇ ਖੋਲ੍ਹ ਦਿੱਤਾ ਹੈ। ਅੱਜ ਹੀ ਦੇ ਦਿਨ ਚੀਨੀ ਸੈਨਾ ਆਪਣਾ ਸਥਾਪਨਾ ਦਿਵਸ ਵੀ ਮਨਾਉਂਦੀ ਹੈ। ਇਸ ਸਮਾਗਮ ਵਿੱਚ 300 ਤੋਂ ਵੱਧ ਲੋਕ … More
ਸਿੱਖ ਕੌਮ ਪਾਕਿਸਤਾਨ ਜਾਂ ਚੀਨ ਨਾਲ ਬਿਲਕੁਲ ਜੰਗ ਨਹੀਂ ਚਾਹੁੰਦੀ, ਕਿਉਂਕਿ ਕਤਲੇਆਮ ਤੇ ਨਸ਼ਲਕੁਸੀ ਤਾਂ ਸਿੱਖ ਕੌਮ ਦੀ ਹੋਵੇਗੀ : ਮਾਨ
ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਤਰ੍ਹਾਂ ਦੀ ਜੰਗ ਦੇ ਸਖ਼ਤ ਵਿਰੁੱਧ ਹੈ । ਕਿਉਂਕਿ ਜੰਗ ਲੱਗਣ ਦੀ ਸੂਰਤ ਵਿਚ ਮੈਦਾਨ-ਏ-ਜੰਗ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦਾ ਕੱਛ ਇਲਾਕਾ ਬਣਨਗੇ ਅਤੇ … More
ਟਰੰਪ ਨੇ ਆਪਣੇ ਇੱਕ ਹੋਰ ਅਧਿਕਾਰੀ ਐਂਥਨੀ ਨੂੰ ਵੀ ਕੀਤਾ ਬਰਖਾਸਤ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਨਵਰੀ ਵਿੱਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ ਅਤੇ ਹੁਣ ਤੱਕ ਉਹ ਆਪਣੇ 7 ਉਚ ਅਧਿਕਾਰੀਆਂ ਨੂੰ ਬਰਖਾਸਤ ਕਰ ਚੁੱਕੇ ਹਨ। ਹੁਣ ਰਾਸ਼ਟਰਪਤੀ ਟਰੰਪ ਨੇ ਆਪਣੇ ਕਮਿਊਨੀਕੇਸ਼ਨ ਡਾਇਰੈਕਟਰ ਐਂਥਨੀ ਸਕਾਰਾਮੂਚੀ ਨੂੰ ਉਨ੍ਹਾਂ ਦੇ ਅਹੁਦੇ … More
ਤਖ਼ਤਾਂ ਦੇ ਜਥੇਦਾਰ ਸਾਹਿਬਾਨ ਵੱਲੋਂ ਵਿੱਢੇ ਗੁਰਦੁਆਰਾ ਪ੍ਰਬੰਧਕ ਸੁਧਾਰ ਲਹਿਰ ਨੂੰ ਗ੍ਰੰਥੀਆਂ, ਕਥਾਂਵਾਚਕਾ, ਪ੍ਰਚਾਰਕਾਂ ਵੱਲੋਂ ਮਿਲਿਆ ਹੁੰਗਾਰਾ ਕੌਮ ਪੱਖੀ : ਮਾਨ
ਫ਼ਤਹਿਗੜ੍ਹ ਸਾਹਿਬ – “ਪਹਿਲੇ 10 ਨਵੰਬਰ 2015 ਨੂੰ ਸਮੁੱਚੀ ਸਿੱਖ ਕੌਮ ਨੇ ‘ਸਰਬੱਤ ਖ਼ਾਲਸਾ’ ਦੇ ਕੌਮੀ ਮਿਸ਼ਨ ਨੂੰ ਵੱਡਾ ਹੁੰਗਾਰਾ ਦੇ ਕੇ ਅਤੇ 7 ਲੱਖ ਸਿੱਖਾਂ ਦੇ ਇਕੱਠ ਵਿਚ ਸਰਬਸੰਮਤੀ ਨਾਲ ਸਿੱਖ ਕੌਮ ਦੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਦੀ ਨਿਯੁਕਤੀ … More
ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨੂੰ ਰਾਜਸੀ ਭਾਸ਼ਾ ਦਾ ਦਰਜਾ ਦਿੱਤਾ ਜਾਵੇ : ਪ੍ਰੋਂ ਚੰਦੂਮਾਜਰਾ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਜਨਰਲ ਸਕੱਤਰ ਤੇ ਆਨੰਦਪੁਰ ਸਾਹਿਬ ਤੋਂ ਲੋਕ-ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਵਿਚ ਮਾਂ-ਬੋਲੀ ਪੰਜਾਬੀ ਨਾਲ ਹੋ ਰਹੇ ਧੱਕੇ ਦੀ ਜੰਮ ਕੇ ਨਿਖੇਧੀ ਕਰਦਿਆਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ … More
ਸ਼ਰੀਫ਼ ਪ੍ਰਧਾਨਮੰਤਰੀ ਬਣੇ ਰਹਿਣ ਦੈ ਯੋਗ ਨਹੀਂ : ਸੁਪਰੀਮ ਕੋਰਟ
ਇਸਲਾਮਾਬਾਦ – ਪਨਾਮਾ ਗੇਟ ਮਾਮਲੇ ਵਿੱਚ ਫਸੇ ਪਾਕਿਸਤਾਨੀ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੂੰ ਸੁਪਰੀਮ ਕੋਰਟ ਨੇ ਦੋਸ਼ੀ ਕਰਾਰ ਦਿੰਦੇ ਹੋਏ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਯੋਗ ਕਰਾਰ ਦਿੱਤਾ ਹੈ। ਸੁਪਰੀਮ ਕੋਰਟ ਦੀ ਜਸਟਿਸ ਆਸਿਫ ਸਈਦ ਖੋਸਾ ਦੀ ਪ੍ਰਧਾਨਗੀ ਵਾਲੀ … More







