ਖ਼ਬਰਾਂ
ਅੱਜ ਮੋਦੀ ਸਿੱਖ ਕਿਸਾਨਾਂ ਨੂੰ ਉਜਾੜ ਰਿਹਾ ਹੈ, ਕੱਲ ਨੂੰ ਸਿੱਖ ਕੌਮ ਨਾਲ ਹੋਰ ਪਤਾ ਨਹੀਂ ਕੀ ਕਰੇਗਾ : ਨਿਰਪ੍ਰੀਤ ਕੌਰ
ਨਵੀਂ ਦਿੱਲੀ – (ਮਨਪ੍ਰੀਤ ਸਿੰਘ ਖਾਲਸਾ): ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਵਲੋਂ ਗੁਜਰਾਤ ਦੇ ਕੱਛ ਜਿਲੇ ਅੰਦਰੋ ਸਿੱਖ ਕਿਸਾਨਾਂ ਨੂੰ ਉਜਾੜੇ ਜਾਣ ਦਾ ਸਖਤ ਨੋਟਿਸ ਲੈਦੇਂ ਹੋਏ ਵਿਕਟਿਮ ਫਾਰ ਜਸੱਟਿਸ ਦੀ ਚੇਅਰ ਪਰਸਨ ਬੀਬੀ ਨਿਰਪ੍ਰੀਤ ਕੌਰ ਨੇ ਕਿਹਾ ਕਿ … More
ਤਿੰਨ ਸਾਲ ਬਾਅਦ ਦੋ ਸਾਲ ਦੀ ਸਜ਼ਾ ਨਾਲ ਭਾਈ ਕੁਲਬੀਰ ਸਿੰਘ ਹੀਰਾ ਰਿਹਾਅ
ਲੁਧਿਆਣਾ, (ਰਾਜ ਜੋਸ਼ੀ)- ਥਾਣਾ ਸਦਰ ਖੰਨਾ ਪੁਲਿਸ ਵਲੋਂ ਮੁਕੱਦਮਾ ਨੰਬਰ 167/2010 ਅਧੀਨ ਧਾਰਾ 25 ਅਸਲਾ ਐਕਟ, 17, 18, 20 ਯੂ.ਏ.ਪੀ ਐਕਟ ਅਧੀਨ 23 ਜੁਲਾਈ 2010 ਨੂੰ ਇਕ .315 ਦੇ ਦੇਸੀ ਪਿਸਤੌਲ ਦੀ ਬਰਾਮਦਗੀ ਦਿਖਾ ਕੇ ਬੀਜਾ ਮੋੜ ਤੋਂ ਗ੍ਰਿਫਤਾਰ ਕੀਤੇ … More
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵਿੱਚੋ ਪੱਤਰੇ ਪਾੜਨ ਦੀ ਘਟਨਾ ਅਤਿ ਦੁਖਦਾਈ- ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ:- ਮੋਗਾ ਜਿਲੇ ਦੇ ਪਿੰਡ ਵੱਡਾ ਅਤੇ ਛੋਟਾ ਘਰ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿੱਚੋਂ ਚਾਰ ਪੱਤਰੇ ਪਾੜਨ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ … More
ਜ਼ਮੀਨਾਂ/ਜਾਇਦਾਦਾਂ ਬਾਰੇ ਪਾਕਿਸਤਾਨ ਸੁਪਰੀਮ ਕੋਰਟ ਦਾ ਫੈਸਲਾ ਸ਼ਲਾਘਾਯੋਗ- ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਸੁਪਰੀਮ ਕੋਰਟ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਨਾਮ ਜ਼ਮੀਨ/ਜਾਇਦਾਦਾਂ ਦੇ ਹੱਕ ‘ਚ ਦਿੱਤੇ ਫੈਸਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਘੱਟ ਗਿਣਤੀ ਦੇ ਧਾਰਮਿਕ ਅਸਥਾਨਾਂ ਦੀਆਂ ਜਾਇਦਾਦਾਂ ਦੀ ਰੱਖਵਾਲੀ ਵਾਲਾ ਫੈਸਲਾ … More
ਸਰਕਾਰ ਆਮ ਲੋਕਾਂ ਦੀ ਜੇਬ ਵਿੱਚ ਪਿਆ ਆਖਰੀ ਰੁਪਇਆ ਵੀ ਕੱਢਣ ਦੀ ਤਾਕ ਵਿੱਚ
ਅੰਮ੍ਰਿਤਸਰ – ਲੋਕ ਸੰਪਰਕ ਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਧੂੜ ’ਚ ਟੱਟੂ ਭਜਾਉਣ ਦੀ ਆਦਤ ਹੈ ਤੇ ਕਾਂਗਰਸ ਨੂੰ ਸ: ਪ੍ਰਤਾਪ ਸਿੰਘ ਬਾਜਵਾ ਦੀ ਲੀਡਰਸ਼ਿਪ ਸੰਬੰਧੀ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ … More
ਸ਼ਹੀਦ ਊਧਮ ਸਿੰਘ ਦਾ ਵਿਸ਼ੇਸ਼ ਸ਼ਹੀਦੀ ਸਮਾਗਮ ਨਿਊ ਯਾਰਕ ਵਿਚ 4 ਅਗਸਤ ਨੂੰ
ਡੇਟਨ : ਭਾਰਤ ਦੀ ਆਜ਼ਾਦੀ ਦੇ ਮਹਾਨ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਨ 4 ਅਗਸਤ ਦਿਨ ਐਤਵਾਰ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊ ਯਾਰਕ ਵਿਖੇ ਹਰ ਸਾਲ ਦੀ ਤਰ੍ਹਾਂ ਸ਼ਹੀਦ ਊਧਮ ਸਿੰਘ ਸਭਾ ਆਫ਼ ਨਿਊ ਯਾਰਕ (ਇੰਕ) ਵਲੋਂ ਟਾਈ … More
ਪਾਕਿਸਤਾਨ ‘ਚ ਡਰੋਨ ਹਮਲੇ ਜਲਦੀ ਬੰਦ ਹੋਣਗੇ : ਕੈਰੀ
ਇਸਲਾਮਾਬਾਦ- ਅਮਰੀਕੀ ਵਿਦੇਸ਼ਮੰਤਰੀ ਜਾਨ ਕੈਰੀ ਨੇ ਪਾਕਿਸਤਾਨ ਨੂੰ ਭਰੋਸਾ ਦਿਵਾਇਆ ਹੈ ਕਿ ਅਮਰੀਕੀ ਸੈਨਾ ਦੁਆਰਾ ਕੀਤੇ ਜਾ ਰਹੇ ਡਰੋਨ ਹਮਲਿਆਂ ਤੇ ਜਲਦੀ ਲਗਾਮ ਕਸੀ ਜਾਵੇਗੀ।ਪਾਕਿਸਤਾਨੀ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨਾਲ ਮੁਲਾਕਾਤ ਤੋਂ ਬਾਅਦ ਕੈਰੀ ਨੇ ਕਿਹਾ ਕਿ ਪਾਕਿਸਤਾਨ ਵਿੱਚ ਅੱਤਵਾਦ ਦਾ … More
ਅਮਰੀਕੀ ਨਾਗਰਿਕਾਂ ਨੂੰ ਅਗੱਸਤ 31 ਤੱਕ ਕੁਝ ਦੇਸ਼ਾਂ ਦੀ ਯਾਤਰਾ ਨਾਂ ਕਰਨ ਸਬੰਧੀ ਚਿਤਾਵਨੀ
ਵਾਸ਼ਿੰਗਟਨ- ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਅੰਤਰਰਾਸ਼ਟਰੀ ਪੱਧਰ ਤੇ ਯਾਤਰਾ ਸਬੰਧੀ ਅਲਰਟ ਜਾਰੀ ਕੀਤਾ ਹੈ। ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਅਲਕਾਇਦਾ ਅਤੇ ਕੁਝ ਹੋਰ ਅੱਤਵਾਦੀ ਸੰਗਠਨ ਮੱਧ-ਪੂਰਬ ਅਤੇ ਹੋਰ ਇਲਾਕਿਆਂ ਵਿੱਚ ਅੱਤਵਾਦੀ ਹਮਲੇ ਦੀ ਸਾਜਿਸ਼ ਕਰ ਰਹੇ ਹਨ। ਅਮਰੀਕੀ … More
ਗੁਜਰਾਤ ਦੇ ਮੁੱਖ ਮੰਤਰੀ ਪ੍ਰਭਾਵਤ ਸਿੱਖ ਕਿਸਾਨਾਂ ਨੂੰ ਇਨਸਾਫ਼ ਦੇਣ- ਜਥੇ:ਅਵਤਾਰ ਸਿੰਘ
ਅੰਮ੍ਰਿਤਸਰ :- ਗੁਜਰਾਤ ਵਿੱਚ ਸਿੱਖ ਕਿਸਾਨਾਂ ਤੋਂ ਧੱਕੇ ਨਾਲ ਖੋਹੀਆਂ ਜਾ ਰਹੀਆਂ ਜ਼ਮੀਨਾਂ ਦੇ ਸਬੰਧ ਵਿੱਚ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਗੁਜਰਾਤ ਸਰਕਾਰ ਦਾ ਇਹ ਵਰਤਾਰਾ ਬੇਹੱਦ ਮੰਦਭਾਗਾ ਤੇ ਨਿੰਦਣਯੋਗ ਹੈ। … More
ਦੁਆਬੀਆ ਨੂੰ ਹਦਬੰਦੀ ਕਮੇਟੀ ‘ਚੋ ਬਾਹਰ ਕਢਣ ਲਈ ਜੀ.ਕੇ. ਨੇ ਲਿਖੀ ਉਪ ਰਾਜਪਾਲ ਨੂੰ ਚਿੱਠੀ
ਨਵੀਂ ਦਿੱਲੀ :- ਦਿੱਲੀ ਸਰਕਾਰ ਵਲੋਂ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾ ਤਹਿਤ ਦਿੱਲੀ ਦੇ ਗੁਰਦੁਆਰਾ ਵਾਰਡਾਂ ਦੀ ਨਵੇਂ ਸਿਰੇ ਤੋਂ ਕੀਤੀ ਜਾ ਰਹੀ ਹਦਬੰਦੀ ਲਈ ਸਾਬਕਾ ਜਸਟੀਸ ਟੀ.ਐਸ.ਦੁਆਬੀਆਂ ਨੂੰ ਹਦਬੰਦੀ ਕਮੇਟੀ ਦਾ ਚੇਅਰਮੈਨ ਥਾਪਣ ਤੇ ਉਪਜੇ ਵਿਵਾਦ ਦੌਰਾਨ ਦਿੱਲੀ ਸਿੱਖ … More






