ਖ਼ਬਰਾਂ
ਬਿਜਲੀ ਦੀ ਸਪਾਰਕਿੰਗ ਕਾਰਨ 33 ਏਕੜ ਖੜੀ ਕਣਕ ਸੜ ਕੇ ਸੁਆਹ
ਭਦੌੜ,(ਜੀਵਨ)- ਭਦੌੜ-ਬਰਨਾਲਾ ਰੋਡ ’ਤੇ ਸਥਿੱਤ ਬਿਜਲੀ ਗਰਿਡ ਦੇ ਪਿਛਲੇ ਪਾਸੇ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ 33 ਏਕੜ ਖੜੀ ਕਣਕ ਸੜ ਕੇ ਸੁਆਹ ਹੋ ਗਈ। ਸੂਚਨਾਂ ਮਿਲਦਿਆਂ ਹੀ ਬਰਨਾਲਾ ਤੋਂ ਫਾਇਰ ਬ੍ਰਿਗੇਡ ਦੀ ਟੀਮ ਆਪਣੀਆਂ ਦੋ ਅੱਗ ਬੁਝਾਊ ਗੱਡੀਆਂ ਸਮੇਤ … More
ਪੈਰਿਸ ਵਿੱਚ ਖੁਲ੍ਹਿਆ ਦੁਨੀਆਂ ਦਾ ਸੱਭ ਤੋਂ ਵੱਡਾ ਘੜ੍ਹੀਆਂ ਦਾ ਸ਼ੋਅਰੂਮ
ਫਰਾਂਸ, (ਸੁਖਵੀਰ ਸਿੰਘ ਸੰਧੂ)- ਪੈਰਿਸ ਦੇ ਅਮੀਰ ਇਲਾਕੇ ਵਿੱਚ ਮਹਿੰਗੇ ਬਰੈਂਡ ਦੀਆਂ ਘੜੀਆਂ ਦਾ ਦੁਨੀਆਂ ਦਾ ਸੱਭ ਤੋਂ ਵੱਡਾ ਸ਼ੋਅਰੂਮ ਖੁਲ ਗਿਆ ਹੈ।ਉਸ ਇਲਾਕੇ ਵਿੱਚ ਪਹਿਲਾਂ ਵੀ ਨਵੇਂ ਨਵੇਂ ਬਰੈਂਡ ਦੇ ਕਪੜੇ, ਬਿਉਟੀ ਲੁਕਸ ਅਤੇ ਜੁੱਤੀਆਂ ਆਦਿ ਦੇ ਗੈਲਰੀ ਲਫਾਇਤ … More
ਮੁਸ਼ਰੱਫ਼ ਚੋਣ ਖੇਤਰ ਤੋਂ ਬਾਹਰ,ਸਾਰੀਆਂ ਨਾਮਜ਼ਦਗੀਆਂ ਰੱਦ
ਇਸਲਾਮਾਬਾਦ- ਇਲੈਕਸ਼ਨ ਟਰੀਬਿਊਨਲ ਨੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰੱਫ਼ ਨੂੰ ਕਰਾਰਾ ਝਟਕਾ ਦਿੰਦੇ ਹੋਏ ਅਗਲੇ ਮਹੀਨੇ ਹੋਣ ਵਾਲੀਆਂ ਆਮ ਚੋਣਾਂ ਵਿੱਚ ਉਨ੍ਹਾਂ ਦੇ ਉਮੀਦਵਾਰ ਦੇ ਤੌਰ ਤੇ ਇਨ੍ਹਾਂ ਚੋਣਾਂ ਵਿੱਚ ਹਿੱਸਾ ਲੈਣ ਤੇ ਰੋਕ ਲਗਾ ਦਿੱਤੀ ਹੈ। ਟਰੀਬਿਉਨਲ … More
140 ਮਿਲੀਅਨ ਟਨ ਖੇਤੀਬਾੜੀ ਰਹਿੰਦ ਖੂੰਹਦ ਦਾ 10ਵਾਂ ਹਿੱਸਾ ਵੀ ਖੁੰਭਾਂ ਲਈ ਵਰਤ ਲਈਏ ਤਾਂ 30 ਲੱਖ ਲੋਕਾਂ ਨੂੰ ਰੁਜ਼ਗਾਰ ਮਿਲ ਸਕਦਾ ਹੈ-ਡਾ: ਸਿੱਧੂ
ਲੁਧਿਆਣਾ: ਭਾਰਤੀ ਬਾਗਬਾਨੀ ਖੋਜ ਸੰਸਥਾਨ ਬੰਗਲੌਰ ਦੇ ਡਾਇਰੈਕਟਰ ਡਾ: ਅਮਰੀਕ ਸਿੰਘ ਸਿੱਧੂ ਨੇ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਖੁੰਭ ਖੋਜ ਡਾਇਰੈਕਟੋਰੇਟ ਸੋਲਨ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਦੋ ਰੋਜ਼ਾ ਕੌਮੀ ਵਿਚਾਰ ਵਟਾਂਦਰੇ ਦਾ ਉਦਘਾਟਨ ਕਰਦਿਆਂ ਕਿਹਾ ਹੈ ਕਿ … More
ਨਿੱਜੀ ਟਰਾਂਸਪੋਰਟਰਾਂ ਦੇ ਕਰਿੰਦਿਆਂ ਤੇ ਪੁਲਿਸ ਨੇ ਰਲ਼ ਕੇ ਕੀਤੀ ਸਪੈਸ਼ਲ ਟਰੇਨਰ ਅਧਿਆਪਕਾਂ ਦੀ ਅੰਨ੍ਹੇਵਾਹ ਕੁੱਟਮਾਰ
ਬਰਨਾਲਾ,(ਜੀਵਨ ਰਾਮਗੜ੍ਹ)-ਪੰਜਾਬ ਸਰਕਾਰ ਵੱਲੋਂ 31 ਮਾਰਚ ਨੂੰ ਨੌਕਰੀਓ ਫਾਰਗ ਕੀਤੇ ਸਪੈਸ਼ਲ ਟਰੇਨਰ ਅਧਿਆਪਕ ਅਧਿਆਪਕਾਵਾਂ ਨੇ ਅੱਜ ਬਰਨਾਲਾ ਦੇ ਚਿੰਟੂ ਪਾਰਕ ਵਿਖੇ ਮਾਲਵਾ ਜੋਨ ਪੱਧਰੀ ਰੈਲ ਕਰਨ ਉਪਰੰਤ ਸ਼ਹਿਰ ਦੇ ਵੱਖ ਵੱਖ ਬਾਜਾਰਾਂ ’ਚੋਂ ਰੋਸ ਮੁਜ਼ਾਹਰਾ ਕਰਦੇ ਹੋਏ ਜਦੋਂ ਮੁੱਖ ਬੱਸ … More
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਦਾ ਗੁਰਪੁਰਬ ਬਾਲਾ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ
ਨਵੀਂ ਦਿੱਲੀ:- ਅੱਠਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਦਾ ਗੁਰਪੁਰਬ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਬਾਲਾ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾ … More
ਮਨਜੀਤ ਸਿੰਘ ਜੀ. ਕੇ. ਨੇ ਪ੍ਰੋ. ਭੁੱਲਰ ਦੀ ਫਾਂਸੀ ਬਾਰੇ ਜਰਮਨ ਅੰਬੈਸੀ ਦੇ ਅਧਿਕਾਰੀਆਂ ਨੂੰ ਸਾਰੇ ਤੱਥਾਂ ਤੋਂ ਜਾਣੂੰ ਕਰਵਾਇਆ
ਨਵੀਂ ਦਿੱਲੀ:- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੀ ਧਰਮ ਪਤਨੀ ਬੀਬੀ ਨਵਨੀਤ ਕੌਰ ਭੁੱਲਰ, ਸਤਨਾਮ ਸਿੰਘ ਬੈਂਸ ਉੱਘੇ ਵਕੀਲ (ਯੂ. ਕੇ.) ਅਤੇ … More
ਗੁਰਦੁਆਰਾ ਮੀਰੀ ਪੀਰੀ ਸਾਊਥਾਲ (ਇੰਗਲੈਂਡ) ਵਿਚ ਵਿਸਾਖੀ ਪੁਰਬ ਦੀਆਂ ਰੌਣਕਾਂ: ਨਿਸ਼ਾਨ ਸਾਹਿਬ ਦੇ ਚੋਲੇ ਬਦਲਣ ਦੀ ਸੇਵਾ ਹੋਈ
ਸਾਊਥਾਲ, ਇੰਗਲੈਂਡ: 13 ਤੇ 14 ਅਪਰੈਲ 2013 ਦੋਵੇਂ ਦਿਨ ਇੰਗਲੈਂਡ ਭਰ ਵਿਚ ਸੰਗਤਾਂ ਨੇ ਵਿਸਾਖੀ ਦਾ ਪੁਰਬ ਭਰਪੂਰ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ। ਸਾਰੇ ਗੁਰਦੁਆਰਿਆਂ ਵਿਚ ਉਚੇਚੇ ਦੀਵਾਨ ਸਜਾਏ ਗਏ ਅਤੇ ਸੰਗਥਾਂ ਹੁਮ ਹੁਮਾ ਕੇ ਵੱਡੀ ਗਿਣਤੀ ਵਿਚ ਪੁੱਜੀਆਂ। ਇੰਗਲੈਂਡ … More
ਸਿੱਖ ਦਸਤਾਰ ਦਿਵਸ ਨੂੰ ਸਮਰਪਿਤ ‘ਦਸਤਾਰ ਮਾਰਚ’ ਸ਼ਾਨੋ-ਸ਼ੋਕਤ ਨਾਲ ਸੰਪੰਨ
ਅੰਮ੍ਰਿਤਸਰ – ਦਸਤਾਰ ਸਿੱਖ ਦੇ ਸਰੂਪ ਦਾ ਅਨਿਖੜਵਾਂ ਅੰਗ ਹੈ। ਦੁਨੀਆ ਦੇ ਕਿਸੇ ਵੀ ਖਿੱਤੇ ਵਿਚ ਬੈਠਾ ਸਿੱਖ ਆਪਣੀ ਦਸਤਾਰ ਦੀ ਪਹਿਚਾਣ ਸਦਕਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਾਰਿਸ ਕਹਾਉਂਦਾ ਹੈ। ਆਪਣੀ ਇਸ ਦਸਤਾਰ ਦਾ ਅਪਮਾਨ … More
ਸ਼੍ਰੋਮਣੀ ਕਮੇਟੀ ਵੱਲੋਂ ਖਾਲਸਾ ਸਾਜਨਾ ਦਿਵਸ (ਵੈਸਾਖੀ) ਨੂੰ ਸਮਰਪਿਤ ਕਬੱਡੀ ਮੈਚ ਕਰਵਾਏ
ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸਾ ਸਾਜਨਾ ਦਿਵਸ (ਵੈਸਾਖੀ) ਨੂੰ ਸਮਰਪਿਤ ਤਖਤ ਸ੍ਰੀ ਦਮਦਮਾਂ ਸਾਹਿਬ ਤਲਵੰਡੀ ਸਾਬੋ ਵਿਖੇ ਮਾਤਾ ਸਾਹਿਬ ਕੌਰ ਗਲਰਜ਼ ਕਾਲਜ ਦੀ ਗਰਾਉਂਡ ਵਿੱਚ ਬੀਤੇ ਦਿਨ ਪੰਜਾਬ ਦੀ ਮਾਂ ਖੇਡ ਵਜੋਂ ਜਾਣੀ ਜਾਂਦੀ ਕਬੱਡੀ ਦੀਆਂ ਅੱਠ ਨਾਮਵਰ … More








